ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਪੱਛਮੀ ਬੰਗਾਲ ਦੇ ਵਿਭਿੰਨ ਜ਼ਿਲ੍ਹਿਆਂ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਆਧਾਰ ਔਥੈਂਟੀਕੇਸ਼ਨ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈ) ਕੈਂਪਸ ‘ਤੇ ਇੱਕਠੀਆਂ ਹੋ ਰਹੀਆਂ ਹਨ ਮਹਿਲਾ ਲਾਭਾਰਥੀ

Posted On: 20 NOV 2023 4:29PM by PIB Chandigarh

ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈ) ਪ੍ਰੋਗਰਾਮ ਦੇ ਪੱਛਮੀ ਬੰਗਾਲ ਵਿੱਚ ਗਤੀ ਫੜਣ ਦੇ ਨਾਲ ਹੀ ਨਾਲ, ਸਮਾਜ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਲੋਕਾਂ ਸਹਿਤ ਕਬਾਇਲੀ ਵਰਗ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਵਿਭਿੰਨ ਕਲਿਆਣਕਾਰੀ ਯੋਜਨਾਵਾਂ ਦੇ ਬਾਰੇ ਸੰਦੇਸ਼ ਪ੍ਰਸਾਰਿਤ ਕਰਨ ਵਾਲੀ ਆਈਈਸੀ ਵੈਣਸ ਦਾ ਰੁਖ਼ ਕਰਦੇ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਗੈਸ ਸਪਲਾਈ ਕਰਨ ਵਾਲੇ ਸੰਗਠਨਾਂ ਦੇ ਕੈਂਪਸ ‘ਤੇ ਬਾਇਓਮੈਟ੍ਰਿਕ ਜਾਂ ਆਧਾਰ ਔਥੈਂਟੀਫਿਕੇਸ਼ਨ ਲਈ ਮਹਿਲਾ ਲਾਭਾਰਥੀਆਂ ਨੂੰ ਇਕੱਠੇ ਹੁੰਦੇ ਹੋਏ ਦੇਖਿਆ ਗਿਆ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਵਿੱਚ ਪਹਿਲਾਂ ਤੋਂ ਨਾਮਾਂਕਨ ਕਰਵਾ ਚੁਕੀਆਂ ਮਹਿਲਾਵਾਂ ਨੂੰ, ਇਸ ਦੇ ਲਈ ਆਪਣਾ ਨਾਮ ਦਰਜ ਕਰਵਾਉਣ ਲਈ ਲਾਈਨਾਂ ਵਿੱਚ ਉਤਸੁਕਤਾ ਨਾਲ ਇੰਤਜ਼ਾਰ ਕਰਦੇ ਦੇਖਿਆ ਗਿਆ। ਇਸ ਤੋਂ ਇਲਾਵਾ, ਆਯੋਜਨ ਸਥਾਨ ‘ਤੇ ਗੈਸ ਸੇਵਾਵਾਂ ਦੇ ਸਬੰਧ ਵਿੱਚ ਨਿਜੀ ਵੇਰਵੇ ਵਿੱਚ ਬਦਲਾਅ ਵੀ ਕੀਤੇ ਜਾਂਦੇ ਹਨ।

 

ਇਸ ਤੋਂ ਇਲਾਵਾ, ਜਿੱਥੇ ਵੀਬੀਐੱਸਵਾਈ ਪ੍ਰੋਗਰਾਮ ਹੋ ਰਹੇ ਹਨ, ਉੱਥੇ ਖੁਰਾਕੀ ਫਸਲਾਂ ਦੀ ਖੇਤੀ ਵਿੱਚ ਕੀੜਿਆਂ ਦੇ ਪ੍ਰਭਾਵੀ ਪ੍ਰਬੰਧਨ ਲਈ ਡਰੋਨ ਦੇ ਜ਼ਰੀਏ ਕੀਟਨਾਸ਼ਕਾਂ ਦਾ ਛਿੜਕਾਅ ਕੀਤੇ ਜਾਣ ਨੂੰ ਪਿੰਡਾਂ ਦੇ ਦੂਰ-ਦੁਰਾਡੇ ਦੇ ਕੋਣੇ-ਕੋਣੇ ਤੋਂ ਵਿਆਪਕ ਪ੍ਰਸ਼ੰਸਾ ਮਿਲੀ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ 15 ਨਵੰਬਰ, 2023 ਨੂੰ ਸ਼ੁਰੂ ਕੀਤੇ ਗਏ ਵੀਬੀਐੱਸਵਾਈ ਪ੍ਰੋਗਰਾਮ ਦਾ ਉਦੇਸ਼ ਵੰਚਿਤਾਂ ਤੱਕ ਪਹੁੰਚ ਕਾਇਮ ਕਰਨਾ ਅਤੇ ਉਨ੍ਹਾਂ ਤੱਕ ਸਰਕਾਰੀ ਯੋਜਨਾਵਾਂ ਦੀ ਪ੍ਰਭਾਵੀ ਪਹੁੰਚ ਸੁਨਿਸ਼ਚਿਤ ਕਰਨਾ ਹੈ।

 

  

ਯਾਤਰਾ ਦਾ ਫੋਕਸ ਲੋਕਾਂ ਤੱਕ ਪਹੁੰਚ ਕਾਇਮ ਕਰਨਾ, ਜਾਗਰੂਕਤਾ ਫੈਲਾਉਣਾ ਅਤੇ ਸਵੱਛਤਾ ਸੁਵਿਧਾਵਾਂ, ਜ਼ਰੂਰੀ ਵਿੱਤੀ ਸੇਵਾਵਾਂ, ਬਿਜਲੀ ਕਨੈਕਸ਼ਨ, ਐੱਲਪੀਜੀ ਸਿਲੰਡਰਾਂ ਤੱਕ ਪਹੁੰਚ, ਗ਼ਰੀਬਾਂ ਲਈ ਆਵਾਸ, ਖੁਰਾਕ ਸੁਰੱਖਿਆ, ਉਚਿਤ ਪੋਸ਼ਣ, ਭਰੋਸੇਯੋਗ ਸਿਹਤ ਦੇਖਭਾਲ਼, ਸਵੱਛ ਪੇਯਜਲ ਆਦਿ ਜਿਹੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਪ੍ਰਦਾਨ ਕਰਨਾ ਹੈ। ਯਾਤਰਾ ਦੇ ਦੌਰਾਨ ਸੁਨਿਸ਼ਚਿਤ ਕੀਤੇ ਗਏ ਵੇਰਵਿਆਂ ਦੇ ਜ਼ਰੀਏ ਸੰਭਾਵਿਤ ਲਾਭਾਰਥੀਆਂ ਦੇ ਨਾਮਾਂਕਨ ‘ਤੇ ਵੀ ਵਿਚਾਰ ਕੀਤਾ ਜਾਂਦਾ ਹੈ।

 

*****


ਐੱਸਐੱਸਐੱਸ/20.11.2023


(Release ID: 1978759) Visitor Counter : 96
Read this release in: English , Urdu , Hindi , Bengali