ਰੇਲ ਮੰਤਰਾਲਾ

2014 ਤੋਂ ਅਕਤੂਬਰ, 2023 ਤੱਕ 38,650 ਕਿਲੋਮੀਟਰ ਰੇਲਵੇ ਬਿਜਲੀਕਰਣ ਹਾਸਲ ਕੀਤਾ ਗਿਆ


31.10.2023 ਤੱਕ ਰੇਲਵੇ ਬਿਜਲੀਕਰਣ ਦੀ ਵਰਤਮਾਨ ਸਥਿਤੀ ਇਸ ਤਰ੍ਹਾਂ ਹੈ:

Posted On: 06 DEC 2023 4:13PM by PIB Chandigarh

 

ਲੜੀ ਨੰਬਰ.

ਰਾਜ

31.10.2023  ਨੂੰ ਬਿਜਲੀਕਰਣ ਬੀਜੀ ਆਰਕੇਐੱਮ

1

ਉੱਤਰ ਪ੍ਰਦੇਸ਼

8,516

2

ਮੱਧ ਪ੍ਰਦੇਸ਼

4,857

3

ਓਡੀਸ਼ਾ

2,849

4

ਝਾਰਖੰਡ

2,558

5

ਤੇਲੰਗਾਨਾ

1,923

6

ਹਰਿਆਣਾ

1,701

7

ਛੱਤੀਸਗੜ੍ਹ

1,199

8

ਉੱਤਰਾਖੰਡ

347

9

ਜੰਮੂ ਅਤੇ ਕਸ਼ਮੀਰ

298

10

ਦਿੱਲੀ

183

11

ਹਿਮਾਚਲ ਪ੍ਰਦੇਸ਼

67

12

ਪੁਡੂਚੇਰੀ

21

13

ਛੱਤੀਸਗੜ੍ਹ

16

14

ਮੇਘਾਲਿਆ

9

15

ਬਿਹਾਰ

3,625

16

ਆਂਧਰ ਪ੍ਰਦੇਸ਼

3,841

17

ਮਹਾਰਾਸ਼ਟਰ

5,561

18

ਤਮਿਲ ਨਾਡੂ

3,659

19

ਪੱਛਮੀ ਬੰਗਾਲ

3,771

20

ਕੇਰਲ

947

21

ਗੁਜਰਾਤ

3,445

22

ਰਾਜਸਥਾਨ

4,988

23

ਪੰਜਾਬ

1,992

24

ਕਰਨਾਟਕ

3,060

25

ਗੋਆ

147

26

ਅਸਾਮ

871

ਰੇਲਵੇ ਪ੍ਰੋਜੈਕਟਸ ਜ਼ੋਨਲ ਰੇਲਵੇ-ਵਾਰ ਮਨਜ਼ੂਰ/ਨਿਸ਼ਪਾਦਿਤ ਕੀਤੇ ਜਾਂਦੇ ਹਨ, ਨਾ ਕਿ ਰਾਜ-ਵਾਰ ਕਿਉਂਕਿ ਰੇਲ ਪ੍ਰੋਜੈਕਟਸ ਰਾਜ ਦੀਆਂ ਸੀਮਾਵਾਂ ਦੇ ਪਾਰ ਤੱਕ ਫੈਲੇ ਹੋ ਸਕਦੇ ਹਨ। ਭਾਰਤੀ ਰੇਲ ਵਿੱਚ 01.04.2023 ਤੱਕ ਲਗਭਗ 2.70 ਲੱਖ ਕਰੋੜ ਰੁਪਏ ਦੀ ਲਾਗਤ ਵਾਲੀ ਕੁੱਲ 20,296 ਕਿਲੋਮੀਟਰ ਲੰਬਾਈ ਦੇ 231 ਡਬਲਿੰਗ ਪ੍ਰੋਜੈਕਟਸ ਯੋਜਨਾ/ਪ੍ਰਵਾਨਗੀ/ਨਿਰਮਾਣ ਪੜਾਅ ਵਿੱਚ ਹਨ, ਜਿਨ੍ਹਾਂ ਵਿੱਚੋਂ 5,455 ਕਿਲੋਮੀਟਰ ਲੰਬਾਈ ਚਾਲੂ ਹੋ ਚੁੱਕੀ ਹੈ ਅਤੇ ਮਾਰਚ, 2023 ਤੱਕ ਲਗਭਗ 1.03 ਲੱਖ ਕਰੋੜ ਰੁਪਏ ਦਾ ਖਰਚ ਹੋਇਆ ਹੈ।

2014 ਤੋਂ 31.10.2023 ਤੱਕ 38,650 ਕਿਲੋਮੀਟਰ ਲੰਬਾਈ ਦਾ ਰੇਲਵੇ ਬਿਜਲੀਕਰਣ ਕਰ ਲਿਆ ਗਿਆ ਹੈ। 2014 ਤੋਂ ਪਹਿਲਾਂ 21,801 ਕਿਲੋਮੀਟਰ ਰੇਲਵੇ ਬਿਜਲੀਕਰਣ ਕੀਤਾ ਗਿਆ ਸੀ।

ਬਿਜਲੀਕਰਣ ਪ੍ਰੋਜੈਕਟ (ਪ੍ਰੋਜੈਕਟਸ) ਦਾ ਪੂਰਾ ਹੋਣਾ ਵੱਖ-ਵੱਖ ਕਾਰਕਾਂ ਜਿਵੇਂ ਵਣ ਵਿਭਾਗ ਦੇ ਅਧਿਕਾਰੀਆਂ ਦੁਆਰਾ ਵਣ ਮਨਜ਼ੂਰੀ, ਉਲੰਘਣਾ ਕਰਨ ਵਾਲੀਆਂ ਉਪਯੋਗਤਾਵਾਂ ਦਾ ਤਬਾਦਲਾ, ਵਿਭਿੰਨ ਅਥਾਰਟੀਆਂ ਤੋਂ ਕਾਨੂੰਨੀ ਮਨਜ਼ੂਰੀ, ਖੇਤਰ ਦੀਆਂ ਭੂ-ਵਿਗਿਆਨਿਕ ਅਤੇ ਸਥਾਨਾਕ੍ਰਿਤੀਕ ਸਥਿਤੀਆਂ, ਪ੍ਰੋਜੈਕਟ ਦੇ ਖੇਤਰ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ, ਜਲਵਾਯੂ ਪਰਿਸਥਿਤੀਆਂ ਆਦਿ ਦੇ ਕਾਰਨ ਪ੍ਰੋਜੈਕਟ ਸਥਾਨ ਵਿਸ਼ੇਸ਼ ਲਈ ਸਾਲ ਭਰ ਵਿੱਚ ਕੰਮ ਕਰਨ ਦੇ ਮਹੀਨਿਆਂ ਦੀ ਸੰਖਿਆ ਆਦਿ ‘ਤੇ ਨਿਰਭਰ ਕਰਦਾ ਹੈ। ਇਹ ਸਾਰੇ ਕਾਰਕ ਪ੍ਰੋਜੈਕਟਾਂ ਦੇ ਪੂਰਾ ਹੋਣ ਦੇ ਸਮੇਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਤਰ੍ਹਾਂ, ਇਸ ਅਵਸਥਾ ‘ਤੇ ਪ੍ਰੋਜੈਕਟ (ਪ੍ਰੋਜੈਕਟਸ) ਦੇ ਪੂਰਾ ਹੋਣ ਦੀ ਨਿਸ਼ਚਿਤ ਸਮਾਂ-ਸੀਮਾ ਸੁਨਿਸ਼ਚਿਤ ਨਹੀਂ ਕੀਤੀ ਜਾ ਸਕਦੀ ਹੈ।

2014 ਤੋਂ ਰੇਲਵੇ ਬਿਜਲੀਕਰਣ ਪ੍ਰੋਜੈਕਟਾਂ ‘ਤੇ ਖਰਚ ਕੀਤੀ ਗਈ ਰਾਸ਼ੀ ਇਸ ਤਰ੍ਹਾਂ ਹੈ:

ਸਾਲ

ਖਰਚ (ਕਰੋੜ ਰੁਪਏ ਵਿੱਚ)

2014-15

1391

2015-16

2291

2016-17

2956

2017-18

3837

2018-19

5955

2019-20

7145

2020-21

6141

2021-22

6972

2022-23

6658

2023-24

(ਅਕਤੂਬਰ, 2023 ਤੱਕ) 3534

 

ਰਾਸ਼ਟਰ ‘ਤੇ ਰੇਲ ਬਿਜਲੀਕਰਣ ਦੇ ਦੀਰਘਕਾਲੀ ਪ੍ਰਭਾਵ ਹਨ:

  1. ਟ੍ਰਾਂਸਪੋਰਟ ਦਾ ਸਵੱਛ ਅਤੇ ਗ੍ਰੀਨ ਮੋਡ

  2. ਬਿਹਤਰ ਢੁਆਈ ਸਮਰੱਥਾ

  3. ਬਿਹਤਰ ਲਾਈਨ ਹਾਲ ਲਾਗਤ

  4. ਕਾਰਬਨ ਨਿਕਾਸੀ ਵਿੱਚ ਕਮੀ

  5. ਕੱਚੇ ਤੇਲ ਲਈ ਕੀਮਤੀ ਵਿਦੇਸ਼ੀ ਮੁਦਰਾ ਦੀ ਬਚਤ

 ਇਹ ਜਾਣਕਾਰੀ ਰੇਲ, ਸੰਚਾਰ ਅਤੇ ਇਲੈਕਟ੍ਰੋਨਿਕ ਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਲੋਕਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

************

ਵਾਈਬੀ/ਪੀਐੱਸ



(Release ID: 1983469) Visitor Counter : 51


Read this release in: Hindi , Tamil , English , Urdu