ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਨੇ ਵਿਸ਼ਵ ਮੱਛੀ ਪਾਲਣ ਦਿਵਸ ਦੇ ਮੌਕੇ ‘ਤੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਗਲੋਬਲ ਫਿਸ਼ਰੀਜ਼ ਕਾਨਫਰੰਸ ਇੰਡੀਆ 2023 ਦਾ ਉਦਘਾਟਨ ਕੀਤਾ


ਸ਼੍ਰੀ ਰੁਪਾਲਾ ਨੇ ਰਾਜ ਦੀ ਉਸ ਲੜੀ ਨੂੰ ਪ੍ਰੋਤਸਾਹਿਤ ਕੀਤਾ ਜੋ ਮੱਛੀ ਪਾਲਣ ਨੂੰ ਆਮ ਜਨਤਾ ਦੇ ਲਈ ਇੱਕ ਦਿਲਚਸਪ ਵਿਸ਼ਾ ਬਣਾਉਂਦੀ ਹੈ

ਵੱਖ-ਵੱਖ ਅੰਤਰਰਾਸ਼ਟਰੀ ਸੰਗਠਨਾਂ ਦੇ ਨਾਲ-ਨਾਲ ਵੱਖ-ਵੱਖ ਦੇਸ਼ਾਂ ਦੇ 10 ਵਿਦੇਸ਼ੀ ਮਿਸ਼ਨ ਕਾਨਫਰੰਸ ਵਿੱਚ ਹਿੱਸਾ ਲੈਂਦੇ ਹਨ

Posted On: 21 NOV 2023 5:26PM by PIB Chandigarh

ਵਿਸ਼ਵ ਮੱਛੀ ਪਾਲਣ ਦਿਵਸ ਦੇ ਮੌਕੇ ‘ਤੇ ਮੱਛੀ ਪਾਲਣ ਵਿਭਾਗ, ਭਾਰਤ ਸਰਕਾਰ ਦੋ ਦਿਨੀਂ ਗਲੋਬਲ ਫਿਸ਼ਰੀਜ਼ ਕਾਨਫਰੰਸ ਇੰਡੀਆ 2023 ਦਾ ਆਯੋਜਨ ਕਰ ਰਿਹਾ ਹੈ ਜੋ ਅੱਜ ਗੁਜਰਾਤ ਸਾਇੰਸ ਸਿਟੀ, ਅਹਿਮਦਾਬਾਦ, ਗੁਜਰਾਤ ਵਿੱਚ ਸ਼ੁਰੂ ਹੋਇਆ। ਕੇਂਦਰੀ ਮੱਛੀ ਪਾਲਣ, ਪਸ਼ੂ-ਪਾਲਣ ਅਤੇ ਡੇਅਰੀ  ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਨੇ ਗਲੋਬਲ ਫਿਸ਼ਰੀਜ਼ ਕਾਨਫਰੰਸ ਇੰਡੀਆ 2023 ਦੀ ਵਿਸ਼ੇਸ਼ ਪਵੇਲੀਅਨ ਅਤੇ ਮੁੱਖ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ਵਿੱਚ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਡਾ. ਸੰਜੀਵ ਕੇ. ਬਲਿਯਾਨ ਅਤੇ ਡਾ. ਐੱਲ. ਮੁਰੂਗਨ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਰਜਨੀਕਾਂਤ ਪਟੇਲ, ਵੱਖ-ਵੱਖ ਰਾਜਾਂ ਦੇ ਮੰਤਰੀ, ਵੱਖ-ਵੱਖ ਦੇਸ਼ਾਂ ਦੇ ਰਾਜਦੂਤ, ਹੋਰ ਪਤਵੰਤੇ ਅਤੇ ਵੱਖ-ਵੱਖ ਸੰਗਠਨਾਂ ਅਤੇ ਮੱਛੀ ਪਾਲਣ ਖੋਜ ਸੰਸਥਾਨਾਂ ਦੇ ਪ੍ਰਮੁੱਖ ਮੌਜੂਦ ਸਨ।

ਕੇਂਦਰੀ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਨੇ ਭਾਰਤ ਦੇ ਹਰੇਕ ਰਾਜ ਨੂੰ ਇੱਕ ਮੱਛੀ ਅਪਣਾਉਣ ਅਤੇ ਉਸ ਦੀ ਜੈਵ ਵਿਭਿੰਨਤਾ ਦੀ ਸੰਭਾਲ਼ ਲਈ ਪ੍ਰੋਤਸਾਹਿਤ ਕਰਨ ਲਈ “ਭਾਰਤ ਦੀ ਸਟੇਟ ਫਿਸ਼ ਬੁੱਕਲੈਟ’ ਜਾਰੀ ਕੀਤੀ। ਬੁੱਕਲੈਟ ਵਿੱਚ ਸਟੇਟ ਫਿਸ਼ ਦੇ ਰੂਪ ਵਿੱਚ ਅਪਣਾਈ ਗਈ ਅਤੇ ਰਾਜ ਜਲ-ਜੀਵ ਵਜੋਂ ਘੋਸ਼ਿਤ ਕੀਤੀਆਂ ਗਈਆਂ 21 ਮੱਛੀ ਪ੍ਰਜਾਤੀਆਂ ਦਾ ਵੇਰਵਾ ਹੈ। ਹੋਰ ਪ੍ਰਮੁੱਖ ਪ੍ਰਕਾਸ਼ਨ “ਮੱਛੀ ਪਾਲਣ ਅੰਕੜਿਆਂ ਦੀ ਸਾਲ 2022 ‘ਤੇ ਹੈਂਡਬੁੱਕ” ਵੀ ਜਾਰੀ ਕੀਤੀ ਗਈ, ਜਿਸ ਦਾ ਉਦੇਸ਼ ਮੱਛੀ ਪਾਲਣ ਖੇਤਰ ਦੇ ਲਈ ਪ੍ਰਮੁੱਖ ਡੇਟਾ ਪੁਆਇੰਟ ਅਤੇ ਪ੍ਰਦਰਸ਼ਨ ਸੂਚਕ ਪ੍ਰਦਾਨ ਕਰਨਾ ਹੈ, ਜਿਸ ਨਾਲ ਸਾਰਿਆਂ ਦੇ ਲਈ ਸਹੀ ਅਤੇ ਭਰੋਸੇਮੰਦ ਮੱਛੀਪਾਲਣ ਡੇਟਾ ਉਪਲਬਧ ਹੋ ਸਕੇ।

ਇਸ ਤੋਂ ਇਲਾਵਾ, ਕੇਂਦਰੀ ਮੰਤਰੀ ਸ਼੍ਰੀ ਰੁਪਾਲਾ ਨੇ ਓਡੀਸ਼ਾ ਅਤੇ ਪੁਡੂਚੇਰੀ ਰਾਜਾਂ ਦੇ ਲਾਭਾਰਥੀਆਂ/ਕਾਨੂੰਨੀ ਵਾਰਸਾਂ ਨੂੰ ਸਮੂਹ ਦੁਰਘਟਨਾ ਬੀਮਾ ਯੋਜਨਾ (ਜੀਏਆਈਐੱਸ) ਦਾਅਵਾ ਚੈਕ (ਪ੍ਰਤੀ 5 ਲੱਖ ਰੁਪਏ), ਗੁਜਰਾਤ ਦੇ ਯੋਗ ਲਾਭਾਰਥੀਆਂ ਨੂੰ 35 ਹਜ਼ਾਰ ਰੁਪਏ ਤੋਂ ਤਿੰਨ ਲੱਖ ਰੁਪਏ ਦੀ ਕਰਜ਼ਾ ਰਾਸ਼ੀ ਦੇ ਨਾਲ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ), ਮੱਛੀ ਪਾਲਣ ਖੇਤਰ ਦੇ ਟਿਕਾਊ ਵਿਕਾਸ ਦੇ ਲਈ ਗ੍ਰੀਨ ਫਿਊਲ ਪਰਿਵਰਤਨ ਕਿੱਟ ਜਿਸ ਵਿੱਚ ਕੇਰਲ ਦੇ ਲਾਭਾਰਥੀ ਅਤੇ ਗੁਜਰਾਤ ਦੇ ਲਾਭਾਰਥੀਆਂ ਦੇ ਲਈ ਟਰਾਂਸਪੌਂਡਰ ਸ਼ਾਮਲ ਹਨ, ਵੰਡੇ ਗਏ।

ਆਪਣੇ ਸੰਬੋਧਨ ਵਿੱਚ ਕੇਂਦਰੀ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਨੇ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਇਸ ਆਯੋਜਨ ਨੂੰ ਇਤਿਹਾਸਿਕ ਦੱਸਦੇ ਹੋਏ ਵਿਚਾਰ-ਵਟਾਂਦਰੇ ਦੇ ਮਹੱਤਵਪੂਰਨ ਮੁੱਦਿਆਂ ‘ਤੇ ਵਿਭਿੰਨ ਰਾਸ਼ਟਰੀ ਅਤੇ ਗਲੋਬਲ ਮਾਹਿਰਾਂ ਅਤੇ ਹਿਤਧਾਰਕਾਂ ਨੂੰ ਇੱਕ ਪਲੈਟਫਾਰਮ ‘ਤੇ ਲਿਆਉਣ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪ੍ਰੋਤਸਾਹਿਤ ਕੀਤਾ ਕਿ ਪ੍ਰਮੁੱਖ ਰਾਜਾਂ ਯੂਪੀ, ਮਹਾਰਾਸ਼ਟਰ ਅਤੇ ਗੁਜਰਾਤ ਦੁਆਰਾ ਸਟੇਟ ਫਿਸ਼ ਘੋਸ਼ਣਾ ਦੀ ਲੜੀ ਮੱਛੀ ਪਾਲਣ ਨੂੰ ਆਮ ਜਨਤਾ ਦੇ ਲਈ ਇੱਕ ਦਿਲਚਸਪ ਵਿਸ਼ਾ ਬਣਾਉਂਦੀ ਹੈ। ਉਨ੍ਹਾਂ ਨੇ ਅੱਗੇ ਉਮੀਦ ਜਤਾਈ ਕਿ ਟਿਕਾਊ ਵਿਕਾਸ ਲਈ ਨਵੇਂ ਉਤਪਾਦਾਂ ਅਤੇ ਇਨੋਵੇਸ਼ਨ ਵਿੱਚ ਵਾਧਾ ਜਾਰੀ ਰਹੇਗਾ।

ਇਸ ਪ੍ਰੋਗਰਾਮ ਵਿੱਚ, ਗੁਜਰਾਤ ਸਰਕਾਰ ਦੇ ਇਨਲੈਂਡ ਰਿਜ਼ਰਵੀਅਰ ਲੀਜ਼ ਪੋਰਟਲ ਨੂੰ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਰਜਨੀਕਾਂਤ ਪਟੇਲ ਦੁਆਰਾ ਲਾਂਚ ਕੀਤਾ ਗਿਆ। ਮੱਛੀ ਪਾਲਣ ਸਹਿਕਾਰੀ ਸੰਸਥਾਵਾਂ, ਐੱਫਐੱਫਪੀਓ, ਐੱਸਐੱਚਜੀ ਆਦਿ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਲੀਜ਼ ਅਲਾਟਮੈਂਟ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ ਲਈ ਰਿਜ਼ਰਵੀਅਰ ਲੀਜ਼ ਹੁਣ ਈ-ਟੈਂਡਰ/ਈ-ਨੀਲਾਮੀ ਦੇ ਮਾਧਿਅਮ ਨਾਲ ਪੋਰਟਲ ਦਾ ਉਪਯੋਗ ਕਰਕ ਔਨਲਾਈਨ ਕੀਤਾ ਜਾਵੇਗਾ। ਗੁਜਰਾਤ ਦੇ ਮੁੱਖ ਮੰਤਰੀ ਨੇ ਡਿਜੀਟਲੀ ਬਲੈਕ ਸਪਾਟਡ ਕ੍ਰੋਕਰ (ਜਿਸ ਨੂੰ ਆਮ ਤੌਰ ‘ਤੇ ਘੋਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ) ਨੂੰ ਗੁਜਰਾਤ ਦੀ ਸਟੇਟ ਫਿਸ਼ ਦੇ ਤੌਰ ‘ਤੇ ਡਿਜੀਟਲੀ ਲਾਂਚ ਕੀਤਾ।

ਗੁਜਰਾਤ ਦੇ ਮੁੱਖ ਮੰਤਰੀ ਨੇ ਆਪਣੇ ਮੁੱਖ ਭਾਸ਼ਣ ਵਿੱਚ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਇਸ ਗੱਲ ਤੇ ਚਾਨਣਾ ਪਾਇਆ ਕਿ ਭਾਰਤ ਵਿੱਚ ਇੱਕ ਮੋਹਰੀ ਮੱਛੀ ਉਤਪਾਦਨ ਅਤੇ ਨਿਰਯਾਤਕ ਰਾਜ ਵਜੋਂ, ਗੁਜਰਾਤ ਲਈ ਇਸ ਮੈਗਾ ਈਵੈਂਟ ਦੀ ਮੇਜ਼ਬਾਨੀ ਕਰਨਾ ਇੱਕ ਸ਼ਾਨਦਾਰ ਮੌਕਾ ਹੈ। ਗੁਜਰਾਤ  ਇੱਕ ਨੀਤੀ-ਦ੍ਰਿਸ਼ਟੀਕੋਣ ਵਾਲਾ ਰਾਜ ਹੈ, ਇਸ ਲਈ ਮੌਜੂਦਾ ਪ੍ਰਗਤੀਸ਼ੀਲ ਪ੍ਰੋਗਰਾਮਾਂ ਅਤੇ ਪਹਿਲਾਂ ਦੇ ਨਾਲ, ਨੀਲੀ ਅਰਥਵਿਵਸਥਾ ਨੂੰ ਇੱਕ ਪ੍ਰਮੁੱਖ ਫੋਕਸ ਖੇਤਰ ਵਜੋਂ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ।

ਰਾਜ ਮੰਤਰੀ ਡਾ. ਸੰਜੀਵ ਕੇ. ਬਲਿਯਾਨ ਨੇ ਸਾਰੇ ਪਤਵੰਤਿਆਂ ਦਾ ਸੁਆਗਤ ਕੀਤਾ ਅਤੇ ਇਸ  ਗੱਲ ਨੂੰ ਉਜਾਗਰ ਕੀਤਾ ਕਿ ਭਾਰਤੀ ਮੱਛੀ ਪਾਲਣ ਖੇਤਰ ਤੱਟਵਰਤੀ ਰਾਜਾਂ ਤੋਂ ਉੱਤਰੀ ਰਾਜਾਂ ਤੱਕ ਫੈਲ ਗਿਆ ਹੈ ਅਤੇ ਇਨਲੈਂਡ ਫਿਸ਼ਰੀਜ਼ ਅਤੇ ਐਕੁਆਕਲਚਰ, ਵਿਸ਼ੇਸ਼ ਤੌਰ ‘ਤੇ ਝੀਂਗਾ ਐਕੁਆਕਲਚਰ, ਭਾਰਤ ਦੇ ਉੱਤਰੀ ਰਾਜਾਂ ਵਿੱਚ ਲੋਕਪ੍ਰਿਯ ਹੋ ਰਹੀ ਹੈ। ਇਸ ਤਰ੍ਹਾਂ ਬੁਨਿਆਦੀ ਢਾਂਚੇ ਦੇ ਸਮਰਥਨ ਰਾਹੀਂ ਗਤੀ ਨੂੰ ਜਾਰੀ ਰੱਖਣ ਲਈ ਪ੍ਰਾਵਧਾਨ ਬਣਾਏ ਜਾਣੇ ਚਾਹੀਦੇ ਹਨ।

ਰਾਜ ਮੰਤਰੀ ਡਾ. ਐੱਲ. ਮੁਰਗੂਨ ਨੇ ਵਿਸ਼ਵ ਮੱਛੀ ਪਾਲਣ ਦਿਵਸ ਦੇ ਮੌਕੇ ‘ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਦੱਸਿਆ ਕਿ ਕੇਂਦਰੀ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਦੁਆਰਾ ਭਾਰਤ ਦੇ 8000 ਕਿਲੋਮੀਟਰ ਲੰਬੇ ਸਮੁੰਦਰੀ ਤੱਟ ਨੂੰ ਕਵਰ ਕਰਨ ਵਾਲਾ ਇੱਕ ਵਿਲੱਖਣ ਆਊਟਰੀਚ ਪ੍ਰੋਗਰਾਮ ਪੂਰਾ ਹੋਣ ਵੱਲ ਵਧ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਮੱਛੀ ਪਾਲਣ ਖੇਤਰ ਦੀਆਂ ਉਪਲਬਧੀਆਂ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਅਤੇ ਮੇਡ ਇਨ ਇੰਡੀਆ ਦੇ ਦ੍ਰਿਸ਼ਟੀਕੋਣ ਦੇ ਅਨੁਕੂਲ ਹਨ ਕਿਉਂਕਿ ਆਤਮ ਨਿਰਭਰਤਾ ਅਤੇ ਸਰਵੋਤਮ ਗੁਣਵੱਤਾ ਪ੍ਰਾਪਤ ਕਰਨ ਲਈ ਭਾਰਤੀ ਉਤਪਾਦਾਂ ਅਤੇ ਸੇਵਾਵਾਂ ਨੂੰ ਲੋਕਪ੍ਰਿਅ ਬਣਾਇਆ ਜਾ ਰਿਹਾ ਹੈ।

ਭਾਰਤ ਵਿੱਚ ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ  (ਐੱਫਏਓ) ਦੇ ਪ੍ਰਮੁੱਖ ਸ਼੍ਰੀ ਤਾਕਾਯੁਕੀ ਹਾਗੀਵਾਰਾ ਨੇ ਵਿਸ਼ਵ ਮੱਛੀ ਪਾਲਣ ਦਿਵਸ ਦੇ ਮੌਕੇ ‘ਤੇ ਇੱਕ ਪ੍ਰਮੁੱਖ ਐੱਫਏਓ ਰਣਨੀਤੀ ਦੇ ਰੂਪ ਵਿੱਚ ਹੈਲਥ ਈਕੋਸਿਸਟਮ ਅਤੇ ਹੈਲਥ ਸਟਾਕ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ ਬਲੂ ਟਰਾਂਸਫੋਰਮੇਸ਼ਨ ਪਹਿਲ ਦਾ ਸਮਰਥਨ ਕਰ ਸਕਦਾ ਹੈ ਕਿਉਂਕਿ ਇਸ ਵਿੱਚ ਨਿਰੰਤਰ ਵਿਸਤਾਰ ਕਰਨ ਦੀ ਸਮਰੱਥਾ ਹੈ ਅਤੇ ਨਵੀਨ ਮੁੱਲ ਲੜੀ ਵਿਕਾਸ, ਗੈਰ-ਕਾਨੂੰਨੀ ਅਤੇ ਗੈਰ-ਨਿਯੰਤ੍ਰਿਤ ਮੱਛੀ ਫੜਨ ਆਦਿ ਵਿੱਚ ਕਮੀ ਲਿਆਉਣ ਦੀ ਪਹਿਲ ਵਿੱਚ ਭਾਰਤ ਨੂੰ ਐੱਫਏਓ ਆਪਣਾ ਸਮਰਥਨ ਦੇਣ ਵਿੱਚ ਖੁਸ਼ ਹੈ।

ਗੁਜਰਾਤ ਸਰਕਾਰ ਦੇ ਖੇਤੀਬਾਰੀ, ਏਐੱਚ, ਗਊ-ਪ੍ਰਜਨਨ, ਮੱਛੀ ਪਾਲਣ, ਆਰਐੱਚ ਅਤੇ ਆਰਡੀ ਮੰਤਰੀ ਸ਼੍ਰੀ ਰਾਘਵਜੀਭਾਈ ਪਟੇਲ ਨੇ ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਸਾਰੇ ਪ੍ਰਤੀਭਾਗੀਆਂ ਨੂੰ ਆਉਣ ਲਈ ਧੰਨਵਾਦ ਕੀਤਾ ਅਤੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਗੁਜਰਾਤ ਰਾਜ ਪ੍ਰਗਤੀਸ਼ੀਲ ਰਿਹਾ ਹੈ ਅਤੇ ਡਿਜੀਟਲ ਇੰਡੀਆ ਦੇ ਤਹਿਤ ਔਨਲਾਈਨ ਸਿਸਟਮ ਲਾਂਚ ਕੀਤਾ ਗਿਆ ਹੈ ਜੋ ਪਾਰਦਰਸ਼ਿਤਾ ਪੈਦਾ ਕਰਦਾ ਹੈ ਅਤੇ ਸਿੱਧੇ ਲਾਭਾਰਥੀਆਂ ਨੂੰ ਤੁਰੰਤ ਟਰਾਂਸਫਰ ਸੰਭਵ ਬਣਾਉਂਦਾ ਹੈ।

ਮੱਛੀ ਪਾਲਣ ਵਿਭਾਗ ਦੇ ਸਕੱਤਰ, ਡਾ. ਅਭਿਲਕਸ਼ ਲਿਖੀ ਨੇ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਦੱਸਿਆ ਕਿ ਮੱਛੀ ਪਾਲਣ ਵਿਭਾਗ, ਭਾਰਤ ਸਰਕਾਰ ਦੇ ਚਾਰ ਫੋਕਸ ਖੇਤਰ ਹਨ, ਅਰਥਾਤ ਉਤਪਾਦਨ ਅਤੇ ਉਤਪਾਦਕਤਾ ਵਿੱਚ ਸੁਧਾਰ, ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਬਜ਼ਾਰ ਸਬੰਧਾਂ ਨੂੰ ਮਜ਼ਬੂਤ ਕਰਨਾ, ਟੈਕਨੋਲੋਜੀ ਦਾ ਸਮਾਵੇਸ਼ ਅਤੇ ਵਪਾਰ ਕਰਨ ਵਿੱਚ ਆਸਾਨੀ-ਜਿਹੇ ਕੋਸਟਲ ਐਕੁਆਕਲਚਰ ਅਥਾਰਿਟੀ (ਸੀਏਏ) ਐਕਟ ਸੋਧ ਦੇ ਤਹਿਤ ਕੀਤਾ ਜਾ ਰਿਹਾ ਹੈ।

ਅੰਤ ਵਿੱਚ, ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰਿਆ ਦੇਵਵਰਤ ਦਾ ਇੱਕ ਸੰਦੇਸ਼ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਵਿਸ਼ਵ ਮੱਛੀ ਪਾਲਣ ਦਿਵਸ ਦੇ ਮੌਕੇ ‘ਤੇ ਆਪਣੀਆਂ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ ਅਤੇ ਆਸ ਪ੍ਰਗਟਾਈ ਕਿ ਕਾਨਫਰੰਸ ਵਿਭਿੰਨ ਦ੍ਰਿਸ਼ਟੀਕੋਣ ਲਿਆਉਣ ਦੇ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰੇਗੀ।

ਮੱਛੀ ਪਾਲਣ ਵਿਭਾਗ ਦੇ ਸੰਯੁਕਤ ਸਕੱਤਰ, ਸ਼੍ਰੀ ਸਾਗਰ ਮੇਹਰਾ ਨੇ ਇੱਸ ਗੱਲ ਨੂੰ ਉਜਾਗਰ ਕੀਤਾ ਕਿ ਮੱਛੀ ਪਾਲਣ ਵਿਭਾਗ ਨੇ ਪਹਿਲੀ ਵਾਰ ਇਸ ਪੈਮਾਨੇ ਅਤੇ ਪਰਿਮਾਣ ਦਾ ਪ੍ਰੋਗਰਾਮ ਆਯੋਜਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਮੱਛੀ ਪਾਲਣ ਵਿਭਾਗ (ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ, ਭਾਰਤ ਸਰਕਾਰ) ਦੇ ਲਈ ਮਾਣ ਦਾ ਪਲ ਹੈ ਕਿ ਉਹ ਫਰਾਂਸ, ਨਿਊਜ਼ੀਲੈਂਡ, ਨਾਰਵੇ, ਆਸਟ੍ਰੇਲੀਆ, ਰੂਸ, ਸਪੇਨ, ਜ਼ਿੰਬਾਬਵੇ, ਅੰਗੋਲਾ, ਬ੍ਰਾਜ਼ੀਲ ਅਤੇ ਗ੍ਰੀਸ ਦੇਸ਼ਾਂ ਦੇ 10 ਵਿਦੇਸ਼ੀ ਮਿਸ਼ਨਾਂ; ਖੁਰਾਕ ਅਤੇ ਖੇਤੀਬਾੜੀ ਸੰਗਠਨ (ਯੂਐੱਨ-ਐੱਫਏਓ), ਏਸ਼ੀਆਈ ਵਿਕਾਸ ਬੈਂਕ (ਏਡੀਬੀ), ਡਾਏਚੇ ਗੇਸੇਲਸ਼ਾਫਟ ਫਰ ਇੰਟਰਨੈਸ਼ਨਲ ਜੁਸਾਮੇਨਰਬੀਟ (ਜੀਆਈਜੈਡ), ਬੇ ਆਫ ਬੰਗਾਲ ਪ੍ਰੋਗਰਾਮ (ਬੀਓਬੀਪੀ), ਮਰੀਨ ਸਟੀਵਰਡਸ਼ਿਪ ਕੌਂਸਲ ਇੰਡੀਆ (ਐੱਸਐੱਸਸੀ) ਜਿਹੇ ਅੰਤਰਰਾਸ਼ਟਰੀ ਸੰਗਠਨਾਂ; ਅਰੁਣਾਚਲ ਪ੍ਰਦੇਸ਼, ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ, ਗੋਆ ਅਤੇ ਆਂਧਰ ਪ੍ਰਦੇਸ਼ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੰਤਰਾਂ ਦੀ ਮੇਜ਼ਬਾਨੀ ਕਰ ਰਿਹਾ ਹੈ।

ਪ੍ਰਤੀਨਿਧੀ ਮੰਡਲ ਨੇ ਵਿਸ਼ੇਸ਼ ਪਵੇਲੀਅਨ ਵਿੱਚ ਪ੍ਰਦਰਸ਼ਕਾਂ ਦੇ ਨਾਲ ਗੱਲਬਾਤ ਕੀਤੀ ਜਿਸ ਵਿੱਚ ਐਕੁਏਰੀਅਮ, ਆਰਟੀਫੀਸ਼ੀਅਲ ਰੀਫ, ਸੀਵੀਡ ਕਲਟੀਵੇਸ਼ਨ, ਮੱਛੀ ਪਾਲਣ, ਮਰੀਨ ਕੇਜ ਕਲਚਰ, ਬਾਇਓਫਲੋਕ, ਆਰਏਐੱਸ, ਫਿਸ਼ ਫੀਡ, ਐੱਲਪੀਜੀ ਕਨਵਰਟਰ ਕਿੱਟ, ਮੋਤੀ ਕੱਢਣ ਅਤੇ ਨਿਊਕਲੀਅਸ ਇੰਪਲਾਂਟੇਸ਼ਨ, ਸੇਟਕਾਮ ਸੈਟੇਲਾਈਟ ਦੇ ਮਾਡਲ, ਟਰਮਿਨਲ ਸੰਚਾਰ ਪ੍ਰਣਾਲੀ, ਈਕੋ-ਅਨੁਕੂਲ ਚਲਣਯੋਗ ਕਿਓਸਕ, ਮੁਟਲੀ-ਸਪੀਸੀਜ਼ ਹੈਚਰੀ ਆਦਿ ਦੇ ਪ੍ਰਦਰਸ਼ਨ ਸ਼ਾਮਲ ਸਨ।

ਪਿਛਲੇ ਸਾਲਾਂ ਦੀ ਤਰ੍ਹਾਂ  ਇਸ ਸਾਲ ਵੀ ਵਿਸ਼ਵ ਮੱਛੀ ਪਾਲਣ ਦਿਵਸ ਦੇ ਮੌਕੇ ‘ਤੇ ਪਤਵੰਤਿਆਂ ਦੁਆਰਾ ਪੁਰਸਕਾਰ ਵੰਡੇ ਗਏ। ਆਂਧਰ ਪ੍ਰਦੇਸ਼ ਨੂੰ ਸਰਬਸ਼੍ਰੇਸ਼ਠ ਸਮੁੰਦਰੀ ਰਾਜ, ਉੱਤਰ ਪ੍ਰਦੇਸ਼ ਨੂੰ ਸਰਵੋਤਮ ਅੰਦਰੂਨੀ ਰਾਜ, ਅਸਾਮ ਨੂੰ ਸਰਵੋਤਮ ਹਿਮਾਲੀਅਨ ਖੇਤਰ ਅਤੇ ਉੱਤਰ-ਪੂਰਬੀ ਰਾਜ ਦਾ ਪੁਰਸਕਾਰ ਦਿੱਤਾ ਗਿਆ।

ਰਾਮਨਾਥਪੁਰਮ (ਤਮਿਲਨਾਡੂ) ਨੂੰ ਸਰਵੋਤਮ ਸਮੁੰਦਰੀ ਜ਼ਿਲ੍ਹੇ ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ, ਸਿਓਨੀ (ਮੱਧ ਪ੍ਰਦੇਸ਼), ਕਾਮਰੂਪ (ਅਸਾਮ) ਨੇ ਕ੍ਰਮਵਾਰ ਸਰਵੋਤਮ ਅੰਦਰੂਨੀ ਜ਼ਿਲ੍ਹੇ ਅਤੇ ਸਰਵੋਤਮ ਹਿਮਾਲੀਅਨ ਅਤੇ ਉੱਤਰ-ਪੂਰਬੀ ਜ਼ਿਲ੍ਹਿਆਂ ਦਾ ਪੁਰਸਕਾਰ ਜਿੱਤਿਆ ਅਤੇ ਅਨੰਤਨਾਗ (ਜੰਮੂ ਅਤੇ ਕਸ਼ਮੀਰ) ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਸ਼੍ਰੇਣੀ ਦੇ ਤਹਿਤ ਸਰਵੋਤਮ ਜ਼ਿਲ੍ਹੇ ਦਾ ਪੁਰਸਕਾਰ ਜਿੱਤਿਆ। ਸਮਾਰੋਹ ਦੌਰਾਨ ਬੈਸਟ ਫਿਸ਼ ਫਾਰਮਰਜ਼, ਬੈਸਟ ਫਿਸ਼ਰੀਜ਼ ਕੋਆਪ੍ਰੇਟਿਵਜ਼ ਅਤੇ ਬੈਸਟ ਫਿਸ਼ਰੀਜ਼ ਐਂਟਰਪ੍ਰਾਈਜ਼ਿਜ਼ ਲਈ ਪੁਰਸਕਾਰ ਵੰਡੇ ਗਏ।

*****

ਐੱਸਕੇ/ਐੱਸਐੱਸ/ਐੱਸਐੱਮ



(Release ID: 1978877) Visitor Counter : 66