ਗ੍ਰਹਿ ਮੰਤਰਾਲਾ
ਯੂਨਾਈਟਿਡ ਨੈਸ਼ਨਲ ਲਿਬਰੇਸ਼ਨ ਫਰੰਟ (UNLF), ਮਣੀਪੁਰ ਸਰਕਾਰ ਅਤੇ ਭਾਰਤ ਸਰਕਾਰ ਦੇ ਦਰਮਿਆਨ ਹਾਲ ਵਿੱਚ ਹੋਏ ਸ਼ਾਂਤੀ ਸਮਝੌਤੇ ਦੇ ਬਾਅਦ ਮਣੀਪੁਰ ਦੇ ਨੈਸ਼ਨਲ ਰਿਵੇਲਿਊਸ਼ਨਰੀ ਫਰੰਟ ਮਣੀਪੁਰ (NRFM) ਦੇ ਨੇਤਾ/ਕੈਡਰ ਹਥਿਆਰਾਂ ਸਮੇਤ UNLF ਵਿੱਚ ਸ਼ਾਮਲ ਹੋਏ
ਇਸ ਦੇ ਨਾਲ ਹੀ ਸੰਗਠਨ ਦੇ ਜ਼ਿਆਦਾਤਰ ਮੈਂਬਰ ਹਿੰਸਾ ਦੇ ਰਸਤੇ ਨੂੰ ਛੱਡ ਸਮਾਜ ਦੀ ਮੁੱਖਧਾਰਾ ਵਿੱਚ ਸ਼ਾਮਲ ਹੋਏ
ਇਸ ਘਟਨਾਕ੍ਰਮ ਨਾਲ ਮਣੀਪੁਰ ਵਿੱਚ ਸ਼ਾਂਤੀ ਅਤੇ ਸਾਧਾਰਨ ਸਥਿਤੀ ਬਹਾਲ ਕਰਨ ਦੇ ਮੋਦੀ ਸਰਕਾਰ ਦੇ ਪ੍ਰਯਾਸਾਂ ਨੂੰ ਗਤੀ ਮਿਲੇਗੀ
ਇਸ ਨਾਲ ਮੋਦੀ ਸਰਕਾਰ ਦੇ ‘ਉਗਰਵਾਦਮੁਕਤ ਅਤੇ ਸਮ੍ਰਿੱਧ ਉੱਤਰ ਪੂਰਬ’ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸਹਾਇਤਾ ਮਿਲੇਗੀ
Posted On:
04 DEC 2023 7:50PM by PIB Chandigarh
ਯੂਨਾਈਟਿਡ ਨੈਸ਼ਨਲ ਲਿਬੇਰਸ਼ਨ ਫਰੰਟ (UNLF), ਮਣੀਪੁਰ ਸਰਕਾਰ ਅਤੇ ਭਾਰਤ ਸਰਕਾਰ ਦੇ ਦਰਮਿਆਨ 29 ਨਵੰਬਰ, 2023 ਨੂੰ ਹੋਏ ਸ਼ਾਂਤੀ ਸਮਝੌਤੇ ਦੇ ਬਾਅਦ ਨੈਸ਼ਨਲ ਰਿਵੇਲਿਊਸ਼ਨਰੀ ਫਰੰਟ ਮਣੀਪੁਰ (NRFM) ਦੇ ਲਗਭਗ 25 ਨੇਤਾ/ਕੈਡਰ, ਮੇਜਰ ਬੋਇਚਾ (NRFM ਦੇ ਸੈਨਾ-ਉਪ-ਪ੍ਰਮੁੱਖ) ਦੀ ਅਗਵਾਈ ਵਿੱਚ 25 ਹਥਿਆਰਾਂ ਦੇ ਨਾਲ 02 ਦਸੰਬਰ, 2023 ਨੂੰ UNLF ਵਿੱਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਸੰਗਠਨ ਦੇ ਜ਼ਿਆਦਾਤਰ ਮੈਂਬਰ ਹਿੰਸਾ ਛੱਡ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਐੱਨਆਰਐੱਫਐੱਮ (ਪੁਰਾਣਾ ਨਾਮ-ਯੂਨਾਈਟਿਡ ਰਿਵੇਲਿਊਸ਼ਨਰੀ ਫਰੰਟ) ਦਾ ਗਠਨ 11 ਸਤੰਬਰ, 2011 ਨੂੰ ਕੇਸੀਪੀ (ਇੱਕ ਮੈਤੇਈ ਯੂਜੀ ਸੰਗਠਨ) ਦੇ ਤਿੰਨ ਗੁੱਟਾਂ ਦੇ ਕੈਡਰਾਂ ਦੁਆਰਾ ਕੀਤਾ ਗਿਆ ਸੀ।
ਇਸ ਦੇ ਸੀਨੀਅਰ ਨੇਤਾ ਗੁਆਂਢੀ ਦੇਸ਼ ਦੇ ਠਿਕਾਣਿਆਂ ਤੋਂ ਕੰਮ ਕਰਦੇ ਸੀ ਅਤੇ ਮਣੀਪੁਰ ਘਾਟੀ ਦੇ ਵਿਭਿੰਨ ਹਿੱਸਿਆਂ ਵਿੱਚ ਹਿੱਸਾ ਜਬਰਨ ਵਸੂਲੀ ਵਿੱਚ ਸ਼ਾਮਲ ਸੀ। ਇਸ ਘਟਨਾਕ੍ਰਮ ਨਾਲ ਹੋਰ ਮੈਤੇਈ ਯੂਜੀ ਸੰਗਠਨਾਂ ਨੂੰ ਸ਼ਾਂਤੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਅਤੇ ਲੋਕਤਾਂਤ੍ਰਿਕ ਤਰੀਕੇ ਨਾਲ ਆਪਣੀਆਂ ਮੰਗਾਂ ਨੂੰ ਅੱਗੇ ਰੱਖਣ ਦੇ ਲਈ ਪ੍ਰੋਤਸਾਹਨ ਮਿਲਣ ਦੀ ਸੰਭਾਵਨਾ ਹੈ। ਨਾਲ ਹੀ, ਇਸ ਨਾਲ ਮੋਦੀ ਸਰਕਾਰ ਦੇ ‘ਉਗਰਵਾਦ ਮੁਕਤ ਅਤੇ ਸਮ੍ਰਿੱਧ ਉੱਤਰ ਪੂਰਬ’ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸਹਾਇਤਾ ਮਿਲੇਗੀ।
*****
ਆਰਕੇ/ਏਵਾਈ/ਆਰਆਰ
(Release ID: 1983211)
Visitor Counter : 90