ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਨੈਸ਼ਨਲ ਡਿਫੈਂਸ ਅਕੈਡਮੀ ਦੇ 145ਵੇਂ ਕੋਰਸ ਦੀ ਪਾਸਿੰਗ ਆਊਟ ਪਰੇਡ ਦੀ ਸਮੀਖਿਆ ਕੀਤੀ

Posted On: 30 NOV 2023 12:22PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਖੜਕਵਾਸਲਾ ਵਿੱਚ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ-NDA) ਦੇ 145ਵੇਂ ਕੋਰਸ ਦੀ ਪਾਸਿੰਗ ਆਊਟ ਪਰੇਡ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਭਾਵੀ 5ਵੀਂ ਬਟਾਲੀਅਨ ਦੇ ਭਵਨ ਦਾ ਨੀਂਹ ਪੱਥਰ ਭੀ ਰੱਖਿਆ।

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਐੱਨਡੀਏ (NDA) ਲੀਡਰਸ਼ਿਪ ਦਾ ਇੱਕ ਐਸਾ ਪੰਘੂੜਾ ਹੈ ਜਿਸ ਨੇ ਮਹਾਨ ਜੋਧਿਆਂ ਨੂੰ ਜਨਮ ਦਿੱਤਾ ਹੈ। ਇਹ ਅਕਾਦਮੀ ਦੇਸ਼ ਦੇ ਬਿਹਤਰੀਨ ਟ੍ਰੇਨਿੰਗ ਸੰਸਥਾਨਾਂ ਵਿੱਚ ਭੀ ਵਿਸ਼ਿਸ਼ਟ ਸਥਾਨ ਰੱਖਦੀ ਹੈ ਅਤੇ ਇਸ ਦੀ ਹਥਿਆਰਬੰਦ ਬਲਾਂ ਦੇ ਲਈ ਦੇਸ਼ ਦੇ ਇੱਕ ਮਜ਼ਬੂਤ ਥੰਮ੍ਹ ਦੇ ਰੂਪ ਵਿੱਚ ਮਾਨਤਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਐੱਨਡੀਏ (NDA) ਤੋਂ ਪ੍ਰਾਪਤ ਟ੍ਰੇਨਿੰਗ ਅਤੇ ਜੀਵਨ ਕਦਰਾਂ-ਕੀਮਤਾਂ (ਲਾਇਫ ਵੈਲਿਊਜ਼) ਕੈਡਿਟਾਂ ਨੂੰ ਆਪਣੇ ਜੀਵਨ ਵਿੱਚ ਅੱਗੇ ਵਧਣ ਵਿੱਚ ਹਮੇਸ਼ਾ ਸਹਾਇਤਾ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਕੈਡਿਟਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਨਵੀਆਂ ਟੈਕਨੋਲੋਜੀਆਂ ਨੂੰ ਸਿੱਖ ਕੇ ਅਤੇ ਉਨ੍ਹਾਂ ਨੂੰ ਅਪਣਾ ਕੇ ਅੱਗੇ ਵਧਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਇਹ ਵਿਸ਼ਵਾਸ ਵਿਅਕਤ ਕੀਤਾ ਕਿ ਉਹ ਹਥਿਆਰਬੰਦ ਸੇਵਾਵਾਂ ਦੀਆਂ ਕਦਰਾਂ-ਕੀਮਤਾਂ(ਵੈਲਿਊਜ਼) ਨੂੰ ਅੱਗੇ ਵਧਾਉਂਦੇ ਹੋਏ ਪੂਰੇ ਸਾਹਸ ਅਤੇ ਬਹਾਦਰੀ ਦੇ ਨਾਲ ਹਰ ਚੁਣੌਤੀ ਦਾ ਸਾਹਮਣਾ ਕਰਨਗੇ।

ਰਾਸ਼ਟਰਪਤੀ ਪਹਿਲੀ ਵਾਰ ਐੱਨਡੀਏ (NDA) ਦੀ ਪਾਸਿੰਗ ਆਊਟ ਪਰੇਡ ਦੇ ਮਾਰਚਿੰਗ ਦਸਤੇ ਵਿੱਚ ਮਹਿਲਾ ਕੈਡਿਟਾਂ ਦੀ ਭਾਗੀਦਾਰੀ ਦੇਖ ਕੇ ਬਹੁਤ ਪ੍ਰਸੰਨ ਹੋਏ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਇਹ ਦਿਨ ਸੱਚੇ ਅਰਥਾਂ ਵਿੱਚ ਇਤਿਹਾਸਿਕ ਹੈ। ਉਨ੍ਹਾਂ ਨੇ ਇਹ ਵਿਸ਼ਵਾਸ ਵਿਅਕਤ ਕੀਤਾ ਕਿ ਸਾਰੀਆਂ ਮਹਿਲਾ ਕੈਡਿਟਸ ਭਵਿੱਖ ਵਿੱਚ ਦੇਸ਼ ਅਤੇ ਐੱਨਡੀਏ (NDA) ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣਗੀਆਂ।

ਰਾਸ਼ਟਰਪਤੀ ਨੇ ਕਿਹਾ ਕਿ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਦੇ ਲਈ ਦੇਸ਼ ਦੀਆਂ ਸੀਮਾਵਾਂ ਅਤੇ ਉਸ ਦੀ ਅੰਦਰੂਨੀ ਸੁਰੱਖਿਆ ਬਹੁਤ ਜ਼ਰੂਰੀ ਹੈ। ਅਸੀਂ ‘ਵਸੁਧੈਵ ਕੁਟੁੰਬਕਮ’('Vasudhaiva Kutumbakam') ਦੀ ਪਰੰਪਰਾ ਦਾ ਪਾਲਨ ਕਰਦੇ ਹਾਂ, ਲੇਕਿਨ ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ, ਸਾਡੀਆਂ ਸੈਨਾਵਾਂ ਉਨ੍ਹਾਂ ਬਾਹਰੀ ਅਤੇ ਅੰਦਰੂਨੀ ਤਾਕਤਾਂ ਦਾ ਸਾਹਮਣਾ ਕਰਨ ਦੇ ਲਈ ਪੂਰੀ ਤਰ੍ਹਾਂ ਸਮਰੱਥ ਅਤੇ ਤਿਆਰ ਹਨ ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਭਾਵਨਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੀਆਂ ਹਨ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

*****

ਡੀਐੱਸ/ਬੀਐੱਮ

 

 

 

 

 


(Release ID: 1981143) Visitor Counter : 84