ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਹੇਮਵਤੀ ਨੰਦਨ ਬਹੁਗੁਣਾ ਗੜ੍ਹਵਾਲ ਯੂਨੀਵਰਸਿਟੀ ਦੀ 11ਵੀਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ

Posted On: 08 NOV 2023 4:47PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (8 ਨਵੰਬਰ, 2023) ਸ੍ਰੀਨਗਰ (ਗੜ੍ਹਵਾਲ)  ਵਿੱਚ ਹੇਮਵਤੀ ਨੰਦਨ ਬਹੁਗੁਣਾ ਗੜਵਾਲ ਯੂਨੀਵਰਸਿਟੀ ਦੀ 11ਵੀਂ ਕਨਵੋਕੇਸ਼ਨ ਵਿੱਚ ਹਿੱਸਾ ਲਿਆ ਅਤੇ ਸਮਾਰੋਹ ਨੂੰ ਸੰਬੋਧਨ ਕੀਤਾ।

 

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ, ਕਿ ਇਸ ਯੂਨੀਵਰਸਿਟੀ ਦੀ ਸਥਾਪਨਾ ਵਿੱਚ ਜਨ ਅੰਦੋਲਨ ਨੇ ਪ੍ਰਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਕਿਹਾ ਕਿ 1970 ਦੇ ਦਹਾਕੇ ਵਿੱਚ ਸਿੱਖਿਆ ਦੇ ਲਈ ਚਲਾਇਆ ਗਿਆ ਅੰਦੋਲਨ ਇਸ ਖੇਤਰ ਵਿੱਚ ਵਿਕਸੀਤ ਜਨ ਚੇਤਨਾ ਦਾ ਪ੍ਰਤੀਕ ਹੈ।

 

ਰਾਸ਼ਟਰਪਤੀ ਮਹੋਦਯ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ 1973 ਵਿੱਚ ਆਪਣੀ ਸਥਾਪਨਾ ਦੇ ਬਾਅਦ ਤੋਂ, ਹੇਮਵਤੀ ਨੰਦਨ ਬਹੁਗੁਣਾ ਯੂਨੀਵਰਸਿਟੀ ਨੇ ਸਮੇਂ ਦੇ ਨਾਲ ਖੁਦ ਨੂੰ ਢਾਲ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਜਦੋਂ ਅਸੀਂ ਮਹਿਲਾ ਅਗਵਾਈ ਵਾਲੇ ਵਿਕਾਸ ਦੀ ਤਰਫ ਵਧ ਰਹੀਆਂ ਹਾਂ ਤਾਂ 11ਵੀਂ ਕਨਵੋਕੇਸ਼ਨ ਸਮਾਰੋਹ ਦਾ ਵਿਸ਼ਾ ‘ਸਸ਼ਕਤ ਮਹਿਲਾ, ਸਮ੍ਰਿੱਧ ਰਾਸ਼ਟਰ’ ਇਸ ਯੂਨੀਵਰਸਿਟੀ ਦੀ ਪ੍ਰਗਤੀ ਸ਼ੀਲ ਸੋਚ ਨੂੰ ਦਰਸਾਉਂਦਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਉੱਤਰਾਖੰਡ ਦੇ ਲੋਕਾਂ ਨੇ ਹਮੇਸ਼ਾ ਸਿੱਖਿਆ ਨੂੰ ਮਹੱਤਵ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦੇ ਪ੍ਰਤੀ ਲੋਕਾਂ ਦਾ ਲਗਾਅ ਰਾਜ ਦੀ ਸਾਖ਼ਰਤਾ ਦਰ ਵਿੱਚ ਵੀ ਦਿਸਦਾ ਹੈ, ਜੋ ਰਾਸ਼ਟਰੀ ਔਸਤ ਤੋਂ ਬਿਹਤਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਨੇ ਹਿੰਦੀ ਸਾਹਿਤ ਨੂੰ ਸੁਮਿਤ੍ਰਾਨੰਦਨ ਪੰਤ ਤੋਂ ਲੈ ਕੇ ਮਨੋਹਰ ਸ਼ਿਆਮ ਜੋਸ਼ੀ, ਸ਼ਿਵਾਨੀ, ਹਿਮਾਂਸ਼ੂ ਜੋਸ਼ੀ ਅਤੇ ਮੰਗਲੇਸ਼ ਡਬਰਾਲ ਤੱਕ ਕਈ ਮਹਾਨ ਪ੍ਰਤਿਭਾਵਾਂ ਦਿੱਤੀਆਂ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਉੱਤਰਾਖੰਡ ਵਾਤਾਵਰਣ ਦੀ ਦ੍ਰਿਸ਼ਟੀ ਪੱਖੋਂ ਅਤਿਅਧਿਕ ਸੰਵੇਦਨਸ਼ੀਲ ਰਾਜ ਹੈ। ਉਨ੍ਹਾਂ ਨੇ ਕਿਹਾ ਕਿ ਟਿਕਾਊ ਵਿਕਾਸ ਅਤੇ ਸੰਸਾਥਨਾਂ ਦੇ ਸਰਵੋਤਮ ਉਪਯੋਗ ਦੇ ਲਈ ਖੋਜ ਅਤੇ ਨਵੀਆਂ ਇਨੋਵੇਸ਼ਨਾਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਥਾਨਕ ਜ਼ਰੂਰਤਾਂ ਅਤੇ ਰੁਕਾਵਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਰਥਿਕ ਵਿਕਾਸ ਹਾਸਲ ਕਰਨਾ ਅਤੇ ਰੋਜ਼ਗਾਰ ਦੇ ਮੌਕੇ ਸਿਰਜਿਤ ਕਰਨਾ ਇੱਕ ਚੁਣੌਤੀ ਅਤੇ ਅਵਸਰ ਦੋਨੋਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਰਾਜ ਦੀ ਇੱਕਮਾਤਰ ਕੇਂਦਰੀ ਯੂਨੀਵਰਸਿਟੀ ਹੋਣ ਦੇ ਨਾਤੇ ਹੇਮਵਤੀ ਨੰਦਨ ਬਹੁਗੁਣਾ ਯੂਨੀਵਰਸਿਟੀ ਦੀ ਜ਼ਿੰਮੇਦਾਰੀ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਯੂਨੀਵਰਸਿਟੀ ਦੇ ਸਾਰੇ ਹਿਤਧਾਰਕਾਂ ਨੂੰ ਗਿਆਨ ਦਾ ਉਪਯੋਗ ਲੋਕਾਂ ਦਾ ਕਲਿਆਣ ਕਰਨ ਦੇ ਪ੍ਰਯਾਸ ਵਿੱਚ ਕਰਨਾ ਚਾਹੀਦਾ ਹੈ।

 

ਰਾਸ਼ਟਰਪਤੀ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਹੇਮਵਤੀ ਨੰਦਨ ਬਹੁਗੁਣਾ ਯੂਨੀਵਰਸਿਟੀ ਇਸ ਵਰ੍ਹੇ 1 ਦਸੰਬਰ ਨੂੰ ਆਪਣੀ ਸਥਾਪਨਾ ਦੇ 50 ਵਰ੍ਹੇ ਪੂਰੇ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੁਨਹਿਰੀ ਯਾਤਰਾ ਮਾਣ ਕਰਨ ਦਾ ਅਵਸਰ ਹੈ, ਲੇਕਿਨ ਇਹ ਸਾਰੇ ਹਿਤਧਾਰਕਾਂ ਦੇ ਲਈ ਭਵਿੱਖ ਦੀਆਂ ਯੋਜਨਾਵਾਂ ਬਣਾਉਣ ਅਤੇ ਉਨ੍ਹਾਂ ਨੂੰ ਸਫ਼ਲ ਬਣਾਉਣ ਦਾ ਸੰਕਲਪ ਲੈਣ ਦਾ ਵੀ ਅਵਸਰ ਹੈ।

ਰਾਸ਼ਟਰਪਤੀ ਮਹੋਦਯ ਨੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਆਪਣੇ ਮੂਲ ਨੂੰ ਨਾ ਭੁੱਲਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਉਹ ਸੱਚ, ਇਮਾਨਦਾਰੀ ਅਤੇ ਨਿਰਪੱਖਤਾ ਜਿਹੀਆਂ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਨਾਲ ਕਦੇ ਸਮਝੌਤਾ ਨਾ ਕਰੋ ਅਤੇ ਉਨ੍ਹਾਂ ਲੋਕਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰੋ ਜੋ ਵਿਕਾਸ ਦੀ ਇਸ ਯਾਤਰਾ ਵਿੱਚ ਪਿੱਛੇ ਰਹਿ ਗਏ ਹਨ।

Please click here to see the President's Speech

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਦੇਖਣ ਦੇ ਲਈ ਇੱਥੇ ਕਲਿੱਕ ਕਰੋ

 

*****

ਡੀਐੱਸ/ਬੀਐੱਮ    



(Release ID: 1975846) Visitor Counter : 46


Read this release in: English , Urdu , Hindi , Tamil