ਸੰਸਦੀ ਮਾਮਲੇ
azadi ka amrit mahotsav

ਸੰਸਦੀ ਮਾਮਲੇ ਮੰਤਰੀ 2 ਦਸੰਬਰ ਨੂੰ ਸੰਸਦ ਵਿੱਚ ਰਾਜਨੀਤਕ ਦਲਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ


ਸੰਸਦ ਦਾ ਵਿੰਟਰ ਸੈਸ਼ਨ 4 ਤੋਂ 22 ਦਸੰਬਰ ਤੱਕ ਚਲੇਗਾ

Posted On: 30 NOV 2023 12:14PM by PIB Chandigarh

ਸੰਸਦੀ ਮਾਮਲੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਸੰਸਦ ਦੇ ਵਿੰਟਰ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸੰਸਦ ਦੇ ਦੋਵਾਂ ਸਦਨਾਂ ਵਿੱਚ ਰਾਜਨੀਤਕ ਦਲਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਸਾਰੇ ਦਲਾਂ ਦੀ ਮੀਟਿੰਗ 2 ਦਸੰਬਰ, 2023 ਨੂੰ ਸਵੇਰੇ 11 ਵਜੇ ਸੰਸਦ ਲਾਇਬ੍ਰੇਰੀ ਭਵਨ, ਨਵੀਂ ਦਿੱਲੀ ਵਿੱਚ ਹੋਵੇਗੀ।

ਸੰਸਦ ਦਾ ਵਿੰਟਰ ਸੈਸ਼ਨ 4 ਦਸੰਬਰ, 2023 ਨੂੰ ਸ਼ੁਰੂ ਹੋਵੇਗਾ ਅਤੇ ਸਰਕਾਰੀ ਕੰਮਕਾਜ ਦੀਆਂ ਜ਼ਰੂਰਤਾਂ ਦੇ ਅਧੀਨ ਇਹ ਸੈਸ਼ਨ 22 ਦਸੰਬਰ, 2023 ਨੂੰ ਸਮਾਪਤ ਹੋ ਸਕਦਾ ਹੈ। 19 ਦਿਨਾਂ ਦੀ ਮਿਆਦ ਵਿੱਚ ਕੁੱਲ 15 ਮੀਟਿੰਗਾਂ ਹੋਣਗੀਆਂ।

****

ਬੀਵਾਈ/ਏਕੇਐੱਨ


(Release ID: 1981726) Visitor Counter : 74