ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਕੋਲ ਬੇਮਿਸਾਲ ਵਿਸ਼ਾ ਸਮੱਗਰੀ ਅਤੇ ਤਕਨੀਕੀ ਕੌਸ਼ਲ ਹੈ ਜੋ ਗਲੋਬਲ ਸਿਨੇਮਾ ਨੂੰ ਸਮ੍ਰਿੱਧ ਬਣਾਉਂਦੇ ਹਨ: ਜਿਊਰੀ ਚੇਅਰਪਰਸਨ ਸ਼ੇਖਰ ਕਪੂਰ


ਇੱਫੀ ਜਿਹੇ ਫੈਸਟੀਵਲ ਭਾਰਤੀ ਫਿਲਮਾਂ ਬਾਰੇ ਆਲਮੀ ਪੱਧਰ ‘ਤੇ ਜਾਗੂਰਕਤਾ ਪੈਦਾ ਕਰਦੇ ਹਨ : ਹੇਲੇਨ ਲੀਕ

ਸਰਬਸ਼੍ਰੇਸ਼ਠ ਫਿਲਮ ਦੇ ਲਈ ਗੋਲਡਨ ਪੀਕੌਕ ਐਵਾਰਡ ਦਾ ਐਲਾਨ ਕੱਲ੍ਹ ਸਮਾਪਤੀ ਸਮਾਰੋਹ ਵਿੱਚ ਕੀਤਾ ਜਾਵੇਗਾ

Posted On: 27 NOV 2023 5:02PM by PIB Chandigarh

ਗੋਆ ਵਿੱਚ ਆਯੋਜਿਤ 54ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ (ਇੱਫੀ) ਵਿੱਚ ਗੋਲਡਨ ਪੀਕੌਕ ਐਵਾਰਡ ਦੇ ਲਈ ਨਾਮਜਦ ਫਿਲਮਾਂ ਨੂੰ ਦੇਖਣ ਬਾਰੇ ਅੰਤਰਰਾਸ਼ਟਰੀ ਜਿਊਰੀ ਦੇ ਮੈਂਬਰਾਂ (ਇੱਫੀ) ਨੇ ਆਪਣੇ ਗਹਿਰੇ ਅਨੁਭਵ ਅਤੇ ਅੰਤਰਦ੍ਰਿਸ਼ਟੀ ਸਾਂਝੀ ਕੀਤੀ। ਦੁਨੀਆ ਭਰ ਦੇ ਪ੍ਰਤਿਸ਼ਠਿਤ ਫਿਲਮ ਨਿਰਮਾਤਾਵਾਂ, ਜਿਊਰੀ ਮੈਂਬਰਾਂ ਨੇ ‘ਅੰਤਰਰਾਸਟਰੀ ਪ੍ਰਤਿਯੋਗਿਤਾ’ ਦੇ ਸਬੰਧ ਵਿੱਚ ਵਿਚਾਰ-ਮੰਥਨ ਕੀਤਾ ਅਤੇ ਇਸ ਸੈਕਸ਼ਨ ਦੇ ਤਹਿਤ ਪੁਰਸਕਾਰ ਕੱਲ੍ਹ ਫੈਸਟਵੀਲ ਦੇ ਸਮਾਪਤੀ ਸਮਾਰੋਹ ਦੇ ਦੌਰਾਨ ਘੋਸ਼ਿਤ ਅਤੇ ਪ੍ਰਦਾਨ ਕੀਤੇ ਜਾਣਗੇ।

ਜਿਊਰੀ ਨੇ ਸਰਬਸੰਮਤੀ ਨਾਲ ਕਿਹਾ ਕਿ ਅੰਤਰਰਾਸ਼ਟਰੀ ਜਿਊਰੀ ਦਾ ਹਿੱਸਾ ਬਣਨਾ ਅਤੇ ਵਿਵਿਧ ਅਤੇ ਮਨਮੋਹਨ ਕਹਾਣੀਆਂ ਦੀ ਸੂਚੀ ਵਿੱਚੋਂ ਚੁਣਨਾ ਉਨ੍ਹਾਂ ਦੇ ਲਈ ਸ਼ਾਨਦਾਰ ਨਿਜੀ ਅਨੁਭਵ ਰਿਹਾ। ਉਨ੍ਹਾਂ ਨੇ ਕਿਹਾ ਕਿ ਪ੍ਰਾਪਤ ਐਂਟਰੀਆਂ ਅਤੇ ਚੁਣੀਆਂ ਫਿਲਮਾਂ ਦੀ ਵਿਵਧਤਾ ਨੂੰ ਦੇਖਦੇ ਹੋਏ, ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਨੇ ਆਪਣੀ ਸਥਾਪਨਾ ਦੇ ਬਾਅਦ ਤੋਂ ਕਾਫੀ ਪ੍ਰਗਤੀ ਕੀਤੀ ਹੈ।

ਜਿਊਰੀ ਦੇ ਮੈਂਬਰ ਪ੍ਰੈੱਸ ਕਾਨਫਰੰਸ ਦੇ ਦੌਰਾਨ ਆਪਣੀ ਗੱਲ ਰੱਖਦੇ ਹੋਏ

ਪ੍ਰਸਿੱਧ ਫਿਲਮ ਨਿਰਮਾਤਾ ਅਤੇ ਜਿਊਰੀ ਦੇ ਚੇਅਰਪਰਸਨ ਸ਼ੇਖਰ ਕਪੂਰ ਨੇ ਕਿਹਾ ਕਿ ਸਿਲੈਕਸ਼ਨ ਕਮੇਟੀ ਨੇ ਸ਼ਾਨਦਾਰ ਫਿਲਮਾਂ ਦੀ ਚੋਣ ਕੀਤੀ ਹੈ; ਉਨ੍ਹਾਂ ਨੇ ਭਾਰਤ ਦੀ ਬੇਮਿਸਾਲ ਵਿਸ਼ਾ ਸਮੱਗਰੀ ਅਤੇ ਤਕਨੀਕੀ ਕੌਸ਼ਲ ‘ਤੇ ਜ਼ੋਰ ਵੀ ਦਿੱਤਾ ਜੋ ਆਲਮੀ ਸਿਨੇਮਾ ਨੂੰ ਸਮ੍ਰਿੱਧ ਬਣਾਉਂਦੇ ਹਨ। ਸ਼੍ਰੀ ਸ਼ੇਖਰ ਨੇ ਕਿਹਾ, “ਭਾਰਤ ਦੇ ਕੋਲ ਵਿਸ਼ਾ ਸਮੱਗਰੀ ਅਤੇ ਤਕਨੀਕ ਦਾ ਦੁਨੀਆ ਦਾ ਸਭ ਤੋਂ ਵਿਸ਼ਾਲ ਅਧਾਰ ਹੈ ਅਤੇ ਇੱਫੀ ਜਿਹੇ ਫੈਸਟੀਵਲ ਹਨ, ਜੋ ਬਾਕੀ ਦੁਨੀਆ ਨੂੰ ਭਾਰਤ ਦੀ ਸੰਸਕ੍ਰਿਤੀ ਨੂੰ ਸਮਝਣ ਵਿੱਚ ਮਦਦ ਕਰਦੇ ਹਨ।” ਭਾਰਤ ਵਿੱਚ ਫਿਲਮ ਨਿਰਮਾਣ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਧਦੇ ਉਪਯੋਗ ਬਾਰੇ ਉਨ੍ਹਾਂ ਨੇ ਕਿਹਾ, “ਰਚਨਾਤਮਕ ਕਾਰਜ ਵਿੱਚ ਕੋਈ ਵੀ ਅੰਤਿਮ ਤੌਰ ‘ਤੇ ਨਿਰਣਾਇਕ ਨਹੀਂ ਹੁੰਦਾ।”

ਜਿਊਰੀ ਦੇ ਚੇਅਰਪਰਸਨ ਸ਼ੇਖਰ ਕਪੂਰ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ

 

ਸ਼੍ਰੀ ਜੇਰੋਮ ਪੈਲਾਰਡ ਨੇ ਸਹਿਯੋਗ ਨੂੰ ਸੁਗਮ ਬਣਾਉਣ ਵਿੱਚ ਫਿਲਮ ਫੈਸਟੀਵਲਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਫਿਲਮ ਫੈਸਟੀਵਲ ਵਿੱਚ ਜਾਣ ਦਾ ਸਭ ਤੋਂ ਵੱਡਾ ਲਾਭ ਸਹਿਯੋਗ ਦੇ ਲਈ ਵਿਵਿਧ ਫਿਲਮਾਂ ਦੀ ਤਲਾਸ਼ ਅਤੇ ਨੈੱਵਰਕਿੰਗ ਕਰਨ ਦੀ ਦ੍ਰਿਸ਼ਟੀ ਨਾਲ ਹੁੰਦਾ ਹੈ। ਪ੍ਰਭਾਵਸ਼ਾਲੀ ਸਾਂਝੇਦਾਰੀਆਂ ਨੂੰ ਪ੍ਰੇਰਿਤ ਕਰਨ ਦੇ ਲਈ ਫਿਲਮ ਬਜ਼ਾਰ ਜਿਹੀ ਪਹਿਲ ਦੀ ਸਰਾਹਨਾ ਕਰਦੇ ਹੋਏ ਜੇਰੋਮ ਨੇ ਕਿਹਾ, “ਫਿਲਮ ਬਜ਼ਾਰ ਜਿਹੀ ਮਾਰਕੀਟਿੰਗ ਪਹਿਲ ਸਹਿਯੋਗਪੂਰਨ ਪ੍ਰੋਜੈਕਟ ਬਣਾਉਣ ਵਿੱਚ ਮਹੱਤਵਪੂਰਨ ਬਦਲਾਅ ਲਿਆਉਂਦੀ ਹੈ।” ਉਨ੍ਹਾਂ ਨੇ ਕ੍ਰਿਏਟਿਵ ਮਾਈਂਡਸ ਆਫ਼ ਟੂਮੋਰੋ (ਸੀਐੱਮਓਟੀ) ਦੀ ਵੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਯੁਵਾ ਪ੍ਰਤਿਭਾਵਾਂ ਨੂੰ ਫਿਲਮ ਨਿਰਮਾਣ ਵਿੱਚ ਨਿਖਾਰਨ ਦੀ ਦ੍ਰਿਸ਼ਟੀ ਨਾਲ ਵਾਕਿਆ ਹੀ ਇੱਕ ਅਦਭੁੱਤ ਪਹਿਲ ਹੈ।

ਕੈਥਰੀਨ ਡੁਸਾਰਟ ਨੇ ਵੀ ਜੇਰੋਮ ਦੇ ਵਿਚਾਰਾਂ ਨੂੰ ਹੀ ਦੁਹਰਾਉਂਦੇ ਹੋਏ ਪ੍ਰਤਿਯੋਗਿਤਾ ਵਿੱਚ ਫਿਲਮਾਂ ਦੀ ਬਹੁਲਤਾ ਅਤੇ ਡਿਸਟ੍ਰੀਬਿਊਟਰ ਅਤੇ ਨਿਰਮਾਤਾਵਾਂ ਨੂੰ ਜੋੜਨ ਵਿੱਚ ਫਿਲਮ ਬਜ਼ਾਰ ਦੀ ਮਹੱਤਵਪੂਰਨ ਭੂਮਿਕਾ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ, “ਇਹ ਉਨ੍ਹਾਂ ਡਿਸਟ੍ਰੀਬਿਊਟਰ ਅਤੇ ਨਿਰਮਾਤਾਵਾਂ ਦੇ ਲਈ ਬਹੁਤ ਮਦਦਗਾਰ ਹੈ, ਜੋ ਸਹਿ-ਉਤਪਾਦਨ ਦੇ ਲਈ ਨਵੇਂ ਪ੍ਰੋਜੈਕਟਸ ਦੀ ਤਲਾਸ਼ ਵਿੱਚ ਆਉਂਦੇ ਹਨ।” ਉਨ੍ਹਾਂ ਨੇ ਕਿਹਾ ਕਿ ਫੈਸਟੀਵਲ ਵਿੱਚ ਇਸ ਵਰ੍ਹੇ ਪ੍ਰਤਿਯੋਗਿਤਾ ਦੇ ਲਈ ਦੁਨੀਆ ਦੇ ਵਿਭਿੰਨ ਹਿੱਸਿਆਂ ਤੋਂ ਫਿਲਮਾਂ ਦੀ ਚੋਣ ਬਹੁਤ ਵਧੀਆ ਰਹੀ।

ਪ੍ਰੈੱਸ ਕਾਨਫਰੰਸ ਦੇ ਦੌਰਾਨ ਜਿਊਰੀ ਮੈਂਬਰ ਕੈਥਰੀਨ ਡੁਸਾਰਟ ਅਤੇ ਹੇਲੇਨ ਲੀਕ

ਹੇਲੇਨ ਲੀਨ ਨੇ ਅਲੱਗ-ਥਲੱਗ ਫ਼ਿਲਮ ਉਦਯੋਗ ਨੂੰ ਇਕਜੁੱਟ ਕਰਨ ਵਿੱਚ ਫੈਸਟੀਵਲ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਇੱਫੀ ਦੇ ਪ੍ਰਸ਼ਸਤ ਮੰਚ ਦੇ ਜ਼ਰੀਏ ਭਾਰਤੀ ਸਿਨੇਮਾ ਦੀ ਵਧਦੀ ਆਲਮੀ ਮਾਨਤਾ ‘ਤੇ ਜ਼ੋਰ ਦਿੰਦੇ ਹੋਏ ਹੇਲੇਨ ਨੇ ਕਿਹਾ, “ਇੱਫੀ ਦੇ ਜ਼ਰੀਏ ਵਿਭਿੰਨ ਫਿਲਮ ਉਦਯੋਗਾਂ ਦੀ ਸਾਂਝੇਦਾਰੀ ਕਾਫੀ ਹੱਦ ਤੱਕ ਜੁੜ ਗਈ ਹੈ।” ਉਨ੍ਹਾਂ ਨੇ ਸਵੀਕਾਰ ਕੀਤਾ ਕਿ ਇਸ ਫੈਸਟੀਵਲ ਰਾਹੀਂ ਭਾਰਤੀ ਫਿਲਮਾਂ ਬਾਰੇ ਦੁਨੀਆ ਭਰ ਵਿੱਚ ਜਾਗਰੂਕਤਾ ਵਧ ਰਹੀ ਹੈ। ਹੋਜੇ ਲੁਈ ਅਲਕਾਈਨ ਨੇ ਕਿਹਾ, “ਵਿਭਿੰਨ ਕਹਾਣੀਆਂ, ਸੱਭਿਆਚਾਰਾਂ ਅਤੇ ਸ਼ੈਲੀਆਂ ਦੀਆਂ ਫਿਲਮਾਂ ਨੂੰ ਦੇਖਣਾ ਅਤੇ ਉਨ੍ਹਾਂ ਦਾ ਮੁੱਲਾਂਕਣ ਕਰਨਾ ਸ਼ਾਨਦਾਰ ਅਨੁਭਵ ਰਿਹਾ।” ਉਨ੍ਹਾਂ ਨੇ ਕਿਹਾ ਕਿ ਫੈਸਟੀਵਲ ਦੇ ਸਥਾਨਾਂ ‘ਤੇ ਦਰਸ਼ਕਾਂ ਦੀ ਪ੍ਰਤੀਕਿਰਿਆ ਬੇਮਿਸਾਲ ਰਹੀ।

 

ਪ੍ਰੈੱਸ ਕਾਨਫਰੰਸ ਵਿੱਚ ਡੀਜੀ, ਪੀਆਈਬੀ ਮੋਨੀਦੀਪਾ ਮੁਖਰਜੀ ਦੇ ਨਾਲ ਜਿਊਰੀ ਮੈਂਬਰ ਜੇਰੋਮ ਪੈਲਾਰਡ ਅਤੇ ਹੋਜੇ ਲੁਈ ਅਲਕਾਈਨ

ਜਿਊਰੀ ਨੇ ਫੈਸਟੀਵਲ ਦੇ ਦੌਰਾਨ ਗਰਮਜੋਸ਼ੀ ਨਾਲ ਉਦਾਰਤਾ ਨਾਲ ਭਰਪੂਰ ਪਰਾਹੁਣਚਾਰੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਆਪਣੇ ਅਨੁਭਵਾਂ ਵਿੱਚ ਵੱਡਮੁੱਲਾ ਯੋਗਦਾਨ ਦੇਣ ਵਾਲਾ ਕਰਾਰ ਦਿੱਤਾ।

ਅੰਤਰਰਾਸ਼ਟਰੀ ਜਿਊਰੀ ਪ੍ਰਤਿਸ਼ਠਿਤ ਸਰਬਸ਼੍ਰੇਸ਼ਠ ਫਿਲਮ ਪੁਰਸਕਾਰ ਦੇ ਵਿਜੇਤਾ ਦੀ ਚੋਣ ਕਰੇਗੀ ਜਿਸ ਵਿੱਚ ‘ਗੋਲਡਨ ਪੀਕੌਕ’ ਅਤੇ ਡਾਇਰੈਕਟਰ ਅਤੇ ਨਿਰਮਾਤਾ ਦੇ ਲਈ ਸਰਟੀਫਿਕੇਟ ਪ੍ਰਦਾਨ ਕੀਤੇ ਜਾਂਦੇ  ਹਨ। ਸਰਬਸ਼੍ਰੇਸ਼ਠ ਫਿਲਮ ਦੇ ਇਲਾਵਾ, ਇਹ ਜਿਊਰੀ ਸਰਬਸ਼੍ਰੇਸ਼ਠ ਡਾਇਰੈਕਟਰ, ਸਰਬਸ਼੍ਰੇਸ਼ਠ ਅਭਿਨੇਤਾ (ਪੁਰਸ਼), ਸਰਬਸ਼੍ਰੇਸ਼ਠ ਅਭਿਨੇਤਰੀ ਅਤੇ ਵਿਸ਼ੇਸ ਜਿਊਰੀ ਪੁਰਸਕਾਰ ਸ਼੍ਰੇਣੀਆਂ ਵਿੱਚ ਵੀ ਵਿਜੇਤਾਵਾਂ ਦਾ ਨਿਰਧਾਰਿਣ ਕਰੇਗੀ।

54ਵੇਂ ਇੱਫੀ ਵਿੱਚ ‘ਅੰਤਰਰਾਸ਼ਟਰੀ ਪ੍ਰਤੀਯੋਗਿਤਾ’ ਮਹੱਤਵਪੂਰਨ ਸ਼ੈਲੀਆਂ ਦੀਆਂ 15 ਪ੍ਰਸਿੱਧ ਫੀਚਰ ਫਿਲਮਾਂ ਦੀ ਸਿਲੈਕਸ਼ਨ ਹੈ, ਜੋ ਫਿਲਮ ਨਿਰਮਾਣ ਵਿੱਚ ਉੱਭਰਦੇ ਰੁਝਾਨਾਂ ਦਾ ਪ੍ਰਤੀਨਿਧੀਤਵ ਕਰਦੀਆਂ ਹਨ। ਇਸ ਵਰ੍ਹੇ ਫੈਸਟੀਵਲ ਵਿੱਚ 105 ਦੇਸ਼ਾਂ ਵਿੱਚ ਰਿਕਾਰਡ 2,926 ਐਂਟਰੀਆਂ ਪ੍ਰਾਪਤ ਹੋਈਆਂ।

ਅੰਤਰਰਾਸ਼ਟਰੀ ਜਿਊਰੀ ਦੀ ਸੰਖੇਪ ਰੂਪ-ਰੇਖਾ:

1. ਸ਼੍ਰੀ ਸ਼ੇਖਰ ਕਪੂਰ

 

ਸ਼ੇਖਰ ਕਪੂਰ ਪ੍ਰਸਿੱਧ ਫਿਲਮ ਮੇਕਰ, ਅਭਿਨੇਤਾ, ਕਹਾਣੀਕਾਰ ਅਤੇ ਨਿਰਮਾਤਾ ਹਨ। ਉਹ ਪਦਮਸ਼੍ਰੀ, ਰਾਸ਼ਟਰੀ ਫਿਲਮ ਪੁਰਸਕਾਰ, ਬਾਫਟਾ ਐਵਾਰਡ, ਨੈਸ਼ਨਲ ਬੋਰਡ ਆਫ਼ ਰੈਵਿਊ ਐਵਾਰਡ ਅਤੇ ਫਿਲਮਫੇਅਰ ਪੁਰਸਕਾਰਾਂ ਸਮੇਤ ਅਨੇਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕੇ ਹਨ। ਇਸ ਦੇ ਇਲਾਵਾ ਉਨ੍ਹਾਂ ਨੂੰ ਗੋਲਡਨ ਗਲੋਬ ਅਤੇ ਆਸਕਰ ਐਵਾਰਡ ਦੇ ਨਾਲ ਨਾਮਜਦ ਵੀ ਕੀਤਾ ਗਿਆ ਹੈ। ਉਨ੍ਹਾਂ ਦੀਆਂ ਫਿਲਮਾਂ ਵਿੱਚ ਮਾਸੂਮ (1983), ਮਿਸਟਰ ਇੰਡੀਆ (1987), ਬੈਂਡਿਟ ਕੁਵੀਨ (1994), ਐਲਿਜ਼ਾਬੈੱਥ (1998), ਦਾ ਫੋਰ ਫੇਦਰਸ (2002), ਐਲਿਜਾਬੈੱਥ : ਦ ਗੋਲਡਨ ਈਜ਼ (2007), ਅਤੇ ਵਹਾਟਸ ਲਵ ਗਾਟ ਟੂ ਡੂ ਵਿਦ ਈਟ (2022) ਸ਼ਾਮਲ ਹਨ: ਉਹ  2020-2023 ਤੱਕ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ ਦੇ ਚੇਅਰਮੈਨ; ਮੈਂਬਰ, ਕਾਨਸ ਇੰਟਰਨੈਸ਼ਨਲ ਜਿਊਰੀ 2010: ਚੇਅਰਮੈਨ, ਇੱਫੀ ਜਿਊਰੀ 2015 ਰਹਿ ਚੁੱਕੇ ਹਨ।

 

  1. ਸ਼੍ਰੀ ਹੋਜੇ ਲੁਈ ਅਲਕਾਈਨ

ਹੋਜੇ ਲੁਈ ਅਲਕਾਈਨ 1970 ਦੇ ਦਹਾਕੇ ਵਿੱਚ ਮੁੱਖ ਪ੍ਰਕਾਸ਼ ਵਿਵਸਥਾ ਦੇ ਰੂਪ ਵਿੱਚ ਫਲੋਰੋਸੈਂਟ ਟਿਊਬ ਦਾ ਉਪਯੋਗ ਕਰਨ ਵਾਲੇ ਪਹਿਲੇ ਸਿਨੇਮੈਟੋਗ੍ਰਾਫਰ ਹਨ। ਉਨ੍ਹਾਂ ਨੇ ਬੇਲੇ ਏਪੋਕ (ਸਰਬਸ਼੍ਰੇਸ਼ਠ ਵਿਦੇਸ਼ੀ ਭਾਸ਼ਾ ਦੀ ਫਿਲਮ ਦੇ ਲਈ ਐਕਾਡਮੀ ਐਵਾਰਡ, 1993), ਟੂ ਮਚ (1995), ਬਲਾਸਟ ਫ੍ਰਾਮ ਦ ਪਾਸਟ (1999), ਅਤੇ ਦਿ ਸਕਿਨ ਆਈ ਲਿਵ ਇਨ (2011) ਜਿਹੀਆਂ ਫਿਲਮਾਂ ਦੇ ਲਈ ਕੰਮ ਕੀਤਾ। ਉਹ ਕਈ ਸਨਮਾਨਾਂ ਨਾਲ ਨਵਾਜੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਨੈਸ਼ਨਲ ਫਿਲਮ ਐਵਾਰਡ, 1989, ਗੋਆ ਐਵਾਰਡ ਫਾਰ ਬੇਸਟ ਫੋਟੋਗ੍ਰਾਫੀ 1989, 1992, 1993, 2002, 2007, ਯੂਰੋਪੀਅਨ ਐਕੇਡਮੀ ਐਵਾਰਡ ਫਾਮ ਬੇਸਟ ਸਿਨੇਮੋਟੋਗ੍ਰਾਫੀ 2006, ਗੋਲਡ ਮੈਡਲ ਫਾਰ ਸਪੇਨਿਸ਼ ਐਕੇਡਮੀ ਆਫ ਸਿਨੇਮਾ ਆਰਟਸ ਐਂਡ ਸਾਇੰਸੇਜ 2011, ਗੋਲਡ ਮੈਡਲ ਫਾਰ ਮੈਰਿਟ ਇਨ ਫਾਇਨ ਆਟਰਸ (2017, 2019)। ਵਿਜ਼ਨ ਐਵਾਰਡ, ਲਾਜ਼ੇਨ; ਅਤੇ ਗੋਲਡ ਮੈਡਲ, ਵਲਾਡੋਲਿਡ ਫੈਸਟੀਵਲ ਸ਼ਾਮਲ ਹਨ।

  1. ਜੇਰੋਮ ਪੈਲਾਰਡ

ਸ਼ਾਸਤਰੀ ਸੰਗੀਤਕਾਰ, ਇੱਕ ਸ਼ਾਸਤਰੀ ਰਿਕਾਰਡ ਲੇਬਲ ਦੇ ਲਈ ਕਲਾਤਮਕ ਡਾਇਰੈਕਟਰ ਅਤੇ ਸੀਐੱਫਓ ਦੇ ਰੂਪ ਵਿੱਚ ਕੰਮ ਕੀਤਾ। ਡੇਨੀਅਲ ਟੋਸਕਨ ਡੂ ਟੂ ਪਲਾਂਟੀਅਰ ਦੇ ਨਾਲ ਉਨ੍ਹਾਂ ਨੇ ਸਤਿਆਜੀਤ ਰੇਅ, ਮੇਹਦੀ ਚਾਰੇਫ, ਸੌਲੇਮੇਨ ਸਿਸੇ, ਮੌਰਿਸ ਪਿਆਲਟ,ਜਯਾਂ-ਚਾਲਰ, ਟਾਚੇਲਾ ਆਦਿ ਜਿਹੇ ਪ੍ਰਸਿੱਧ ਡਾਇਰੈਕਟਰਾਂ ਦੀਆਂ ਫੀਚਰ ਫਿਲਮਾਂ ਦਾ ਨਿਰਮਾਣ ਕੀਤਾ। ਉਨ੍ਹਾਂ ਨੇ 1995 ਤੋਂ 2002 ਤੱਕ ਫੈਸਟੀਵਲ ਡੀ ਕਾਨਸ ਵਿੱਚ ਕੰਮ ਕੀਤਾ। ਮਾਰਸ਼ੇ ਡੂ ਫਿਲਮ ਦੇ ਕਾਰਜਾਕਾਰੀ ਡਾਇਰੈਕਟਰ ਦੇ ਰੂਪ ਵਿੱਚ ਕੰਮ ਕਰਦੇ ਹੋਏ ਉਨ੍ਹਾਂ ਨੇ ਜੋ ਵਿਕਸਿਤ ਕੀਤਾ, ਉਸ ਨੂੰ ਹੁਣ ਦੁਨੀਆ ਦੇ ਪ੍ਰਮੁੱਖ ਫਿਲਮ ਬਜ਼ਾਰ ਦਾ ਅਗਰਦੂਤ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਇੱਕ ਔਨਲਾਈਨ ਸੰਸਾਧਨ, ਸੰਚਾਰ ਅਤੇ ਸਕ੍ਰੀਨਿੰਗ ਪਲੈਟਫਾਰਮ cinando.com  ਦੀ ਸਥਾਪਨਾ ਕੀਤੀ।

  1. ਕੈਥਰੀਨ ਡੁਸਾਰਟ

ਕੈਥਰੀਨ ਡੁਸਾਰਟ ਨੇ ਲਗਭਗ 15 ਦੇਸ਼ਾਂ ਵਿੱਚ ਕਰੀਬ 100 ਫਿਲਮਾਂ ਦਾ ਨਿਰਮਾਣ/ਸਹਿ ਨਿਰਮਾਣ ਕੀਤਾ ਹੈ। ਉਹ ਹੁਆਹੁਆ ਸ਼ਿਜੀ ਲਿੰਗਹੁਨ ਦੇ (2017), ਦ ਮਿਸਿੰਗ ਪਿਕਚਰ (2013) ਅਤ ਐਕਸਿਲ (2016) ਦੇ ਲਈ ਪ੍ਰਸਿੱਧ ਹਨ। ਉਨ੍ਹਾਂ ਦੀਆਂ ਪੇਸ਼ਕਾਰੀਆਂ ਵਿੱਚ, ਅਮੋਸ ਗਿਤਾਈ ਦੀ ਲੈਲਾ ਇਨ ਹਾਈਫਾ ਨੇ ਵੇਨਿਸ 2020 ਵਿੱਚ ਮੁਕਾਬਲੇਬਾਜੀ ਕੀਤੀ। ਰਿਥੀ ਪੰਹ ਦੀ ਲੇਸ ਇਰੈਡੀਜ਼ (ਇਰਰੇਡਿਏਟਿਡ) ਬਰਲਿਨ 2020 ਵਿੱਚ ਸਰਬਸ਼੍ਰੇਸ਼ਠ ਡਾਕੂਮੈਂਟਰੀ ਸੀ। ਅਮੋਸ ਗਿਤਾਈ ਦੀ ਟ੍ਰਾਮਵੇ ਇਨ ਜੇਰੂਸਲਮ ਅਤੇ ਰਿਥੀ ਪੰਹ ਦੀ ਗ੍ਰੇਵਸ ਵਿਦਾਉਟ ਅ ਨੇਮ ਵੇਨਿਸ 2018 ਵਿੱਚ ਸਨ।  

ਐੱਫ.ਜੇ ਓਸਾਂਗ ਦੀਆਂ 9 ਫਿੰਗਰਸ ਨੇ ਲੋਕਾਰਨੋ 2017 ਵਿੱਚ ਬੇਸਟ ਸਕ੍ਰੀਨਪਲੇ ਦੇ ਲਈ ਜਿੱਤ ਹਾਸਲ ਕੀਤੀ। ਗੁਰਵਿੰਦਰ ਸਿੰਘ ਦੀ ਚੌਥੀ ਕੂਟ (ਦ ਫੋਰਥੇ ਡਾਇਰੈਕਸ਼) ਕਾਨਸ 2015 ਵਿੱਚ ਪ੍ਰਦਰਸ਼ਿਤ ਕੀਤੀ ਗਈ। ਮਿਨ ਬਹਾਦੁਰ ਭਾਮ (ਨੇਪਾਲ) ਦੀ ਕਾਲੋ ਪੋਥੀ (ਦ ਬਕ ਹੇਨ) ਨੇ ਵੇਨਿਸ 2015 ਵਿੱਚ ਕ੍ਰਿਟਿਕਸ ਐਵਾਰਡ ਜਿੱਤਿਆ; ਰਿਥੀ ਪੰਨ ਦੀ ਦ ਮਿਸਿੰਗ ਪਿਕਚਰ ਨੇ ਕਾਨਸ 2013 ਵਿੱਚ ਓਨ ਸਰਟੇਨ ਰਿਗਾਰਡ ਪੁਰਸਕਾਰ ਜਿੱਤਿਆ।

  1. ਹੇਲੇਨ ਲੀਕ

 ਹੇਲੇਨ ਲੀਕ ਆਸਟ੍ਰੇਲੀਆ ਦੀ ਸਨਮਾਨਿਤ ਰਚਨਾਤਮਕ ਨਿਰਮਾਤਾਵਾਂ ਵਿੱਚੋਂ ਇੱਕ ਹਨ। ਉਨ੍ਹਾਂ ਦੀਆਂ ਫੀਚਰ ਫਿਲਮਾਂ ਕਾਰਨੀਫੇਕਸ (2022), ਸਵਰਵ (2018) ਵੁਲਫ ਕ੍ਰੀਕ 2 (2013), ਹੇਵੰਸ ਬਰਨਿੰਗ (1997), ਬਲੈਕ ਐਂਡ ਵ੍ਹਾਈਟ (2002) ਸ਼ਾਮਲ ਹਨ। ਉਨ੍ਹਾਂ ਦੀਆਂ ਫਿਲਮਾਂ ਵੇਨਿਸ, ਟੋਰੰਟੋ, ਲੰਦਨ ਅਤੇ ਸਿਟਜੇਸ (ਕੈਟੇਲੋਨੀਆ) ਸਮੇਤ 30 ਤੋਂ ਅਧਿਕ ਫੈਸਟੀਵਲਾਂ ਵਿੱਚ ਰਹੀਆਂ ਹਨ। 2021 ਤੋਂ ਉਹ ਸਕ੍ਰੀਨ ਆਸਟ੍ਰੇਲੀਆ ਬੋਰਡ ਦੇ ਡਾਇਰੈਕਟਰ ਹਨ। ਉਹ 2022 ਤੋਂ ਕਾਉਂਸਿਲ ਫਾਰ ਹਿਊਮੈਨਿਟੀਜ਼, ਆਰਟਸ ਐਂਡ ਸੋਸ਼ਲ ਸਾਇੰਸੇਜ਼ (ਐੱਚਏਐੱਸਐੱਸ), ਫਿਲੰਡਰਸ ਯੂਨੀਵਰਸਿਟੀ, ਐਡੀਲੈੱਡ ਵਿੱਚ ਹਨ, ਜਦੋਂ ਉਨ੍ਹਾਂ ਨੂੰ ਇਸ ਦੀ ਪ੍ਰਤਿਸ਼ਠਿਤ ਸਾਬਕਾ ਵਿਦਿਆਰਥੀ ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ ਸੀ। ਫਿਲਮ ਵਿੱਚ ਮਹੱਤਵਪੂਰਨ ਸੇਵਾ ਦੇ ਲਈ ਉਨ੍ਹਾਂ ਨੂੰ ਆਰਡਰ ਆਫ਼ ਆਸਟ੍ਰੇਲੀਆ (2020) ਨਾਲ ਸਨਮਾਨਿਤ ਕੀਤਾ ਗਿਆ ਹੈ।

* * * * * * * * *


ਪੀਆਈਬੀ ਟੀਮ ਇੱਫੀ | ਰਜਿਤ/ਲੁਕੀਕ/ਨਸੀਰ/ਦਰਸ਼ਨਾ | IFFI 54 - 078



(Release ID: 1980447) Visitor Counter : 70