ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਅਸੀਂ ਆਪਣੇ ਰਾਸ਼ਟਰ ਵਿੱਚ ਨਿਵੇਸ਼ ਕਰਨ ਲਈ ਦੁਨੀਆ ਦਾ ਸੁਆਗਤ ਕਰਦੇ ਹਾਂ। ਭਾਰਤ ਨਿਰਾਸ਼ ਨਹੀਂ ਕਰੇਗਾ: ਪ੍ਰਧਾਨ ਮੰਤਰੀ

प्रविष्टि तिथि: 26 NOV 2023 8:58PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਿਵੇਸ਼ ਦੀ ਮੰਜ਼ਿਲ ਦੇ ਰੂਪ ਵਿੱਚ ਭਾਰਤ ਬਾਰੇ ਉੱਦਮੀਆਂ ਦਰਮਿਆਨ ਆਸ਼ਾਵਾਦ ਨੂੰ ਸਵੀਕਾਰ ਕੀਤਾ।

ਲੇਖਕ ਅਤੇ ਉੱਦਮੀ ਬਾਲਾਜੀ ਐੱਸ ਨੇ ਭਾਰਤ ਨੂੰ ਇੱਕ ਪ੍ਰਾਚੀਨ ਸੱਭਿਅਤਾ ਦੇ ਨਾਲ-ਨਾਲ ਇੱਕ ਸਟਾਰਟਅੱਪ ਦੇਸ਼ ਦੀ ਤਰ੍ਹਾਂ ਦੱਸਦੇ ਹੋਏ ਐਕਸ (X)‘ਤੇ ਪੋਸਟ ਕੀਤਾ ਅਤੇ ਭਾਰਤ ਦੀਆਂ ਸਮਰੱਥਾਵਾਂ ਬਾਰੇ ਬਾਤ ਕੀਤੀ।

ਉਨ੍ਹਾਂ ਨੂੰ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:

 “ਮੈਨੂੰ ਤੁਹਾਡਾ ਆਸ਼ਾਵਾਦ ਪਸੰਦ ਆਇਆ ਅਤੇ ਮੈਂ ਇਹ ਭੀ ਕਹਾਂਗਾ ਕਿ ਜਦੋਂ ਇਨੋਵੇਸ਼ਨ ਦੀ ਬਾਤ ਆਉਂਦੀ ਹੈ ਤਾਂ ਭਾਰਤ ਦੇ ਲੋਕ ਪਥਪ੍ਰਦਰਸ਼ਕ (ਟ੍ਰੈਂਡਸੈਟਰਸ) ਅਤੇ  ਮੋਹਰੀ (ਟ੍ਰੇਲਬਲੇਜ਼ਰਸ) ਹਨ।

ਅਸੀਂ ਆਪਣੇ ਰਾਸ਼ਟਰ ਵਿੱਚ ਨਿਵੇਸ਼ ਕਰਨ ਲਈ ਦੁਨੀਆ ਦਾ ਸੁਆਗਤ ਕਰਦੇ ਹਾਂ। ਭਾਰਤ ਨਿਰਾਸ਼ ਨਹੀਂ ਕਰੇਗਾ।”

 

************

ਡੀਐੱਸ/ਏਕੇ


(रिलीज़ आईडी: 1980176) आगंतुक पटल : 117
इस विज्ञप्ति को इन भाषाओं में पढ़ें: Kannada , English , Urdu , Marathi , हिन्दी , Bengali , Assamese , Manipuri , Gujarati , Odia , Tamil , Telugu , Malayalam