ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਨਵੇਂ ਚੀਫ਼ ਇਨਫਰਮੇਸ਼ਨ ਕਮਿਸ਼ਨਰ ਸ਼੍ਰੀ ਹੀਰਾਲਾਲ ਸਾਮਰੀਆ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ
ਸ਼੍ਰੀ ਸਾਮਰੀਆ ਨੇ ਇਸ ਵਰ੍ਹੇ 90 ਪ੍ਰਤੀਸ਼ਤ ਤੋਂ ਅਧਿਕ ਆਰਟੀਆਈ ਨਿਪਟਾਰੇ ਦੀ ਜਾਣਕਾਰੀ ਦਿੱਤੀ
ਡਾ. ਜਿਤੇਂਦਰ ਸਿੰਘ ਨੇ ਆਰਟੀਆਈ ਅਪੀਲਾਂ ਦੇ ਨਿਪਟਾਰੇ ਵਿੱਚ ਵਾਧੇ ਦੇ ਨਾਲ ਲੰਬਿਤ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦੇ ਲਈ ਕੇਂਦਰੀ ਸੂਚਨਾ ਕਮਿਸ਼ਨ ਦੀ ਸਰਾਹਨਾ ਕੀਤੀ
ਚੀਫ਼ ਇਨਫਰਮੇਸ਼ਨ ਕਮਿਸ਼ਨ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦਾ ਉਪਯੋਗ ਕਰਨ ਵਾਲੀ ਪਹਿਲੀ ਸਰਕਾਰੀ ਸੰਸਥਾ ਬਣਿਆ
Posted On:
19 NOV 2023 4:46PM by PIB Chandigarh
ਚੀਫ਼ ਇਨਫਰਮੇਸ਼ਨ ਕਮਿਸ਼ਨਰ ਆਫ਼ ਇੰਡੀਆ ਸ਼੍ਰੀ ਹੀਰਾਲਾਲ ਸਾਮਰੀਆ ਨੇ ਅੱਜ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ। ਸ਼੍ਰੀ ਸਾਮਰੀਆ ਨੇ ਉਨ੍ਹਾਂ ਨੂੰ ਇਸ ਵਰ੍ਹੇ ਆਰਟੀਆਈ ਦੇ 90 ਪ੍ਰਤੀਸ਼ਤ ਤੋਂ ਅਧਿਕ ਮਾਮਲੇ ਸੁਲਝਾਉਣ ਬਾਰੇ ਵੀ ਜਾਣਕਾਰੀ ਦਿੱਤੀ।
ਸ਼੍ਰੀ ਸਾਮਰੀਆ ਨੇ ਇਸ ਤੋਂ ਪਹਿਲਾਂ ਤਿੰਨ ਵਰ੍ਹੇ ਤੱਕ ਇਨਫਰਮੇਸ਼ਨ ਕਮਿਸ਼ਨਰ ਦੇ ਰੂਪ ਵਿਚ ਕਾਰਜ ਕੀਤਾ ਹੈ। 6 ਨਵੰਬਰ, 2023 ਨੂੰ ਚੀਫ਼ ਇਨਫਰਮੇਸ਼ਨ ਕਮਿਸ਼ਨਰ ਦਾ ਅਹੁਦਾ ਗ੍ਰਹਿਣ ਕਰਨ ਦੇ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ।
ਡਾ. ਜਿਤੇਂਦਰ ਸਿੰਘ ਦੇ ਨਾਲ ਇੱਕ ਘੰਟੇ ਦੀ ਬੈਠਕ ਦੇ ਦੌਰਾਨ, ਸ਼੍ਰੀ ਸਾਮਰੀਆ ਨੇ ਦੱਸਿਆ ਕਿ ਸੂਚਨਾ ਦਾ ਅਧਿਕਾਰ (ਆਰਟੀਆਈ) ਅਪੀਲ/ਸ਼ਿਕਾਇਤਾਂ ਦੀ ਨਿਪਟਾਰਾ ਦਰ ਪਹਿਲੀ ਵਾਰ 2023-24 ਦੇ ਚਾਲੂ ਵਿੱਤੀ ਵਰ੍ਹੇ ਵਿੱਚ 90 ਪ੍ਰਤੀਸ਼ਤ ਨੂੰ ਪਾਰ ਕਰ ਗਈ ਹੈ।
ਡਾ. ਜਿਤੇਂਦਰ ਸਿੰਘ ਨੇ ਆਰਟੀਆਈ ਅਪੀਲਾਂ ਦੇ ਨਿਪਟਾਰੇ ਵਿੱਚ ਵਾਧੇ ਦੇ ਨਾਲ ਲੰਬਿਤ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਲਈ ਕੇਂਦਰੀ ਸੂਚਨਾ ਕਮਿਸ਼ਨ ਦੀ ਸਰਾਹਨਾ ਕੀਤੀ।
9 ਨਵੰਬਰ, 2023 ਤੱਕ ਉਪਲਬਧ ਡੇਟਾ ਦੇ ਅਨੁਸਾਰ 11,499 ਆਰਟੀਆਈ ਅਪੀਲਾਂ/ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ, ਕੁੱਲ 12,695 ਐਪਲੀਕੇਸ਼ਨ ਪ੍ਰਾਪਤ ਹੋਈਆਂ ਸਨ। ਇਸ ਪ੍ਰਕਾਰ 90.5 ਪ੍ਰਤੀਸ਼ਤ ਦੀ ਨਿਪਟਾਰਾ ਦਰ ਨਾਲ ਆਰਟੀਆਈ ਮਾਮਲਿਆਂ ਨੂੰ ਸੁਲਝਾਇਆ ਗਿਆ। 2022-23 ਵਿੱਚ ਕੁੱਲ 19,018 ਅਪੀਲਾਂ, 2021-22 ਵਿੱਚ ਕੁੱਲ 19,604 ਅਪੀਲਾਂ ਅਤੇ 2020-21 ਵਿੱਚ ਕੁੱਲ 19,183 ਆਰਟੀਆਈ ਅਪੀਲਾਂ ਦਰਜ ਕੀਤੀਆਂ ਗਈਆਂ ਸਨ। 2022-23 ਵਿੱਚ ਨਿਪਟਾਈਆਂ ਗਈਆਂ ਆਰਟੀਆਈ ਅਪੀਲਾਂ ਦਾ ਅੰਕੜਾ 29,210 ਸੀ; 2021-22 ਵਿੱਚ 28,793 ਅਪੀਲਾਂ ਦਾ ਨਿਪਟਾਰਾ ਕੀਤਾ ਗਿਆ ਅਤੇ 2020-21 ਵਿੱਚ ਕੁੱਲ 17,017 ਅਪੀਲਾਂ ਦਾ ਨਿਪਟਾਰਾ ਕੀਤਾ ਗਿਆ। ਅੰਕੜਿਆਂ ਵਿੱਚ ਸਬੰਧਿਤ ਵਰ੍ਹੇ ਦੇ ਦੌਰਾਨ ਨਿਪਟਾਈਆਂ ਗਈਆਂ ਲੰਬਿਤ ਆਰਟੀਆਈ ਅਪੀਲਾਂ ਦਾ ਬੈਕਲੋਗ ਵੀ ਸ਼ਾਮਲ ਹੈ।
ਡਾ. ਜਿਤੇਂਦਰ ਸਿੰਘ ਨੇ ਆਰਟੀਆਈ ਦੇ ਅਫ਼ਸਰ, ਵਿਸ਼ਲੇਸ਼ਣ ਅਤੇ ਪੈਟਰਨ ਦੇ ਲਈ ਆਰਟੀਫਿਸ਼ੀਅਲ ਇਟੈਲੀਜੈਂਸ ਦਾ ਉਪਯੋਗ ਕਰਨ ਅਤੇ ਆਰਟੀਆਈ ਐਪਲੀਕੇਸ਼ਨਾਂ ਦੀ ਸਾਖ ਦੀ ਜਾਂਚ ਕਰਨ ਵਾਲੀ ਪਹਿਲਾ ਸਰਕਾਰੀ ਸੰਸਥਾ ਹੋਣ ਦੇ ਲਈ ਚੀਫ਼ ਇਨਫਰਮੇਸ਼ਨ ਕਮਿਸ਼ਨਰ ਦੇ ਦਫ਼ਤਰ ਦੀ ਸਰਾਹਨਾ ਕੀਤੀ।
ਚੀਫ਼ ਇਨਫਰਮੇਸ਼ਨ ਕਮਿਸ਼ਨਰ ਨੇ ਡਾ. ਜਿਤੇਂਦਰ ਸਿੰਘ ਨੂੰ ਆਰਟੀਆਈ ਅਪੀਲਾਂ ਦੀ ਸੁਣਵਾਈ ਅਤੇ ਨਿਪਟਾਰੇ ਦੇ ਲਈ ਸੀਆਈਸੀ ਦੇ ਦਫ਼ਤਰ ਵਿੱਚ ਸ਼ੁਰੂ ਕੀਤੀ ਹਾਈਬ੍ਰਿਡ ਮੋਡ-ਫਿਜ਼ੀਕਲ ਸਹਿ ਵੀਡੀਓ ਕਾਨਫਰੰਸਿੰਗ ਤੋਂ ਵੀ ਜਾਣੂ ਕਰਵਾਇਆ।
ਡਾ. ਜਿਤੇਂਦਰ ਸਿੰਘ ਨੇ ਚੀਫ਼ ਇਨਫਰਮੇਸ਼ਨ ਕਮਿਸ਼ਨਰ ਸ਼੍ਰੀ ਸਾਮਰੀਆ ਨੂੰ ਕਿਹਾ ਕਿ ਉਹ ਇਸ ਵਰ੍ਹੇ ਦੇ ਅੰਤ ਤੱਕ ਰਾਜ ਸੂਚਨਾ ਕਮਿਸ਼ਨਰਾਂ ਨੂੰ ਵੀ ਹਾਈਬ੍ਰਿਡ ਮੋਡ ਸ਼ੁਰੂ ਕਰਨ ਦੀ ਤਾਕੀਦ ਕਰਨ।
ਕਮਿਸ਼ਨ ਨੇ ਵਰ੍ਹੇ 2020-21 ਵਿੱਚ 4,783, ਵਰ੍ਹੇ 2021-22 ਵਿੱਚ 7,514 ਅਤੇ 2022-23 ਦੇ ਦੌਰਾਨ 11,090 ਵਰਚੁਅਲੀ ਕਾਨਫਰੰਸਾਂ ਆਯੋਜਿਤ ਕੀਤੀਆਂ। ਅਜਿਹੇ ਸੁਧਾਰਾਂ ਦੇ ਨਾਲ ਅਪੀਲਾਂ ਅਤੇ ਸ਼ਿਕਾਇਤਾਂ ਦੀ ਲੰਬਿਤ ਸਥਿਤੀ ਵਿੱਚ ਸੁਧਾਰ ਆਇਆ। ਇਹ ਸ਼ਿਕਾਇਤਾਂ ਵਰ੍ਹੇ 2020-21 ਵਿੱਚ 38,116 ਤੋਂ ਹੌਲੀ ਹੌਲੀ ਘੱਟ ਹੋ ਕੇ 2021-22 ਵਿੱਚ 29,213 ਅਤੇ ਵਰ੍ਹੇ 2022-23 ਵਿੱਚ ਰਿਕਾਰਡ ਹੇਠਲੇ ਪੱਧਰ 19,233 ‘ਤੇ ਆ ਗਈਆਂ।
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਦੌਰਾਨ ਦਿਨ ਜਾਂ ਰਾਤ ਦੇ ਕਿਸੇ ਵੀ ਸਮੇਂ ਅਤੇ ਦੇਸ਼ ਜਾਂ ਵਿਦੇਸ਼ ਦੇ ਕਿਸੇ ਵੀ ਹਿੱਸੇ ਤੋਂ ਆਰਟੀਆਈ ਐਪਲੀਕੇਸ਼ਨਾਂ ਦੀ ਈ-ਫਾਈਲਿੰਗ ਲਈ 24 ਘੰਟੇ ਦੀ ਪੋਰਟਲ ਸੇਵਾ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਕਾਰਜਕਾਲ ਦੇ ਦੌਰਾਨ ਕੇਂਦਰੀ ਇਨਫਰਮੇਸ਼ਨ ਕਮਿਸ਼ਨਰ ਦਾ ਦਫ਼ਤਰ ਆਪਣੇ ਵਿਸ਼ੇਸ਼ ਦਫ਼ਤਰ ਪਰਿਸਰ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਸੀ।
ਡਾ. ਜਿਤੇਂਦਰ ਸਿੰਘ ਨੇ ਦੁਹਰਾਇਆ ਕਿ ਸਰਕਾਰ ਦੇ ਕੰਮਕਾਰ ਵਿੱਚ ਪਾਰਦਰਸ਼ਿਤਾ ਅਤੇ ਨਾਗਰਿਕ ਭਾਗੀਦਾਰੀ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ‘ਤੇ ਖਰਾ ਉਤਰਣ ਦੇ ਲਈ ਕੇਂਦਰੀ ਇਨਫਰਮੇਸ਼ਨ ਕਮਿਸ਼ਨ ਦੀ ਭੂਮਿਕਾ ਮਹੱਤਵਪੂਰਨ ਹੈ।
***********
ਐੱਸਐੱਨਸੀ/ਪੀਕੇ
(Release ID: 1978185)
Visitor Counter : 72