ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕਿਸ਼ਤਵਾੜ੍ਹ (Kishtwar) ਉੱਤਰ ਭਾਰਤ ਦਾ ਪ੍ਰਮੁੱਖ ‘ਪਾਵਰ ਹਬ’ ਬਣ ਕੇ ਉੱਭਰੇਗਾ: ਡਾ. ਜਿਤੇਂਦਰ ਸਿੰਘ


ਪੱਦਰ (Paddar) ਖੇਤਰ ਦੇ ਦੂਰ-ਦੁਰਾਡੇ ਪਿੰਡ ਗੁਲਾਬਗੜ੍ਹ ਵਿੱਚ ਸੈਨਾ ਦੁਆਰਾ ਮਲਟੀ-ਸਪੈਸ਼ਿਲਿਟੀ ਮੈਡੀਕਲ ਕੈਂਪ ਦਾ ਆਯੋਜਨ

ਡਾ. ਜਿਤੇਂਦਰ ਸਿੰਘ ਨੇ ਕਿਸ਼ਤਵਾੜ੍ਹ ਜ਼ਿਲ੍ਹੇ ਦੇ ਦੂਰ-ਦੁਰਾਡੇ ਪਿੰਡ ਮੱਸੂ (Massu) ਵਿੱਚ ਸਿਕਸ਼ਾ ਭਾਰਤੀ ਸਕੂਲ ਦਾ ਉਦਘਾਟਨ ਕੀਤਾ

Posted On: 11 NOV 2023 6:19PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ; ਪੀਐੱਮਓ, ਪ੍ਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪ੍ਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਜੰਮੂ ਅਤੇ ਕਸ਼ਮੀਰ ਦਾ ਕਿਸ਼ਤਵਾੜ੍ਹ ਵਰਤਮਾਨ ਪਾਵਰ ਪ੍ਰੋਜੈਕਟਾਂ ਦੇ ਪੂਰਾ ਹੋਣ ਦੇ ਬਾਅਦ ਲਗਭਗ 6,000 ਮੈਗਾਵਾਟ ਬਿਜਲੀ ਪੈਦਾ ਕਰਨ ਵਾਲਾ ਉੱਤਰ ਭਾਰਤ ਦਾ ਪ੍ਰਮੁੱਖ ‘ਪਾਵਰ ਹਬ’ ਬਣਨ ਲਈ ਤਿਆਰ ਹੈ।

ਡਾ. ਜਿਤੇਂਦਰ ਸਿੰਘ, ਜੋ ਕਿਸ਼ਤਵਾੜ੍ਹ ਦੇ ਪਹਾੜੀ ਜ਼ਿਲ੍ਹੇ ਦੇ ਦੂਰ-ਦੁਰਾਡੇ ਅਤੇ ਪੈਰੀਫਿਰਲ ਖੇਤਰਾਂ ਦੇ ਵਿਆਪਕ ਦੌਰੇ ‘ਤੇ ਸਨ, ਨੇ ਪੱਦਾਰ ਖੇਤਰ ਦੇ ਗੁਲਾਬਗੜ੍ਹ ਅਤੇ ਮੱਸੂ ਦੇ ਦੂਰ-ਦੁਰਾਡੇ ਪਿੰਡਾਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਪਿੰਡ ਦੇ ਬੱਚਿਆਂ ਲਈ “ਸਿਕਸ਼ਾ ਭਾਰਤੀ” ਦੁਆਰਾ ਸਥਾਪਿਤ ਨਵੇਂ ਸਕੂਲ ਦਾ ਵੀ ਉਦਘਾਟਨ ਕੀਤਾ।

 

ਕੇਂਦਰੀ ਮੰਤਰੀ, ਜੋ ਇੱਕ ਪ੍ਰਸਿੱਧ ਡਾਕਟਰ ਅਤੇ ਸ਼ੂਗਰ ਰੋਗ ਮਾਹਿਰ ਵੀ ਹਨ, ਨੇ ਪਿੰਡ ਗੁਲਾਬਗੜ੍ਹ ਵਿੱਚ ਭਾਰਤੀ ਸੈਨਾ ਦੁਆਰਾ ਆਯੋਜਿਤ ਮਲਟੀ ਸਪੈਸ਼ਿਲਿਟੀ ਮੈਡੀਕਲ ਕੈਂਪ ਵਿੱਚ ਵੀ ਹਿੱਸਾ ਲਿਆ।

ਬਾਅਦ ਵਿੱਚ ਡਾ. ਜਿਤੇਂਦਰ ਸਿੰਘ ਨੇ ਗੁਲਾਬਗੜ੍ਹ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਬੀਡੀਸੀ ਮੈਂਬਰਾਂ, ਕੌਂਸਲਰਾਂ, ਸਰਪੰਚਾਂ ਦੇ ਨਾਲ-ਨਾਲ ਖੇਤਰ ਦੇ ਪ੍ਰਮੁੱਖ ਕਾਰਜਕਰਤਾਵਾਂ ਸਹਿਤ ਸਥਾਨਕ ਪੀਆਰਆਈਸ (PRIs) ਨੂੰ ਵੀ ਸੰਬੋਧਨ ਕੀਤਾ।

ਆਪਣੇ ਸੰਬੋਧਨ ਦੇ ਦੌਰਾਨ ਅਤੇ ਬਾਅਦ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਦੋਂ ਤੋਂ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ 9 ਤੋਂ 10 ਵਰ੍ਹਿਆਂ ਦੀ ਛੋਟੀ ਅਵਧੀ ਵਿੱਚ ਇਸ ਖੇਤਰ ਵਿੱਚ 6 ਤੋਂ 7 ਪ੍ਰਮੁੱਖ ਹਾਈਡ੍ਰੋ ਪਾਵਰ ਪ੍ਰੋਜੈਕਟਸ ਆਏ ਹਨ।

ਇਸ ‘ਤੇ ਵਿਸਤਾਰ ਨਾਲ ਦੱਸਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਵਧ 1,000 ਮੈਗਾਵਾਟ ਦੀ ਸਮਰੱਥਾ ਵਾਲਾ ਪ੍ਰੋਜੈਕਟ ਪਾਕਲ ਦੁਲ (Pakal Dul) ਹੈ। ਫਿਲਹਾਲ ਇਸ ਦੀ ਅਨੁਮਾਨਿਤ ਲਾਗਤ 8,112.12 ਕਰੋੜ ਰੁਪਏ ਅਤੇ ਸੰਭਾਵਿਤ ਸਮਾਂ ਸੀਮਾ 2025 ਹੈ। ਉਨ੍ਹਾਂ ਨੇ ਕਿਹਾ, ਇੱਕ ਹੋਰ ਪ੍ਰਮੁੱਖ ਪ੍ਰੋਜੈਕਟ 624 ਮੈਗਾਵਾਟ ਦੀ ਸਮਰੱਥਾ ਵਾਲਾ ਕਿਰੂ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ (Kiru Hydroelectric project) ਹੈ। ਪ੍ਰੋਜੈਕਟ ਦੀ ਸੰਭਾਵਿਤ ਲਾਗਤ 4,285.59 ਕਰੋੜ ਰੁਪਏ ਹੈ ਅਤੇ ਇਸ ਦੀ ਵੀ ਸਮਾਂ ਸੀਮਾ 2025 ਹੈ।

ਮੰਤਰੀ ਨੇ ਅੱਗੇ ਦੱਸਿਆ ਕਿ ਨਾਲ ਹੀ, 850 ਮੈਗਾਵਾਟ ਦੇ ਰਤਲੇ ਪ੍ਰੋਜੈਕਟ (Ratle project) ਨੂੰ ਕੇਂਦਰ ਅਤੇ ਕੇਂਦਰਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਦਰਮਿਆਨ ਇੱਕ ਸੰਯੁਕਤ ਉੱਦਮ ਦੇ ਰੂਪ ਵਿੱਚ ਮੁੜ ਸੁਰਜੀਤ ਕੀਤਾ ਗਿਆ ਹੈ। ਇਸ ਦੇ ਇਲਾਵਾ, ਮੌਜੂਦਾ ਦੁਲਹਸਤੀ ਪਾਵਰ ਸਟੇਸ਼ਨ (Dulhasti power station) ਦੀ ਸਥਾਪਿਤ ਸਮਰੱਥਾ 390 ਮੈਗਾਵਾਟ ਹੈ, ਜਦਕਿ ਦੁਲਹਸਤੀ II ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦੀ ਸਮਰੱਥਾ 260 ਮੈਗਾਵਾਟ ਹੋਵੇਗੀ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਪ੍ਰੋਜੈਕਟਸ ਨਾ ਕੇਵਲ ਪਾਵਰ ਸਪਲਾਈ ਦੀ ਸਥਿਤੀ ਨੂੰ ਵਧਾਉਣਗੇ, ਜਿਸ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਿੱਚ ਪਾਵਰ ਸਪਲਾਈ ਦੀ ਕਮੀ ਪੂਰੀ ਹੋਵੇਗੀ, ਬਲਕਿ ਇਨ੍ਹਾਂ ਪ੍ਰੋਜੈਕਟਾਂ ਦੇ ਨਿਰਮਾਣ ਲਈ ਕੀਤਾ ਜਾ ਰਿਹਾ ਭਾਰੀ ਨਿਵੇਸ਼ ਪ੍ਰਤੱਖ ਅਤੇ ਅਪ੍ਰਤੱਖ ਨਾਲ ਵਿੱਚ ਸਥਾਨਕ ਲੋਕਾਂ ਦੇ ਲਈ ਅਵਸਰ ਵੀ ਵਧਾਏਗਾ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਛੇ ਲੰਬੇ ਦਹਾਕਿਆਂ ਤੱਕ ਕੇਂਦਰ ਅਤੇ ਰਾਜ ਦੀਆਂ ਲਗਾਤਾਰ ਸਰਕਾਰਾਂ ਨੇ ਕਿਸ਼ਤਵਾੜ੍ਹ ਖੇਤਰ ਦੀ ਅਣਦੇਖੀ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਸੱਤਾ ਸੰਭਾਲਣ ਦੇ ਬਾਅਦ ਹੀ ਉਨ੍ਹਾਂ ਨੇ ਵਰਕ ਕਲਚਰ ਵਿੱਚ ਬਦਲਾਅ ਕੀਤਾ ਅਤੇ ਇਹ ਸੁਨਿਸ਼ਚਿਤ ਕੀਤਾ ਕਿ ਸਾਰੇ ਅਣਗੌਲੇ ਖੇਤਰਾਂ ‘ਤੇ ਉਚਿਤ ਧਿਆਨ ਅਤੇ ਪ੍ਰਾਥਮਕਿਤਾ ਦਿੱਤੀ ਜਾਏਗੀ ਤਾਕਿ ਉਹ ਵੀ ਸਮਾਨ ਪੱਧਰ ‘ਤੇ ਪਹੁੰਚ ਸਕਣ।

 

ਉਨ੍ਹਾਂ ਨੇ ਕਿਹਾ, ਕਿ ਉਦਾਹਰਣ ਵਜੋਂ, ਕਈ ਸਾਲਾਂ ਤੋਂ, ਇੱਥੇ ਦੇ ਲੋਕ ਅੰਦੋਲਨ ਕਰ ਰਹੇ ਸਨ ਅਤੇ ਪੱਦਾਰ ਲਈ ਇੱਕ ਡਿਗਰੀ ਕਾਲਜ ਦੀ ਮੰਗ ਕਰ ਰਹੇ ਸਨ, ਲੇਕਿਨ ਪਿਛਲੀਆਂ ਸਰਕਾਰਾਂ ਨੇ ਲਗਾਤਾਰ ਇਸ ਮੰਗ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਾਲ 2014 ਵਿੱਚ ਸੱਤਾ ਸੰਭਾਲਣ ਦੇ ਬਾਅਦ ਹੀ ਕੇਂਦਰ ਦੀ ਯੋਜਨਾ ਰੂਸਾ - ਰਾਸ਼ਟਰੀ ਉੱਚਤਰ ਸਿਕਸ਼ਾ ਅਭਿਯਾਨ (RUSA -Rashtriya Uchchatar Shiksha Abhiyan) ਦੇ ਤਹਿਤ ਪੱਦਾਰ ਲਈ ਇੱਕ ਡਿਗਰੀ ਕਾਲਜ ਮਨਜ਼ੂਰ ਕੀਤਾ ਗਿਆ ਸੀ।

ਡਾ. ਜਿਤੇਂਦਰ ਸਿੰਘ ਨੇ ਇੱਕ ਹੋਰ ਉਦਾਹਰਣ ਦਿੰਦੇ ਹੋਏ ਕਿਹਾ ਕਿ ਸਾਲ 2014 ਤੋਂ ਪਹਿਲਾਂ, ਕਿਸ਼ਤਵਾੜ੍ਹ ਤੱਕ ਸੜਕ ਯਾਤਰਾ ਕਾਫੀ ਬੋਝਲ ਸੀ ਅਤੇ ਜ਼ਰਾ ਜਿੰਨੀ ਵੀ ਜ਼ਮੀਨ ਖਿਸਕਣ ਨਾਲ ਡੋਡਾ-ਕਿਸ਼ਤਵਾੜ੍ਹ ਸੜਕ ਬਲੌਕ ਹੋ ਜਾਂਦੀ ਸੀ। ਲੇਕਿਨ ਅੱਜ, ਜੰਮੂ ਤੋਂ ਕਿਸ਼ਤਵਾੜ੍ਹ ਤੱਕ ਸੜਕ ਯਾਤਰਾ ਦਾ ਸਮਾਂ ਸਾਲ 2014 ਵਿੱਚ 7 ਘੰਟੇ ਤੋਂ ਘਟ ਕੇ ਵਰਤਮਾਨ ਵਿੱਚ 5 ਘੰਟਿਆਂ ਤੋਂ ਵੀ ਘੱਟ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਇਨ੍ਹਾਂ 9 ਵਰ੍ਹਿਆਂ ਦੇ ਦੌਰਾਨ, ਕਿਸ਼ਤਵਾੜ੍ਹ ਭਾਰਤ ਦੇ ਐਵੀਏਸ਼ਨ ਮੈਪ ‘ਤੇ ਆ ਗਿਆ ਹੈ ਅਤੇ ਕੇਂਦਰ ਦੀ ਉਡਾਣ ਸਕੀਮ (UDAAN Scheme) ਦੇ ਤਹਿਤ ਇੱਕ ਹਵਾਈ ਅੱਡੇ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਗਈ ਹੈ, ਜਿਸ ਦੀ ਕਿਸੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸੇ ਤਰ੍ਹਾਂ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਖਿਲਾਨੀ –ਸੁਧਮਹਾਦੇਵ ਹਾਈਵੇਅ (Khilani-Sudhmahadev Highway) ਸਹਿਤ ਤਿੰਨ ਨਵੇਂ ਰਾਸ਼ਟਰੀ ਰਾਜਮਾਰਗ, ਡਿਗਰੀ ਕਾਲਜਾਂ ਦੀ ਇੱਕ ਲੜੀ, ਮਚੈਲ ਯਾਤਰਾ (Machail Yatra) ਦੇ ਰਸਤੇ ਅਤੇ ਹੋਰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਮੋਬਾਈਲ ਟਾਵਰ ਸਥਾਪਿਤ ਕੀਤੇ ਗਏ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਿੱਥੇ ਤੱਕ ਮਚੈਲ ਦਾ ਸਵਾਲ ਹੈ, ਮੋਬਾਈਲ ਟਾਵਰ ਸਥਾਪਿਤ ਕੀਤੇ ਗਏ ਹਨ, ਕਈ ਟਾਇਲਟ ਕੰਪਲੈਕਸਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਨਿਯਮਿਤ ਪਾਵਰ ਸਪਲਾਈ ਲਈ ਸੋਲਰ ਪਲਾਂਟ ਸਥਾਪਿਤ ਕੀਤੇ ਗਏ ਹਨ, ਅਤੇ ਇਹ ਸਭ ਸਾਲ 2014 ਦੇ ਬਾਅਦ ਹੀ ਹੋਇਆ ਹੈ। ਇੰਨਾ ਹੀ ਨਹੀਂ, ਮਚੈਲ ਤੱਕ ਮੋਟਰ ਗੱਡੀ ਚਲਾਉਣ ਯੋਗ ਸੜਕ ਦੇ ਨਿਰਮਾਣ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਕਿਸ਼ਤਵਾੜ੍ਹ ਤੋਂ ਮਚੈਲ ਦੀ ਯਾਤਰਾ ਸਿਰਫ਼ ਡੇਢ ਤੋਂ ਦੋ ਘੰਟਿਆਂ ਦੀ ਹੋ ਜਾਏਗੀ।

ਇਸ ਦਰਮਿਆਨ, ਗੁਲਾਬਗੜ੍ਹ ਵਿੱਚ ਸੈਨਾ ਦੁਆਰਾ ਆਯੋਜਿਤ ਮਲਟੀ ਸਪੈਸ਼ਿਲਿਟੀ ਮੈਡੀਕਲ ਕੈਂਪ ਵਿੱਚ ਲਗਭਗ 2,000 ਮਰੀਜ਼ਾਂ ਨੂੰ ਮੈਡੀਕਲ ਕੇਅਰ ਪ੍ਰਦਾਨ ਕੀਤੀ ਗਈ। ਕੈਂਪ ਲਈ ਰਜਿਸਟਰਡ ਸਾਰੇ ਗ੍ਰਾਮੀਣਾਂ ਨੂੰ ਜਨਰਲ ਓਪੀਡੀ, ਵਿੱਚ ਰਜਿਸਟਰਡ ਕੀਤਾ ਗਿਆ, ਜਿੱਥੇ ਮੈਡੀਕਲ ਅਫਸਰਾਂ ਅਤੇ ਮਾਹਿਰਾਂ ਨੇ ਕਲੀਨਿਕਲ ਵੇਰਵੇ ਪ੍ਰਾਪਤ ਕੀਤੇ ਅਤੇ ਜ਼ਰੂਰਤ ਪੈਣ ‘ਤੇ ਜਾਂਚ ਦੀ ਸਲਾਹ ਦਿੱਤੀ। ਐਨੀਮੀਆ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਮਾਈਗ੍ਰੇਨ, ਸਰਵਾਈਕਲ –ਸਪੌਂਡਿਲੋਸਿਸ ਅਤੇ ਪਲਮੋਨਰੀ ਟਿਊਬਰਕੁਲੋਸਿਸ ਦੇ ਮਾਮਲਿਆਂ ਦੀ ਰੋਕਥਾਮ ਅਤੇ ਪ੍ਰਬੰਧਨ ਕੀਤਾ ਗਿਆ।

ਮੈਡੀਕਲ ਮਾਹਿਰਾਂ ਨੇ ਮਰੀਜ਼ਾਂ ਨੂੰ ਕੰਸਲਟੇਸ਼ਨ ਅਤੇ ਟ੍ਰੀਟਮੈਂਟ ਪ੍ਰਦਾਨ ਕੀਤੀ। ਸ਼ੂਗਰ ਦੇ ਮਰੀਜ਼ਾਂ ਨੂੰ ਭੋਜਨ ਵਿੱਚ ਸੁਧਾਰ ਦੇ ਲਈ ਮਸ਼ਵਰਾ ਦਿੱਤਾ ਗਿਆ। ਜਾਣੇ-ਪਹਿਚਾਣੇ ਹਾਈਪਰਟੈਨਸ਼ਨ ਵਾਲੇ ਮਰੀਜ਼ਾਂ ਨੂੰ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਹਾਈਪਰਟੈਨਸ਼ਨ ਵਿਰੋਧੀ ਦਵਾਈਆਂ ਨੂੰ ਉਨ੍ਹਾਂ ਦੇ ਰਿਕਾਰਡ ਕੀਤੇ ਗਏ ਬਲੱਡ ਪ੍ਰੈਸ਼ਰ ਦੇ ਅਨੁਸਾਰ ਸਿਹਤਮੰਦ ਖੁਰਾਕ ਦੀ ਸਲਾਹ ਨਾਲ ਅਨੁਕੂਲਿਤ ਕੀਤਾ ਗਿਆ। ਟਿਊਬਰਕੁਲੋਸਿਸ (ਤਪੇਦਿਕ) ਦੇ ਮਰੀਜ਼ਾਂ ਨੂੰ ਡੌਟਸ ਸੈਂਟਰਸ (DOTS Centers) ‘ਤੇ ਜਾਂਚ ਕਰਾਉਣ ਦੀ ਸਲਾਹ ਦੇ ਨਾਲ ਐਂਟੀ- ਟਿਊਬਰਕੁਲੋਸਿਸ (ਤਪੇਦਿਕ ਰੋਧੀ) ਦਵਾਈ ਦੇ ਨਾਲ ਇਲਾਜ ਦੀ ਸਲਾਹ ਦਿੱਤੀ ਗਈ।

ਡਾ. ਜਿਤੇਂਦਰ ਸਿੰਘ ਨੇ ਇਸ ਦੂਰ-ਦੁਰਾਡੇ ਪਹਾੜੀ ਗ੍ਰਾਮੀਣ ਖੇਤਰ ਵਿੱਚ ਜ਼ਰੂਰੀ ਮੈਡੀਕਲ ਸੁਵਿਧਾਵਾਂ ਪ੍ਰਦਾਨ ਕਰਨ ਲਈ ਸੈਨਾ ਅਤੇ ਮੇਜਰ ਜਨਰਲ ਸ਼ਿਵੇਂਦਰ ਸਿੰਘ ਦੀ ਅਗਵਾਈ ਵਾਲੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਨੇ  ਕਿਹਾ ਕਿ ਇਸ ਖੇਤਰ ਦੇ ਲੋਕ ਸੈਨਾ ਦੇ ਬਹੁਤ ਧੰਨਵਾਦੀ ਹਨ ਜੋ ਆਤੰਕਵਾਦ ਦੇ ਸਮੇਂ ਉਨ੍ਹਾਂ ਦੇ ਨਾਲ ਖੜ੍ਹੇ ਰਹੇ ਅਤੇ ਸ਼ਾਂਤੀ ਦੇ ਸਮੇਂ ਵੀ ਉਨ੍ਹਾਂ ਦੀ ਸੇਵਾ ਦੇ ਲਈ ਅੱਗੇ ਆਏ।

 

****

ਐੱਸਐੱਨਸੀ/ਪੀਕੇ


(Release ID: 1976661) Visitor Counter : 107