ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਡਾ. ਅੰਬੇਡਕਰ ਫਾਉਂਡੇਸ਼ਨ (ਡੀਏਐੱਫ) ਦੁਆਰਾ ਕੱਲ੍ਹ ਨਵੀਂ ਦਿੱਲੀ ਦੇ ਸੰਸਦ ਭਵਨ ਲੌਨ ਵਿੱਚ ਡਾ. ਬੀ.ਆਰ. ਅੰਬੇਡਕਰ ਦਾ 68ਵਾਂ ਮਹਾਪਰਿਨਿਰਵਾਣ ਦਿਵਸ ਉਤਸ਼ਾਹਪੂਰਵਕ ਮਨਾਇਆ ਜਾਵੇਗਾ

Posted On: 05 DEC 2023 2:13PM by PIB Chandigarh

ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਵੱਲੋਂ ਡਾ. ਅੰਬੇਡਕਰ ਫਾਉਂਡੇਸ਼ਨ (ਡੀਏਐੱਫ) ਦੁਆਰਾ 68ਵਾਂ ਮਹਾਪਰਿਨਿਰਵਾਣ ਦਿਵਸ 6 ਦਸੰਬਰ, 2023 ਨੂੰ ਨਵੀਂ ਦਿੱਲੀ ਦੇ ਸੰਸਦ ਭਵਨ ਲੌਨ ਵਿੱਚ ਬਾਬਾਸਾਹੇਬ ਡਾ. ਬੀ. ਆਰ. ਅੰਬੇਡਕਰ ਦੀ ਪ੍ਰਤਿਮਾ ਦੇ ਕੋਲ ਮਨਾਇਆ ਜਾਵੇਗਾ।

68ਵੇਂ ਮਹਾਪਰਿਨਿਰਵਾਣ ਦਿਵਸ ਦਾ ਯਾਦਗਾਰੀ ਉਤਸਵ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੁਆਰਾ ਪੁਸ਼ਪਾਂਜਲੀ ਦੇ ਨਾਲ ਸ਼ੁਰੂ ਹੋਵੇਗਾ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ, ਮੰਤਰੀਗਣ, ਸਾਂਸਦ ਅਤੇ ਕਈ ਹੋਰ ਮੰਨੇ-ਪ੍ਰਮੰਨੇ ਵਿਅਕਤੀ ਵੀ ਉਪਸਥਿਤ ਰਹਿਣਗੇ।

ਇਸ ਦੌਰਾਨ, ਸੰਸਦ ਭਵਨ ਲੌਨ ਵਿੱਚ ਬਾਬਾਸਾਹੇਬ ਡਾ. ਬੀ.ਆਰ. ਅੰਬੇਡਕਰ ਦੀ ਪ੍ਰਤਿਮਾ ਦੇ ਚਰਣਾਂ ਵਿੱਚ ਸ਼ਰਧਾ ਸੁਮਨ ਅਰਪਿਤ ਕਰਨ ਦੇ ਲਈ ਪੂਰੇ ਪ੍ਰੋਗਰਾਮ ਨੂੰ ਆਮ ਜਨਤਾ ਦੇ ਲਈ ਖੋਲ੍ਹ ਦਿੱਤਾ ਜਾਵੇਗਾ। ਡਾ. ਅੰਬੇਡਕਰ ਦਾ ਮਹਾਪਰਿਨਿਰਵਾਣ ਦਿਵਸ ਹਰ ਸਾਲ ਡਾ. ਅੰਬੇਡਕਰ ਫਾਉਂਡੇਸ਼ਨ (ਡੀਏਐੱਫ) ਦੁਆਰਾ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਵੱਲੋਂ ਮਨਾਇਆ ਜਾਂਦਾ ਹੈ।

ਡਾ. ਅੰਬੇਡਕਰ ਨੇ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਵੰਚਿਤ ਭਾਈਚਾਰਿਆਂ, ਖਾਸ ਤੌਰ ‘ਤੇ ਐੱਸਸੀ/ਐੱਸਟੀ/ਓਬੀਸੀ/ਮਹਿਲਾਵਾਂ ਦੇ ਹਿਤਾਂ ਦੀ ਵਕਾਲਤ ਕੀਤੀ। ਸਮਾਜਿਕ ਨਿਆਂ, ਸਮਾਨਤਾ ਅਤੇ ਲੋਕਤੰਤਰ ‘ਤੇ ਉਨ੍ਹਾਂ ਦੇ ਵਿਚਾਰ ਅੱਜ ਵੀ ਪੀੜ੍ਹੀਆਂ ਅਤੇ ਵਰਤਮਾਨ ਸਰਕਾਰ ਨੂੰ ਪ੍ਰੇਰਿਤ ਕਰਦੇ ਹਨ, ਜੋ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪ੍ਰਚਾਰਿਤ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ” ਦੇ ਮੰਤਰ ਵਿੱਚ ਦੇਖਿਆ ਜਾਂਦਾ ਹੈ ਅਤੇ ਜਿਸ ਨੂੰ ਡੀਏਐੱਫ ਦੇ ਚੇਅਰਮੈਨ ਅਤੇ ਸਮਾਜਿਕ ਨਿਆਂ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਦੁਆਰਾ ਪ੍ਰਭਾਵੀ ਢੰਗ ਨਾਲ ਲਾਗੂਕਰਣ ਕੀਤਾ ਜਾ ਰਿਹਾ ਹੈ।

68ਵੇਂ ਮਹਾਪਰਿਨਿਰਵਾਣ ਦਿਵਸ ਦੇ ਸਬੰਧ ਵਿੱਚ, ਹਜ਼ਾਰਾਂ ਲੋਕ ਸੰਸਦ ਭਵਨ ਲੌਨ ਵਿੱਚ ਬਾਬਾਸਾਹੇਬ ਡਾ. ਅੰਡੇਬਕਰ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕਰਨ ਆ ਸਕਦੇ ਹਨ। ਇਸ ਦੇ ਇਲਾਵਾ, ਬੋਧ ਭਿਕਸ਼ੂਆਂ ਦੁਆਰਾ ਬੋਧ ਮੰਤਰਾਂ ਦਾ ਉਚਾਰਣ ਵੀ ਪੇਸ਼ ਕੀਤਾ ਜਾਵੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਗੀਤ ਅਤੇ ਨਾਟਕ ਡਿਵੀਜ਼ਨ ਦੇ ਕਲਾਕਾਰਾਂ ਦੇ ਸਮੂਹ ਬਾਬਾਸਾਹੇਬ ਨੂੰ ਸਮਰਪਿਤ ਗੀਤਾਂ ਦੀ ਪ੍ਰਸਤੁਤੀ ਦੇਣਗੇ। ਇਸ ਪ੍ਰੋਗਰਾਮ ਵਿੱਚ ਡਾ. ਅੰਬੇਡਕਰ ਫਾਉਂਡੇਸ਼ਨ ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ।

ਡਾ. ਅੰਬੇਡਕਰ ਅਤੇ ਡਾ. ਅੰਬੇਡਕਰ ਰਾਸ਼ਟਰੀ ਸਮਾਰਕ (ਡੀਏਐੱਨਐੱਮ) ਬਾਰੇ ਵਿੱਚ ਸੰਖੇਪ ਜਾਣਕਾਰੀ

 

****

ਐੱਮਜੀ/ਐੱਮਐੱਸ/ਵੀਐੱਲ


(Release ID: 1982774) Visitor Counter : 93