ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਰਾਸ਼ਟਰਵਿਆਪੀ ਡਿਜੀਟਲ ਜੀਵਨ ਪ੍ਰਮਾਣਪੱਤਰ (ਡੀਐੱਲਸੀ) ਅਭਿਯਾਨ 2.0 ਦੇ ਸਫ਼ਲ ਸਮਾਪਨ ‘ਤੇ ਪੈਂਸ਼ਨ ਅਤੇ ਪੈਂਸ਼ਨਭੋਗੀ ਕਲਿਆਣ ਵਿਭਾਗ, ਪੈਂਸ਼ਨ ਵੰਡ ਕਰਨ ਵਾਲੇ ਬੈਂਕਾਂ, ਪੈਂਸ਼ਨਭੋਗੀ ਕਲਿਆਣ ਸੰਘਾਂ ਨੂੰ ਵਧਾਈ ਦਿੱਤੀ


ਡਾ. ਜਿਤੇਂਦਰ ਸਿੰਘ ਦਾ ਕਹਿਣਾ ਹੈ ਕਿ ਡੀਐੱਲਸੀ ਅਭਿਯਾਨ 2.0 ਪੈਂਸ਼ਨਭੋਗੀਆਂ ਦੇ ਡਿਜੀਟਲ ਸਸ਼ਕਤੀਕਰਣ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਸੁਪਨੇ ਨੂੰ ਪੂਰਾ ਕਰਦਾ ਹੈ, ਡੀਐੱਲਸੀ ਬਣਾਉਣ ਦੇ ਲਈ 9.65 ਲੱਖ ਪੈਂਸ਼ਨਭੋਗੀਆਂ ਦੁਆਰਾ ਫੇਸ ਔਥੈਂਟਿਕੇਸ਼ਨ ਤਕਨੀਕ ਅਪਣਾਈ ਗਈ

1-30 ਨਵੰਬਰ, 2023 ਤੱਕ 100 ਸ਼ਹਿਰਾਂ ਵਿੱਚ 597 ਥਾਵਾਂ ‘ਤੇ ਰਾਸ਼ਟਰਵਿਆਪੀ ਡੀਐੱਲਸੀ ਅਭਿਯਾਨ 2.0 ਆਯੋਜਿਤ ਕੀਤਾ ਗਿਆ ਸੀ

ਕੇਂਦਰ ਸਰਕਾਰ ਦੇ ਪੈਂਸ਼ਨਭੋਗੀਆਂ ਦੇ ਲਈ 38.47 ਲੱਖ, ਰਾਜ ਸਰਕਾਰ ਦੇ ਪੈਂਸ਼ਨਭੋਗੀਆਂ ਦੇ ਲਈ 16.15 ਲੱਖ ਅਤੇ ਈਪੀਐੱਫਓ ਪੈਂਸ਼ਨਭੋਗੀਆਂ ਦੇ ਲਈ 50.91 ਲੱਖ ਸਹਿਤ 1.15 ਕਰੋੜ ਡੀਐੱਲਸੀ ਤਿਆਰ ਕੀਤੇ ਗਏ

Posted On: 01 DEC 2023 12:17PM by PIB Chandigarh

ਕੇਂਦਰੀ ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਂਸ਼ਨ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ 1-30 ਨਵੰਬਰ, 2023 ਤੱਕ ਰਾਸ਼ਟਰਵਿਆਪੀ ਜੀਵਨ ਪ੍ਰਮਾਣ-ਪੱਤਰ ਅਭਿਯਾਨ 2.0 ਦੇ ਸਫ਼ਲ ਸਮਾਪਨ ਦੇ ਲਈ ਪੈਂਸ਼ਨ ਅਤੇ ਪੈਂਸ਼ਨਭੋਗੀ ਕਲਿਆਣ ਵਿਭਾਗ ਨੂੰ ਵਧਾਈ ਦਿੱਤੀ। ਡਾ. ਜਿਤੇਂਦਰ ਸਿੰਘ ਨੇ ਕਿਹਾ ਪੈਂਸ਼ਨਭੋਗੀਆਂ ਦੇ ਡਿਜੀਟਲ ਸਸ਼ਕਤੀਕਰਣ ਲਈ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਡੀਐੱਲਸੀ ਅਭਿਯਾਨ 2.0 ਆਯੋਜਿਤ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪੈਂਸ਼ਨਭੋਗੀਆਂ ਦੇ ਕਲਿਆਣ ਵਿੱਚ ਸੁਧਾਰ ਦੇ ਲਈ ਗਹਿਰਾਈ ਨਾਲ ਪ੍ਰਤੀਬੱਧ ਹੈ ਅਤੇ ਡੀਐੱਲਸੀ ਅਭਿਯਾਨ 2.0 ਪੈਂਸ਼ਨਭੋਗੀਆਂ ਦੇ ਜੀਵਨ ਨੂੰ ਅਸਾਨ ਬਣਾਉਣ ਦੇ ਲਈ ਇੱਕ ਮਹੱਤਵਪੂਰਨ ਕਦਮ ਹੈ। ਰਾਸ਼ਟਰਵਿਆਪੀ ਡੀਐੱਲਸੀ ਅਭਿਯਾਨ 2.0, 1-30 ਨਵੰਬਰ, 2023 ਤੱਕ 100 ਸ਼ਹਿਰਾਂ ਵਿੱਚ 597 ਥਾਵਾਂ ‘ਤੇ ਆਯੋਜਿਤ ਕੀਤਾ ਗਿਆ ਸੀ। 1.15 ਕਰੋੜ ਡੀਐੱਲਸੀ ਬਣਾਏ ਗਏ, ਜਿਸ ਵਿੱਚ ਕੇਂਦਰ ਸਰਕਾਰ ਦੇ ਪੈਂਸ਼ਨਭੋਗੀਆਂ ਦੇ ਲਈ 38.47 ਲੱਖ ਡੀਐੱਲਸੀ, ਰਾਜ ਸਰਕਾਰ ਦੇ ਪੈਂਸ਼ਨਭੋਗੀਆਂ ਦੇ ਲਈ 16.15 ਲੱਖ ਅਤੇ ਈਪੀਐੱਪਓ ਪੈਂਸ਼ਨਭੋਗੀਆਂ ਦੇ ਲਈ 50.91 ਲੱਖ ਸ਼ਾਮਲ ਸੀ।

 

ਪੈਂਸ਼ਨ ਅਤੇ ਪੈਂਸ਼ਨਭੋਗੀ ਕਲਿਆਣ ਵਿਭਾਗ ਨੇ ਪੈਂਸ਼ਨ ਵੰਡ ਕਰਨ ਵਾਲੇ ਬੈਂਕਾਂ, ਮੰਤਰਾਲਿਆਂ/ਵਿਭਾਗਾਂ, ਪੈਂਸ਼ਨਭੋਗੀ, ਕਲਿਆਣ ਸੰਘਾਂ, ਯੂਆਈਡੀਏਆਈ, ਐੱਮਈਆਈਟੀਵਾਈ ਦੇ ਸਹਿਯੋਗ ਨਾਲ ਭਾਰਤ ਦੇ 100 ਸ਼ਹਿਰਾਂ ਵਿੱਚ 597 ਥਾਵਾਂ ‘ਤੇ 1-30 ਨਵੰਬਰ, 2023 ਤੱਕ ਡੀਐੱਲਸੀ ਅਭਿਯਾਨ 2.0 ਦਾ ਸੰਚਾਲਨ ਕੀਤਾ। ਸਾਰੇ ਹਿਤਧਾਰਕਾਂ, ਜਿਨ੍ਹਾਂ ਵਿੱਚ ਭਾਰਤ ਸਰਕਾਰ ਦੇ ਮੰਤਰਾਲਾ/ਵਿਭਾਗ, ਪੈਂਸ਼ਨ ਵੰਡ ਬੈਂਕ ਅਤੇ ਪੈਂਸ਼ਨਭੋਗੀ ਸੰਘ ਸ਼ਾਮਲ ਹਨ, ਉਨ੍ਹਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਦਾਰੀਆਂ ਨੂੰ ਪਰਿਭਾਸ਼ਿਤ ਕਰਨ ਵਾਲੇ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਪੈਂਸ਼ਨ ਵੰਡ ਬੈਂਕਾਂ ਦੇ 297 ਨੋਡਲ ਅਧਿਕਾਰੀਆਂ, 44 ਪੈਂਸ਼ਨਭੋਗੀ ਕਲਿਆਣ ਸੰਘਾਂ ਨੇ ਡੀਐੱਲਸੀ ਅਭਿਯਾਨ 2.0 ਨੂੰ ਅਗਵਾਈ ਪ੍ਰਦਾਨ ਕੀਤੀ। ਡੀਐੱਲਸੀ ਦੇ ਉਡੀਕ ਸਮੇਂ ਨੂੰ ਘੱਟ ਕਰਨ ਦੇ ਲਈ ਫੇਸ ਔਥੈਂਟਿਕੇਸ਼ਨ ਟੈਕਨੋਲੋਜੀ ਦਾ ਵਿਆਪਕ ਤੌਰ ‘ਤੇ ਉਪਯੋਗ ਕੀਤਾ ਗਿਆ ਸੀ। ਡੀਐੱਲਸੀ ਅਭਿਯਾਨ 2.0 ਨੂੰ ਪੀਆਈਬੀ ਅਤੇ ਡੀਡੀ ਨਿਊਜ਼ ਦੁਆਰਾ ਪ੍ਰਿੰਟ ਅਤੇ ਵਿਜ਼ੁਅਲ ਮੀਡੀਆ ਵਿੱਚ ਵਿਆਪਕ ਤੌਰ ‘ਤੇ ਕਵਰ ਕੀਤਾ ਗਿਆ ਸੀ।

 

ਫੇਸ ਔਥੈਂਟਿਕੇਸ਼ਨ ਟੈਕਨੋਲੋਜੀ ਨੂੰ ਵਿਆਪਕ ਤੌਰ ‘ਤੇ ਅਪਣਾਉਣਾ

ਡੀਐੱਲਸੀ ਅਭਿਯਾਨ ਨੂੰ ਕੇਂਦਰ ਸਰਕਾਰ ਦੇ ਪੈਂਸ਼ਨਭੋਗੀਆਂ ਦੁਆਰਾ ਵਿਆਪਕ ਤੌਰ ‘ਤੇ ਅਪਣਾਇਆ ਗਿਆ। 38 ਲੱਖ ਕੇਂਦਰ ਸਰਕਾਰ ਦੇ ਪੈਂਸ਼ਨਭੋਗੀਆਂ ਦੇ ਲਈ ਡੀਐੱਲਸੀ ਤਿਆਰ ਕੀਤੇ ਗਏ, ਜਿਨ੍ਹਾਂ ਵਿੱਚ ਫੇਸ ਔਥੈਂਟਿਕੇਟਿਡ ਡੀਐੱਲਸੀ ਦੀ ਸੰਖਿਆ 9.60 ਲੱਖ ਹੈ। ਡੀਐੱਲਸੀ ਜਮ੍ਹਾਂ ਕਰਨਾ ਇੱਕ ਚਾਲੂ ਗਤੀਵਿਧੀ ਹੈ ਕਿਉਂਕਿ 35 ਲੱਖ ਤੋਂ ਵੱਧ ਰੱਖਿਆ ਪੈਂਸ਼ਨਭੋਗੀ ਆਪਣੀ ਰਿਟਾਇਰਮੈਂਟ ਦੇ ਮਹੀਨੇ ਵਿੱਚ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰ ਸਕਦੇ ਹਨ। ਉਮੀਦ ਹੈ ਕਿ ਮਾਰਚ, 2024 ਤੱਕ, ਕੁੱਲ ਡੀਐੱਲਸੀ ਸਬਮਿਸ਼ਨ 50 ਲੱਖ ਦਾ ਆਂਕੜਾ ਪਾਰ ਕਰ ਜਾਵੇਗਾ।

 

ਡੀਐੱਲਸੀ ਨਾਲ ਸੀਨੀਅਰ ਪੈਂਸ਼ਨਭੋਗੀਆਂ ਨੂੰ ਵਿਸ਼ੇਸ਼ ਲਾਭ ਹੋਇਆ ਹੈ

ਡੀਐੱਲਸੀ ਦੀ ਉਮਰ-ਵਾਰ ਪੀੜ੍ਹੀ ਦੇ ਵਿਸ਼ਲੇਸ਼ਣ ਤੋਂ ਪਤਾ ਚਲਦਾ ਹੈ ਕਿ 90 ਵਰ੍ਹੇ ਤੋਂ ਵੱਧ ਉਮਰ ਦੇ 24,000 ਤੋਂ ਵੱਧ ਪੈਂਸ਼ਨਭੋਗੀਆਂ ਨੇ ਡਿਜੀਟਲ ਮੋਡ ਦਾ ਉਪਯੋਗ ਕੀਤਾ। ਡੀਐੱਲਸੀ ਬਣਾਉਣ ਵਾਲੇ ਅਗ੍ਰਣੀ ਰਾਜ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ਹਨ, ਜਿੱਥੇ ਕ੍ਰਮਵਾਰ: 5.07 ਲੱਖ, 4.55 ਲੱਖ ਅਤੇ 2.65 ਲੱਖ ਡੀਐੱਲਸੀ ਬਣਾਏ ਗਏ। ਡੀਐੱਲਸੀ ਪੀੜ੍ਹੀ ਦੇ ਲਈ ਅਗ੍ਰਣੀ ਬੈਂਕ ਭਾਰਤੀ ਸਟੇਟ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਹਨ, ਜੋ ਕ੍ਰਮਵਾਰ: 7.68 ਅਤੇ 2.38 ਡੀਐੱਲਸੀ ਦੇ ਨਾਲ ਅਗ੍ਰਣੀ ਪੈਂਸ਼ਨ ਵੈਂਡ ਬੈਂਕ ਹਨ।

 

ਪੂਰੇ ਦੇਸ਼ ਵਿੱਚ ਵਿਆਪਕ ਕਵਰੇਜ

ਇਹ ਸੁਨਿਸ਼ਚਿਤ ਕਰਨ ਦੇ ਲਈ ਕਿ ਜੀਵਨ ਪ੍ਰਮਾਣ-ਪੱਤਰ ਜਮ੍ਹਾਂ ਕਰਨ ਦੇ ਲਈ ਡਿਜੀਟਲ ਮੋਡ ਦਾ ਉਪਯੋਗ ਕਰਨ ਦਾ ਲਾਭ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਪੈਂਸ਼ਨਭੋਗੀਆਂ ਤੱਕ ਪਹੁੰਚੇ, ਰਾਜਾਂ ਦੀ ਰਾਜਧਾਨੀਆਂ ਅਤੇ ਪ੍ਰਮੁੱਖ ਸ਼ਹਿਰ ਉਨ੍ਹਾਂ 100 ਸ਼ਹਿਰਾਂ ਵਿੱਚੋਂ ਸਨ ਜਿੱਥੇ ਕਈ ਥਾਵਾਂ ‘ਤੇ ਕੈਂਪ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਦਿੱਲੀ, ਵਿਸ਼ਾਖਾਪੱਟਨਮ, ਗੁਵਾਹਾਟੀ, ਪਟਨਾ, ਰਾਏਪੁਰ, ਗੋਆ, ਅਹਿਮਦਾਬਾਦ, ਸ਼ਿਮਲਾ, ਰਾਂਚੀ, ਬੰਗਲੁਰੂ, ਤਿਰੂਵੰਤਪੁਰਮ, ਭੋਪਾਲ, ਮੁੰਬਈ, ਭੁਬਨੇਸ਼ਵਰ, ਲੁਧਿਆਣਾ, ਅਜਮੇਰ, ਗੰਗਟੋਕ, ਚੇਨੱਈ, ਹੈਦਰਾਬਾਦ, ਤ੍ਰਿਪੁਰਾ, ਲਖਨਊ ਅਤੇ ਦੇਹਰਾਦੂਨ ਸਹਿਤ ਹੋਰ ਸ਼ਹਿਰ ਸ਼ਾਮਲ ਸਨ। ਪੈਂਸ਼ਨਭੋਗੀਆਂ ਨੂੰ ਤਕਨੀਕੀ ਤੌਰ ‘ਤੇ ਸਸ਼ਕਤ ਬਣਾਉਣ ਦੇ ਲਈ ਡੀਐੱਲਸੀ ਤਿਆਰ ਕਰਨ ਦੇ ਨਾਲ ਉਨ੍ਹਾਂ ਨੂੰ ਪੂਰੀ ਪ੍ਰਕਿਰਿਆ ਵੀ ਸਮਝਾਈ ਗਈ ਤਾਕਿ ਭਵਿੱਖ ਵਿੱਚ ਉਸ ਦਾ ਉਪਯੋਗ ਕੀਤਾ ਜਾ ਸਕੇ।

  

  

 ਪੈਂਸ਼ਨ ਵੰਡ ਬੈਂਕਾਂ ਅਤੇ ਪੈਂਸ਼ਨਭੋਗੀ ਕਲਿਆਣ ਸੰਘਾਂ ਦੁਆਰਾ ਆਯੋਜਿਤ ਕੈਂਪਾਂ ਵਿੱਚ, ਨਾਲ ਹੀ ਬਿਰਧ/ਬਿਮਾਰ ਪੈਂਸ਼ਨਭੋਗੀਆਂ ਦੀ ਸਹਾਇਤਾ ਦੇ ਲਈ ਉਨ੍ਹਾਂ ਦੇ ਘਰਾਂ/ਹਸਪਤਾਲਾਂ ਦੇ ਦੌਰੇ ਵਿੱਚ, ਪੈਂਸ਼ਨਭੋਗੀਆਂ ਦੀ ਸੰਤੁਸ਼ਟੀ ਅਤੇ ਆਰਾਮ ਨਾਲ ਸਬੰਧਿਤ ਕਈ ਸਫ਼ਲਤਾ ਦੀਆਂ ਕਹਾਣੀਆਂ ਸਾਹਮਣੇ ਆਈਆਂ।

 

ਪੈਂਸ਼ਨਭੋਗੀਆਂ ਦੇ ਜੀਵਨ ਨੂੰ ਅਸਾਨ ਬਣਾਉਣ ਦੀ ਦਿਸ਼ਾ ਵਿੱਚ ਪੈਂਸ਼ਨ ਅਤੇ ਪੈਂਸ਼ਨਭੋਗੀ ਕਲਿਆਣ ਵਿਭਾਗ ਦੁਆਰਾ ਕੀਤੀ ਗਈ ਕੋਸ਼ਿਸ਼ ਵਿੱਚ ਰਾਸ਼ਟਰਵਿਆਪੀ ਡੀਐੱਲਸੀ ਅਭਿਯਾਨ 2.0 ਇੱਕ ਹੋਰ ਮੀਲ ਦਾ ਪੱਥਰ ਹੈ।

************

ਐੱਸਐੱਨਸੀ/ਪੀਕੇ



(Release ID: 1981607) Visitor Counter : 59