ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਖੰਡਨ- ਉੱਤਰਕਾਸ਼ੀ ਵਿੱਚ ਨੈਸ਼ਨਲ ਹਾਈਵੇਅ ਅਤੇ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ ਦੇ (ਐੱਨਐੱਚਆਈਡੀਸੀਐੱਲ) ਪ੍ਰੋਜੈਕਟਾਂ ਵਿੱਚੋਂ ਇੱਕ ਦੇ ਵਿਸ਼ੇ ਵਿੱਚ 06 ਦਸੰਬਰ 2023 ਨੂੰ ਨਿਊਜ਼ 18 ਉੱਤਰ ਪ੍ਰਦੇਸ਼-ਉੱਤਰਾਖੰਡ ਸਮਾਚਾਰ ਦੇ ਜਵਾਬ ਵਿੱਚ

Posted On: 07 DEC 2023 10:44AM by PIB Chandigarh

ਇਹ ਸੰਖੇਪ ਵੇਰਵਾ ਨਿਊਜ਼ 18 ਉੱਤਰ ਪ੍ਰਦੇਸ਼ ਉੱਤਰਾਖੰਡ ਦੁਆਰਾ ਪ੍ਰਸਾਰਿਤ ਸਮਾਚਾਰ ਦੇ ਜਵਾਬ ਵਿੱਚ ਹੈ, ਇਹ ਸਮਾਚਾਰ ਅਸਲ ਵਿੱਚ ਗਲਤ ਅਤੇ ਪੱਖਪਾਤਪੂਰਨ ਹੈ। ਸਮਾਚਾਰ ਚੈਨਲ ਨੇ ਉਕਤ ਸੜਕ ‘ਤੇ ਲੈਂਡਸਲਾਈਡ ਨਾਲ ਯਾਤਰੀਆਂ ਦੀ ਪਰੇਸ਼ਾਨੀ ਅਤੇ ਅਸੁਵਿਧਾ ਨਾਲ ਸਬੰਧਿਤ ਕਿਸੇ ਵੀ ਫੋਟੋ ਜਾਂ ਵੀਡੀਓ  ਦੇ ਨਾਲ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਉੱਤਰਕਾਸ਼ੀ ਦੇ ਬਰੇਠੀ ਖੇਤਰ ਵਿੱਚ ਹਾਲ ਹੀ ਵਿੱਚ ਹੋਈ ਲੈਂਡਸਲਾਈਡ ਦੀ ਘਟਨਾ ਦੇ ਸਬੰਧ ਵਿੱਚ ਗਲਤ ਸੂਚਨਾ ਫੈਲਣ ਤੋਂ ਬਚਣ ਲਈ ਸੂਚਨਾ ਪ੍ਰਸਾਰਿਤ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨਾ ਮਹੱਤਵਪੂਰਨ ਹੈ। ਨੈਸ਼ਨਲ ਹਾਈਵੇਅ ਅਤੇ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ (ਐੱਨਐੱਚਆਈਡੀਸੀਐੱਲ) ਲੋਕਾਂ ਨੂੰ ਪ੍ਰਭਾਵਿਤ ਪਹਾੜ ਦੇ ਭੁਰਭੁਰੇਪਣ ਨੂੰ ਘੱਟ ਕਰਨ ਲਈ ਉਠਾਏ ਗਏ ਸਰਗਰਮ ਉਪਾਵਾਂ ਦੇ ਬਾਰੇ ਜਾਗਰੂਕ ਕਰਨਾ ਚਾਹੁੰਦਾ ਹੈ। ਐੱਨਐੱਚਆਈਡੀਸੀਐੱਲ ਨੇ ਅਪਣਾਏ ਗਏ ਸਰਵੋਤਮ ਉਪਾਅ ਕੀਤੇ ਹਨ,ਜੋ ਯੂ-ਟਿਊਬ ‘ਤੇ ਵੀ ਉਪਲਬਧ ਹਨ:-

ਉੱਤਰਾਖੰਡ ਵਿੱਚ ਬਰੇਠੀ ਬਹੁਤ ਹੀ ਖੰਡਿਤ, ਭੁਰਭੁਰਾ/ਕਟਿਆ ਹੋਇਆ ਦੀਰਘਕਾਲੀ ਲੈਂਡਸਲਾਈਡ ਪ੍ਰਭਾਵਿਤ ਖੇਤਰ ਹੈ, ਇਸ ਦੇ ਕਾਰਨ ਇਸ ਖੇਤਰ ਵਿੱਚ ਸੜਕ ‘ਤੇ ਬਹੁਤ ਮੁਸ਼ਕਿਲਾਂ ਅਤੇ ਜਾਨ-ਮਾਲ ਦੀ ਹਾਨੀ ਹੁੰਦੀ ਹੈ। ਸਾਡੇ ਮਾਹਿਰਾਂ ਦੀ ਟੀਮ ਨੇ ਪਹਾੜ ਦੇ ਭੁਰਭੁਰੇਪਣ ਨੂੰ ਵਧਾਉਣ ਵਾਲੇ ਭੂ-ਵਿਗਿਆਨਿਕ ਅਤੇ ਵਾਤਾਵਰਣਕ ਕਾਰਕਾਂ ਦਾ ਗਹਿਣ ਮੁਲਾਂਕਣ ਕੀਤਾ ਹੈ, ਜਿਸ ਨਾਲ ਸਾਨੂੰ ਇਨ੍ਹਾਂ ਨੂੰ ਦੂਰ ਕਰਨ ਲਈ ਆਪਣੇ ਸਮਾਧਾਨ ਤਿਆਰ ਕਰਨ ਵਿੱਚ ਮਦਦ ਮਿਲੀ ਹੈ। ਅਸੀਂ ਕੁਦਰਤੀ ਵਾਤਾਵਰਣ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਸਾਡੀ ਟੀਮ ਲੈਂਡਸਲਾਈਡ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਪਹਾੜੀ ਖੇਤਰ ਲਈ ਰਣਨੀਤਕ ਵਿਆਪਕ ਉਪਾਵਾਂ ਨੂੰ ਲਾਗੂਕਰਨ ਵਿੱਚ ਸਰਗਰਮੀ ਨਾਲ ਲੱਗੀ ਹੋਈ ਹੈ।

ਨੈਸ਼ਨਲ ਹਾਈਵੇਅ ਅਤੇ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ (ਐੱਨਐੱਚਆਈਡੀਸੀਐੱਲ) ਨੇ ਖੇਤਰ ਵਿੱਚ ਸਥਿਰਤਾ ਲਿਆਉਣ ਅਤੇ ਸੜਕ ਯਾਤਰੀਆਂ ਦੀ ਸੁਰੱਖਿਆ ਦਾ ਕੰਮ ਕੀਤਾ ਜਿਸ ਵਿੱਚ ਬਰੇਠੀ ਲੈਂਡਸਲਾਈਡ ਖੇਤਰ ਦੇ ਦੋ ਪੜਾਵਾਂ ਵਿੱਚ ਕਾਰਜ ਪ੍ਰਣਾਲੀ ਅਪਣਾਈ ਗਈ:-

ਪੜਾਅ-1. ਠੇਕੇ ਦੀਆਂ ਸ਼ਰਤਾਂ ਦੇ ਅਧਾਰ ‘ਤੇ ਸੜਕ ਦੀ ਪੂਰੀ ਲੰਬਾਈ  ਲਈ 20 ਮੀਟਰ ਤੱਕ ਢਲਾਣਾਂ ਦਾ ਇਲਾਜ ਅਤੇ ਸਥਿਰੀਕਰਣ ਕੀਤਾ ਗਿਆ। ਅੱਗੇ ਦੀ ਸਾਵਧਾਨੀ ਲਈ 100 ਮੀਟਰ ਦੀ ਦੂਰੀ ਲਈ 27 ਮੀਟਰ ਦੇ ਵਾਧੂ ਹਿੱਸੇ ਨੂੰ ਵੀ ਸਥਿਰ ਕੀਤਾ ਗਿਆ। ਹਾਲਾਂਕਿ, ਢਲਾਣਾਂ ਅਤੇ ਢਾਲ ਦੇ ਵੱਡੇ ਖੇਤਰ ਦੇ ਕਾਰਨ, ਸੜਕਾਂ ‘ਤੇ ਤੇਜ਼ ਗਤੀ ਨਾਲ ਪੱਥਰ ਗਿਰਦੇ ਰਹੇ, ਜਿਸ ਦੇ ਕਾਰਨ ਲੈਂਡਸਲਾਈਡ ਸੰਭਾਵਿਤ ਖੇਤਰ ਦੇ ਪੱਧਰ- II ਉਪਚਾਰ ਦੀ ਜ਼ਰੂਰਤ ਹੋਈ। 

ਪੜਾਅ- II. ਇੱਕ ਲੈਂਡਸਲਾਈਡ ਪ੍ਰੋਟੈਕਸ਼ਨ ਗੈਲਰੀ ਬਣਾਈ ਗਈ ਸੀ ਅਤੇ ਉਸ ਸਟ੍ਰੈਚ ਵਿੱਚ ਜ਼ੋਨ ਏ, ਬੀ, ਸੀ ਅਤੇ ਡੀ ਦੇ ਛੋਟੇ ਖੇਤਰਾਂ ਨੂੰ ਡੀਟੀ ਜਾਲ + ਰੋਮਬੋਇਡਲ ਜਾਲ, ਗ੍ਰਾਉਟਿੰਗ (ਪਤਲਾ ਮਸਾਲਾ ਭਰਨ ਦਾ ਕੰਮ) ਸਮੇਤ ਰੌਕ ਬੋਲਟ (ਸੁਰੱਖਿਆ ਦੇ ਪੜਾਅ – I ਪ੍ਰਣਾਲੀ ਦੇ ਸਮਾਨ) ਦਾ ਉਪਯੋਗ ਕਰਕੇ ਸਥਿਰਤਾ ਲਈ ਜੋੜਿਆ ਗਿਆ ਸੀ। ਮੌਜੂਦਾ ਫੋਰਮੇਸ਼ਨ ਕਟਿੰਗ ਦਾ ਉਪਯੋਗ ਲੈਂਡਸਲਾਈਡ ਪ੍ਰੋਟੈਕਸ਼ਨ ਗੈਲਰੀ ਦੇ ਨਿਰਮਾਣ ਲਈ ਕੀਤਾ ਗਿਆ ਸੀ।

ਡਿਜ਼ਾਈਨ ਦੀ ਪਰੂਫ ਜਾਂਚ ਭਾਰਤੀ ਟੈਕਨੋਲੋਜੀ ਸੰਸਥਾਨ (ਆਈਆਈਟੀ) ਰੁੜਕੀ ਤੋਂ ਕਰਵਾਈ ਗਈ। ਇਹ ਢਾਂਚਾ 7.5 ਮੀਟਰ ਡੂੰਘਾਈ ਦੇ 200 ਮਿਲੀਮੀਟਰ ਵਿਆਸ ਵਾਲੇ 868 ਖੰਭਿਆਂ ਅਤੇ ਪਹਾੜੀ ਵੱਲ 800 ਮਿਲੀਮੀਟਰ X 600 ਮਿਲੀਮੀਟਰ ਅਤੇ ਘਾਟੀ ਵੱਲੋਂ 975 ਮਿਲੀਮੀਟਰ X 600 ਮਿਲੀਮੀਟਰ ਦੇ ਪੋਲ ਕੈਂਪ ‘ਤੇ ਖੜ੍ਹੀ ਹੈ। ਢਾਂਚੇ ਦਾ ਪਹਾੜੀ ਹਿੱਸਾ 400 ਮਿਲੀਮੀਟਰ ਮੋਟਾਈ ਦੀ ਇੱਕ ਸ਼ੀਅਰ ਕੰਧ ਅਤੇ 300 ਮਿਲੀਮੀਟਰ ਮੋਟਾਈ ਦੀ ਸਲੈਬ, 600 ਮਿਲੀਮੀਟਰ X 450 ਮਿਲੀਮੀਟਰ ਦਾ ਬੀਮ ਅਤੇ 600 ਮਿਲੀਮੀਟਰ X 600 ਮਿਲੀਮੀਟਰ ਦਾ ਥੰਮ੍ਹ ਹੈ। ਡਿਜ਼ਾਈਨ ਦੇ ਅਧਾਰ ‘ਤੇ ਢਲਾਣ ਦੇ ਅਸੰਸਾਧਿਤ ਖੇਤਰਾਂ (untreated areas) ਤੋਂ ਗਿਰੇ ਹੋਏ ਮਲਬੇ/ਪੱਥਰਾਂ ਨੂੰ ਸ਼ਾਮਲ ਕਰਨ ਲਈ ਕਤਰਨੀ ਕੰਧ ਨੂੰ ਜਾਣਬੁੱਝ ਕੇ ਪਹਾੜੀ ਢਲਾਣ ਤੋਂ ਦੂਰ ਰੱਖਿਆ ਜਾਂਦਾ ਹੈ।

ਪੱਥਰਾਂ ਦੇ ਡਿਗੱਣ ਦੇ ਪ੍ਰਭਾਵ ਨੂੰ ਸੋਖਣ ਲਈ ਟੌਪ ਸਲੈਬ/ਛੱਤ ‘ਤੇ 1000 ਮਿਲੀਮੀਟਰ ਰੇਤ ਦੀ ਕੁਸ਼ਨ ਪਰਤ ਵਿਛਾਈ ਜਾਂਦੀ ਹੈ। ਇਹ ਢਾਂਚਾ ਪਿਛਲੇ ਦੋ  ਮਾਨਸੂਨ ਦੌਰਾਨ ਕੀਤੀ ਗਈ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਅਤੇ ਬਰਕਰਾਰ ਹੈ ਅਤੇ ਟ੍ਰਾਂਸਪੋਰਟ ਦੇ ਸੁਚਾਰੂ ਪ੍ਰਵਾਹ ਲਈ ਇੱਕ ਸੁਰੱਖਿਅਤ ਮਾਰਗ ਬਣ ਚੁੱਕਿਆ ਹੈ।

ਲੈਂਡਸਲਾਈਡ਼ ਜਿਹੀਆਂ ਸੰਭਾਵਿਤ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਸ ਦੀ ਸਥਿਰਤਾ ਅਤੇ ਪ੍ਰਭਾਵਸ਼ੀਲਤਾ ਸੁਨਿਸ਼ਚਿਤ ਕਰਨ ਲਈ ਸੁਰੰਗ ਨੂੰ ਅਤਿ-ਆਧੁਨਿਕ ਤਕਨੀਕ ਅਤੇ ਨਿਰਮਾਣ ਸਮੱਗਰੀ ਨਾਲ ਤਿਆਰ ਕੀਤਾ ਗਿਆ ਹੈ। ਅਸੀਂ ਉੱਤਰਕਾਸ਼ੀ ਖੇਤਰ ਦੇ ਸਾਰੇ ਨਿਵਾਸੀਆਂ ਅਤੇ ਵਿਜ਼ੀਟਰਸ ਲਈ ਇੱਕ ਸੁਰੱਖਿਅਤ ਅਤੇ ਭਰੋਸੇਯੋਗ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹਾਂ।

ਸੁਰੰਗ ਇੱਕ ਸੁਰੱਖਿਅਤ ਮਾਰਗ ਦੇ ਰੂਪ ਵਿੱਚ ਮੌਜੂਦ ਹੈ, ਜੋ ਯਾਤਰੀਆਂ ਦੀ ਸੁਰੱਖਿਆ ਨੂੰ ਪ੍ਰਾਥਮਿਕਤਾ ਦਿੰਦੀ ਹੈ ਅਤੇ ਸੰਵੇਦਨਸ਼ੀਲ ਖੇਤਰ ਨੂੰ ਇੱਕ ਭਰੋਸੇਯੋਗ ਅਤੇ ਸੁਰੱਖਿਅਤ ਮਾਰਗ ਪ੍ਰਦਾਨ ਕਰਦੀ ਹੈ।

ਸੁਰੱਖਿਆ ਦੇ ਪ੍ਰਤੀ ਹਾਈਵੇਅ ਅਤੇ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ (ਐੱਨਐੱਚਆਈਡੀਸੀਐੱਲ) ਦੀ ਪ੍ਰਤੀਬੱਧਤਾ ਇਸ ਸੁਰੰਗ ਦੇ ਡਿਜ਼ਾਈਨ ਅਤੇ ਨਿਰਮਾਣ ਵਿੱਚ ਪਰਿਲਕਸ਼ਿਤ ਹੁੰਦੀ ਹੈ, ਜੋ ਇਸ ਖੇਤਰ ਤੋਂ ਗੁਜ਼ਰਨ ਵਾਲੇ ਸਾਰੇ ਲੋਕਾਂ ਨੂੰ ਮਾਨਸਿਕ ਸ਼ਾਂਤੀ ਪ੍ਰਦਾਨ ਕਰਦੀ ਹੈ। ਅਸਲ ਵਿੱਚ, ਇਸ ਵਿਲੱਖਣ ਢਾਂਚੇ ਨੂੰ ਅਜਿਹੇ ਹੀ ਸਥਾਨਾਂ ‘ਤੇ ਦੁਬਾਰਾ ਅਪਣਾਏ ਜਾਣ ਦੀ ਜ਼ਰੂਰਤ ਹੈ, ਜਿੱਥੇ ਆਰਥਿਕ ਤੌਰ ‘ਤੇ ਸੰਪੂਰਣ ਢਲਾਣ ਉਪਚਾਰ ਸੰਭਵ ਨਹੀਂ ਹੈ।

ਇੱਥੇ ਪੂਰੇ ਖੇਤਰ ਅਤੇ ਹਾਈਵੇਅ ਅਤੇ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ (ਐੱਨਐੱਚਆਈਡੀਸੀਐੱਲ) ਦੁਆਰਾ ਸੰਚਾਲਿਤ ਕੀਤੀਆਂ ਗਈਆਂ ਗਤੀਵਿਧੀਆਂ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਹਨ।

 

ਅਸੀਂ ਨਿਊਜ਼ ਚੈਨਲਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਬੇਬੁਨਿਆਦ ਟਿੱਪਣੀਆਂ ਕਰਨ ਤੋਂ ਪਹਿਲਾਂ ਤੱਥਾਂ ਤੋਂ ਜਾਗਰੂਕ ਰਹਿਣ। ਨਾਲ ਹੀ, ਇੱਥੇ ਯੂ-ਟਿਊਬ ‘ਤੇ ਉਸੇ ਜਗ੍ਹਾ ਦੀ ਖਬਰਾਂ ਦੇ ਕੁਝ ਲਿੰਕ ਵੀ ਉਪਲਬਧ ਹਨ।

ਇਹ ਢਾਂਚਾ ਉਨ੍ਹਾਂ ਟੂਰਿਸਟਾਂ ਨੂੰ ਪੂਰਨ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ ਜੋ ਇਸ ਸੁਰੰਗ ਦੇ ਹੇਠਾਂ ਯਾਤਰਾ ਕਰ ਚੁੱਕੇ ਹਨ। ਇਸ ਮੁਸ਼ਕਿਲ ਲੈਂਡਸਲਾਈਡ ਖੇਤਰ ਦੇ ਇਤਿਹਾਸਿਕ ਗਵਾਹ ਰਹੇ ਸਥਾਨਕ ਲੋਕਾਂ ਨੇ ਬਾਰ-ਬਾਰ ਇਸ ਦੀ ਪ੍ਰਸ਼ੰਸਾ ਕੀਤੀ ਗਈ ਹੈ। ਯੂ ਟਿਊਬ ‘ਤੇ ਸੱਚਾਈ ਨੂੰ ਸਾਹਮਣੇ ਲਿਆਉਣ ਵਾਲੇ ਕੁਝ ਲਿੰਕ ਇੱਥੇ ਦਿੱਤੇ ਗਏ ਹਨ:

https://www.youtube.com/watch?v=fTOfqr_72IM  (20-21 ਮਿੰਟ ਦੇ ਵਿਚਕਾਰ ਜਿਵੇਂ ਕਿ ਉੱਪਰ ਸਨੈਪਸ਼ਾਟ ਵਿੱਚ ਦੇਖਿਆ ਗਿਆ ਹੈ।

ਉੱਤਰਕਾਸ਼ੀ ਓਪਨ ਟਨਲ ਦਿਖਾਉਣ ਵਾਲੇ ਇੱਕ ਵਲੌਗਰ ਦੁਆਰਾ ਵੀ ਹੋਸਟ ਕੀਤਾ ਗਿਆ, https://www.facebook.com/reel/1370145373765743

 

******

ਐੱਮਜੇਪੀਐੱਸ/ਐੱਨਐੱਸਕੇ



(Release ID: 1983589) Visitor Counter : 38


Read this release in: English , Urdu , Hindi , Nepali , Tamil