ਰੇਲ ਮੰਤਰਾਲਾ
azadi ka amrit mahotsav

ਨਵੰਬਰ 2023 ਦੇ ਦੌਰਾਨ, ਆਰਪੀਐੱਫ ਨੇ ਅਪਰੇਸ਼ਨ ‘ਨੰਨ੍ਹੇ ਫਰਿਸ਼ਤੇ’ ਦੇ ਤਹਿਤ 520 ਤੋਂ ਅਧਿਕ ਗੁੰਮਸ਼ੁਦਾ ਬੱਚਿਆਂ ਨੂੰ ਉਨ੍ਹਾਂ ਦੇ ਪਰਿਜਨਾਂ ਨਾਲ ਮਿਲਾਇਆ


35 ਲੋਕਾਂ ਨੂੰ ਤਸਕਰਾਂ ਦੇ ਚੁੰਗਲ ਤੋਂ ਮੁਕਤ ਕਰਵਾਇਆ ਗਿਆ

ਨਵੰਬਰ 2023 ਦੇ ਦੌਰਾਨ ਆਰਪੀਐੱਫ ਨੇ 91 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 3.69 ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ

Posted On: 06 DEC 2023 10:40AM by PIB Chandigarh

ਰੇਲਵੇ ਸੁਰੱਖਿਆ ਬਲ (ਆਰਪੀਐੱਫ) ਰੇਲਵੇ ਦੀ ਸੰਪੱਤੀ, ਯਾਤਰੀ ਖੇਤਰਾਂ ਦੀ ਸੁਰੱਖਿਆ ਅਤੇ ਯਾਤਰੀਆਂ ਦੀ ਭਲਾਈ ਦੇ ਲਈ ਅਟਲ ਰੂਪ ਨਾਲ ਪ੍ਰਤੀਬੱਧ ਹੈ। ਯਾਤਰੀਆਂ ਨੂੰ ਸੁਰੱਖਿਅਤ, ਸੰਭਾਲ਼ ਅਤੇ ਆਰਾਮਦਾਇਕ ਯਾਤਰਾ ਅਨੁਭਵ ਪ੍ਰਦਾਨ ਕਰਨ ਦੇ ਲਈ ਇਹ ਬਲ ਚੌਵੀ ਘੰਟੇ ਕੰਮ ਕਰ ਰਿਹਾ ਹੈ।

 

ਨਵੰਬਰ 2023 ਵਿੱਚ, ਆਰਪੀਐੱਫ ਨੇ ਯਾਤਰੀਆਂ ਦੀ ਸੁਰੱਖਿਆ, ਸੰਭਾਲ਼, ਆਰਾਮ ਸੁਨਿਸ਼ਚਿਤ ਕਰਨਾ ਜਾਰੀ ਰੱਖਣ ਦੇ ਨਾਲ ਹੀ ਭਾਰਤੀ ਰੇਲ ਨੂੰ ਆਪਣੇ ਗ੍ਰਾਹਕਾਂ ਨੂੰ ਭਰੋਸੇਯੋਗ ਮਾਲ ਢੁਆਈ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਵੀ ਸਹਾਇਤਾ ਕੀਤੀ।

ਆਰਪੀਐੱਫ ਨੇ ਨਵੰਬਰ 2023 ਦੇ ਦੌਰਾਨ ਆਪਣੇ ਦੁਆਰਾ ਸੰਚਾਲਿਤ ਅਨੇਕ ਅਭਿਯਾਨਾਂ ਦੇ ਤਹਿਤ ਕੁਝ ਪ੍ਰਸ਼ੰਸਾਯੋਗ ਉਪਲਬਧੀਆਂ ਹਾਸਲ ਕੀਤੀਆਂ:-

ਅਪਰੇਸ਼ਨ “ਨੰਨ੍ਹੇ ਫਰਿਸ਼ਤੇ”- ਗੁੰਮਸ਼ੁਦਾ ਬੱਚਿਆਂ ਨੂੰ ਬਚਾਉਣਾ: ਮਿਸ਼ਨ “ਨੰਨ੍ਹੇ ਫਰਿਸ਼ਤੇ” ਦੇ ਤਹਿਤ ਆਰਪੀਐੱਫ ਨੇ ਪਰਿਵਾਰ ਦੀ ਦੇਖਭਾਲ਼ ਅਤੇ ਸੁਰੱਖਿਆ ਦੀ ਜ਼ਰੂਰਤ ਵਾਲੇ 520 ਤੋਂ ਅਧਿਕ ਬੱਚਿਆਂ ਨੂੰ ਉਨ੍ਹਾਂ ਦੇ ਪਰਿਜਨਾਂ ਨਾਲ ਮਿਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਬੱਚੇ ਵਿਭਿੰਨ ਕਾਰਨਾਂ ਕਰਕੇ ਆਪਣੇ ਪਰਿਵਾਰਾਂ ਤੋਂ ਵਿਛੜ ਗਏ ਸੀ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ  ਸੁਨਿਸ਼ਚਿਤ ਕਰਨ ਦੇ ਲਈ ਆਰਪੀਐੱਫ ਨੇ ਅਣਥੱਕ ਪ੍ਰਯਾਸ ਕੀਤਾ।

ਮਾਨਵ ਤਸਕਰੀ ਵਿਰੋਧੀ ਪ੍ਰਯਾਸ (ਅਪਰੇਸ਼ਨ ਏਏਐੱਚਟੀ): ਭਾਰਤੀ ਰੇਲ ਦੀਆਂ ਵਿਭਿੰਨ ਚੌਕੀਆਂ ‘ਤੇ ਆਰਪੀਐੱਫ ਦੀ ਮਾਨਵ ਤਸਕਰੀ ਵਿਰੋਧੀ ਇਕਾਈਆਂ (ਏਐੱਚਟੀਯੂ) ਨੇ ਮਾਨਵ ਤਸਕਰਾਂ ਦੀਆਂ ਭਿਆਨਕ ਯੋਜਨਾਵਾਂ ਨੂੰ ਅਸਫ਼ਲ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕੀਤਾ। ਨਵੰਬਰ 2023 ਵਿੱਚ ਆਰਪੀਐੱਫ ਨੇ 35 ਲੋਕਾਂ ਨੂੰ ਤਸਕਰਾਂ ਦੇ ਚੁੰਗਲ ਤੋਂ ਬਚਾਇਆ।

ਅਪਰੇਸ਼ਨ “ਜੀਵਨ ਰਕਸ਼ਾ”-ਜੀਵਨ ਬਚਾਉਣਾ: ਨਵੰਬਰ 2023 ਵਿੱਚ ਅਪਰੇਸ਼ਨ ‘ਜੀਵਨ ਰੱਖਿਆ’ ਦੇ ਤਹਿਤ ਆਰਪੀਐੱਫ ਦੀ ਸਤਰਕ ਅਤੇ ਤੁਰੰਤ ਕਾਰਵਾਈ ਨਾਲ ਉਨ੍ਹਾਂ 224 ਯਾਤਰੀਆਂ ਦੀ ਜਾਨ ਬਚਾਈ ਗਈ, ਜੋ ਪਲੈਟਫਾਰਮ ਅਤੇ ਰੇਲਵੇ ਟ੍ਰੈਕ ‘ਤੇ ਚਲਦੀਆਂ ਟ੍ਰੇਨਾਂ ਤੋਂ ਉਤਰਦੇ ਜਾਂ ਚੜ੍ਹਦੇ ਸਮੇਂ ਦੁਰਘਟਨਾਵਸ਼ ਡਿੱਗ ਗਏ ਸੀ।

ਮਹਿਲਾ ਯਾਤਰੀਆਂ ਨੂੰ ਸਸ਼ਕਤ ਬਣਾਉਣਾ-“ਮੇਰੀ ਸਹੇਲੀ” ਪਹਿਲ: ਆਰਪੀਐੱਫ ਮਹਿਲਾ ਯਾਤਰੀਆਂ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਂਦਾ ਹੈ ਅਤੇ ਉਸ ਨੇ ਇਸੇ ਦਿਸ਼ਾ ਵਿੱਚ “ਮੇਰੀ ਸਹੇਲੀ” ਪਹਿਲ ਦੀ ਸ਼ੁਰੂਆਤ ਕੀਤੀ ਹੈ। ਨਵੰਬਰ 2023 ਦੇ ਦੌਰਾਨ, 229 “ਮੇਰੀ ਸਹੇਲੀ ਟੀਮਾਂ ਨੇ 13,552 ਟ੍ਰੇਨਾਂ ਵਿੱਚ ਜਾ ਕੇ 410,259 ਮਹਿਲਾ ਯਾਤਰੀਆਂ ਨੂੰ ਸੁਰੱਖਿਆ ਦਾ ਭਰੋਸਾ ਦਿਵਾਇਆ। ਆਰਪੀਐੱਫ ਨੇ ਮਹਿਲਾਵਾਂ ਦੇ ਲਈ ਰਿਜ਼ਰਵ ਕੋਚਾਂ ਵਿੱਚ ਪਾਏ ਗਏ 4618 ਵਿਅਕਤੀਆਂ ਦੇ ਖਿਲਾਫ਼ ਕਾਰਵਾਈ ਵੀ ਕੀਤੀ।

ਦਲਾਲੀ ਕਰਨ ਵਾਲਿਆਂ ਦੇ ਖਿਲਾਫ਼ ਕਾਰਵਾਈ (ਅਪਰੇਸ਼ਨ “ਉਪਲਬਧ”): ਆਰਪੀਐੱਫ ਨੇ ਨਵੰਬਰ 2023 ਵਿੱਚ ਦਲਾਲੀ ਕਰਨ ਵਾਲੇ 392 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ। ਇਸ ਦੇ ਇਲਾਵਾ, ਉਨ੍ਹਾਂ ਨੇ 42.28 ਲੱਖ ਰੁਪਏ ਮੁੱਲ ਦੇ ਟਿਕਟ ਵੀ ਜ਼ਬਤ ਕਰ ਲਈ।

ਅਪਰੇਸ਼ਨ “ਨਾਰਕੋਸ” – ਨਸ਼ੀਲੀਆਂ ਦਵਾਈਆਂ ਨਾਲ ਜੁੜੇ ਅਪਰਾਧਾਂ ਨਾਲ ਨਜਿੱਠਣਾ: ਨਵੰਬਰ 2023 ਦੇ ਦੌਰਾਨ ਆਰਪੀਐੱਫ ਨੇ ਪ੍ਰਸ਼ੰਸਾਯੋਗ ਪ੍ਰਯਾਸ ਕਰਦੇ ਹੋਏ 91 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 3.69 ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ। ਇਨ੍ਹਾਂ ਆਰੋਪੀਆਂ ਨੂੰ ਅੱਗੇ ਦੀ ਕਾਨੂੰਨੀ ਕਾਰਵਾਈ ਦੇ ਲਈ ਅਧਿਕਾਰ ਪ੍ਰਾਪਤ ਏਜੰਸੀਆਂ ਨੂੰ ਸੌਂਪ ਦਿੱਤਾ ਗਿਆ।

ਯਾਤਰੀਆਂ ਦੀਆਂ ਸ਼ਿਕਾਇਤਾਂ ‘ਤੇ ਤੁਰੰਤ ਕਾਰਵਾਈ: ਆਰਪੀਐੱਫ ਨੇ ਰੇਲ ਮਦਦ ਪੋਰਟਲ ਅਤੇ ਹੈਲਪਲਾਈਨ (ਨੰਬਰ 139 ਐਮਰਜੈਂਸੀ ਪ੍ਰਤੀਕਿਰਿਆ ਸਹਾਇਤਾ ਪ੍ਰਣਾਲੀ ਨੰਬਰ 112 ਦੇ ਨਾਲ ਏਕੀਕ੍ਰਿਤ) ਦੇ ਜ਼ਰੀਏ ਯਾਤਰੀਆਂ ਦੀ ਸੁਰੱਖਿਆ ਸਬੰਧੀ ਸ਼ਿਕਾਇਤਾਂ ਦਾ ਤੁਰੰਤ ਸਮਾਧਾਨ ਕੀਤਾ। ਨਵੰਬਰ 2023 ਵਿੱਚ 21,800 ਤੋਂ ਅਧਿਕ ਸ਼ਿਕਾਇਤਾਂ ਪ੍ਰਾਪਤ ਹੋਈਆਂ, ਆਰਪੀਐੱਫ ਨੇ ਉਨ੍ਹਾਂ ਨੂੰ ਹਲ ਕਰਨ ਦੇ ਲਈ ਜ਼ਰੂਰੀ ਕਾਰਵਾਈ ਕੀਤੀ।

ਅਪਰੇਸ਼ਨ “ਯਾਤਰੀ ਸੁਰਕਸ਼ਾ” – ਯਾਤਰੀਆਂ ਦੀ ਸੁਰੱਖਿਆ: ਆਰਪੀਐੱਫ ਰੇਲ ਯਾਤਰੀਆਂ ਦੇ ਖਿਲਾਫ਼ ਅਪਰਾਧਾਂ ਨੂੰ ਰੋਕਣ ਅਤੇ ਉਨ੍ਹਾਂ ਦਾ ਪਤਾ ਲਗਾਉਣ ਵਿੱਚ ਪੁਲਿਸ ਦੇ ਪ੍ਰਯਾਸਾਂ ਵਿੱਚ ਸਹਾਇਤਾ ਕਰਦਾ ਹੈ। ਨਵੰਬਰ 2023 ਵਿੱਚ, ਆਰਪੀਐੱਫ ਨੇ ਯਾਤਰੀਆਂ ਦੇ ਖਿਲਾਫ ਅਪਰਾਧ ਵਿੱਚ ਸ਼ਾਮਲ 229 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਨੇ ਸਬੰਧਿਤ ਜੀਆਰਪੀ/ਪੁਲਿਸ ਨੂੰ ਸੌਂਪ ਦਿੱਤਾ।

“ਅਪਰੇਸ਼ਨ ਸੁਰਕਸ਼ਾ” ਦੇ ਮਾਧਿਅਮ ਰਾਹੀਂ ਸੁਰੱਖਿਆ ਸੁਨਿਸ਼ਚਿਤ ਕਰਨਾ: ਆਰਪੀਐੱਫ ਨੇ ਨਵੰਬਰ 2023 ਵਿੱਚ ਯਾਤਰੀ ਸੁਰੱਖਿਆ ਬਣਾਏ ਰੱਖਣ ਅਤੇ ਰੇਲ ਸੇਵਾਵਾਂ ਦੀ ਸੁਰੱਖਿਆ ਦੇ ਦ੍ਰਿੜ੍ਹ ਪ੍ਰਯਾਸਾਂ ਦੇ ਤਹਿਤ ਚਲਦੀਆਂ ਟ੍ਰੇਨਾਂ ‘ਤੇ ਪਥਰਾਵ ਦੇ ਖਤਰਨਾਕ ਕੰਮ ਵਿੱਚ ਸ਼ਾਮਲ 28 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।

ਜ਼ਰੂਰਤਾਂ ਦੀ ਸਹਾਇਤਾ (ਅਪਰੇਸ਼ਨ ਸੇਵਾ): ਨਵੰਬਰ 2023 ਵਿੱਚ ਆਰਪੀਐੱਫ ਨੇ ਰੇਲ ਯਾਤਰਾ ਦੇ ਦੌਰਾਨ 191 ਬਜ਼ੁਰਗ, ਬੀਮਾਰ ਜਾਂ ਜ਼ਖਮੀ ਯਾਤਰੀਆਂ ਦੀ ਮਾਨਵੀ ਦ੍ਰਿਸ਼ਟੀ ਨਾਲ ਸਹਾਇਤਾ ਕੀਤੀ।

ਨਜਾਇਜ਼ ਮਾਲ ਦੀ ਢੁਆਈ ‘ਤੇ ਰੋਕ (ਅਪਰੇਸ਼ਨ ਸਤਰਕ): ਆਰਪੀਐੱਫ ਨੇ “ਅਪਰੇਸ਼ਨ ਸਤਰਕ” ਦੇ ਤਹਿਤ, 67 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 10,54,630 ਰੁਪਏ ਮੁੱਲ ਦੇ ਨਜ਼ਾਇਜ ਤੰਬਾਕੂ ਉਤਪਾਦ ਅਤੇ ਨਜ਼ਾਇਜ ਸ਼ਰਾਬ ਜ਼ਬਤ ਕੀਤੀ। ਇਨ੍ਹਾਂ ਵਿਅਕਤੀਆਂ ਨੂੰ ਸਬੰਧਿਤ ਲਾਅ ਇਨਫੋਰਸਮੈਂਟ ਏਜੰਸੀਆਂ ਨੂੰ ਸੌਂਪ ਦਿੱਤਾ ਗਿਆ।

 

***

ਵਾਈਬੀ/ਏਐੱਸ/ਪੀਐੱਸ


(Release ID: 1983191) Visitor Counter : 83