ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਈਐੱਸਆਈ ਸਕੀਮ ਅਧੀਨ ਸਤੰਬਰ, 2023 ਦੇ ਮਹੀਨੇ ਵਿੱਚ 18.88 ਲੱਖ ਨਵੇਂ ਕਰਮਚਾਰੀ ਸ਼ਾਮਲ


25 ਸਾਲ ਦੀ ਉਮਰ ਤੱਕ ਦੇ 9.06 ਲੱਖ ਨੌਜਵਾਨ ਕਰਮਚਾਰੀਆਂ ਨੇ ਨਵੀਂ ਰਜਿਸਟ੍ਰੇਸ਼ਨ ਰਜਿਸਟ੍ਰੇਸ਼ਨ ਕਰਵਾਈ

3.51 ਲੱਖ ਮਹਿਲਾ ਕਰਮਚਾਰੀ ਈਐੱਸਆਈ ਸਕੀਮ ਵਿੱਚ ਸ਼ਾਮਲ

ਸਤੰਬਰ, 2023 ਦੇ ਮਹੀਨੇ ਵਿੱਚ ਲਗਭਗ 22,544 ਨਵੇਂ ਅਦਾਰੇ ਈਐੱਸਆਈ ਸਕੀਮ ਤਹਿਤ ਰਜਿਸਟਰ ਕੀਤੇ ਗਏ

ਸਤੰਬਰ, 2023 ਵਿੱਚ ਈਐੱਸਆਈ ਸਕੀਮ ਦੇ ਲਾਭ 61 ਟਰਾਂਸਜੈਂਡਰ ਕਰਮਚਾਰੀਆਂ ਨੂੰ ਦਿੱਤੇ ਗਏ

Posted On: 15 NOV 2023 3:58PM by PIB Chandigarh

ਈਐੱਸਆਈਸੀ ਦੇ ਆਰਜ਼ੀ ਤਨਖਾਹ ਅੰਕੜਿਆਂ ਅਨੁਸਾਰ ਸਤੰਬਰ, 2023 ਦੇ ਮਹੀਨੇ ਵਿੱਚ 18.88 ਲੱਖ ਨਵੇਂ ਕਰਮਚਾਰੀ ਸ਼ਾਮਲ ਕੀਤੇ ਗਏ ਹਨ।

ਸਤੰਬਰ, 2023 ਵਿੱਚ ਲਗਭਗ 22,544 ਨਵੇਂ ਅਦਾਰੇ ਰਜਿਸਟਰ ਕੀਤੇ ਗਏ ਹਨ ਅਤੇ ਕਰਮਚਾਰੀ ਰਾਜ ਬੀਮਾ ਨਿਗਮ ਦੀ ਸਮਾਜਿਕ ਸੁਰੱਖਿਆ ਛਤਰੀ ਹੇਠ ਲਿਆਂਦੇ ਗਏ ਹਨ, ਇਸ ਤਰ੍ਹਾਂ ਵਧੇਰੇ ਕਵਰੇਜ ਨੂੰ ਯਕੀਨੀ ਬਣਾਇਆ ਗਿਆ ਹੈ।

ਅੰਕੜੇ ਸਪੱਸ਼ਟ ਤੌਰ 'ਤੇ ਇਹ ਦਰਸਾਉਂਦੇ ਹਨ ਕਿ ਦੇਸ਼ ਦੇ ਨੌਜਵਾਨਾਂ ਲਈ ਵਧੇਰੇ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ ਕਿਉਂਕਿ ਇਸ ਮਹੀਨੇ ਦੌਰਾਨ ਸ਼ਾਮਲ ਕੀਤੇ ਗਏ ਕੁੱਲ 18.88 ਲੱਖ ਕਰਮਚਾਰੀਆਂ ਵਿੱਚੋਂ, ਨਵੀਆਂ ਰਜਿਸਟ੍ਰੇਸ਼ਨਾਂ ਵਿੱਚ 25 ਸਾਲ ਤੱਕ ਦੀ ਉਮਰ ਦੇ 9.06 ਲੱਖ ਕਰਮਚਾਰੀ ਸ਼ਾਮਲ ਹਨ, ਜੋ ਕੁੱਲ ਕਰਮਚਾਰੀਆਂ ਦਾ 47.98% ਹਨ। 

ਵੇਤਨਮਾਨ ਅੰਕੜਿਆਂ ਦਾ ਲਿੰਗ-ਅਧਾਰਿਤ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਸਤੰਬਰ, 2023 ਵਿੱਚ ਮਹਿਲਾ ਮੈਂਬਰਾਂ ਦਾ ਕੁੱਲ ਨਾਮਾਂਕਣ 3.51 ਲੱਖ ਰਿਹਾ ਹੈ। ਅੰਕੜੇ ਦਰਸਾਉਂਦੇ ਹਨ ਕਿ ਕੁੱਲ 61 ਟਰਾਂਸਜੈਂਡਰ ਕਰਮਚਾਰੀ ਵੀ ਸਤੰਬਰ, 2023 ਦੇ ਮਹੀਨੇ ਵਿੱਚ ਈਐੱਸਆਈ ਸਕੀਮ ਅਧੀਨ ਰਜਿਸਟਰ ਹੋਏ ਹਨ। ਈਐੱਸਆਈਸੀ ਸਮਾਜ ਦੇ ਹਰ ਵਰਗ ਤੱਕ ਆਪਣੇ ਲਾਭ ਪਹੁੰਚਾਉਣ ਲਈ ਵਚਨਬੱਧ ਹੈ।

ਵੇਤਨਮਾਨ ਡੇਟਾ ਆਰਜ਼ੀ ਹੈ ਕਿਉਂਕਿ ਡੇਟਾ ਉਤਪਾਦਨ ਇੱਕ ਨਿਰੰਤਰ ਅਭਿਆਸ ਹੈ।

****************

ਐੱਮਜੇਪੀਐੱਸ/ਐੱਨਐੱਸਕੇ


(Release ID: 1978142) Visitor Counter : 71