ਸੈਰ ਸਪਾਟਾ ਮੰਤਰਾਲਾ
azadi ka amrit mahotsav

ਉੱਤਰ ਪੂਰਬ ਦੇ ਟੂਰਿਜ਼ਮ ਵਿਕਾਸ ਦੇ ਖੇਤਰ ਦੇ ਸੰਵੇਦਨਸ਼ੀਲ ਈਕੋਸਿਸਟਮ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ: ਟੂਰਿਜ਼ਮ ਸਕੱਤਰ

Posted On: 22 NOV 2023 12:46PM by PIB Chandigarh

ਟੂਰਿਜ਼ਮ ਮੰਤਰਾਲੇ ਦੇ ਸਕੱਤਰ, ਸ਼੍ਰੀਮਤੀ ਵੀ ਵਿਦਯਾਵਤੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਉੱਤਰ ਪੂਰਬ ਵਿੱਚ ਟੂਰਿਜ਼ਮ ਦੇ ਵਿਕਾਸ ਦੇ ਖੇਤਰ ਦੇ ਸੰਵੇਦਨਸ਼ੀਲ ਈਕੋਸਿਸਟਮ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਸ਼੍ਰੀਮਤੀ ਵਿਦਯਾਵਤੀ ਉੱਤਰ ਪੂਰਬ ਖੇਤਰ ਵਿੱਚ ਟੂਰਿਜ਼ਮ ਦੇ ਵਿਕਾਸ ਨਾਲ ਸਬੰਧਿਤ ਵਿਭਿੰਨ ਮੁੱਦਿਆਂ ‘ਤੇ ਚਰਚਾ ਕਰਨ ਦੇ ਲਈ ਮੇਘਾਲਿਆ ਦੇ ਸ਼ਿਲਾਂਗ ਵਿੱਚ ਆਈਟੀਐੱਮ ਦੇ ਦੂਸਰੇ ਦਿਨ ਆਯੋਜਿਤ ਬਿਜਨਸ ਸੈਸ਼ਨ ਵਿੱਚ ਬੋਲ ਰਹੇ ਸਨ। ਅੱਠ ਉੱਤਰ ਪੂਰਬ ਰਾਜਾਂ ਦੇ ਪ੍ਰਤੀਨਿਧੀਆਂ ਨੇ ਆਪਣੇ ਰਾਜ ਵਿੱਚ ਨਵੀਆਂ ਮੰਜ਼ਿਲਾਂ ਦੇ ਨਾਲ-ਨਾਲ ਅਵਸਰਾਂ ਬਾਰੇ ਜਾਣਕਾਰੀ ਪੇਸ਼ ਕੀਤੀ। ਸਰਕਾਰੀ ਅਤੇ ਨਿਜੀ ਦੋਹਾਂ ਖੇਤਰਾਂ ਦੇ ਪੈਨਲਲਿਸਟਾਂ ਨੇ ਗਿਆਨ ਸੈਸ਼ਨ ਅਤੇ ਪੈਨਲ ਚਰਚਾ ਵਿੱਚ ਖੇਤਰ ਵਿੱਚ ਕਨੈਕਟੀਵਿਟੀ ਦੀ ਪ੍ਰਗਤੀ ਅਤੇ ਵਿਕਾਸ ‘ਤੇ ਵਿਚਾਰ-ਵਟਾਂਦਰਾ ਕੀਤਾ।

ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਸਕੱਤਰ ਨੇ ਕਿਹਾ ਕਿ ਕੁਦਰਤੀ ਸੁੰਦਰਤਾ ਅਤੇ ਟੂਰਿਜ਼ਮ ਸੰਸਾਧਨਾਂ ਦੇ ਮਾਮਲੇ ਵਿੱਚ ਉੱਤਰ ਪੂਰਬ ਖੇਤਰ ਇੱਕ ਵਿਲੱਖਣ ਸਥਾਨ ਰੱਖਦਾ ਹੈ। ਇਸ ਖੇਤਰ ਵਿੱਚ ਵਿਸ਼ਾਲ ਭੌਗੋਲਿਕ ਵਿਵਿਧਤਾ ਹੋਣ ਦੇ ਕਾਰਨ ਐਡਵੈਂਚਰ ਟੂਰਿਜ਼ਮ ਦੇ ਲਈ ਕਾਫੀ ਸੰਭਾਵਨਾਵਾਂ ਹਨ। ਟੂਰਿਜ਼ਮ ਮੰਤਰਾਲੇ ਨੇ ਸਾਹਸਿਕ ਟੂਰਿਜ਼ਮ ਦੇ ਲਈ ਇੱਕ ਰਾਸ਼ਟਰੀ ਰਣਨੀਤੀ ਤਿਆਰ ਕੀਤੀ ਹੈ ਅਤੇ ਦੇਸ਼ ਦੇ ਸਾਹਸਿਕ ਟੂਰਿਜ਼ਮ ਨੂੰ ਹੁਲਾਰਾ ਦੇਣ ਅਤੇ ਵਿਕਸਿਤ ਕਰਨ ਦੀ ਰਣਨੀਤੀ ਦੇ ਸੰਚਾਲਨ ਅਤੇ ਲਾਗੂਕਰਣ ਦਾ ਮਾਰਗਦਰਸ਼ਨ ਕਰਨ ਦੇ ਲਈ ਇੱਕ ਰਾਸ਼ਟਰੀ ਬੋਰਡ ਦਾ ਗਠਨ ਕੀਤਾ ਹੈ। ਟੂਰਿਜ਼ਮ ਮੰਤਰਾਲੇ ਨੇ ਸਾਹਸਿਕ ਟੂਰਿਜ਼ਮ ਮਾਡਲ ਕਾਨੂੰਨ ਦਾ ਖਰੜਾ ਤਿਆਰ ਕੀਤਾ ਹੈ ਜਿਸ ਵਿੱਚ ਜ਼ਿੰਮੇਵਾਰੀਸੰਸਥਾਗਤ ਢਾਂਚੇ, ਦੰਡ, ਰਜਿਸਟ੍ਰੇਸ਼ਨ ਅਤੇ ਬੀਮਾ ਦੇ ਪ੍ਰਾਵਧਾਨ ਸ਼ਾਮਲ ਹਨ। ਇਸ ਨੂੰ ਫੀਡਬੈਕ ਦੇ ਲਈ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਨੇ ਉੱਤਰ ਪੂਰਬ ਰਾਜਾਂ ਤੋਂ ਉੱਤਰ ਪੂਰਬ ਸਹਿਤ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਸਾਹਸਿਕ ਖੇਡ ਗਤੀਵਿਧੀਆਂ ਨੂੰ ਸ਼ੁਰੂ ਕਰਨ ਦੇ ਲਈ ਸੁਰੱਖਿਆ ਮਜ਼ਬੂਤ ਕਰਨ ਦੇ ਪ੍ਰਯਾਸ ਵਿੱਚ ਸਰਗਰਮ ਰੂਪ ਨਾਲ ਹਿੱਸਾ ਲੈਣ ਦੀ ਤਾਕੀਦ ਕੀਤੀ।

ਸਕੱਤਰ ਨੇ ਦੱਸਿਆ ਕਿ ਅਨੁਭਵਾਤਮਕ ਟੂਰਿਜ਼ਮ ਦੀ ਵਧਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਟੂਰਿਜ਼ਮ ਮੰਤਰਾਲੇ ਨੇ ਗ੍ਰਾਮੀਣ ਹੋਮਸਟੇ ਨੂੰ ਹੁਲਾਰਾ ਦੇਣ ਦੇ ਲਈ ਇੱਕ ਰਾਸ਼ਟਰੀ ਰਣਨੀਤੀ ਤਿਆਰ ਕੀਤੀ ਹੈ ਕਿਉਂਕਿ ਹੋਮਸਟੇਅ ਟੂਰਿਸਟਾਂ ਨੂੰ ਨਾ ਕੇਵਲ ਆਵਾਸ ਦੇ ਵਿਕਲਪਿਕ ਰੂਪਾਂ ਵਿੱਚ ਰਹਿਣ ਦਾ ਅਵਸਰ ਪ੍ਰਦਾਨ ਕਰਦੇ ਹਨ ਬਲਕਿ ਸਥਾਨਕ ਭਾਈਚਾਰਿਆਂ ਦੇ ਲਈ ਉਦਮਸ਼ੀਲਤਾ ਅਤੇ ਨੌਕਰੀ ਦੇ ਅਵਸਰ ਪੈਦਾ ਕਰਕੇ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦਿੰਦੇ ਹਨ। ਉਨ੍ਹਾਂ ਨੇ ਸਾਰੇ ਉੱਤਰ ਪੂਰਬ ਰਾਜਾਂ ਤੋਂ ‘ਵੋਕਲ ਫਾਰ ਲੋਕਲ’ ਦੇ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਹੋਮਸਟੇਅ ਰਣਨੀਤੀ ਦੇ ਲਾਗੂਕਰਣ ‘ਤੇ ਸਰਗਰਮ ਰੂਪ ਨਾਲ ਵਿਚਾਰ ਕਰਨ ਅਤੇ ਖੇਤਰ ਵਿੱਚ ਗ੍ਰਾਮੀਣ ਟੂਰਿਜ਼ਮ ਦੇ ਵਿਕਾਸ ਵਿੱਚ ਸਹਿਯੋਗ ਕਰਨ ਦੀ ਤਾਕੀਦ ਕੀਤੀ

 

ਇੰਟਰਨੈਸ਼ਨਲ ਟੂਰਿਜ਼ਮ ਮਾਰਟ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੁਆਰਾ ਉੱਤਰ ਪੂਰਬੀ ਰਾਜਾਂ ਵਿੱਚੋਂ ਇੱਕ ਵਿੱਚ ਹੌਲੀ-ਹੌਲੀ ਅਧਾਰ ‘ਤੇ ਆਯੋਜਿਤ ਇੱਕ ਸਾਲਾਨਾ ਪ੍ਰੋਗਰਾਮ ਹੈ। ਇਹ ਮਾਰਟ ਸਥਾਨਕ ਹਿਤਧਾਰਕਾਂ ਨੂੰ ਦੇਸ਼ੀ ਅਤੇ ਵਿਦੇਸ਼ੀ ਬਜ਼ਾਰਾਂ ਦੇ ਆਪਣੇ ਹਮਰੁਤਬਾ ਦੇ ਨਾਲ ਗੱਲਬਾਤ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। ਟੂਰਿਜ਼ਮ ਮੰਤਰਾਲਾ ਟ੍ਰੈਵਲ ਮਾਰਟ ਵਿੱਚ ਮੀਡੀਆ ਅਤੇ ਟੂਰ ਅਪਰੇਟਰਾਂ ਦੀ ਵੀ ਮੇਜ਼ਬਾਨੀ ਕਰਦਾ ਹੈ ਤਾਂਕਿ ਖੇਤਰ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇ ਲਈ ਉੱਤਰ ਪੂਰਬ ਦੇ ਵਿਭਿੰਨ ਟੂਰਿਜ਼ਮ ਉਤਪਾਦਾਂ ਅਤੇ ਸਥਾਨਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

 

*****

ਬੀਨਾ ਯਾਦਵ


(Release ID: 1979417)