ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਸਰਬ ਭਾਰਤੀ ਸੰਥਾਲੀ ਲੇਖਕ ਐਸੋਸੀਏਸ਼ਨ ਦੇ 36ਵੇਂ ਸਲਾਨਾ ਸੰਮੇਲਨ ਅਤੇ ਸਾਹਿਤਕ ਉਤਸਵ ਦੇ ਉਦਘਾਟਨੀ ਸੈਸ਼ਨ ਦੀ ਸ਼ੋਭਾ ਵਧਾਈ

Posted On: 20 NOV 2023 2:50PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਬਾਰੀਪਦਾ, ਓਡੀਸ਼ਾ ਵਿੱਚ ਸਰਬ ਭਾਰਤੀ ਸੰਥਾਲੀ ਲੇਖਕ ਐਸੋਸੀਏਸ਼ਨ ਦੇ 36ਵੇਂ ਸਲਾਨਾ ਸੰਮੇਲਨ ਅਤੇ ਸਾਹਿਤਕ ਉਤਸਵ ਦੇ ਉਦਘਾਟਨੀ ਸੈਸ਼ਨ ਦੀ ਸ਼ੋਭਾ ਵਧਾਈ।

 

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਸੰਥਾਲੀ ਭਾਸ਼ਾ ਅਤੇ ਸਾਹਿਤ ਵਿੱਚ ਯੋਗਦਾਨ ਦੇ ਰਹੇ ਲੇਖਕਾਂ ਅਤੇ ਖੋਜਾਰਥੀਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਸ ਗੱਲ ਦੀ ਸਰਾਹਨਾ ਕੀਤੀ ਕਿ ਸਰਬ ਭਾਰਤੀ ਸੰਥਾਲੀ ਲੇਖਕ ਐਸੋਸੀਏਸ਼ਨ 1988 ਵਿੱਚ ਆਪਣੀ ਸਥਾਪਨਾ ਤੋਂ ਹੀ ਸੰਥਾਲੀ ਭਾਸ਼ਾ ਨੂੰ ਹੁਲਾਰਾ ਦੇ ਰਹੀ ਹੈ ਉਨ੍ਹਾਂ ਨੇ ਕਿਹਾ ਕਿ 22 ਦਸੰਬਰ, 2003 ਨੂੰ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ ਹੋਣ ਦੇ ਬਾਅਦ ਸਰਕਾਰੀ ਅਤੇ ਗ਼ੈਰ-ਸਰਕਾਰੀ ਖੇਤਰਾਂ ਵਿੱਚ ਸੰਥਾਲੀ ਭਾਸ਼ਾ ਦਾ ਉਪਯੋਗ ਵਧ ਗਿਆ ਹੈ। ਉਨ੍ਹਾਂ ਨੇ ਇਸ ਅਵਸਰ ‘ਤੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੂੰ ਯਾਦ ਕੀਤਾ, ਜਿਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਸੰਥਾਲੀ ਭਾਸ਼ਾ ਨੂੰ ਸੰਵਿਧਾਨ ਦੀ ਅੱਠਵੀ ਅਨੁਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।

 

 

ਰਾਸ਼ਟਰਪਤੀ ਨੇ ਕਿਹਾ ਕਿ ਜ਼ਿਆਦਾਤਰ ਸੰਥਾਲੀ ਸਾਹਿਤ ਮੌਖਿਕ ਪਰੰਪਰਾ ਵਿੱਚ ਉਪਲਬਧ ਹੈ। ਪੰਡਿਤ ਰਘੁਨਾਥ ਮੁਰਮੂ ਨੇ ਨਾ ਕੇਵਲ ਓਲ ਚਿਕੀ ਲਿਪੀ ਦੀ ਖੋਜ ਕੀਤੀ ਹੈ, ਬਲਕਿ ਉਨ੍ਹਾਂ ਨੇ ਸੰਥਾਲੀ ਭਾਸ਼ਾ ਨੂੰ ‘ਬਿਦੁ ਚੰਦਨ’ ‘ਖੇਰਵਾਲ ਬੀਰ’, ‘ਦਾਰਗੇ ਧਨ’, ‘ਸਿਦੋ-ਕਾਨਹੂ-ਸੰਥਾਲ ਹੂਲ’('Bidu Chandan', 'Kherwal Bir', 'Darege Dhan', 'Sido- Kanhu - Santhal Hool') ਜਿਹੇ ਨਾਟਕਾਂ ਦੀ ਰਚਨਾ ਕਰਕੇ ਹੋਰ ਭੀ ਸਮ੍ਰਿੱਧ ਕੀਤਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਕਾਸ਼ ਪਾਇਆ ਕਿ ਕਈ ਸੰਥਾਲੀ ਲੇਖਕ ਆਪਣੇ ਲੇਖਨ ਕਾਰਜ ਦੁਆਰਾ ਸੰਥਾਲੀ ਸਾਹਿਤ ਨੂੰ ਸਮ੍ਰਿੱਧ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਦਮਯੰਤੀ ਬੇਸਰਾ ਅਤੇ ਕਾਲੀ ਪਦਾ ਸਾਰੇਨ – ਜੋ ਖੇਰਵਾਲ ਸਾਰੇਨ ਦੇ ਨਾਮ ਨਾਲ ਮਕਬੂਲ ਹਨ (Damayanti Besra and Kali Pada Saren - popularly known as Kherwal Saren)- ਉਨ੍ਹਾਂ ਨੂੰ ਸਿੱਖਿਆ ਅਤੇ ਸਾਹਿਤ ਦੇ ਲਈ ਕ੍ਰਮਵਾਰ 2020 ਅਤੇ  2022 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ।

 

 

ਰਾਸ਼ਟਰਪਤੀ ਨੇ ਕਿਹਾ ਕਿ ਲੇਖਕ ਸਮਾਜ ਦੇ ਸਜਗ ਰਾਖੇ (vigilant watchdogs) ਹੁੰਦੇ ਹਨ। ਉਹ ਆਪਣੇ ਕਾਰਜਾਂ ਨਾਲ ਸਮਾਜ ਨੂੰ ਜਾਗਰੂਕ ਕਰਦੇ ਹਨ ਅਤੇ ਉਸ ਦਾ ਮਾਰਗਦਰਸ਼ਨ ਕਰਦੇ ਹਨ। ਸੁਤੰਤਰਤਾ ਸੰਗ੍ਰਾਮ ਦੇ ਦੌਰਾਨ ਅਨੇਕ ਸਾਹਿਤਕਾਰਾਂ ਨੇ ਸਾਡੇ ਰਾਸ਼ਟਰੀ ਅੰਦੋਲਨ ਨੂੰ ਰਾਹ ਦਿਖਾਇਆ ਸੀ। ਉਨ੍ਹਾਂ ਨੇ ਲੇਖਕਾਂ ਨੂੰ ਆਪਣੇ ਲੇਖਨ ਦੇ ਜ਼ਰੀਏ ਸਮਾਜ ਵਿੱਚ ਨਿਰੰਤਰ ਜਾਗਰੂਕਤਾ ਪੈਦਾ ਕਰਨ ਦੀ ਭੀ ਤਾਕੀਦ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਦਿਵਾਸੀ ਸਮੁਦਾਇ ਦੇ ਲੋਕਾਂ ਦੇ ਦਰਮਿਆਨ ਜਾਗਰੂਕਤਾ ਪੈਦਾ ਕਰਨਾ ਇਕ ਬਹੁਤ ਮਹੱਤਵਪੂਰਨ ਕਾਰਜ ਹੈ। ਉਨ੍ਹਾਂ ਨੇ ਕਿਹਾ ਕਿ ਨਿਰੰਤਰ ਜਾਗਰੂਕਤਾ ਨਾਲ ਹੀ ਸਸ਼ਕਤ ਅਤੇ ਜੀਵੰਤ ਸਮਾਜ ਦਾ ਨਿਰਮਾਣ ਸੰਭਵ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਸਾਹਿਤ ਕਿਸੇ ਸਮੁਦਾਇ ਦੀ ਸੰਸਕ੍ਰਿਤੀ ਦਾ ਦਰਪਣ ਹੁੰਦਾ ਹੈ।  ਉਨ੍ਹਾਂ ਨੇ ਇਹ ਭੀ ਕਿਹਾ ਕਿ ਆਦਿਵਾਸੀ ਜੀਵਨਸ਼ੈਲੀ ਵਿੱਚ ਪ੍ਰਕ੍ਰਿਤੀ ਦੇ ਨਾਲ ਮਨੁੱਖ ਦਾ ਸੁਵਾਭਿਕ ਸਹਿ-ਅਸਤਿਤਵ ਦਿਖਦਾ ਹੈ। ਉਨ੍ਹਾਂ ਨੇ ਕਿਹਾ ਕਿ ਆਦਿਵਾਸੀ ਭਾਈਚਾਰਿਆਂ ਦਾ ਮੰਨਣਾ ਹੈ ਕਿ ਜੰਗਲ ਉਨ੍ਹਾਂ ਦਾ ਨਹੀਂ ਹੈ ਬਲਕਿ ਉਹ ਜੰਗਲ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਅੱਜ ਜਲਵਾਯੂ ਪਰਿਵਰਤਨ ਇੱਕ ਬੜੀ ਸਮੱਸਿਆ ਹੈ ਅਤੇ ਇਸ ਸਮੱਸਿਆ ਨਾਲ ਨਜਿੱਠਣ ਦੇ  ਲਈ ਪ੍ਰਕ੍ਰਿਤੀ ਦੇ ਅਨੁਕੂਲ ਜੀਵਨ ਬਹੁਤ ਮਹੱਤਵਪੂਰਨ ਹੈ ਤਾਕਿ ਇਨ੍ਹਾਂ ਮੁੱਦਿਆਂ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਨੇ ਲੇਖਕਾਂ ਨੂੰ ਆਦਿਵਾਸੀ ਭਾਈਚਾਰਿਆਂ ਦੀ ਜੀਵਨ ਸ਼ੈਲੀ ਬਾਰੇ ਲਿਖਣ ਦੀ ਤਾਕੀਦ ਕੀਤੀ ਜਿਸ ਨਾਲ ਹੋਰ ਲੋਕਾਂ ਨੂੰ ਭੀ ਆਦਿਵਾਸੀ ਸਮਾਜ ਦੇ ਜੀਵਨ ਦੀਆਂ ਕਦਰਾਂ-ਕੀਮਤਾਂ ਬਾਰੇ ਪਤਾ ਚਲ ਸਕੇ।

 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵਿਭਿੰਨ ਭਾਸ਼ਾਵਾਂ ਅਤੇ ਸਾਹਿਤ ਦਾ ਇੱਕ ਸੁੰਦਰ ਬਾਗ ਹੈ। ਉਨ੍ਹਾਂ ਨੇ ਇਹ ਭੀ ਕਿਹਾ ਕਿ ਭਾਸ਼ਾ ਅਤੇ ਸਾਹਿਤ ਉਹ ਸੂਖਮ ਧਾਗੇ ਹਨ ਜੋ ਰਾਸ਼ਟਰ ਨੂੰ ਇਕੱਠੇ ਬੰਨ੍ਹਦੇ ਹਨ ਅਤੇ ਸਾਹਿਤ ਵਿਭਿੰਨ ਭਾਸ਼ਾਵਾਂ ਦੇ ਦਰਮਿਆਨ ਵਿਆਪਕ ਅਦਾਨ-ਪ੍ਰਦਾਨ ਨਾਲ ਹੀ ਸਮ੍ਰਿੱਧ ਹੁੰਦਾ ਹੈ। ਇਹ ਕਾਰਜ ਅਨੁਵਾਦਾਂ ਦੇ ਜ਼ਰੀਏ ਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਸੰਥਾਲੀ ਭਾਸ਼ਾ ਦੇ ਪਾਠਕਾਂ ਨੂੰ ਅਨੁਵਾਦ ਦੇ ਜ਼ਰੀਏ ਹੋਰ ਭਾਸ਼ਾਵਾਂ ਦੇ ਸਾਹਿਤ ਤੋਂ ਭੀ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸੰਥਾਲੀ ਸਾਹਿਤ ਨੂੰ ਹੋਰ ਭਾਸ਼ਾਵਾਂ ਦੇ ਪਾਠਕਾਂ ਤੱਕ ਪਹੁੰਚਾਉਣ ਦੇ ਲਈ ਇਸੇ ਤਰ੍ਹਾਂ ਦੇ ਪ੍ਰਯਾਸਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

 

ਰਾਸ਼ਟਰਪਤੀ ਨੇ ਕਿਹਾ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ‘ਸੈਲਫ-ਸਟਡੀ’ ਵਿੱਚ ਵਿਅਸਤ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਭੀ ਵਿਅਕਤੀ ਬਚਪਨ ਤੋਂ ਹੀ ਸੈਲਫ-ਸਟਡੀ ਕਰਕੇ ਇੱਕ ਚੰਗਾ ਪਾਠਕ ਬਣ ਸਕਦਾ ਹੈ। ਉਨ੍ਹਾਂ ਨੇ ਮਨੋਰੰਜਕ ਅਤੇ ਸਮਝਣਯੋਗ ਬਾਲ ਸਾਹਿਤ ਦੀ ਸਿਰਜਣਾ ਕਰਨ ਦੀ ਜ਼ਰੂਰਤ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਨਾ ਕੇਵਲ ਸੰਥਾਲੀ ਸਾਹਿਤ ਬਲਕਿ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਰੋਚਕ ਬਾਲ ਸਾਹਿਤ ਸਿਰਜਣਾ ‘ਤੇ ਭੀ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।

 

***

ਡੀਐੱਸ/ਏਕੇ


(Release ID: 1978373) Visitor Counter : 77