ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਇੱਕ ਉੱਚ ਪੱਧਰੀ ਕਮੇਟੀ ਨੇ ਜੋਸ਼ੀਮਠ ਦੇ ਲਈ 1658.17 ਕਰੋੜ ਰੁਪਏ ਦੀ ਰਿਕਵਰੀ ਤੇ ਰਿਕੰਸਟ੍ਰਕਸ਼ਨ (ਆਰਐਂਡਆਰ) ਯੋਜਨਾ ਨੂੰ ਮਨਜ਼ੂਰੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਐੱਨਡੀਐੱਮਏ ਦੇ ਮਾਰਗਦਰਸ਼ਨ ਵਿੱਚ ਸਾਰੀਆਂ ਤਕਨੀਕੀ ਏਜੰਸੀਆਂ ਨੇ ਤੇਜ਼ ਕਾਰਵਾਈ ਕਰਕੇ ਜੋਸ਼ੀਮਠ ਦੇ ਲਈ ਰਿਕਵਰੀ ਯੋਜਨਾ ਤਿਆਰ ਕਰਨ ਵਿੱਚ ਰਾਜ ਸਰਕਾਰ ਦੀ ਮਦਦ ਕੀਤੀ

ਉੱਤਰਾਖੰਡ ਦਾ ਜੋਸ਼ੀਮਠ ਲੈਂਡਸਲਾਈਡ ਅਤੇ ਜ਼ਮੀਨ ਧੱਸਣ ਨਾਲ ਪ੍ਰਭਾਵਿਤ ਹੋਇਆ ਹੈ ਅਤੇ ਕੇਂਦਰ ਸਰਕਾਰ ਨੂੰ ਸਾਰੀ ਜ਼ਰੂਰੀ ਤਕਨੀਕੀ ਅਤੇ ਲੌਜਿਸਟਿਕ ਸਹਾਇਤ ਪ੍ਰਦਾਨ ਕੀਤੀ ਹੈ

Posted On: 30 NOV 2023 4:21PM by PIB Chandigarh

ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਇੱਕ ਉੱਚ-ਪੱਧਰੀ ਕਮੇਟੀ ਨੇ ਜੋਸ਼ੀਮਠ ਦੇ ਲਈ 1658.17 ਕਰੋੜ ਰੁਪਏ ਦੀ ਰਿਕਵਰੀ ਤੇ ਰਿਕੰਸਟ੍ਰਕਸ਼ਨ (ਆਰਐਂਡਆਰ) ਯੋਜਨਾ ਨੂੰ ਪ੍ਰਵਾਨਗੀ ਦਿੱਤੀ। ਇਸ ਯੋਜਨਾ ਦੇ ਤਹਿਤ, ਨੈਸ਼ਨਲ ਡਿਜ਼ਾਸਟਰ ਰਿਸਪੋਂਸ ਫੰਡ (ਐੱਨਡੀਆਰਐੱਫ) ਦੀ ਰਿਕਵਰੀ ਤੇ ਰਿਕੰਸਟ੍ਰਕਸ਼ਨ ਵਿੰਡੋਂ ਤੋਂ 1079.96 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਰਾਜ ਸਰਕਾਰ ਰਾਹਤ ਦੇ ਲਈ ਸਟੇਟ ਡਿਜ਼ਾਸਟਰ ਰਿਸਪੋਂਸ ਫੰਡ (ਐੱਸਡੀਆਰਐੱਫ) ਤੋਂ 126.41 ਕਰੋੜ ਰੁਪਏ ਅਤੇ ਰਾਜ ਦੇ ਬਜਟ ਤੋਂ 451.80 ਕਰੋੜ ਰੁਪਏ ਪ੍ਰਦਾਨ ਕਰੇਗੀ, ਜਿਸ ਵਿੱਚ ਪੁਨਰਵਾਸ ਦੇ ਲਈ 91.82 ਕਰੋੜ ਰੁਪਏ ਜ਼ਮੀਨ ਧੱਸਣ ਦੀ ਲਾਗਤ ਵੀ ਸ਼ਾਮਲ ਹੈ।

 

ਉੱਤਰਾਖੰਡ ਦਾ ਜੋਸ਼ੀਮਠ ਲੈਂਡਸਲਾਈਡ ਅਤੇ ਜ਼ਮੀਨ ਧੱਸਣ ਨਾਲ ਪ੍ਰਭਾਵਿਤ ਹੋਇਆ ਹੈ ਅਤੇ ਕੇਂਦਰ ਸਰਕਾਰ ਨੇ ਰਾਜ ਸਰਕਾਰ ਨੂੰ ਸਾਰੀਆਂ ਜ਼ਰੂਰੀ ਤਕਨੀਕੀ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਅਤੇ ਐੱਨਡੀਐੱਮਏ ਦੇ ਮਾਰਗਦਰਸ਼ਨ ਵਿੱਚ ਸਾਰੀਆਂ ਤਕਨੀਕੀ ਏਜੰਸੀਆਂ ਨੇ ਤੇਜ਼ ਕਾਰਵਾਈ ਕਰਕੇ ਜੋਸ਼ੀਮੱਠ ਦੇ ਲਈ ਰਿਕਵਰੀ ਯੋਜਨਾ ਤਿਆਰ ਕਰਨ ਵਿੱਚ ਰਾਜ ਸਰਕਾਰ ਦੀ ਮਦਦ ਕੀਤੀ ਹੈ।

ਜੋਸ਼ੀਮਠ ਦੇ ਲਈ ਰਿਕਵਰੀ ਯੋਜਨਾ ਨੂੰ ਬੈਸਟ ਪ੍ਰੈਕਟਿਸਿਸ, ਬਿਲਡ ਬੈਕ ਬੈਟਰ (ਬੀਬੀਬੀ) ਸਿਧਾਂਤਾਂ ਅਤੇ ਸਥਿਰਤਾ ਦੀਆਂ ਪਹਿਲਕਦਮੀਆਂ ਦਾ ਪਾਲਨ ਕਰਦੇ ਹੋਏ ਤਿੰਨ ਵਰ੍ਹਿਆਂ ਵਿੱਚ ਲਾਗੂ ਕੀਤਾ ਜਾਵੇਗਾ। ਇਸ ਦੇ ਬਾਅਦ ਜੋਸ਼ੀਮਠ ਈਕੋਲੋਜੀਕਲ ਸਥਿਰਤਾ ਦਾ ਇੱਕ ਉਤਕ੍ਰਿਸ਼ਟ ਉਦਾਹਰਣ ਬਣ ਕੇ ਉਭਰੇਗਾ।

*****

ਆਰਕੇ/ਏਵਾਈ/ਏਐੱਸਐੱਚ/ਏਕੇਐੱਸ



(Release ID: 1981512) Visitor Counter : 60