ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਦਿੱਵਯਾਂਗਜਨ ਸਸ਼ਕਤੀਕਰਣ ਦੇ ਲਈ ਵਰ੍ਹੇ 2023 ਦੇ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ

Posted On: 03 DEC 2023 1:51PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (03 ਦਸੰਬਰ, 2023) ਅੰਤਰਰਾਸ਼ਟਰੀ ਦਿੱਵਯਾਂਗਜਨ ਵਰ੍ਹੇ ਦੇ ਅਵਸਰ ‘ਤੇ ਦਿੱਵਯਾਂਗਜਨਾਂ ਦੇ ਸਸ਼ਕਤੀਕਰਣ ਦੇ ਲਈ ਵਰ੍ਹੇ 2023 ਦੇ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ।

 

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਦਿੱਵਯਾਂਗਜਨਾਂ ਦੇ ਸਸ਼ਕਤੀਕਰਣ (empowerment of Divyangjan) ਦੇ ਲਈ ਰਾਸ਼ਟਰੀ ਪੁਰਸਕਾਰ ਇੱਕ ਪ੍ਰਸ਼ੰਸਾਯੋਗ ਮਾਧਿਅਮ ਹੈ ਕਿਉਂਕਿ ਵਿਅਕਤੀਗਤ ਅਤੇ ਸੰਸਥਾਗਤ ਕਾਰਜਾਂ ਨੂੰ ਮਾਨਤਾ ਦੇਣ  ਨਾਲ ਸਭ ਪ੍ਰੋਤਸਾਹਿਤ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਭਿੰਨ ਖੇਤਰਾਂ ਵਿੱਚ ਉਪਲਬਧੀਆਂ ਹਾਸਲ ਕਰਨ ਵਾਲੇ ਦਿੱਵਯਾਂਗਜਨਾਂ (Divyangjan) ਨੂੰ ਆਪਣੀ ਸਮਰੱਥਾ ਦੇ ਅਨੁਸਾਰ ਹੋਰ ਦਿੱਵਯਾਂਗਜਨਾਂ (other Divyangjan) ਦੀ ਸਹਾਇਤਾ ਕਰਨੀ ਚਾਹੀਦੀ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਸੰਪੂਰਨ ਵਿਸ਼ਵ ਦੀ ਕੁੱਲ ਜਨਸੰਖਿਆ ਦਾ ਲਗਭਗ 15 ਪ੍ਰਤੀਸ਼ਤ ਦਿੱਵਯਾਂਗਜਨ (Divyangjan) ਹਨ ਅਤੇ ਉਨ੍ਹਾਂ ਦਾ ਸਸ਼ਕਤੀਕਰਣ ਉੱਚ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਦਿੱਵਯਾਂਗਜਨਾਂ (Divyangjan) ਦੇ ਪ੍ਰਤੀ ਸਮਾਜ ਦੇ ਦ੍ਰਿਸ਼ਟੀਕੋਣ ਵਿੱਚ ਪਰਿਵਰਤਨ ਆਇਆ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉਚਿਤ ਸੁਵਿਧਾਵਾਂ, ਅਵਸਰਾਂ ਅਤੇ ਸਸ਼ਕਤੀਕਰਣ ਪ੍ਰਯਾਸਾਂ ਦੀ ਮਦਦ ਨਾਲ ਸਭ ਦਿੱਵਯਾਂਗਜਨ (Divyangjan) ਸਮਾਨਤਾ ਅਤੇ ਸਨਮਾਨ (equality and dignity) ਦੇ ਨਾਲ ਜੀਵਨ ਬਤੀਤ ਕਰ ਸਕਣਗੇ।

 

ਰਾਸ਼ਟਰਪਤੀ ਨੇ ਕਿਹਾ ਕਿ ਇਹ ਗਰਵ(ਮਾਣ) ਦੀ ਬਾਤ ਹੈ ਕਿ ਨਵੇਂ ਸੰਸਦ ਭਵਨ ਦਾ ਹਰ ਹਿੱਸਾ ਦਿੱਵਯਾਂਗਜਨਾਂ(Divyangjan ) ਦੇ ਲਈ ਸੁਗਮਈ (ਪਹੁੰਚਯੋਗ-accessible) ਹੈ। ਉਨ੍ਹਾਂ ਨੇ ਸਭ ਨੂੰ ਤਾਕੀਦ ਕੀਤੀ ਕਿ ਇਸ ਤੋਂ ਸਿੱਖਿਆ ਲੈਣ ਅਤੇ ਅਰੰਭ ਤੋਂ ਹੀ ਦਿੱਵਯਾਂਗਜਨਾਂ(Divyangjan ) ਦੀਆਂ ਜ਼ਰੂਰਤਾਂ ਨੂੰ ਸੁਨਿਸ਼ਚਿਤ ਕਰਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਨਵੀਨੀਕਰਣ ਦੇ ਸਥਾਨ ‘ਤੇ ਇਨੋਵੇਸ਼ਨ ਦੇ ਦ੍ਰਿਸ਼ਟੀਕੋਣ (thinking of innovation) ਦੇ ਨਾਲ ਕੰਮ ਕਰਨਾ ਚਾਹੀਦਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਗ਼ਰੀਬੀ ਖ਼ਾਤਮੇ, ਸਿਹਤ ਅਤੇ ਕਲਿਆਣ, ਚੰਗੀ ਸਿੱਖਿਆ, ਇਸਤਰੀ-ਪੁਰਸ਼ ਸਮਾਨਤਾ, ਸਵੱਛਤਾ ਤੇ ਪੇਅਜਲ ਆਦਿ ਨਾਲ ਸਬੰਧਿਤ ਟਿਕਾਊ ਵਿਕਾਸ ਲਕਸ਼ਾਂ (Sustainable Development Goals) ਨੂੰ ਪ੍ਰਾਪਤ ਕਰਨ ਨਾਲ ਦਿੱਵਯਾਂਗਜਨਾਂ ਦੇ ਸਸ਼ਕਤੀਕਰਣ (empowerment of Divyangjan) ਨੂੰ ਬਲ ਮਿਲਦਾ ਹੈ। ਉਹ ਇਹ ਨੋਟ ਕਰਕੇ ਖੁਸ਼ ਸਨ ਕਿ ਭਾਰਤ ਨੇ ਇਨ੍ਹਾਂ ਲਕਸ਼ਾਂ ਨੂੰ ਉੱਚ ਪ੍ਰਾਥਮਿਕਤਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਅੱਗੇ ਵਧ ਰਿਹਾ ਹੈ।

 

ਏਸ਼ਿਆਈ ਪੈਰਾ ਖੇਡਾਂ (Asian Para Games) ਵਿੱਚ ਭਾਰਤ ਦੇ ਹੁਣ ਤੱਕ ਦੇ ਬਿਹਤਰੀਨ ਪ੍ਰਦਰਸ਼ਨ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਖਿਡਾਰੀਆਂ ਨੇ ਆਪਣੀ ਅਜਿੱਤ ਵਿਜਈ ਭਾਵਨਾ ਦੇ ਬਲ ‘ਤੇ ਨਵਾਂ ਇਤਿਹਾਸ ਰਚਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਖਿਡਾਰੀਆਂ ਦੇ ਪ੍ਰਦਰਸ਼ਨ ਵਿੱਚ ਲਗਾਤਾਰ ਜ਼ਿਕਰਯੋਗ ਪ੍ਰਗਤੀ ਹੋਰ ਰਹੀ ਹੈ। ਉਨ੍ਹਾਂ ਨੇ ਇਸ ਸਬੰਧ ਵਿੱਚ ਡਾ. ਦੀਪਾ ਮਲਿਕ ਅਤੇ ਸੁਸ਼੍ਰੀ ਅਵਨੀ ਲੇਖਾਰਾ (Dr Deepa Malik and Ms AvaniLekhara) ਜਿਹੇ ਖਿਡਾਰੀਆਂ ਦੁਆਰਾ ਨਿਭਾਈ ਗਈ ਪ੍ਰੇਰਕ ਭੂਮਿਕਾ ਦੀ ਸ਼ਲਾਘਾ ਕੀਤੀ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-  

 

***

ਡੀਐੱਸ/ਏਕੇ



(Release ID: 1982197) Visitor Counter : 62