ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਸਿੰਧੁਦੁਰਗ ਸਥਿਤ ਰਾਜਕੋਟ ਕਿਲੇ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ
Posted On:
04 DEC 2023 8:00PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਸਿੰਧੁਦੁਰਗ ਸਥਿਤ ਰਾਜਕੋਟ ਕਿਲੇ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ। ਸ਼੍ਰੀ ਮੋਦੀ ਨੇ ਪ੍ਰਤਿਮਾ ‘ਤੇ ਸ਼ਰਧਾ ਸੁਮਨ ਭੀ ਅਰਪਿਤ ਕੀਤੇ ਅਤੇ ਫੋਟੋ ਗੈਲਰੀ ਦਾ ਅਵਲੋਕਨ ਕੀਤਾ।
“आज संध्याकाळी, राजकोट किल्ल्यावरील छत्रपती शिवाजी महाराजांच्या भव्य पुतळ्याचे अनावरण करण्यात आले.”
“ਆਜ ਸੰਧਿਆਕਾਠੀ, ਰਾਜਕੋਟ ਕਿੱਲਯਾਵਰੀਲ ਛਤਰਪਤੀ ਸ਼ਿਵਾਜੀ ਮਹਾਰਾਜਾਂਚਯਾ ਭਵਯ ਪੁਤਵਯਾਚੇ ਅਨਾਵਰਣ ਕਰਣਯਾਤ ਆਲੇ.”
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਇਸ ਤੋਂ ਪਹਿਲਾਂ ਅੱਜ ਸ਼ਾਮ ਰਾਜਕੋਟ ਕਿਲੇ ਵਿੱਚ ਛਤਰਪਤੀ ਸ਼ਿਵਾਜੀ ਦੀ ਸ਼ਾਨਦਾਰ ਪ੍ਰਤਿਮਾ ਤੋਂ ਪਰਦਾ ਹਟਾਇਆ।”
ਪ੍ਰਧਾਨ ਮੰਤਰੀ ਦੇ ਨਾਲ ਮਹਾਰਾਸ਼ਟਰ ਦੇ ਰਾਜਪਾਲ, ਸ਼੍ਰੀ ਰਮੇਸ਼ ਬੈਸ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ, ਕੇਂਦਰੀ ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ, ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ, ਸ਼੍ਰੀ ਨਾਰਾਇਣ ਰਾਣੇ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ, ਸ਼੍ਰੀ ਦੇਵੇਂਦਰ ਫੜਨਵੀਸ ਤੇ ਸ਼੍ਰੀ ਅਜੀਤ ਪਵਾਰ ਅਤੇ ਨੇਵਲ ਸਟਾਫ਼ ਦੇ ਚੀਫ਼, ਐਡਮਿਰਲ ਆਰ ਹਰਿ ਕੁਮਾਰ ਭੀ ਸਨ।
************
ਡੀਐੱਸ/ਟੀਐੱਸ
(Release ID: 1982785)
Visitor Counter : 117
Read this release in:
English
,
Urdu
,
Hindi
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam