ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਐੱਮਓਆਰਡੀ ਅਤੇ ਐੱਮਓਏ & ਐੱਫਡਬਲਿਊ ਨੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕ੍ਰਿਸ਼ੀ ਸਖੀਆਂ ਦੀ ਟ੍ਰੇਨਿੰਗ ਸ਼ੁਰੂ ਕੀਤੀ

Posted On: 24 NOV 2023 3:39PM by PIB Chandigarh

ਗ੍ਰਾਮੀਣ ਵਿਕਾਸ ਮੰਤਰਾਲੇ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਸਾਂਝੇ ਤੌਰ 'ਤੇ ਦੀਨਦਿਆਲ ਅੰਤਯੋਦਯਾ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੀਆਂ ਕ੍ਰਿਸ਼ੀ ਸਖੀਆਂ ਦੀ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਟ੍ਰੇਨਿੰਗ ਸ਼ੁਰੂ ਕੀਤੀ।

ਇਸ ਪਹਿਲਕਦਮੀ ਦਾ ਉਦੇਸ਼ 50,000 ਕ੍ਰਿਸ਼ੀ ਸਖੀਆਂ ਨੂੰ ਰਾਸ਼ਟਰੀ ਜੈਵਿਕ ਅਤੇ ਕੁਦਰਤੀ ਖੇਤੀ ਕੇਂਦਰ (ਐੱਨਸੀਓਐੱਨਐੱਫ) ਦੁਆਰਾ ਪੜਾਅਵਾਰ ਟ੍ਰੇਨਿੰਗ ਅਤੇ ਪ੍ਰਮਾਣਿਤ ਕਰਨਾ ਹੈ, ਜੋ ਕਿ ਨੋਡਲ ਸੰਸਥਾ ਵਜੋਂ ਐੱਮਓਏ ਅਤੇ ਐੱਫਡਬਲਿਊ ਦੇ ਅਧੀਨ ਦਫਤਰ ਹੈ। ਐੱਨਸੀਓਐੱਨਐੱਫ ਦੁਆਰਾ 5 ਦਿਨਾਂ ਦੇ ਟ੍ਰੇਨਿੰਗ ਕੋਰਸ ਲਈ ਟ੍ਰੇਨਿੰਗ ਮਾਡਿਊਲ ਤਿਆਰ ਕੀਤੇ ਗਏ ਹਨ ਅਤੇ ਅੰਤਮ ਸਮੀਖਿਆ ਲਈ ਨੈਸ਼ਨਲ ਇੰਸਟੀਟਿਊਟ ਆਵ੍ ਐਗਰੀਕਲਚਰਲ ਐਕਸਟੈਂਸ਼ਨ ਮੈਨੇਜਮੈਂਟ (ਮੈਨੇਜ) ਨੂੰ ਭੇਜੇ ਗਏ ਹਨ।

ਗ੍ਰਾਮੀਣ ਆਜੀਵਿਕਾ ਬਾਰੇ ਵਧੀਕ ਸਕੱਤਰ ਸ਼੍ਰੀ ਚਰਨਜੀਤ ਸਿੰਘ ਨੇ ਸਮਾਜਿਕ ਅਤੇ ਆਰਥਿਕ ਗਤੀਸ਼ੀਲਤਾ ਰਾਹੀਂ ਗ੍ਰਾਮੀਣ ਖੇਤਰਾਂ ਵਿੱਚ ਤਬਦੀਲੀ ਲਿਆਉਣ ਵਿੱਚ ਭਾਈਚਾਰਕ ਸਰੋਤ ਵਿਅਕਤੀਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਦੋਵਾਂ ਮੰਤਰਾਲਿਆਂ ਨੂੰ ਅੱਗੇ ਵਧਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ "ਸਮ੍ਰਿੱਧੀ ਪਿੰਡਾਂ" ਵਜੋਂ ਬਦਲਣ ਅਤੇ ਲਖਪਤੀ ਐੱਸਐੱਚਜੀ ਦੇ ਮੈਂਬਰ ਬਣਾਉਣ ਅਤੇ ਇਸ ਤਰ੍ਹਾਂ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਦੋਵਾਂ ਮੰਤਰਾਲਿਆਂ ਲਈ ਕੁਦਰਤੀ ਖੇਤੀ ਪਹਿਲਕਦਮੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।

ਗ੍ਰਾਮੀਣ ਆਜੀਵਿਕਾ ਬਾਰੇ ਸੰਯੁਕਤ ਸਕੱਤਰ ਸ਼੍ਰੀਮਤੀ ਸਮ੍ਰਿਤੀ ਸ਼ਰਨ ਨੇ ਕਿਹਾ ਕਿ ਲੈਬ ਤੋਂ ਜ਼ਮੀਨ ਤੱਕ ਟੈਕਨੋਲੋਜੀ ਦਾ ਤਬਾਦਲਾ ਮਹੱਤਵਪੂਰਨ ਹੈ ਅਤੇ ਕਮਿਊਨਿਟੀ ਰਿਸੋਰਸ ਪਰਸਨ (ਸੀਆਰਪੀ) ਲੈਬ ਤੋਂ ਜ਼ਮੀਨ ਤੱਕ ਟੈਕਨੋਲੌਜੀ ਨੂੰ ਤਬਦੀਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੀਆਰਪੀ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਕੁਦਰਤੀ ਖੇਤੀ ਰਾਹੀਂ ਉਹਨਾਂ ਦੀ ਉਤਪਾਦਕਤਾ ਵਧਾਉਣ ਵਿੱਚ ਮਦਦ ਕਰ ਸਕਦੇ ਹਨ।

ਗ੍ਰਾਮੀਣ ਆਜੀਵਿਕਾ ਬਾਰੇ ਸੰਯੁਕਤ ਸਕੱਤਰ ਸ਼੍ਰੀਮਤੀ ਸਵਾਤੀ ਸ਼ਰਮਾ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਕੁਦਰਤੀ ਖੇਤੀ ਰਾਹੀਂ ਮੰਤਰਾਲਿਆਂ ਦੇ ਤਾਲਮੇਲ ਵਾਲੇ ਯਤਨ 2 ਕਰੋੜ ਲਖਪਤੀ ਦੀਦੀਆਂ ਨੂੰ ਸਮਰੱਥ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ, ਜਿਵੇਂ ਕਿ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਤੋਂ ਦੋ ਕਰੋੜ ਲਖਪਤੀ ਦੀਦੀ ਬਣਾਉਣ ਬਾਰੇ ਆਪਣੇ ਸੰਬੋਧਨ ਵਿੱਚ ਮਾਰਗਦਰਸ਼ਨ ਕੀਤਾ ਸੀ।

ਸੰਯੁਕਤ ਸਕੱਤਰ, ਇੰਟੈਗਰੇਟਿਡ ਨਿਊਟ੍ਰੀਐਂਟ ਮੈਨੇਜਮੈਂਟ (ਆਈਐੱਨਐੱਮ), ਐੱਮਓਏ & ਐੱਫਡਬਲਿਊ, ਸ਼੍ਰੀਮਤੀ ਯੋਗਿਤਾ ਰਾਣਾ ਨੇ ਰਾਸ਼ਟਰ ਨਿਰਮਾਣ ਵਿੱਚ ਮਹਿਲਾਵਾਂ ਦੇ ਯੋਗਦਾਨ ਬਾਰੇ ਚਾਨਣਾ ਪਾਇਆ ਅਤੇ ਕਿਵੇਂ ਸਮਰੱਥਾ ਨਿਰਮਾਣ ਦੀ ਮਦਦ ਨਾਲ ਕ੍ਰਿਸ਼ੀ ਸਖੀਆਂ ਦਾ ਸਸ਼ਕਤੀਕਰਣ ਇਹ ਯਕੀਨੀ ਬਣਾਏਗਾ ਕਿ ਕੁਦਰਤੀ ਖੇਤੀ ਕਿਸਾਨਾਂ ਤੱਕ ਪਹੁੰਚ ਸਕੇ। ਉਨ੍ਹਾਂ ਦੱਸਿਆ ਕਿ ਕ੍ਰਿਸ਼ੀ ਸਖੀਆਂ ਨੂੰ ਪੜਾਅਵਾਰ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਪ੍ਰਮਾਣਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਐੱਮਓਏ & ਐੱਫਡਬਲਿਊ ਦੁਆਰਾ ਵੱਖ-ਵੱਖ ਸਕੀਮਾਂ ਅਧੀਨ ਵਰਤਿਆ ਜਾਵੇਗਾ।

ਡਿਪਟੀ ਡਾਇਰੈਕਟਰ, ਡੀਏਵਾਈ-ਐੱਨਆਰਐੱਲਐੱਮ, ਸ਼੍ਰੀ ਰਮਨ ਵਾਧਵਾ ਨੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸੁਮੇਲਤਾ ਵਾਲੇ ਯਤਨਾਂ ਤਹਿਤ ਚੁੱਕੇ ਗਏ ਕਦਮਾਂ ਬਾਰੇ ਵਿਸਤਾਰ ਵਿੱਚ ਦੱਸਿਆ। ਉਨ੍ਹਾਂ ਨੇ ਕਮਿਊਨਿਟੀ ਰਿਸੋਰਸ ਪਰਸਨਜ਼ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਮੰਤਰਾਲਿਆਂ ਅਤੇ ਸਰੋਤ ਏਜੰਸੀਆਂ ਵਿਚਕਾਰ ਸਹਿਯੋਗ ਦੀ ਪ੍ਰਕਿਰਿਆ ਬਾਰੇ ਦੱਸਿਆ।

ਐੱਸਐੱਚਜੀ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲੇ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਨੇ ਉਨ੍ਹਾਂ ਦੀਆਂ ਵੱਖ-ਵੱਖ ਯੋਜਨਾਵਾਂ ਨੂੰ ਇਕੱਠਾ ਕਰਨ ਦਾ ਫੈਸਲਾ ਕੀਤਾ ਹੈ। ਇਸ ਪ੍ਰਭਾਵ ਲਈ, 30 ਅਗਸਤ 2023 ਨੂੰ ਮੈਨੇਜ, ਐੱਮਓਏ & ਐੱਫਡਬਲਿਊ ਦੁਆਰਾ ਕ੍ਰਿਸ਼ੀ ਸਖੀਆਂ ਨੂੰ ਪੈਰਾ-ਐਕਸਟੈਨਸ਼ਨ ਵਰਕਰਾਂ ਵਜੋਂ ਪ੍ਰਮਾਣਿਤ ਕਰਨ ਲਈ ਐੱਮਓਏ & ਐੱਫਡਬਲਿਊ ਅਤੇ ਡੀਏਵਾਈ-ਐੱਨਆਰਐੱਲਐੱਮ, ਐੱਮਓਆਰਡੀ ਦਰਮਿਆਨ ਇੱਕ ਸਮਝੌਤਾ ਕੀਤਾ ਗਿਆ ਸੀ।

*****

ਐੱਸਕੇ/ਐੱਸਐੱਸ/ਐੱਸਐੱਮ 


(Release ID: 1980370) Visitor Counter : 84