ਜਲ ਸ਼ਕਤੀ ਮੰਤਰਾਲਾ

ਜਲ ਸੰਸਾਧਨ ਸਹਿਯੋਗ ‘ਤੇ ਭਾਰਤ-ਆਸਟ੍ਰੇਲੀਆ ਸੰਯੁਕਤ ਕਾਰਜ ਸਮੂਹ ਦੀ 6ਵੀਂ ਮੀਟਿੰਗ ਆਯੋਜਿਤ


2024-25 ਦੇ ਲਈ ਭਾਰਤ-ਆਸਟ੍ਰੇਲੀਆ ਕਾਰਜ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ

Posted On: 09 NOV 2023 4:26PM by PIB Chandigarh

ਕੇਂਦਰੀ ਜਲ ਸ਼ਕਤੀ ਮੰਤਰਾਲਾ ਅਤੇ ਆਸਟ੍ਰੇਲੀਆ ਸਰਕਾਰ ਜਲਵਾਯੂ ਪਰਿਵਰਤਨ, ਊਰਜਾ ਅਤੇ ਜਲ ਵਿਭਾਗ ਦੇ ਦਰਮਿਆਨ ਜਲ ਸਹਿਯੋਗ ‘ਤੇ 6ਵੀਂ ਭਾਰਤ-ਆਸਟ੍ਰੇਲੀਆ ਸੰਯੁਕਤ ਕਾਰਜ ਸਮੂਹ ਦੀ ਮੀਟਿੰਗ 8 ਨਵੰਬਰ, 2023 ਨੂੰ ਆਯੋਜਿਤ ਕੀਤੀ ਗਈ। ਜਲ ਖੇਤਰ ਵਿੱਚ ਸਹਿਯੋਗ ਵਧਾਉਣ ਅਤੇ ਪ੍ਰਸਤਾਵਿਤ ਗਤੀਵਿਧੀਆਂ ਦੇ ਸਬੰਧ ਵਿੱਚ ਭਵਿੱਖ ਦਾ ਮਾਰਗ ਤਿਆਰ ਕਰਨ ‘ਤੇ ਦੋਨਾਂ ਸਰਕਾਰਾਂ ਦੇ ਪ੍ਰਤੀਨਿਧੀਆਂ ਦੇ ਦਰਮਿਆਨ ਸਫ਼ਲ ਮੀਟਿੰਗ ਚਰਚਾ ਹੋਈ। ਭਾਰਤੀ ਪੱਖ ਦੀ ਅਗਵਾਈ ਜਲ ਸ਼ਕਤੀ ਮੰਤਰਾਲੇ ਦੇ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਸੰਭਾਲ ਵਿਭਾਗ ਦੇ ਸੰਯੁਕਤ ਸਕੱਤਰ (ਆਰਡੀ ਐਂਡ ਪੀਪੀ) ਸ਼੍ਰੀ ਆਨੰਦ ਮੋਹਨ ਨੇ ਕੀਤੀ, ਜਦਕਿ ਆਸਟ੍ਰੇਲੀਆ ਪੱਖ ਦੀ ਅਗਵਾਈ ਆਸਟ੍ਰੇਲੀਆ ਦੇ ਜਲਵਾਯੂ ਪਰਿਵਰਤਨ, ਊਰਜਾ, ਵਾਤਾਵਰਣ ਅਤੇ ਜਲ ਵਿਭਾਗ (ਡੀਸੀਸੀਈਈਡਬਲਿਊ) ਦੇ ਜਲ ਨੀਤੀ ਵਿਭਾਗ ਦੇ ਪ੍ਰਮੁੱਖ ਸ਼੍ਰੀ ਮੈਥਿਊ ਡੈਡਸਵੈੱਲ ਨੇ ਕੀਤੀ।

ਦੋਨਾਂ ਸਹਿ-ਚੇਅਰਾਂ (Co-chairs) ਨੇ ਉਦਘਾਟਨੀ ਭਾਸ਼ਣ ਵਿੱਚ ਜਲ ਖੇਤਰ ਵਿੱਚ ਭਾਰਤ-ਆਸਟ੍ਰੇਲੀਆ ਸਹਿਯੋਗ ਦੇ ਸਮ੍ਰਿੱਧ ਇਤਿਹਾਸ ‘ਤੇ ਗੱਲਬਾਤ ਕੀਤੀ ਅਤੇ ਇਸ ਖੇਤਰ ਵਿੱਚ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਉਦੇਸ਼ ਨਾਲ ਵਿਭਿੰਨ ਤਕਨੀਕੀ ਅਤੇ ਨੀਤੀਗਤ ਗਤੀਵਿਧੀਆਂ ਵਿੱਚ ਸਰਗਰਮ ਭਾਗੀਦਾਰੀ ਦੇ ਮਾਧਿਅਮ ਨਾਲ ਸਹਿਯੋਗ ਨੂੰ ਅੱਗੇ ਵਧਾਉਣ ‘ਤੇ ਵੀ ਜ਼ੋਰ ਦਿੱਤਾ ਗਿਆ। ਇਸ ਦੇ ਇਲਾਵਾ ਭਾਰਤ ਅਤੇ ਆਸਟ੍ਰੇਲੀਆ ਦੋਨਾਂ ਧਿਰਾਂ ਨੇ ਜਲ ਖੇਤਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਸੰਸਾਗਤ ਸਮਰੱਥਾ ਨਿਰਮਾਣ ਦੇ ਲਈ ਤਕਨੀਕੀ ਅਦਾਨ-ਪ੍ਰਦਾਨ ਅਤੇ ਪ੍ਰਦਰਸ਼ਨੀ ਪ੍ਰੋਜੈਕਟਾਂ ਦੇ ਨਿਸ਼ਪਾਦਨ ਸਹਿਤ ਲਾਗੂਕਰਨ ਯੋਜਨਾ ਦੀ ਪ੍ਰਗਤੀ ‘ਤੇ ਸੰਤੋਸ਼ ਵਿਅਕਤ ਕੀਤਾ।

ਵਿਭਿੰਨ ਚਲ ਰਹੀਆਂ ਗਤੀਵਿਧੀਆਂ (ਟਿਯਰ-1) ਅਤੇ ਪ੍ਰਸਤਾਵਿਤ ਗਤੀਵਿਧੀਆਂ (ਟਿਯਰ-2) ‘ਤੇ ਪੇਸ਼ਕਾਰੀਆਂ ਦਿੱਤੀਆਂ ਗਈਆਂ। ਜਿਸ ਵਿੱਚ ਰਾਸ਼ਟਰੀ ਜਲ ਸੂਚਨਾ ਕੇਂਦਰ ਦੇ ਨਾਲ ਮਾਈਵੈੱਲ ਐਪ ਦਾ ਏਕੀਕਰਣ, ਆਸਟ੍ਰੇਲੀਆ-ਭਾਰਤ ਜਲ ਸੁਰੱਖਿਆ ਪਹਿਲ (ਏਵਾਈਏਐੱਸਆਈ), ਭਾਰਤ ਯੁਵਾ ਜਲ ਪ੍ਰੋਫੈਸ਼ਨਲ ਪ੍ਰੋਗਰਾਮ, ਅਭਿਆਸ ਅਤੇ ਅਨੁਪ੍ਰਯੋਗ ਵਿੱਚ ਜਲ ਲੇਖਾਂਕਨ, ਬੇਸਿਨ ਯੋਜਨਾ ਕੋ-ਡਿਜ਼ਾਈਨ ਵਰਕਸ਼ਾਪ, ਐਕੁਆਵਾਚ ਆਸਟ੍ਰੇਲੀਆ, ਗ੍ਰਾਮ ਭੂਜਲ ਸਹਿਕਾਰੀ ਕਮੇਟੀਆਂ ਅਤੇ ਅੰਦਰੂਣੀ ਖਾਰਾਪਣ ਦਾ ਉਪਚਾਰ ਸ਼ਾਮਲ ਹੈ। ਪੇਸ਼ਕਾਰੀਆਂ ਅਤੇ ਚਰਚਾਵਾਂ ਦੇ ਅਧਾਰ ‘ਤੇ, ਟਿਯਰ-1, ਟਿਯਰ-2 ਅਤੇ ਟਿਯਰ-3 ਗਤੀਵਿਧੀਆਂ ਦੇ ਲਈ 2024-25 ਦੇ ਲਈ ਭਾਰਤ-ਆਸਟ੍ਰੇਲੀਆ ਕਾਰਜ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ‘ਤੇ ਦੋਨਾਂ ਪੱਖਾਂ ਨੇ ਸਹਿਮਤੀ ਵਿਅਕਤ ਕੀਤੀ। ਮੀਟਿੰਗ ਦਾ ਸਮਾਪਨ ਭਾਰਤ ਅਤੇ ਆਸਟ੍ਰੇਲੀਆ ਦੇ ਸਹਿ-ਚੇਅਰਾਂ (Co-Chairs) ਦੇ ਭਾਸ਼ਣ ਦੇ ਨਾਲ ਹੋਇਆ।

 

ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ 10 ਨਵੰਬਰ, 2009 ਨੂੰ ਇੱਕ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਗਏ ਸਨ ਅਤੇ 5 ਸਤੰਬਰ, 2014 ਨੂੰ ਇਸ ਦਾ ਨਵੀਕਰਣ ਕੀਤਾ ਗਿਆ ਸੀ। ਇਸ ਦੇ ਬਾਅਦ, ਜਲ ਸੰਸਾਧਾਨ ਪ੍ਰਬੰਧਨ ਦੇ ਖੇਤਰ ਵਿੱਚ ਸਹਿਯੋਗ ਦੇ ਲਈ 20 ਮਈ, 2020 ਨੂੰ ਭਾਰਤ ਸਰਕਾਰ ਅਤੇ ਆਸਟ੍ਰੇਲੀਆ ਸਰਕਾਰ ਦੇ ਦਰਮਿਆਨ ਪੰਜ ਸਾਲ ਦੀ ਮਿਆਦ ਦੇ ਲਈ ਇੱਕ ਨਵੇਂ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਗਏ।

******

ਅਨੁਭਵ ਸਿੰਘ



(Release ID: 1976162) Visitor Counter : 48


Read this release in: English , Urdu , Hindi , Marathi