ਖਾਣ ਮੰਤਰਾਲਾ
ਮਾਈਨ ਸਕੱਤਰ ਸ਼੍ਰੀ ਵੀ.ਐੱਲ.ਕਾਂਥਾ ਰਾਓ ਨੇ ਕੋਲਕਾਤਾ ਵਿੱਚ ਹਿੰਦੁਸਤਾਨ ਕੌਪਰ ਲਿਮਿਟਿਡ ਦੇ ਕੰਮਕਾਜ ਦੀ ਸਮੀਖਿਆ ਕੀਤੀ
प्रविष्टि तिथि:
09 NOV 2023 11:27AM by PIB Chandigarh
ਖਾਣ ਮੰਤਰਾਲੇ ਦੇ ਸਕੱਤਰ ਸ਼੍ਰੀ ਵੀ.ਐੱਲ.ਕਾਂਥਾ ਰਾਓ ਨੇ ਕੱਲ੍ਹ ਕੋਲਕਾਤਾ ਵਿੱਚ ਹਿੰਦੁਸਤਾਨ ਕੌਪਰ ਲਿਮਿਟਿਡ (ਐੱਚਸੀਐੱਲ) ਦੇ ਕਾਰਪੋਰੇਟ ਦਫ਼ਤਰ ਦਾ ਦੌਰਾ ਕੀਤਾ ਅਤੇ ਕੰਪਨੀ ਦੇ ਕੰਮਕਾਜ ਦੀ ਸਮੀਖਿਆ ਕੀਤੀ।
ਤਾਮ੍ਰ ਭਵਨ ਵਿੱਚ ਸਥਿਤ ਐੱਚਸੀਐੱਲ ਕਾਰਪੋਰੇਟ ਦਫ਼ਤਰ ਦੇ ਆਪਣੇ ਪਹਿਲੇ ਦੌਰੇ ‘ਤੇ ਆਏ ਸ਼੍ਰੀ ਵੀ.ਐੱਲ.ਕਾਂਥਾ ਰਾਓ ਦਾ ਐੱਚਸੀਐੱਲ ਦੇ ਚੇਅਰਮੈਨ ਅਤੇ ਮਨੈਜਿੰਗ ਡਾਇਰੈਕਟਰ ਸ਼੍ਰੀ ਘਨਸ਼ਿਆਮ ਸ਼ਰਮਾ ਨੇ ਡਾਇਰੈਕਟਰ (ਓਪੀ) ਸ਼੍ਰੀ ਸੰਜੇ ਪੰਜਿਯਾਰ, ਡਾਇਰੈਕਟਰ (ਐੱਮ) ਸ਼੍ਰੀ ਸੰਜੀਵ ਕੁਮਾਰ ਸਿੰਘ, ਸੀਵੀਓ ਸ਼੍ਰੀ ਉਪੇਂਦਰ ਕੁਮਾਰ ਪਾਂਡੇ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਗਰਮਜੋਸ਼ੀ ਨਾਲ ਸੁਆਗਤ ਕੀਤਾ।


ਇੱਕ ਵਿਸਤ੍ਰਿਤ ਪੇਸ਼ਕਾਰੀ ਵਿੱਚ ਸ਼੍ਰੀ ਵੀ.ਐੱਲ.ਕਾਂਥਾ ਰਾਓ ਨੂੰ ਕੰਪਨੀ ਦੇ ਚਲ ਰਹੇ ਪ੍ਰੋਜੈਕਟਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਸਮੁੱਚੀਆਂ ਗਤੀਵਿਧੀਆਂ ਤੋਂ ਵੀ ਜਾਣੂ ਕਰਵਾਇਆ ਗਿਆ। ਮੀਟਿੰਗ ਦੌਰਾਨ ਸ਼੍ਰੀ ਵੀ.ਐੱਲ.ਕਾਂਥਾ ਰਾਓ ਨੇ ਐੱਚਸੀਐੱਲ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਵਿਸਤਾਰ ਨਾਲ ਗੱਲਬਾਤ ਕੀਤੀ। ਭਾਰਤ ਵਿੱਚ ਇੱਕਮਾਤਰ ਤਾਂਬੇ ਦੀ ਮਾਈਨਰ ਵਜੋਂ ਕੰਪਨੀ ਦੀ ਵਿਸ਼ੇਸ਼ ਸਥਿਤੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਸਾਰਿਆਂ ਨੂੰ ਤਾਂਬੇ ਦੇ ਧਾਤ ਅਤੇ ਮੈਟਲ-ਇਨ-ਕੈਨਸੈਂਟਰੇਟ ਦੇ ਉਤਪਾਦਨ ਨੂੰ ਵਧਾਉਣ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕੀਤੀ।

ਸ਼੍ਰੀ ਵੀ.ਐੱਲ.ਕਾਂਥਾ ਰਾਓ ਨੇ ਕਿਹਾ ਕਿ ਮਾਇਨਸ ਮੰਤਰਾਲਾ ਪ੍ਰਸ਼ਾਸਨਿਕ ਅਤੇ ਨੀਤੀਗਤ ਮਾਮਲਿਆਂ ਵਿੱਚ ਹਰ ਸੰਭਵ ਸਮਰਥਨ, ਸਹਿਯੋਗ ਅਤੇ ਸਹਾਇਤਾ ਪ੍ਰਦਾਨ ਕਰੇਗਾ। ਸ਼੍ਰੀ ਰਾਓ ਨੇ ਐੱਚਸੀਐੱਲ ਕਰਮਚਾਰੀਆਂ ਨੂੰ ਕੰਪਨੀ ਦਾ ਉੱਜਵਲ ਭਵਿੱਖ ਬਣਾਉਣ ਵਿੱਚ ਆਪਣਾ ਸਰਬਸ਼੍ਰੇਸ਼ਠ ਯੋਗਦਾਨ ਦੇਣ ਲਈ ਵੀ ਪ੍ਰੇਰਿਤ ਕੀਤਾ।
*****
ਬੀਵਾਈ/ਆਰਕੇਪੀ
(रिलीज़ आईडी: 1976179)
आगंतुक पटल : 114