ਪ੍ਰਧਾਨ ਮੰਤਰੀ ਦਫਤਰ
ਵਰਲਡ ਕਲਾਇਮੇਟ ਐਕਸ਼ਨ ਸਮਿਟ ਦੇ ਲਈ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਰਵਾਨਗੀ ਬਿਆਨ
Posted On:
30 NOV 2023 5:46PM by PIB Chandigarh
ਮੇਰੇ ਭਾਈ, ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਦੇ ਸੱਦੇ ‘ਤੇ, ਮੈਂ 1 ਦਸੰਬਰ 2023 ਨੂੰ ਕੌਪ-28(COP-28) ਦੇ ਵਰਲਡ ਕਲਾਇਮੇਟ ਐਕਸ਼ਨ ਸਮਿਟ ਵਿੱਚ ਹਿੱਸਾ ਲੈਣ ਦੇ ਲਈ ਦੁਬਈ ਦੀ ਯਾਤਰਾ ‘ਤੇ ਜਾ ਰਿਹਾ ਹਾਂ। ਮੈਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਇਹ ਮਹੱਤਵਪੂਰਨ ਸਮਾਗਮ ਸੰਯੁਕਤ ਅਰਬ ਅਮੀਰਾਤ ਦੀ ਪ੍ਰੈਜ਼ੀਡੈਂਸੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਜਲਵਾਯੂ ਕਾਰਵਾਈ (climate action) ਦੇ ਖੇਤਰ ਵਿੱਚ ਭਾਰਤ ਦਾ ਇੱਕ ਮਹੱਤਵਪੂਰਨ ਭਾਗੀਦਾਰ ਰਿਹਾ ਹੈ।
ਆਪਣੇ ਸੱਭਿਅਤਾਗਤ ਲੋਕਾਚਾਰ (civilizational ethos) ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਨੇ ਸਮਾਜਿਕ ਅਤੇ ਆਰਥਿਕ ਵਿਕਾਸ (social and economic development) ਨੂੰ ਅੱਗੇ ਵਧਾਉਂਦੇ ਹੋਏ ਭੀ ਜਲਵਾਯੂ ਕਾਰਵਾਈ (climate action) ‘ਤੇ ਹਮੇਸ਼ਾ ਜ਼ੋਰ ਦਿੱਤਾ ਹੈ।
ਸਾਡੀ ਜੀ20 ਪ੍ਰੈਜ਼ੀਡੈਂਸੀ ਦੇ ਦੌਰਾਨ, ਜਲਵਾਯੂ ਸਾਡੀ ਪ੍ਰਾਥਮਿਕਤਾ ਵਿੱਚ ਪ੍ਰਮੁੱਖ ਰਹੀ ਸੀ। ਨਵੀਂ ਦਿੱਲੀ ਨੇਤਾਵਾਂ ਦੇ ਐਲਾਨ (The New Delhi Leaders’ Declaration) ਵਿੱਚ ਜਲਵਾਯੂ ਕਾਰਵਾਈ ਅਤੇ ਟਿਕਾਊ ਵਿਕਾਸ ‘ਤੇ ਕਈ ਠੋਸ ਕਦਮ ਸ਼ਾਮਲ ਕੀਤੇ ਗਏ ਹਨ। ਮੈਨੂੰ ਉਮੀਦ ਹੈ ਕਿ ਕੌਪ-28(COP-28) ਇਨ੍ਹਾਂ ਮੁੱਦਿਆਂ ‘ਤੇ ਆਮ ਸਹਿਮਤੀ ਨੂੰ ਅੱਗੇ ਵਧਾਏਗਾ।
ਕੌਪ-28(COP28) ਪੈਰਿਸ ਸਮਝੌਤੇ (Paris Agreement) ਦੇ ਤਹਿਤ ਹੋਈ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਜਲਵਾਯੂ ਕਾਰਵਾਈ ‘ਤੇ ਭਵਿੱਖ ਦੀ ਕਾਰਜਪ੍ਰਣਾਲੀ ਦੇ ਲਈ ਰਸਤਾ ਤਿਆਰ ਕਰਨ ਦਾ ਭੀ ਅਵਸਰ ਪ੍ਰਦਾਨ ਕਰੇਗਾ। ਭਾਰਤ ਦੁਆਰਾ ਆਯੋਜਿਤ(convened by India) ਵੌਇਸ ਆਵ੍ ਗਲੋਬਲ ਸਾਊਥ ਸਮਿਟ (Voice of Global South Summit) ਵਿੱਚ, ਗਲੋਬਲ ਸਾਊਥ ਦੇ ਦੇਸ਼ਾਂ ਨੇ ਸਮਾਨਤਾ, ਜਲਵਾਯੂ ਨਿਆਂ ਅਤੇ ਸਾਂਝਾ ਪਰੰਤੂ ਅਲੱਗ-ਅਲੱਗ ਜ਼ਿੰਮੇਦਾਰੀਆਂ ਦੇ ਨਾਲ-ਨਾਲ ਅਨੁਕੂਲਨ (adaptation) ‘ਤੇ ਅਧਿਕ ਧਿਆਨ ਦੇ ਸਿਧਾਂਤਾਂ ਦੇ ਅਧਾਰ ‘ਤੇ ਜਲਵਾਯੂ ਕਾਰਵਾਈ ਦੀ ਜ਼ਰੂਰਤ ਦੀ ਬਾਤ ਕਹੀ ਸੀ। ਇਹ ਮਹੱਤਵਪੂਰਨ ਹੈ ਕਿ ਵਿਕਾਸ਼ਸੀਲ ਦੁਨੀਆਂ ਦੇ ਪ੍ਰਯਾਸਾਂ ਨੂੰ ਉਚਿਤ ਜਲਾਵਾਯੂ ਵਿੱਤਪੋਸ਼ਣ ਅਤੇ ਟੈਕਨੋਲੋਜੀ ਟ੍ਰਾਂਸਫਰ ਦੇ ਨਾਲ ਸਮਰਥਨ ਦਿੱਤਾ ਜਾਵੇ। ਟਿਕਾਊ ਵਿਕਾਸ ਹਾਸਲ ਕਰਨ ਦੇ ਲਈ ਉਨ੍ਹਾਂ ਦੇ ਪਾਸ ਨਿਆਂਸੰਗਤ (equitable) ਕਾਰਬਨ ਅਤੇ ਵਿਕਾਸ ਤੱਕ ਪਹੁੰਚ ਹੋਣੀ ਚਾਹੀਦੀ ਹੈ।
ਜਦੋਂ ਜਲਵਾਯੂ ਕਾਰਵਾਈ ਦੀ ਬਾਤ ਆਉਂਦੀ ਹੈ ਤਾਂ ਭਾਰਤ ਨੇ ਹਮੇਸ਼ਾ ਇਸ ਨੂੰ ਅੱਗੇ ਵਧਾਇਆ ਹੈ। ਅਖੁੱਟ ਊਰਜਾ, ਊਰਜਾ ਦਕਸ਼ਤਾ, ਵਨੀਕਰਣ, ਊਰਜਾ ਸੰਭਾਲ਼, ਮਿਸ਼ਨ ਲਾਇਫ (renewable energy, energy efficiency, afforestation, energy conservation, Mission LiFE) ਜਿਹੇ ਵਿਭਿੰਨ ਖੇਤਰਾਂ ਵਿੱਚ ਸਾਡੀਆਂ ਉਪਲਬਧੀਆਂ, ਧਰਤੀ ਮਾਤਾ ਦੇ ਪ੍ਰਤੀ ਸਾਡੇ ਲੋਕਾਂ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਦਿੰਦੀਆਂ ਹਨ।
ਮੈਂ ਜਲਵਾਯੂ ਵਿੱਤ, ਗ੍ਰੀਨ ਕ੍ਰੈਡਿਟ ਪਹਿਲ ਅਤੇ ਲੀਡ ਆਈਟੀ(climate finance, Green Credit initiative and Lead IT) ਸਹਿਤ ਸਪੈਸ਼ਲ ਸਮਾਗਮਾਂ ਵਿੱਚ ਸ਼ਾਮਲ ਹੋਣ ਦੇ ਲਈ ਉਤਸ਼ੁਕ ਹਾਂ।
ਮੈਂ ਦੁਬਈ ਵਿੱਚ ਮੌਜੂਦ ਕੁਝ ਹੋਰ ਲੀਡਰਾਂ ਨੂੰ ਮਿਲਣ ਅਤੇ ਆਲਮੀ ਜਲਵਾਯੂ ਕਾਰਵਾਈ (global climate action) ਵਿੱਚ ਤੇਜ਼ੀ ਲਿਆਉਣ ਦੇ ਤਰੀਕਿਆਂ ‘ਤੇ ਚਰਚਾ ਕਰਨ ਦੇ ਅਵਸਰ ਲਈ ਭੀ ਉਤਸੁਕ ਹਾਂ।
*******
ਡੀਐੱਸ/ਐੱਸਟੀ
(Release ID: 1981408)
Visitor Counter : 80
Read this release in:
English
,
Urdu
,
Marathi
,
Hindi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam