ਸੂਚਨਾ ਤੇ ਪ੍ਰਸਾਰਣ ਮੰਤਰਾਲਾ
‘ਆਰਚੀ’ ਕੌਮਿਕ ਮੇਰੇ ਲਈ ਦੁਨੀਆ ਹੈ, ਇੱਕ ਫੀਚਰ ਫਿਲਮ ਦੇ ਲਈ ਇਸ ਬਾਰੇ ਲਿਖਣਾ ਇੱਕ ਸਨਮਾਨ ਵਾਲੀ ਗੱਲ, ਪ੍ਰੰਤੂ ਚੁਣੌਤੀਪੂਰਨ ਵੀ:ਆਈਐੱਫਐੱਫਆਈ 54 ਵਿੱਚ ਜੋਯਾ ਅਖਤਰ
ਆਰਚੀ ਕੌਮਿਕ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਪਹਿਲੀ ਫੀਚਰ ਫਿਲਮ; ਆਰਚੀਜ ਟੂ ਇੰਡੀਆ ਸਵਰਗ ਵਿੱਚ ਬਣੀ ਜੋੜੀ ਹੈ: ਜੌਨ ਗੋਲਡਵਾਟਰ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਆਰਚੀ ਕੌਮਿਕਸ
ਗੋਆ ਵਿੱਚ ਆਯੋਜਿਤ 54ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਆਈਐੱਫਐੱਫਆਈ) ਵਿੱਚ ਕੱਲ੍ਹ ‘ਦ ਆਰਚੀਜ-ਮੇਡ ਇਨ ਇੰਡੀਆ’ ‘ਤੇ ਇੱਕ ਕਨਵਰਸੇਸ਼ਨ ਸੈਸ਼ਨ ਵਿੱਚ ਛੇ ਵਾਰ ਦੀ ਫਿਲਮ ਫੇਅਰ ਪੁਰਸਕਾਰ ਵਿਜੇਤਾ ਡਾਇਰੈਕਟਰ ਜੋਯਾ ਅਖਤਰ ਨੇ ਕਿਹਾ ਕਿ ਦ ਆਰਚੀਜ ਪ੍ਰਤਿਸ਼ਠਿਤ ਆਰਚੀ ਕੌਮਿਕ ਦੀ ਮਾਸੂਮੀਅਤ, ਭੋਲੇਪਣ ਅਤੇ ਦੋਸਤੀ ਨੂੰ ਅੱਜ ਦੀ ਯੁਵਾ ਪੀੜ੍ਹੀ ਲਈ ਦੋ ਘੰਟੇ ਦੀ ਕਹਾਣੀ ਦੇ ਰੂਪ ਵਿੱਚ ਪ੍ਰਗਟਾਇਆ ਹੈ।
ਇਹ ਕੌਮਿਕ ਕਹਾਣੀ ਨੂੰ ਫਿਲਮ ਵਿੱਚ ਢਾਲਣ ਦੀਆਂ ਚੁਣੌਤੀਆਂ ਬਾਰੇ ਗੱਲ ਕਰਦੇ ਹੋਏ, ਜੋਯਾ ਅਖਤਰ ਨੇ ਕਿਹਾ ਕਿ ਆਰਚੀ ਕੌਮਿਕ ਦੇ ਸਾਰ ਅਤੇ ਬਰੀਕੀਆਂ ਨੂੰ ਪਕੜਨਾ, ਇਸ ਦੀ ਭਾਰੀ ਸਫਲਤਾ ਨੂੰ ਦੇਖਦੇ ਹੋਏ, ਅਤੇ ਇਸ ਨੂੰ ਦਰਸ਼ਕਾਂ ਲਈ ਇੱਕ ਮਹਾਨ ਸਿਨੇਮੈਟਿਕ ਅਨੁਭਵ ਬਣਾਉਣਾ ਬੇਹੱਦ ਚੁਣੌਤੀਪੂਰਨ ਸੀ। ਉਨ੍ਹਾਂ ਨੇ ਕਿਹਾ, ‘ਇਹ ਮੇਰੇ ਬਚਪਨ ਦਾ ਇੱਕ ਵੱਡਾ ਹਿੱਸਾ ਸੀ। ਪਾਤਰ ਪ੍ਰਤਿਸ਼ਠਿਤ ਹਨ ਅਤੇ ਵਿਸ਼ਵ ਪੱਧਰ ‘ਤੇ ਪਸੰਦ ਕੀਤੇ ਜਾਂਦੇ ਹਨ, ਤੇ ਇੱਕ ਅਜਿਹੀ ਫਿਲਮ ਲਿਆਉਣਾ ਜੋ ਕੌਮਿਕ ‘ਤੇ ਪਲੀ-ਵਧੀ ਪੀੜ੍ਹੀ ਦੀਆਂ ਪੁਰਾਣੀਆਂ ਯਾਦਾਂ ਨੂੰ ਹੁਲਾਰਾ ਦਿੰਦੇ ਹੋਏ ਵੀ ਅੱਜ ਦੇ ਨੌਜਵਾਨਾਂ ਦੇ ਨਾਲ ਮੇਲ ਖਾਂਦੀ ਹੈ, ਸਕ੍ਰਿਪਟ ਰਾਈਟਿੰਗ ਵਿੱਚ ਇੱਕ ਨਵਾਂ ਅਨੁਭਵ ਦਿੰਦੀ ਹੈ।”
ਆਰਚੀ ਕੌਮਿਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੋਲਡਵਾਟਰ ਨੇ ਕਿਹਾ, “ਇਹ ਮਾਣ ਵਾਲੀ ਗੱਲ ਹੈ ਕਿ ਆਰਚੀ ਕੌਮਿਕਸ ਦੇ ਪਾਤਰ ਅਤੇ ਕਹਾਣੀਆਂ 50 ਤੋਂ ਵੱਧ ਵਰ੍ਹਿਆਂ ਤੋਂ ਵਿਸ਼ਵ ਪੱਧਰ ‘ਤੇ ਅਤੇ ਵਿਸ਼ੇਸ਼ ਤੌਰ ‘ਤੇ ਭਾਰਤ ਵਿੱਚ ਪ੍ਰਸ਼ੰਸਕਾਂ ਦੇ ਦਰਮਿਆਨ ਛਾਏ ਰਹੇ ਹਨ। ਫਿਲਮ ਡਾਇਰੈਕਟਰਸ ਨੇ ਪੂਰੀ ਫਿਲਮ ਵਿੱਚ ਹਰੇਕ ਕਾਲਪਨਿਕ ਪਾਤਰ ਦੇ ਜੁੜਾਅ ਅਤੇ ਉਨ੍ਹਾਂ ਦੀ ਪ੍ਰਮਾਣਿਕਤਾ ਨੂੰ ਬਰਕਰਾਰ ਰੱਖਿਆ। ਨਿਊਯਾਰਕ ਦੀ ਆਰਚੀ ਟੀਮ ਨੂੰ ਫਿਲਮ ‘ਤੇ ਬਹੁਤ ਮਾਣ ਹੈ।”
ਨੈੱਟਫਲਿਕਸ ਇੰਡੀਆ ਦੀ ਕੰਟੈਂਟ ਡਾਇਰੈਕਟਰ ਰੁਚਿਕਾ ਕਪੂਰ ਸ਼ੇਖ ਨੇ ਕਿਹਾ, “ਇਹ ਨੈੱਟਫਲਿਕਸ ਇੰਡੀਆ ਲਈ ਇੱਕ ਵੱਡਾ ਪਲ ਹੈ ਜਿੱਥੇ ਸਾਨੂੰ ਆਰਚੀ ਕੌਮਿਕਸ ਦੇ ਇਤਿਹਾਸ ਵਿੱਚ ਪਹਿਲੀ ਫੀਚਰ ਫਿਲਮ ਬਣਾ ਕੇ ਗਲੋਬਲ ਫ੍ਰੈਂਚਾਈਜ਼ੀ ਮਿਲੀ ਹੈ। ਇਹ ਭਾਰਤ ਤੋਂ ਨਿਕਲਣ ਵਾਲੀ ਇੱਕ ਸੱਭਿਆਚਾਰਕ ਫਿਲਮ ਹੈ ਜੋ ਆਲਮੀ ਦਰਸ਼ਕਾਂ ਨਾਲ ਵੀ ਜੁੜੇਗੀ।”
‘ਦ ਆਰਚੀਜ’
ਦ ਆਰਚੀਜ ਪ੍ਰਤਿਸ਼ਠਿਤ ਕੌਮਿਕ ਸੀਰੀਜ਼ ‘ਦ ਆਰਚੀਜ’ ਦਾ ਭਾਰਤੀ ਅਨੁਕੂਲਨ ਹੈ (Indian adaptation); ਇਹ 1960 ਦੇ ਦਹਾਕੇ ਦੇ ਭਾਰਤ ਦੇ ਫਿਕਸ਼ਨਲ ਹਿਲੀ ਟਾਊਨ ਰਿਵਰਡੇਲ ਵਿੱਚ ਸਥਾਪਿਤ ਹੈ, ਜਿੱਥੇ ਕਿਸ਼ੋਰਾਂ ਦਾ ਇੱਕ ਗਰੁੱਪ ਪਿਆਰ, ਦਰਿਆ ਦਿਲੀ, ਦੋਸਤੀ ਅਤੇ ਵਿਦਰੋਹ ਨਾਲ ਕੁਸ਼ਤੀ ਕਰਦਾ ਹੈ। ਇਹ ਮਿਊਜ਼ੀਕਲ ਫਿਲਮ 7 ਦਸੰਬਰ, 2023 ਨੂੰ ਨੈੱਟਫਲਿਕਸ ‘ਤੇ ਰੀਲੀਜ਼ ਹੋਣ ਵਾਲੀ ਹੈ।
* * *
ਪੀਆਈਬੀ ਟੀਮ ਆਈਐੱਫਐੱਫਆਈ/ਰਜਿਤ/ਰਿਤੂ/ਪੰਥੋਬੀ/ਦਰਸ਼ਨਾ/ ਆਈਐੱਫਐੱਫਆਈ 54-025
(Release ID: 1979109)
Visitor Counter : 80