ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੀਆਂ ਲੜਕੀਆਂ ਦੇ ਲਈ ਰਿਹਾਇਸ਼ੀ ਸਕੂਲ
Posted On:
05 DEC 2023 5:17PM by PIB Chandigarh
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਦੀ ‘ਪ੍ਰਧਾਨ ਮੰਤਰੀ – ਅਨੁਸੂਚਿਤ ਜਾਤੀ ਅਭਯੁਦਯ ਯੋਜਨਾ’ (ਪੀਐੱਮ-ਅਜੈ (ਏਜੇਏਵਾਈ) ਯੋਜਨਾ ਦੇ ਤਹਿਤ ਰਿਹਾਇਸ਼ੀ ਸਕੂਲਾਂ ਦਾ ਪ੍ਰਾਵਧਾਨ ਹੈ ਅਤੇ ਜਿਸ ਦੇ ਤਹਿਤ ਜ਼ਿਲ੍ਹੇ/ਰਾਜ/ਕੇਂਦਰੀ ਮੰਤਰਾਲਾ ਜਵਾਹਰ ਨਵੋਦਯ ਵਿਦਿਯਾਲ ਕਮੇਟੀ/ਏਕਲਵਯ ਮਾਡਲ ਰਿਹਾਇਸ਼ੀ ਵਿਦਿਯਾਲ ਕਮੇਟੀ ਅਤੇ ਸਮਾਨ ਸਰਕਾਰੀ/ਖੁਦਮੁਖਤਿਆਰੀ ਸੰਸਥਾ ਰਿਹਾਇਸ਼ੀ ਸਕੂਲ ਸਥਾਪਿਤ ਕਰਨ ਦਾ ਪ੍ਰਸਤਾਵ ਕਰ ਸਕਦੇ ਹਨ। ਇਸ ਦੇ ਇਲਾਵਾ ਅਨੁਸੂਚਿਤ ਜਾਤੀ ਕੇਂਦ੍ਰਿਤ ਜ਼ਿਲ੍ਹਿਆਂ ਵਿੱਚ ਵਰਤਮਾਨ ਰਿਹਾਇਸ਼ੀ ਸਕੂਲਾਂ ਦੇ ਵਿਸਤਾਰ ਦੇ ਪ੍ਰੋਜੈਕਟ ਨੂੰ ਜੇਐੱਨਵੀ, ਏਕਲਵਯ ਮਾਡਲ ਰਿਹਾਇਸ਼ੀ ਸਕੂਲ (ਈਐੱਮਆਰਐੱਸ) ਜਾਂ ਇਸੇ ਤਰ੍ਹਾਂ ਦੇ ਮੌਜੂਦਾ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਕੇ ਇਨ੍ਹਾਂ ਸਕੂਲਾਂ ਵਿੱਚ ਅਧਿਕ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਮਾਂਯੋਜਿਤ ਕਰਨ ਦੇ ਲਈ ਪ੍ਰਾਥਮਿਕਤਾ ਦਿੱਤੀ ਗਈ ਹੈ। ਵਿਸਤ੍ਰਿਤ ਸਮਰੱਥਾ ਦਾ ਉਪਯੋਗ ਸਮਰੱਥਾ ਵਾਧੇ ਦੀ ਸੀਮਾ ਤੱਕ ਅਧਿਕ ਅਨੁਸੂਚਿਤ ਜਾਤੀ (ਐੱਸਸੀ) ਵਿਦਿਆਰਥੀਆਂ ਨੂੰ ਨਾਮਜ਼ਦ ਕਰਨ ਦੇ ਲਈ ਕੀਤਾ ਜਾਂਦਾ ਹੈ।
ਕਬਾਇਲੀ ਮਾਮਲੇ ਮੰਤਰਾਲਾ ਜਨਜਾਤੀ ਬੱਚਿਆਂ ਨੂੰ ਉਨ੍ਹਾਂ ਦੇ ਪਰਿਵੇਸ਼ ਵਿੱਚ ਲੜਕਿਆਂ ਅਤੇ ਲੜਕੀਆਂ ਦੋਨਾਂ ਦੇ ਲਈ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਦੇ ਲਈ ਏਕਲਵਯ ਮਾਡਲ ਰਿਹਾਇਸ਼ੀ ਸਕੂਲ (ਈਐੱਮਆਰਐੱਸ) ਦੀ ਕੇਂਦਰੀ ਖੇਤਰ ਯੋਜਨਾ ਵੀ ਲਾਗੂ ਕਰ ਕਿਹਾ ਹੈ। ਸਰਕਾਰ ਨੇ ਨਵੋਦਯ ਸਕੂਲਾਂ ਦੇ ਸਮਰੱਥਾ 50 ਪ੍ਰਤੀਸ਼ਤ ਤੋਂ ਅਧਿਕ ਅਨੁਸੂਚਿਤ ਜਨਜਾਤੀ (ਐੱਸਟੀ) ਦੀ ਜਨਸੰਖਿਆ ਅਤੇ ਘੱਟ ਤੋਂ ਘੱਟ 20,000 ਆਦਿਵਾਸੀ ਵਿਅਕਤੀਆਂ (ਜਨਗਣਨਾ 2011 ਦੇ ਅਨੁਸਾਰ) ਵਾਲੇ ਹਰੇਕ ਵਿਕਾਸ ਬਲੌਕ ਵਿੱਚ ਈਐੱਮਆਰਐੱਸ ਸਥਾਪਿਤ ਕਰਨ ਦਾ ਫ਼ੈਸਲਾ ਲਿਆ ਹੈ।
ਇਸ ਦੇ ਅਨੁਸਾਰ, ਮੰਤਰਾਲੇ ਨੇ ਉੱਤਰ ਪ੍ਰਦੇਸ਼ ਸਹਿਤ ਦੇਸ਼ ਭਰ ਵਿੱਚ ਲਗਭਗ 3.5 ਲੱਖ ਐੱਸਟੀ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਦੇ ਲਈ 740 ਈਐੱਮਆਰਐੱਸ ਸਥਾਪਿਤ ਕਰਨ ਦਾ ਲਕਸ਼ ਰੱਖਿਆ ਹੈ। ਵਰਤਮਾਨ ਵਿੱਚ, 694 ਏਕਲਵਯ ਮਾਡਲ ਰਿਹਾਇਸ਼ੀ (ਈਐੱਮਆਰਐੱਸ) ਸਵੀਕ੍ਰਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 401 ਦੇਸ਼ ਭਰ ਵਿੱਚ ਇਕ ਸਮੇਂ ਕਾਰਜ਼ਸੀਲ ਦੱਸੇ ਗਏ ਹਨ। ਈਐੱਮਆਰਐੱਸ ਦਾ ਰਾਜਵਾਰ ਵੇਰਵਾ ਅਨੁਬੰਧ-1 ‘ਤੇ ਦਿੱਤਾ ਹੈ।
ਪੀਐੱਮ-ਏਜੇਏਵਾਈ ਯੋਜਨਾ ਦੇ ਤਹਿਤ ਉੱਤਰ ਪ੍ਰਦੇਸ਼ ਤੋਂ ਰਿਹਾਇਸ਼ੀ ਸਕੂਲਾਂ ਦਾ ਕੋਈ ਪ੍ਰਸਾਤਵ ਪ੍ਰਾਪਤ ਨਹੀਂ ਹੋਇਆ ਹੈ। ਹਾਲਾਂਕਿ, ਕਬਾਇਲੀ ਮਾਮਲੇ ਮੰਤਰਾਲੇ ਨੇ ਉੱਤਰ ਪ੍ਰਦੇਸ਼ ਰਾਜ ਵਿੱਚ 4 ਈਐੱਮਆਰਐੱਮ ਨੂੰ ਮਨਜ਼ੂਰੀ ਦੇ ਦਿੱਤੀ ਹੈ (ਸਥਿਤੀ ਵੇਰਵਾ ਅਨੁਬੰਧ-2 ‘ਤੇ ਦਿੱਤਾ ਗਿਆ ਹੈ)। ਵਰਤਮਾਨ ਮਾਪਦੰਡਾਂ ਦੇ ਅਨੁਸਾਰ, ਈਐੱਮਆਰਐੱਸ ਦੀ ਸਥਾਪਨਾ ਦੇ ਲਈ ਮਛਲੀਸ਼ਹਿਰ ਸੰਸਦੀ ਹਲਕੇ ਵਿੱਚ ਹੋਰ ਬਲਾਕਾਂ ਦੀ ਪਛਾਣ ਨਹੀਂ ਕੀਤੀ ਗਈ ਹੈ।
ਇਹ ਜਾਣਕਾਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਏ ਨਾਰਾਇਣ ਸੁਆਮੀ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਿਤ ਉੱਤਰ ਵਿੱਚ ਦਿੱਤੀ ਹੈ।
*****
ਭਾਰਤ ਵਿੱਚ ਈਐੱਮਆਰਐੱਸ ਦਾ ਰਾਜ ਵਾਰ ਵੇਰਵਾ ਅਨੁਬੰਧ-1
ਲੜੀ ਨੰਬਰ
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਸਵੀਕ੍ਰਿਤ ਈਐੱਮਆਰਐੱਸ
|
ਕਾਰਜਸ਼ੀਲ ਈਐੱਮਆਰਐੱਸ
|
1
|
ਆਂਧਰ ਪ੍ਰਦੇਸ਼
|
28
|
28
|
2
|
ਅਰੁਣਾਚਲ ਪ੍ਰਦੇਸ਼
|
10
|
3
|
3
|
ਅਸਾਮ
|
14
|
1
|
4
|
ਬਿਹਾਰ
|
3
|
0
|
5
|
ਛਤੀਸਗੜ੍ਹ
|
74
|
73
|
6
|
ਦਾਦਰਾ ਨਗਰ ਹਵੇਲੀ ਅਤੇ ਦਮਨ ਅਤੇ ਦਿਉ
|
1
|
1
|
7
|
ਗੁਜਰਾਤ
|
43
|
34
|
8
|
ਹਿਮਾਚਲ ਪ੍ਰਦੇਸ਼
|
4
|
4
|
9
|
ਜੰਮੂ ਅਤੇ ਕਸ਼ਮੀਰ
|
6
|
6
|
10
|
ਝਾਰਖੰਡ
|
89
|
7
|
11
|
ਕਰਨਾਟਕ
|
12
|
12
|
12
|
ਕੇਰਲ
|
4
|
4
|
13
|
ਲੱਦਾਖ
|
3
|
0
|
14
|
ਮੱਧ ਪ੍ਰਦੇਸ਼
|
70
|
63
|
15
|
ਮਹਾਰਾਸ਼ਟਰ
|
37
|
37
|
16
|
ਮਣੀਪੁਰ
|
21
|
3
|
17
|
ਮੇਘਾਲਿਆ
|
27
|
0
|
18
|
ਮਿਜ਼ੋਰਮ
|
17
|
6
|
19
|
ਨਾਗਾਲੈਂਡ
|
22
|
3
|
20
|
ਓਡੀਸ਼ਾ
|
106
|
32
|
21
|
ਰਾਜਸਥਾਨ
|
31
|
30
|
22
|
ਸਿੱਕਿਮ
|
4
|
4
|
23
|
ਤਾਮਿਲ ਨਾਡੂ
|
8
|
8
|
24
|
ਤੇਲੰਗਾਨਾ
|
23
|
23
|
25
|
ਤ੍ਰਿਪੁਰਾ
|
21
|
6
|
26
|
ਪ੍ਰਦੇਸ਼ ਉੱਤਰ
|
4
|
2
|
27
|
ਉੱਤਰਾਖੰਡ
|
4
|
4
|
29
|
ਪੱਛਮ ਬੰਗਾਲ
|
8
|
7
|
ਕੁੱਲ ਯੋਗ
|
|
694
|
401
|
ਅਨੁਬੰਧ-2
ਉੱਤਰ ਪ੍ਰਦੇਸ਼ ਵਿੱਚ ਈਐੱਮਆਰਐੱਸ ਦੀ ਸਥਿਤੀ
ਲੜੀ ਨੰ:
|
ਜ਼ਿਲ੍ਹਾ
|
ਵਿਕਾਸ ਬਲੌਕ/ਤਾਲੁਕਾ
|
ਸਕੂਲ ਦਾ ਨਾਮ
|
ਕਾਰਜਸ਼ੀਲ
|
1
|
ਬਹਰਾਈਚ
|
ਮਿਹਿਨਪੁਰਵਾ
|
ਈਐੱਮਆਰਐੱਸ ਬੋਝਿਯਾ
|
ਕਾਰਜਸ਼ੀਲ
|
2
|
ਖੀਰੀ
|
ਪਲਿਆ
|
ਈਐੱਮਆਰਐੱਸ ਸੌਨਾਹਾ
|
ਕਾਰਜਸ਼ੀਲ
|
3
|
ਲਲਿਤਪੁਰ
|
ਬਾਰ
|
ਈਐੱਮਆਰਐੱਸ ਲਲਿਤਪੁਰ
|
ਅਕਾਰਜਸ਼ੀਲ
|
4
|
ਸੋਨਭਦਰ
|
ਚੋਪਨ
|
ਈਐੱਮਆਰਐੱਸ ਪੀਪਰ ਬਲੌਕ
|
ਅਕਾਰਜਸ਼ੀਲ
|
*****
ਐੱਮਜੀ/ਐੱਮਐੱਸ/ਵੀਐੱਲ
(Release ID: 1983206)