ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਨੈਸ਼ਨਲ ਬੈਸਟ ਟੂਰਿਜ਼ਮ ਵਿਲੇਜ ਅਤੇ ਨੈਸ਼ਨਲ ਬੈਸਟ ਰੂਰਲ ਹੋਮਸਟੇਅਜ਼ ਪ੍ਰਤੀਯੋਗਿਤਾ 2024 ਦੀ ਸ਼ੁਰੂਆਤ ਕੀਤੀ


ਪ੍ਰਤੀਯੋਗਿਤਾਵਾਂ ਦੇ ਲਈ ਆਵੇਦਨ 31 ਦਸੰਬਰ ਤੱਕ ਖੁੱਲ੍ਹੇ

Posted On: 03 DEC 2023 11:24AM by PIB Chandigarh

ਟੂਰਿਜ਼ਮ ਮੰਤਰਾਲੇ ਨੇ ਦੇਸ਼ ਵਿੱਚ ਗ੍ਰਾਮੀਣ ਟੂਰਿਜ਼ਮ ਦੇ ਪ੍ਰਚਾਰ ਅਤੇ ਵਿਕਾਸ ਨੂੰ ਬਲ ਪ੍ਰਦਾਨ ਕਰਨ ਦੇ ਲਈ ਨੈਸ਼ਨਲ ਬੈਸਟ ਟੂਰਿਜ਼ਮ ਵਿਲੇਜ ਪ੍ਰਤੀਯੋਗਿਤਾ 2024 ਅਤੇ ਨੈਸ਼ਨਲ ਬੈਸਟ ਰੂਰਲ ਹੋਮਸਟੇਅ ਪ੍ਰਤੀਯੋਗਿਤਾ 2024 ਦੀ ਸ਼ੁਰੂਆਤ ਕੀਤੀ ਹੈ। ਨੈਸ਼ਨਲ ਬੈਸਟ ਟੂਰਿਜ਼ਮ ਵਿਲੇਜ ਕੰਪੀਟਿਸ਼ਨ 2023 ਦੇ ਸਾਬਕਾ ਸੰਸਕਰਣ ਨੇ ਪੂਰੇ ਭਾਰਤ ਦੇ 35 ਪਿੰਡਾਂ ਨੂੰ ਗੋਲਡ, ਸਿਲਵਰ ਅਤੇ ਕਾਂਸੀ ਦੇ ਮੈਡਲ ਦੀਆਂ ਸ਼੍ਰੇਣੀਆਂ ਵਿੱਚ ਮਾਨਤਾ ਪ੍ਰਦਾਨ ਕੀਤੀ ਸੀ।

ਭਾਰਤ ਵਿੱਚ ਗ੍ਰਾਮੀਣ ਟੂਰਿਜ਼ਮ ਨੂੰ ਪ੍ਰੋਤਸਾਹਨ ਦੇਣ ਦੇ ਨਾਲ ਹੀ ਰਾਸ਼ਟਰੀ ਕਾਰਜਨੀਤੀ ਦੁਆਰਾ ਗ੍ਰਾਮੀਣ ਹੋਮਸਟੇਅ ਨੂੰ ਹੁਲਾਰਾ ਦੇਣ ਦੇ ਲਈ ਟੂਰਿਜ਼ਮ ਮੰਤਰਾਲਾ, ਭਾਰਤ ਸਰਕਾਰ ਨੇ ਭਾਰਤ ਵਿੱਚ ਗ੍ਰਾਮੀਣ ਟੂਰਿਜ਼ਮ ਦੇ ਵਿਕਾਸ ਦੇ ਲਈ ਵਿਆਪਕ ਰਾਸ਼ਟਰੀ ਰਣਨੀਤੀ ਅਤੇ ਰੋਡਮੈਪ ਦੀ ਸ਼ੁਰੂਆਤ ਕੀਤੀ। ਟੂਰਿਜ਼ਮ ਮੰਤਰਾਲੇ ਨੇ ਭਾਰਤੀ ਟੂਰਿਜ਼ਮ ਅਤੇ ਯਾਤਰਾ ਪ੍ਰਬੰਧਨ ਸੰਸਥਾਨ ਦੇ ਸਹਿਯੋਗ ਨਾਲ ਰਾਸ਼ਟਰੀ ਕਾਰਜਨੀਤੀਆਂ ਦੇ ਲਾਗੂਕਰਣ ਦੀ ਸ਼ੁਰੂਆਤ ਕੀਤੀ ਹੈ। ਰੂਰਲ ਟੂਰਿਜ਼ਮ ਅਤੇ ਰੂਰਲ ਹੋਮਸਟੇਅ ਨੂੰ ਪ੍ਰੋਤਸਾਹਨ ਦੇਣ ਦੇ ਲਈ ਵਿਸ਼ਿਸ਼ਠ ਪਹਿਲਾਂ ਵਿੱਚੋਂ ਇੱਕ ਨੈਸ਼ਨਲ ਬੈਸਟ ਟੂਰਿਜ਼ਮ ਵਿਲੇਜ ਅਤੇ ਨੈਸ਼ਨਲ ਬੈਸਟ ਰੂਰਲ ਹੋਮਸਟੇਅ ਪ੍ਰਤੀਯੋਗਿਤਾ ਦਾ ਆਯੋਜਨ ਕਰਨਾ ਹੈ।

ਸਹਿਯੋਗ ਨੂੰ ਹੁਲਾਰਾ ਦੇਣ ਅਤੇ ਗ੍ਰਾਮੀਣ ਟੂਰਿਜ਼ਮ ਦੇ ਵਾਧੇ ਦੇ ਲਈ ਅਨੁਕੂਲ ਵਾਤਾਵਰਣ ਤਿਆਰ ਕਰਨ ਲਈ, ਮੰਤਰਾਲੇ ਨੇ ਇਨ੍ਹਾਂ ਪ੍ਰਤੀਯੋਗਿਤਾਵਾਂ ਦੇ ਮਾਧਿਅਮ ਨਾਲ ਸਰਕਾਰਾਂ, ਉਦਯੋਗ ਹਿਤਧਾਰਕਾਂ, ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ) ਅਤੇ ਲੋਕਲ ਭਾਈਚਾਰਿਆਂ ਨੂੰ ਸਰਗਰਮ ਰੂਪ ਨਾਲ ਕਾਰਜਬਧ ਕੀਤਾ ਹੈ। ਇਹ ਬਹੁ-ਹਿਤਧਾਰਕ ਪ੍ਰਵਾਲੀ ਗ੍ਰਾਮੀਣ ਅਰਥਵਿਵਸਥਾਵਾਂ ਨੂੰ ਬਲ ਪ੍ਰਦਾਨ ਕਰਨ ਦੇ ਪ੍ਰਯਤਨਾਂ ਵਿੱਚ ਤਾਲਮੇਲ ਬਣਾਉਂਦੀ ਹੈ।

ਇਨ੍ਹਾਂ ਪ੍ਰਤੀਯੋਗਿਤਾਵਾਂ ਦਾ ਉਦੇਸ਼ ਗ੍ਰਾਮੀਣ ਟੂਰਿਜ਼ਮ ਵਿੱਚ ਉਤਕ੍ਰਿਸ਼ਟ ਯੋਗਦਾਨ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਪੁਰਸਕ੍ਰਿਤ ਕਰਨ ਦੇ ਲਈ ਪਿੰਡਾਂ ਅਤੇ ਗ੍ਰਾਮੀਣ ਹੋਮਸਟੇਅ ਦਰਮਿਆਨ ਵਧੀਆ ਮੁਕਾਬਲੇ ਨੂੰ ਵਿਕਸਿਤ ਕਰਨਾ ਹੈ, ਜਿਸ ਨਾਲ ਭਾਈਚਾਰਿਆਂ ਅਤੇ ਵਿਅਕਤੀਆਂ ਨੂੰ ਟਿਕਾਊ ਵਿਕਾਸ ਲਕਸ਼ਾਂ ਵਿੱਚ ਸਰਗਰਮ ਯੋਗਦਾਨ ਦੇ ਲਈ ਪ੍ਰੋਤਸਹਿਤ ਕੀਤਾ ਜਾ ਸਕੇ।

ਇਨ੍ਹਾਂ ਪ੍ਰਤੀਯੋਗਿਤਾਵਾਂ ਨਾਲ ਨਾ ਸਿਰਫ਼ ਖੋਜ ਕੀਤੇ ਖੇਤਰਾਂ ਵਿੱਚ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ, ਜਦਕਿ ਸਮੁਦਾਇਕ ਭਾਗੀਦਾਰੀ ਵਧਾਉਣ, ਸੱਭਿਆਚਾਰਕ ਪ੍ਰਮਾਣਿਕਤਾ ਦੀ ਸੰਭਾਲ ਕਰਨ ਅਤੇ ਟੂਰਿਜ਼ਮ ਖੇਤਰ ਵਿੱਚ ਦੀਰਘਕਾਲੀਕ ਅਤੇ ਜਵਾਬਦੇਹੀ ਅਭਿਯਾਨ ਨੂੰ ਹੁਲਾਰਾ ਦੇਣ ਦੇ ਲਈ ਇੱਕ ਤਰੰਗ ਪ੍ਰਭਾਵ ਵੀ ਪੈਦਾ ਹੋਵੇਗਾ।

ਟੂਰਿਜ਼ਮ ਮੰਤਰਾਲੇ ਨੇ ਗ੍ਰਾਮੀਣ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਕੀਤੀ ਗਈ ਪਹਿਲ ਦੇ ਪ੍ਰਭਾਵੀ ਲਾਗੂਕਰਣ ਦੇ ਲਈ ਕੇਂਦਰੀ ਨੋਡਲ ਏਜੰਸੀ, ਰੂਰਲ ਟੂਰਿਜ਼ਮ ਅਤੇ ਰੂਰਲ ਹੋਮਸਟੇਅ (ਸੀਏਐੱਨਏ ਆਰਟੀ ਅਤੇ ਆਰਐੱਚ) ਦੀ ਸਥਾਪਨਾ ਕੀਤੀ ਹੈ। ਸੀਐੱਨਏ ਆਰਟੀ ਐਂਡ ਆਰਐੱਚ ਗ੍ਰਾਮੀਣ ਪੱਧਰ ‘ਤੇ ਪ੍ਰਤੀਯੋਗਿਤਾਵਾਂ ਦੇ ਪ੍ਰਚਾਰ-ਪ੍ਰਸਾਰ ਲਈ ਮਾਸਟਰ ਟ੍ਰੇਨਰ ਤਿਆਰ ਕਰਨ ਦੇ ਲਈ ਰਾਜਾਂ ਦੇ ਲਈ ਸਮਰੱਥਾ ਨਿਰਮਾਣ ਸੈਸ਼ਨ ਆਯੋਜਿਤ ਕਰ ਰਿਹਾ ਹੈ।

ਇਸ ਪ੍ਰਤੀਯੋਗਿਤਾ ਦੀ ਸ਼ੁਰੂਆਤ ਵਰਲਡ ਟੂਰਿਜ਼ਮ ਡੇਅ, 27 ਸਤੰਬਰ 2023 ਨੂੰ ਕੀਤਾ ਗਿਆ ਸੀ ਅਤੇ ਪ੍ਰਤੀਯੋਗਿਤਾਵਾਂ ਦੇ ਲਈ ਆਵੇਦਨ 15 ਨਵੰਬਰ ਤੋਂ 31 ਦਸੰਬਰ, 2023 ਤੱਕ ਸ਼ਾਮਲ ਹਨ। ਆਵਦੇਨ www.rural.tourism.gov.in ਦੇ ਮਾਧਿਅਮ ਨਾਲ ਪੇਸ਼ ਕੀਤੇ ਜਾ ਸਕਦੇ ਹਨ।

***

ਬੀਵਾਈ/ਐੱਸਕੇ



(Release ID: 1982411) Visitor Counter : 78