ਰੇਲ ਮੰਤਰਾਲਾ
ਆਰਪੀਐੱਫ ਨੇ ਆਪ੍ਰੇਸ਼ਨ ‘ਨੰਨ੍ਹੇ ਫਰਿਸ਼ਤੇ’ ਦੇ ਤਹਿਤ ਅਕਤੂਬਰ ਵਿੱਚ 601 ਤੋਂ ਅਧਿਕ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ
ਰੇਲਵੇ ਸੁਰੱਖਿਆ ਬਲ (ਆਰਪੀਐੱਫ) ਯਾਤਰੀਆਂ ਦੀ ਸੁਰੱਖਿਆ, ਸੰਭਾਲ਼ ਅਤੇ ਅਰਾਮ ਸੁਨਿਸ਼ਚਿਤ ਕਰਨ ਦੇ ਕੰਮ ਪੂਰੀ ਜ਼ਿੰਮੇਦਾਰੀ ਨਾਲ ਕਰ ਰਿਹਾ ਹੈ
Posted On:
09 NOV 2023 12:41PM by PIB Chandigarh
ਰੇਲਵੇ ਸੁਰੱਖਿਆ ਬਲ (ਆਰਪੀਐੱਫ) ਰੇਲਵੇ ਸੰਪਤੀ, ਰੇਲਵੇ ਪਲੈਟਫਾਰਮਾਂ ਅਤੇ ਸਟੇਸ਼ਨਾਂ ਦੇ ਹੋਰ ਖੇਤਰਾਂ ਦੇ ਨਾਲ ਹੀ ਯਾਤਰੀਆਂ ਦੀ ਸੁਰੱਖਿਆ ਦੇ ਲਈ ਪੂਰੀ ਤਰ੍ਹਾਂ ਪ੍ਰਤੀਬਧ ਹੈ। ਇਹ ਬਲ ਯਾਤਰੀਆਂ ਦੀ ਸੁਰੱਖਿਆ, ਸੰਭਾਲ਼ ਅਤੇ ਅਰਾਮ ਦੇ ਲਈ ਚੌਬੀ ਘੰਟੇ ਕਾਰਜ ਕਰ ਰਿਹਾ ਹੈ।
ਅਕਤੂਬਰ 2023 ਵਿੱਚ ਵੀ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਨੇ ਆਪਣੀ ਇਸ ਪ੍ਰਤੀਬਧਤਾ ਨੂੰ ਪੂਰਾ ਕਰਨ ਦੇ ਨਾਲ ਹੀ ਆਪਣੇ ਗਾਹਕਾਂ ਨੂੰ ਭਰੋਸੇਯੋਗ ਮਾਲ ਢੁਆਈ ਸੇਵਾ ਪ੍ਰਦਾਨ ਕਰਨ ਵਿੱਚ ਭਾਰਤੀ ਰੇਲਵੇ ਦੀ ਮਦਦ ਕੀਤੀ।
ਰੇਲਵੇ ਸੁਰੱਖਿਆ ਬਲ (ਆਰਪੀਐੱਫ) ਨੇ ਸਖਤ ਸੁਰੱਖਿਆ ਉਪਾਵਾਂ ਅਤੇ ਅਪਰਾਧ ਹੋਣ ‘ਤੇ ਉਨ੍ਹਾਂ ਦੀ ਬਖੂਬੀ ਪੜਤਾਲ ਕਰਕੇ ਦੇਸ਼ ਭਰ ਵਿੱਚ ਫੈਲੀ ਰੇਲਵੇ ਦੀ ਵਿਸ਼ਾਲ ਸੰਪਤੀ ਦੀ ਸੁਰੱਖਿਆ ਦੇ ਕੰਮ ਨੂੰ ਪੂਰੀ ਸਫਲਤਾ ਨਾਲ ਅੰਜਾਮ ਦਿੱਤਾ।
ਅਕਤੂਬਰ 2023 ਦੌਰਾਨ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੀਆਂ ਉਪਲਬਧੀਆਂ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ-
ਆਪ੍ਰੇਸ਼ਨ “ਨੰਨ੍ਹੇ ਫਰਿਸ਼ਤੇ” – ਗੁੰਮ ਹੋਏ ਬੱਚਿਆਂ ਨੂੰ ਬਚਾਉਣਾ: ਮਿਸ਼ਨ “ਨੰਨ੍ਹੇ ਫਰਿਸ਼ਤੇ” ਦੇ ਤਹਿਤ, ਰੇਲਵੇ ਸੁਰੱਖਿਆ ਬਲ (ਆਰਪੀਐੱਫ) ਨੇ 601 ਤੋਂ ਅਧਿਕ ਬਿਛੜੇ ਹੋਏ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਬੱਚੇ ਵੱਖ-ਵੱਖ ਕਾਰਨਾਂ ਤੋਂ ਆਪਣੇ ਪਰਿਵਾਰਾਂ ਨਾਲੋਂ ਬਿਛੜ ਗਏ ਸਨ। ਰੇਲਵੇ ਸੁਰੱਖਿਆ ਬਲ (ਆਰਪੀਐੱਫ) ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਦੇ ਲਈ ਅਣਥੱਕ ਪ੍ਰਯਾਸ ਕੀਤੇ।
ਮਾਨਵ ਤਸਕਰੀ ਵਿਰੋਧੀ ਪ੍ਰਯਾਸ (ਆਪ੍ਰੇਸ਼ਨ ਏਏਐੱਚਟੀ) : ਰੇਲਵੇ ਸੁਰੱਖਿਆ ਬਲ (ਆਰਪੀਐੱਫ) ਮਾਨਵ ਤਸਕਰੀ ਵਿਰੋਧੀ ਇਕਾਈਆਂ (ਏਐੱਚਟੀਯੂ) ਨੇ ਦੇਸ਼ ਭਰ ਵਿੱਚ ਭਾਰਤੀ ਰੇਲਵੇ ਦੇ ਸਟੇਸ਼ਨਾਂ ‘ਤੇ ਮਾਨਵ ਤਸਕਰਾਂ ਦੀਆਂ ਯੋਜਨਾਵਾਂ ਨੂੰ ਅਸਫਲ ਕਰਨ ਦੇ ਲਈ ਲਗਾਤਾਰ ਕੰਮ ਕੀਤਾ। ਅਕਤੂਬਰ 2023 ਵਿੱਚ ਆਰਪੀਐੱਫ ਨੇ 39 ਲੋਕਾਂ ਨੂੰ ਤਸਕਰਾਂ ਦੇ ਚੁੰਗਲ ਤੋਂ ਬਚਾਇਆ।
ਆਪ੍ਰੇਸ਼ਨ “ਜੀਵਨ ਰਕਸ਼ਾ” –ਜੀਵਨ ਬਚਾਉਣਾ: ਆਪ੍ਰੇਸ਼ਨ “ਜੀਵਨ ਰਕਸ਼ਾ” ਦੇ ਤਹਿਤ ਅਕਤੂਬਰ 2023 ਵਿੱਚ ਆਰਪੀਐੱਫ ਦੀ ਸੁਚੇਤ ਅਤੇ ਤੁਰੰਤ ਕਾਰਵਾਈ ਤੋਂ ਪਲੈਟਫਾਰਮ ਅਤੇ ਰੇਲਵੇ ਟ੍ਰੈਕਾਂ ‘ਤੇ ਟ੍ਰੇਨ ਦੇ ਹੇਠਾਂ ਆਉਣ ਤੋਂ ਪਹਿਲਾਂ ਹੀ ਕਰੀਬ 262 ਯਾਤਰੀਆਂ ਦੀ ਜਾਨ ਬਚਾਈ ਗਈ।
ਮਹਿਲਾ ਯਾਤਰੀਆਂ ਨੂੰ ਸਸ਼ਕਤ ਬਣਾਉਣਾ –“ਮੇਰੀ ਸਹੇਲੀ” ਪਹਿਲ : ਆਰਪੀਐੱਫ ਨੇ ਮਹਿਲਾ ਯਾਤਰੀਆਂ ਦਾ ਸੁਰੱਖਿਆ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹੋਏ “ਮੇਰੀ ਸਹੇਲੀ” ਪਹਿਲ ਸ਼ੁਰੂ ਕੀਤੀ ਹੈ। ਅਕਤੂਬਰ 2023 ਦੌਰਾਨ, 232 “ਮੇਰੀ ਸਹੇਲੀ” ਟੀਮਾਂ ਨੇ 13,664 ਟ੍ਰੇਨਾਂ ਵਿੱਚ 423,803 ਮਹਿਲਾ ਯਾਤਰੀਆਂ ਦੀ ਸੁਰੱਖਿਅਤ ਯਾਤਰਾ ਨੂੰ ਸੁਨਿਸ਼ਚਿਤ ਕੀਤਾ। ਇਸ ਦੇ ਇਲਾਵਾ ਆਰਪੀਐੱਫ ਨੇ ਮਹਿਲਾਵਾਂ ਦੇ ਲਈ ਰਾਖਵੇਂ ਕੋਚਾਂ ਵਿੱਚ ਸਵਾਰ ਪਾਏ ਗਏ 5,722 ਲੋਕਾਂ ਦੇ ਵਿਰੁੱਧ ਕਾਰਵਾਈ ਕੀਤੀ।
ਦਲਾਲਾਂ ‘ਤੇ ਨਕੇਲ ਕਸਣਾ (ਆਪ੍ਰੇਸ਼ਨ “ਉਪਲਬਧ”) : ਦਲਾਲਾਂ ਦੇ ਵਿਰੁੱਧ ਕਾਰਵਾਈ ਵਿੱਚ, ਆਰਪੀਐੱਫ ਨੇ ਅਕਤੂਬਰ 2023 ਵਿੱਚ 490 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ। ਇਸ ਦੇ ਅਤਿਰਿਕਤ, ਉਨ੍ਹਾਂ ਨੇ 42 ਗ਼ੈਰ ਕਾਨੂੰਨੀ ਸਾਫਟਵੇਅਰ ਦੇ ਨਾਲ ਹੀ 43.96 ਲੱਖ ਰੁਪਏ ਕੀਮਤ ਦੀਆਂ ਅਗਲੀ ਮਿਤੀਆਂ ਦੀਆਂ ਟਿਕਟਾਂ ਵੀ ਜ਼ਬਤ ਕੀਤੀਆਂ।
ਆਪ੍ਰੇਸ਼ਨ “ਨਾਰਕੋਸ” –ਨਸ਼ੀਲੀਆਂ ਦਵਾਈਆਂ ਨਾਲ ਜੁੜੇ ਅਪਰਾਧਾਂ ਦਾ ਮੁਕਾਬਲਾ : ਰੇਲਵੇ ਸੁਰੱਖਿਆ ਬਲ (ਆਰਪੀਐੱਫ) ਨੇ ਇੱਕ ਸ਼ਲਾਘਾਯੋਗ ਪ੍ਰਯਾਸ ਵਿੱਚ, ਅਕਤੂਬਰ 2023 ਦੌਰਾਨ 99 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 5.99 ਕਰੋੜ ਰੁਪਏ ਕੀਮਤ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ। ਇਨ੍ਹਾਂ ਅਪਰਾਧੀਆਂ ਨੂੰ ਕਾਨੂੰਨੀ ਕਾਰਵਾਈ ਲਈ ਅਧਿਕਾਰ ਪ੍ਰਾਪਤ ਏਜੰਸੀਆਂ ਨੂੰ ਸੌਂਪ ਦਿੱਤਾ ਗਿਆ।
ਯਾਤਰੀਆਂ ਦੀਆਂ ਚਿੰਤਾਵਾਂ ‘ਤੇ ਤੁਰੰਤ ਧਿਆਨ ਦੇਣਾ: ਰੇਲਵੇ ਸੁਰੱਖਿਆ ਬਲ ਨੇ ਰੇਲਵੇ ਮਦਦ ਪੋਰਟਲ ਅਤੇ ਹੈਲਪਲਾਈਨ (ਨੰਬਰ 139 ਐਮਰਜੈਂਸੀ ਰਿਸਪੌਂਸ ਸਪੋਰਟ ਸਿਸਟਮ (Emergency Response Support System) ਨੰਬਰ 112 ਦੇ ਨਾਲ ਏਕੀਕ੍ਰਿਤ) ਦੇ ਜ਼ਰੀਏ ਯਾਤਰੀਆਂ ਦੀ ਸੁਰੱਖਿਆ ਸਬੰਧੀ ਸ਼ਿਕਾਇਤਾਂ ਦਾ ਤੁਰੰਤ ਸਮਾਧਾਨ ਕੀਤਾ। ਆਰਪੀਐੱਫ ਨੂੰ ਅਕਤੂਬਰ 2023 ਵਿੱਚ ਇਸ ਤਰ੍ਹਾਂ ਦੀਆਂ 30,300 ਤੋਂ ਅਧਿਕ ਸ਼ਿਕਾਇਤਾਂ ਮਿਲੀਆਂ ਜਿਨ੍ਹਾਂ ਦਾ ਹਲ ਕਰਨ ਲਈ ਜ਼ਰੂਰੀ ਕਾਰਵਾਈ ਕੀਤੀ ਗਈ।
ਆਪ੍ਰੇਸ਼ਨ “ਯਾਤਰੀ ਸੁਰਕਸ਼ਾ” –ਯਾਤਰੀਆਂ ਦੀ ਸੁਰਕਸ਼ਾ : ਰੇਲਵੇ ਸੁਰੱਖਿਆ ਬਲ ਰੇਲ ਯਾਤਰੀਆਂ ਦੇ ਵਿਰੁੱਧ ਅਪਰਾਧਾਂ ਨੂੰ ਰੋਕਣ ਅਤੇ ਉਨ੍ਹਾਂ ਦਾ ਪਤਾ ਲਗਾਉਣ ਵਿੱਚ ਪੁਲਿਸ ਦੀ ਸਹਾਇਤਾ ਕਰਦਾ ਹੈ। ਅਕਤੂਬਰ 2023 ਵਿੱਚ ਆਰਪੀਐੱਫ ਨੇ ਯਾਤਰੀਆਂ ਦੇ ਵਿਰੁੱਧ ਅਪਰਾਧਾਂ ਵਿੱਚ ਸ਼ਾਮਲ 256 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਨੂੰ ਸਬੰਧਿਤ ਜੀਆਰਪੀ/ਪੁਲਿਸ ਨੂੰ ਸੌਂਪ ਦਿੱਤਾ।
“ਆਪ੍ਰੇਸ਼ਨ ਸੰਰਕਸ਼ਾ” ਦੇ ਮਾਧਿਅਮ ਨਾਲ ਸੁਰਕਸ਼ਾ ਸੁਨਿਸ਼ਚਿਤ ਕਰਨਾ: ਯਾਤਰੀ ਸੁਰਕਸ਼ਾ ਅਤੇ ਰੇਲਵੇ ਸੇਵਾਵਾਂ ਦੀ ਸੁਰਕਸ਼ਾ ਦੇ ਪ੍ਰਯਾਸ ਦੇ ਤਹਿਤ ਆਰਪੀਐੱਫ ਨੇ ਅਕਤੂਬਰ 2023 ਵਿੱਚ ਚਲਦੀਆਂ ਟ੍ਰੇਨਾਂ ‘ਤੇ ਪੱਥਰਵਾਜੀ ਕਰਨ ਵਾਲੇ 33 ਲੋਕਾਂ ਨੂੰ ਗ੍ਰਿਫਤਾਰ ਕੀਤਾ।
ਜ਼ਰੂਰਤਮੰਦਾਂ ਦੀ ਸਹਾਇਤਾ (ਆਪ੍ਰੇਸ਼ਨ ਸੇਵਾ) : ਰੇਲਵੇ ਸੁਰੱਖਿਆ ਬਲ ਨੇ ਅਕਤੂਬਰ 2023 ਵਿੱਚ ਆਪਣੀ ਰੇਲ ਯਾਤਰਾ ਦੌਰਾਨ 272, ਬਜ਼ੁਰਗ, ਬਿਮਾਰ ਜਾਂ ਜਖਮੀ ਯਾਤਰੀਆਂ ਨੂੰ ਮਾਨਵੀ ਦ੍ਰਿਸ਼ਟੀਕੋਣ ਅਪਣਾਉਂਦੇ ਹੋਏ ਸਹਾਇਤਾ ਪ੍ਰਦਾਨ ਕੀਤੀ।
ਗ਼ੈਰ-ਕਾਨੂੰਨੀ ਮਾਲ ਦੀ ਆਵਾਜਾਈ ‘ਤੇ ਰੋਕ (ਆਪ੍ਰੇਸ਼ਨ ਸਤਰਕ): “ਆਪ੍ਰੇਸ਼ਨ ਸਤਰਕ” ਦੇ ਤਹਿਤ, ਰੇਲਵੇ ਸੁਰੱਖਿਆ ਬਲ ਨੇ 10,33,149 ਰੁਪਏ ਕੀਮਤ ਦੇ ਗ਼ੈਰ ਕਾਨੂੰਨੀ ਤੰਬਾਕੂ ਉਤਪਾਦ ਜਬਤ ਕੀਤੇ ਅਤੇ 26,12,656 ਰੁਪਏ ਦੀ ਗ਼ੈਰ ਕਾਨੂੰਨੀ ਸ਼ਰਾਬ ਦੇ ਨਾਲ 127 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਨੂੰ ਸਬੰਧਿਤ ਕਾਨੂੰਨ ਲਾਗੂਕਰਨ ਵਾਲੀਆਂ ਏਜੰਸੀਆਂ ਨੂੰ ਸੌਂਪ ਦਿੱਤਾ ਗਿਆ।
***
ਵਾਈਬੀ/ਏਐੱਸ/ਪੀਐੱਸ
(Release ID: 1975921)
Visitor Counter : 95