ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਟੀਆਰਏਆਈ (ਟਰਾਈ) ਦੇ ਨਾਂ 'ਤੇ ਹੋਣ ਵਾਲੀ ਧੋਖਾਧੜੀ ਤੋਂ ਸਾਵਧਾਨ

Posted On: 15 NOV 2023 4:23PM by PIB Chandigarh

ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੇ ਧਿਆਨ ਵਿੱਚ ਇਹ ਲਿਆਂਦਾ ਗਿਆ ਹੈ ਕਿ ਕੁਝ ਕੰਪਨੀਆਂ/ਏਜੰਸੀਆਂ/ਵਿਅਕਤੀਗਤ ਲੋਕਾਂ/ਗਾਹਕਾਂ ਨੂੰ ਧੋਖੇ ਨਾਲ ਕਹਿ ਰਹੇ ਹਨ ਕਿ ਉਹ ਟਰਾਈ ਤੋਂ ਕਾਲ ਕਰ ਰਹੇ ਹਨ ਅਤੇ ਜਨਤਾ/ਗਾਹਕਾਂ ਦੇ ਮੋਬਾਈਲ ਨੰਬਰਾਂ ਨੂੰ ਡਿਸਕਨੈਕਟ ਕਰ ਦਿੱਤਾ ਜਾਵੇਗਾ ਕਿਉਂਕਿ ਨੰਬਰ ਨੂੰ ਅਣਚਾਹੇ ਸੁਨੇਹੇ ਭੇਜਣ ਲਈ ਵਰਤਿਆ ਜਾ ਰਿਹਾ ਹੈ। ਇਨ੍ਹਾਂ ਕੰਪਨੀਆਂ/ਏਜੰਸੀਆਂ/ਵਿਅਕਤੀਆਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਲੋਕਾਂ ਦੇ ਆਧਾਰ ਨੰਬਰਾਂ ਦੀ ਵਰਤੋਂ ਸਿਮ ਕਾਰਡ ਪ੍ਰਾਪਤ ਕਰਨ ਲਈ ਕੀਤੀ ਗਈ ਸੀ ਅਤੇ ਇਸ ਨੂੰ ਗ਼ੈਰ-ਕਾਨੂੰਨੀ ਗਤੀਵਿਧੀਆਂ ਲਈ ਵਰਤਿਆ ਜਾ ਰਿਹਾ ਹੈ। ਇਹ ਕੰਪਨੀਆਂ/ਏਜੰਸੀਆਂ/ਵਿਅਕਤੀ ਵੀ ਮੋਬਾਈਲ ਨੰਬਰਾਂ ਦੇ ਕੁਨੈਕਸ਼ਨ ਕੱਟਣ ਤੋਂ ਬਚਣ ਲਈ ਗਾਹਕਾਂ/ਜਨਤਾ ਨੂੰ ਸਕਾਈਪ ਵੀਡੀਓ ਕਾਲ 'ਤੇ ਆਉਣ ਲਈ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਟਰਾਈ ਕਿਸੇ ਵੀ ਵਿਅਕਤੀਗਤ ਦੂਰਸੰਚਾਰ ਗਾਹਕਾਂ ਦੇ ਕਿਸੇ ਵੀ ਮੋਬਾਈਲ ਨੰਬਰ ਨੂੰ ਬਲਾਕ/ਡਿਸਕਨੈਕਟ ਨਹੀਂ ਕਰਦਾ ਹੈ। ਟਰਾਈ ਕਦੇ ਵੀ ਮੋਬਾਈਲ ਨੰਬਰਾਂ ਦੇ ਕੁਨੈਕਸ਼ਨ ਕੱਟਣ ਲਈ ਕੋਈ ਸੁਨੇਹਾ ਨਹੀਂ ਭੇਜਦਾ ਅਤੇ ਨਾ ਹੀ ਕੋਈ ਕਾਲ ਕਰਦਾ ਹੈ। ਟਰਾਈ ਨੇ ਕਿਸੇ ਵੀ ਏਜੰਸੀ ਨੂੰ ਅਜਿਹੀਆਂ ਗਤੀਵਿਧੀਆਂ ਲਈ ਗਾਹਕਾਂ ਨਾਲ ਸੰਪਰਕ ਕਰਨ ਲਈ ਅਧਿਕਾਰਤ ਨਹੀਂ ਕੀਤਾ ਹੈ ਅਤੇ ਅਜਿਹੀਆਂ ਸਾਰੀਆਂ ਕਾਲਾਂ ਗ਼ੈਰ-ਕਾਨੂੰਨੀ ਹਨ ਅਤੇ ਇਨ੍ਹਾਂ 'ਤੇ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਲਈ ਟਰਾਈ ਤੋਂ ਹੋਣ ਦਾ ਦਾਅਵਾ ਕਰਨ ਵਾਲੀ ਕਿਸੇ ਵੀ ਕਾਲ ਜਾਂ ਸੁਨੇਹੇ ਨੂੰ ਸੰਭਾਵੀ ਤੌਰ 'ਤੇ ਧੋਖਾਧੜੀ ਮੰਨਿਆ ਜਾਣਾ ਚਾਹੀਦਾ ਹੈ।

ਟਰਾਈ ਦੇ ਟੈਲੀਕਾਮ ਕਮਰਸ਼ੀਅਲ ਕਮਿਊਨੀਕੇਸ਼ਨ ਕਸਟਮਰ ਪ੍ਰੈਫਰੈਂਸ ਰੈਗੂਲੇਸ਼ਨ (ਟੀਸੀਸੀਸੀਪੀਆਰ) 2018 ਦੇ ਅਨੁਸਾਰ, ਐਕਸੈੱਸ ਸਰਵਿਸ ਪ੍ਰੋਵਾਈਡਰ ਬੇਲੋੜੇ ਸੰਚਾਰ ਭੇਜਣ ਵਿੱਚ ਸ਼ਾਮਲ ਮੋਬਾਈਲ ਨੰਬਰਾਂ ਦੇ ਖਿਲਾਫ ਉਚਿੱਤ ਕਾਰਵਾਈਆਂ ਕਰਨ ਲਈ ਜ਼ਿੰਮੇਵਾਰ ਹਨ। ਪ੍ਰਭਾਵਿਤ ਵਿਅਕਤੀ ਸਬੰਧਤ ਸੇਵਾ ਪ੍ਰਦਾਤਾਵਾਂ ਨਾਲ ਸਿੱਧੇ ਤੌਰ 'ਤੇ ਆਪਣੇ ਸਬੰਧਤ ਗਾਹਕ ਸੇਵਾ ਕੇਂਦਰ ਦੇ ਨੰਬਰਾਂ 'ਤੇ ਜਾਂ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ https://cybercrime.gov.in 'ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਜਾਂ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 'ਤੇ ਕਾਲ ਕਰ ਸਕਦੇ ਹਨ। 

****

ਡੀਕੇ/ਡੀਕੇ/ਐੱਸਐੱਮਪੀ



(Release ID: 1977288) Visitor Counter : 71