ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਪਾਰਾਦੀਪ ਵਿਖੇ ਬੋਇਤਾ ਬੰਦਨਾ ਸਮਾਰੋਹ ਦੀ ਸ਼ੋਭਾ ਵਧਾਈ

Posted On: 27 NOV 2023 5:19PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (27 ਨਵੰਬਰ, 2023) ਪਾਰਾਦੀਪ ਵਿਖੇ ਪਾਰਾਦੀਪ ਪੋਰਟ ਅਥਾਰਿਟੀ ਦੁਆਰਾ ਆਯੋਜਿਤ ਬੋਇਤਾ ਬੰਦਨਾ ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਨੇ  ਵਰਚੁਅਲੀ ਮਲਟੀ ਮੋਡਲ ਲੌਜਿਸਟਿਕਸ ਪਾਰਕ ਦਾ ਉਦਘਾਟਨ ਕੀਤਾ ਅਤੇ ਨਾਲ ਹੀ ਪੋਰਟ ਟਾਊਨਸ਼ਿਪ ਦੇ ਲਈ ਨਵੇਂ ਜਲ ਭੰਡਾਰ (new reservoir) ਅਤੇ ਵਾਟਰ ਟ੍ਰੀਟਮੈਂਟ ਪਲਾਂਟ ਅਤੇ ਅਗਲੀ ਪੀੜ੍ਹੀ ਦੇ ਵੈਸਲ ਟ੍ਰੈਫਿਕ ਮੈਨੇਜਮੈਂਟ ਅਤੇ ਇਨਫਰਮੇਸ਼ਨ ਸਿਸਟਮ ਦਾ ਨੀਂਹ ਪੱਥਰ ਭੀ ਰੱਖਿਆ।

 

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਬਾਲੀਯਾਤਰਾ (Baliyatra) ਦੀਆਂ ਇਤਿਹਾਸਿਕ ਯਾਦਾਂ ਨੂੰ ਯਾਦ ਕਰਨਾ-ਹਰ ਸਾਲ ਜਾਵਾ, ਸੁਮਾਤਰਾ, ਬਾਲੀ ਆਦਿ ਦ੍ਵੀਪਾਂ ਦੇ ਲਈ ਵਪਾਰੀਆਂ ਦੀ ਇੱਕ ਪ੍ਰਤੀਕਾਤਮਕ ਕਿਸ਼ਤੀ ਯਾਤਰਾ ਸ਼ਲਾਘਾਯੋਗ ਹੈ। ਬਾਲੀਯਾਤਰਾ ਆਪਣੇ ਗੌਰਵਸ਼ਾਲੀ ਅਤੀਤ ਦੀ ਯਾਦ ਵਿੱਚ ਮਨਾਇਆ ਜਾਣ ਵਾਲਾ ਇੱਕ ਅਨੋਖਾ ਤਿਉਹਾਰ ਹੈ। ਪ੍ਰਾਚੀਨ ਕਾਲ ਤੋਂ ਮਨਾਇਆ ਜਾਣ ਵਾਲਾ ਇਹ ਤਿਉਹਾਰ ਓਡੀਸ਼ਾ ਦੇ ਸਮੁੰਦਰੀ ਵਪਾਰ ਦੀ ਸਮ੍ਰਿੱਧੀ ਦਾ ਪ੍ਰਤੀਕ ਹੈ। ਇਹ ਓਡੀਸ਼ਾ ਦੇ ਲੋਕਾਂ ਦੀ ਸਮ੍ਰਿੱਧ ਸੱਭਿਆਚਾਰਕ ਚੇਤਨਾ ਨੂੰ ਭੀ ਉਜਾਗਰ ਕਰਦਾ ਹੈ।

 

ਰਾਸ਼ਟਰਪਤੀ ਨੇ ਕਿਹਾ ਸਮੁੰਦਰ ਭਾਰਤ ਦੇ ਵਪਾਰ, ਵਣਜ ਅਤੇ ਅੰਤਰਰਾਸ਼ਟਰੀ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਇੱਕ ਪ੍ਰਮੁੱਖ ਸਾਧਨ ਰਿਹਾ ਹੈ। ਸਮੁੰਦਰ ‘ਤੇ ਅਧਾਰਿਤ ਸਾਹਿਤ ਨੇ ਭੀ ਭਾਰਤੀ ਸੰਸਕ੍ਰਿਤੀ ਨੂੰ ਸਮ੍ਰਿੱਧ ਕੀਤਾ ਹੈ। ਓਡੀਸ਼ਾ ਅਤੇ ਹੋਰ ਤਟਵਰਤੀ ਰਾਜਾਂ ਵਿੱਚ ਸਮੁੰਦਰੀ ਵਣਜ (naval commerce) ਦੀ ਇੱਕ ਲੰਬੀ ਅਤੇ ਸਮ੍ਰਿੱਧ ਪਰੰਪਰਾ ਸੀ। ਵਪਾਰ ਅਤੇ ਵਣਜ ਦੇ ਇਲਾਵਾ ਉਨ੍ਹਾਂ ਵਪਾਰੀਆਂ ਨੇ ਭਾਰਤੀ ਕਲਾ ਅਤੇ ਸੰਸਕ੍ਰਿਤੀ ਨੂੰ ਵਿਦੇਸ਼ਾਂ ਵਿੱਚ ਫੈਲਾਉਣ ਵਿੱਚ ਭੀ ਮਹੱਤਵਪੂਰਨ ਭੂਮਿਕਾ ਨਿਭਾਈ।

 

ਰਾਸ਼ਟਰਪਤੀ ਨੇ ਕਿਹਾ ਕਿ ਸਮੁੰਦਰੀ ਵਪਾਰ ਸਾਡੇ ਦੇਸ਼ ਦੇ ਵਪਾਰ ਅਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਕੁੱਲ ਵਪਾਰ ਦਾ ਮਾਤਰਾ ਦੀ ਦ੍ਰਿਸ਼ਟੀ ਤੋਂ 95 ਪ੍ਰਤੀਸ਼ਤ ਅਤੇ ਮੁੱਲ ਦੀ ਦ੍ਰਿਸ਼ਟੀ ਤੋਂ 65 ਪ੍ਰਤੀਸ਼ਤ ਵਪਾਰ ਸੀ(ਸਮੁੰਦਰੀ) ਟ੍ਰਾਂਸਪੋਰਟ ਦੇ ਜ਼ਰੀਏ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀਆਂ ਬੰਦਰਗਾਹਾਂ ਨੂੰ ਆਲਮੀ ਮਿਆਰਾਂ ਦੇ ਅਨੁਰੂਪ ਅਧਿਕ ਦਕਸ਼ਤਾ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਇਸੇ ਲਈ, ਇੰਡੀਅਨ ਪੋਰਟਸ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਉਨ੍ਹਾਂ ਦੀ ਦਕਸ਼ਤਾ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਾਗਰਮਾਲਾ ਪ੍ਰੋਗਰਾਮ (Sagarmala program) ਇਸ ਦਿਸ਼ਾ ਵਿੱਚ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ‘ਸਮ੍ਰਿੱਧੀ ਦੇ ਲਈ ਬੰਦਰਗਾਹਾਂ’ ਅਤੇ ‘ਪ੍ਰਗਤੀ ਦੇ ਲਈ ਬੰਦਰਗਾਹਾਂ’(‘Ports for Prosperity’ and ‘Ports for Progress’) ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਕੰਮ ਕਰ ਰਹੀ ਹੈ।

 

ਰਾਸ਼ਟਰਪਤੀ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਪਾਰਾਦੀਪ ਪੋਰਟ (ਬੰਦਰਗਾਹ) ਦੀ ਕਾਰਗੋ ਹੈਂਡਲਿੰਗ ਸਮਰੱਥਾ ਪਿਛਲੇ ਦਹਾਕੇ ਵਿੱਚ ਦੁੱਗਣੀ ਹੋ ਗਈ ਹੈ। ਇਹ ਪੂਰਬੀ ਤਟ ‘ਤੇ ਸਭ ਤੋਂ ਬੜੀ ਬੰਦਰਗਾਹ ਬਣਨ ਲਈ ਤਿਆਰ ਹੈ। ਗਲੋਬਲ ਮੈਰੀਟਾਈਮ ਇੰਡੀਆ ਸਮਿਟ-2023 ਵਿੱਚ ਇਸ ਨੂੰ ‘ਪੋਰਟ ਆਵ੍ ਅਪਰੇਸ਼ਨਲ ਐਕਸੀਲੈਂਸ ਐਵਾਰਡ (‘Port of Operational Excellence Award’) ਭੀ ਮਿਲਿਆ।

 

ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਅੱਜ ਉਦਘਾਟਨ ਕੀਤਾ ਗਿਆ ਮਲਟੀ-ਮੋਡਲ ਲੌਜਿਸਟਿਕਸ ਪਾਰਕ ਵਪਾਰ ਦੇ ਪਾਰਦਰਸ਼ੀ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਵੈਸਲ ਟ੍ਰੈਫਿਕ ਮੈਨੇਜਮੈਂਟ ਐਂਡ ਇਨਫਰਮੇਸ਼ਨ ਸਿਸਟਮ (ਵੀਟੀਐੱਮਆਈਐੱਸ-VTMIS) ਸਮਰਥਿਤ ਨਵੇਂ ਆਧੁਨਿਕ ਸਿਗਨਲ ਸਟੇਸ਼ਨ ਇਸ ਪੋਰਟ ਦੇ ਜ਼ਰੀਏ ਨੇਵੀਗੇਸ਼ਨ ਨੂੰ ਅਧਿਕ ਸੁਰੱਖਿਅਤ ਅਤੇ ਵਿਵਸਥਿਤ ਬਣਾ ਦੇਣਗੇ।

***


ਡੀਐੱਸ/ਏਕੇ


(Release ID: 1980311) Visitor Counter : 74