ਰਸਾਇਣ ਤੇ ਖਾਦ ਮੰਤਰਾਲਾ
azadi ka amrit mahotsav

42ਵੇਂ ਭਾਰਤੀ ਅੰਤਰਰਾਸ਼ਟਰੀ ਵਪਾਰ ਮੇਲੇ ਵਿੱਚ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਦਾ ਸਟਾਲ ਲਗਾਇਆ ਗਿਆ

Posted On: 16 NOV 2023 4:09PM by PIB Chandigarh

14 ਤੋਂ 27 ਨਵੰਬਰ ਤੱਕ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ ਆਯੋਜਿਤ 42ਵੇਂ ਭਾਰਤੀ ਅੰਤਰਰਾਸ਼ਟਰੀ ਵਪਾਰ ਮੇਲੇ ਵਿੱਚ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਦਾ ਸਟਾਲ ਲਗਾਇਆ ਗਿਆ ਹੈ। ਹਾਲ ਨੰਬਰ 5 (ਸਟਾਲ ਨੰਬਰ 8 ਬੀ) ਵਿੱਚ ਲਗਾਏ ਗਏ ਸਟਾਲ ਵਿੱਚ ਆਮ ਲੋਕਾਂ ਨੂੰ ਇਸ ਪਰਿਯੋਜਨਾ ਦੀ ਉਪਯੋਗਤਾ ਅਤੇ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਲੋਕਾਂ ਨੂੰ ਜਨ ਔਸ਼ਧੀ ਦੀਆਂ ਸਸਤੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟੀਕਲ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦਾ ਮੰਤਵ ਸਾਰਿਆਂ ਨੂੰ ਸਸਤੀਆਂ ਕੀਮਤਾਂ 'ਤੇ ਮਿਆਰੀ ਜੈਨਰਿਕ ਦਵਾਈਆਂ ਪ੍ਰਦਾਨ ਕਰਨਾ ਹੈ। ਇਸ ਯੋਜਨਾ ਦੇ ਤਹਿਤ, ਜੈਨਰਿਕ ਦਵਾਈਆਂ ਪ੍ਰਦਾਨ ਕਰਨ ਲਈ ਸਮਰਪਿਤ ਆਊਟਲੈੱਟ ਖੋਲ੍ਹੇ ਗਏ ਹਨ, ਜੋ ਜਨ ਔਸ਼ਧੀ ਕੇਂਦਰਾਂ ਵਜੋਂ ਜਾਣੇ ਜਾਂਦੇ ਹਨ।

ਸਰਕਾਰ ਨੇ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਕੇਂਦਰ ਦੀ ਸਥਾਪਨਾ ਅਤੇ ਸੰਚਾਲਨ ਲਈ ਫ੍ਰੈਂਚਾਈਜ਼ੀ ਵਰਗੇ ਮਾਡਲਾਂ ਅਤੇ ਵਿਅਕਤੀਗਤ ਉੱਦਮੀਆਂ ਨੂੰ ਬਿਨੈ ਕਰਨ ਲਈ ਸੱਦਾ ਦਿੱਤਾ ਹੈ।

ਇਸ ਸਾਲ 31 ਅਕਤੂਬਰ ਤੱਕ ਦੇਸ਼ ਭਰ ਵਿੱਚ 9998 ਜਨ ਔਸ਼ਧੀ ਕੇਂਦਰ ਕੰਮ ਕਰ ਰਹੇ ਹਨ। ਪਰਿਯੋਜਨਾ ਦੇ ਉਤਪਾਦਾਂ ਵਿੱਚ 1965 ਦਵਾਈਆਂ ਅਤੇ 293 ਸਰਜੀਕਲ ਉਪਕਰਨ ਸ਼ਾਮਲ ਹਨ, ਜੋ ਪ੍ਰਚੂਨ ਦੁਕਾਨਾਂ 'ਤੇ ਉਪਲਬਧ ਹਨ। ਇਨ੍ਹਾਂ ਦੀ ਕੀਮਤ ਬ੍ਰਾਂਡੇਡ ਦਵਾਈਆਂ ਨਾਲੋਂ 50 ਤੋਂ 90 ਫੀਸਦੀ ਘੱਟ ਹੈ।

***** 

ਐੱਸਕੇ


(Release ID: 1977799) Visitor Counter : 81