ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਨੇ 4 ਨਵੰਬਰ, 2023 ਨੂੰ ਬੰਗਲੁਰੂ ਵਿੱਚ ਡਿਜੀਟਲ ਲਾਈਫ ਸਰਟੀਫਿਕੇਟ ਮੁਹਿੰਮ ਦੀ ਸਮੀਖਿਆ ਕੀਤੀ
ਪੈਨਸ਼ਨਭੋਗੀ ਭਲਾਈ ਐਸੋਸੀਏਸ਼ਨਾਂ ਅਤੇ ਭਾਰਤੀ ਸਟੇਟ ਬੈਂਕ ਦੇ ਨਾਲ 4 ਨਵੰਬਰ, 2023 ਨੂੰ ਬੰਗਲੁਰੂ ਵਿੱਚ ਆਪਸੀ ਸੰਵਾਦਮੂਲਕ (ਇੰਟਰੈਕਟਿਵ) ਬੈਠਕ ਆਯੋਜਿਤ ਕੀਤੀ ਗਈ
ਪੈਨਸ਼ਨਭੋਗੀਆਂ ਨੇ ਲਾਈਫ ਸਰਟੀਫਿਕੇਟ ਜਮ੍ਹਾ ਕਰਨ ਦੇ ਲਈ ਚਿਹਰਾ ਪ੍ਰਮਾਣੀਕਰਣ ਟੈਕਨੋਲੋਜੀ ਦੀ ਸਰਾਹਨਾ ਕੀਤੀ
Posted On:
05 NOV 2023 12:53PM by PIB Chandigarh
ਕੇਂਦਰ ਸਰਕਾਰ ਦੇ ਪੈਨਸ਼ਨਭੋਗੀਆਂ ਦੇ ‘ਈਜ਼ ਆਫ਼ ਲਿਵਿੰਗ’ ਨੂੰ ਵਧਾਉਣ ਦੇ ਲਈ, ਪੈਨਸ਼ਨ ਅਤੇ ਪੈਨਸ਼ਨਭੋਗੀਆਂ ਭਲਾਈ ਵਿਭਾਗ ਡਿਜੀਟਲ ਲਾਈਫ ਸਰਟੀਫਿਕੇਟ (ਡੀਐੱਲਸੀ) ਯਾਨੀ ਲਾਈਫ ਸਰਟੀਫਿਕੇਟ ਨੂੰ ਵਿਆਪਕ ਪੱਧਰ ‘ਤੇ ਹੁਲਾਰਾ ਦੇ ਰਿਹਾ ਹੈ। 2014 ਵਿੱਚ, ਬਾਇਓਮੈਟ੍ਰਿਕ ਉਪਕਰਣਾਂ ਦਾ ਉਪਯੋਗ ਕਰਕੇ ਡੀਐੱਲਸੀ ਜਮ੍ਹਾ ਕਰਨਾ ਸ਼ੁਰੂ ਕੀਤਾ ਗਿਆ ਸੀ। ਇਸ ਦੇ ਬਾਅਦ, ਵਿਭਾਗ ਨੇ ਅਧਾਰ ਡੇਟਾਬੇਸ ‘ਤੇ ਅਧਾਰਿਤ ਚਿਹਰਾ ਪ੍ਰਮਾਣੀਕਰਣ ਟੈਕਨੋਲੋਜੀ ਪ੍ਰਣਾਲੀ ਵਿਕਸਿਤ ਦੇ ਲਈ ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (ਐੱਮਈਆਈਟੀਵਾਈ) ਅਤੇ ਭਾਰਤੀ ਵਿਸ਼ਿਸ਼ਟ ਪਹਿਚਾਣ ਅਥਾਰਿਟੀ (ਯੂਆਈਡੀਏਆਈ) ਦੇ ਨਾਲ ਕੰਮ ਕੀਤਾ, ਜਿਸ ਨਾਲ ਕਿਸੇ ਵੀ ਐਂਡਰੌਇਡ ਅਧਾਰਿਤ ਸਮਾਰਟ ਫੋਨ ਰਾਹੀਂ ਐੱਲਸੀ ਜਮ੍ਹਾ ਕਰਨਾ ਸੰਭਵ ਹੋ ਸਕੇ। ਇਸ ਸੁਵਿਧਾ ਦੇ ਅਨੁਸਾਰ, ਚਿਹਰਾ ਪ੍ਰਮਾਣੀਕਰਣ ਟੈਕਨੋਲੋਜੀ ਦੇ ਜ਼ਰੀਏ ਕਿਸੇ ਵਿਅਕਤੀ ਦੀ ਪਹਿਚਾਣ ਸਥਾਪਿਤ ਕੀਤੀ ਜਾਂਦੀ ਹੈ ਅਤੇ ਡੀਐੱਲਸੀ ਜੇਨਰੇਟ ਕੀਤਾ ਜਾਂਦਾ ਹੈ ਨਵੰਬਰ 2021 ਵਿੱਚ ਲਾਂਚ ਕੀਤੀ ਗਈ ਇਸ ਮਹੱਤਵਪੂਰਨ ਟੈਕਨੋਲੋਜੀ ਨੇ ਪੈਨਸ਼ਨਭੋਗੀਆਂ ਦੀ ਬਾਹਰੀ ਬਾਇਓ-ਮੀਟ੍ਰਿਕ ਉਪਕਰਣਾਂ ‘ਤੇ ਨਿਰਭਰਤਾ ਨੂੰ ਘੱਟ ਕਰ ਦਿੱਤੀ ਤੇ ਸਮਾਰਟਫੋਨ-ਅਧਾਰਿਤ ਟੈਕਨੋਲੋਜੀ ਦਾ ਲਾਭ ਉਠਾ ਕੇ ਇਸ ਪ੍ਰਕਿਰਿਆ ਨੂੰ ਆਮ ਲੋਕਾਂ ਦੇ ਲਈ ਅਧਿਕ ਸੁਲਭ ਅਤੇ ਕਿਫਾਇਤੀ ਬਣਾ ਦਿੱਤਾ।

ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾ ਕਰਨ ਦੇ ਲਈ ਡੀਐੱਲਸੀ/ਚਿਹਰਾ ਪ੍ਰਮਾਣੀਕਰਣ ਟੈਕਨੋਲੋਜੀ ਦਾ ਉਪਯੋਗ ਦੇ ਲਈ ਕੇਂਦਰ ਸਰਕਾਰ ਦੇ ਸਾਰੇ ਪੈਨਸ਼ਨਭੋਗੀਆਂ ਦੇ ਨਾਲ-ਨਾਲ ਪੈਨਸ਼ਨ ਵੰਡ ਅਧਿਕਾਰੀਆਂ ਦੇ ਦਰਮਿਆਨ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ, ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ ਨੇ ਨਵੰਬਰ 2022 ਵਿੱਚ ਦੇਸ਼ ਭਰ ਦੇ 37 ਸ਼ਹਿਰਾਂ ਵਿੱਚ ਇੱਕ ਰਾਸ਼ਟਰਵਿਆਪੀ ਮੁਹਿੰਮ ਸ਼ੁਰੂ ਕੀਤੀ। ਇਸ ਮੁਹਿੰਮ ਨੂੰ ਵੱਡੀ ਸਫ਼ਲਤਾ ਮਿਲੀ ਅਤੇ ਕੇਂਦਰ ਸਰਕਾਰ ਨੇ ਪੈਨਸ਼ਨਭੋਗੀ ਦੇ 35 ਲੱਖ ਤੋਂ ਅਧਿਕ ਡੀਐੱਲਸੀ ਜਾਰੀ ਕੀਤੇ ਗਏ। ਹੁਣ ਦੇਸ਼ ਭਰ ਦੇ 100 ਸ਼ਹਿਰਾਂ ਵਿੱਚ 500 ਸਥਾਨਾਂ ‘ਤੇ 1 ਤੋਂ 30 ਨਵੰਬਰ, 2023 ਤੱਕ 17 ਪੈਨਸ਼ਨ ਵੰਡ ਬੈਂਕਾਂ, ਮੰਤਰਾਲਿਆਂ/ਵਿਭਾਗਾਂ, ਪੈਨਸ਼ਨਭੋਗੀ ਭਲਾਈ ਐਸੋਸੀਏਸ਼ਨ, ਯੂਆਈਡੀਏਆਈ, ਐੱਮਈਆਈਟੀਵਾਈ ਦੇ ਸਹਿਯੋਗ ਨਾਲ 50 ਲੱਖ ਪੈਨਸ਼ਨਭੋਗੀਆਂ ਨੂੰ ਲਕਸ਼ਿਤ ਕਰਦੇ ਹੋਏ ਇੱਕ ਰਾਸ਼ਟਰਵਿਆਪੀ ਮੁਹਿੰਮ ਆਯੋਜਿਤ ਕੀਤਾ ਜਾ ਰਿਹਾ ਹੈ।

ਮੁਹਿੰਮ ਦੇ ਹਿੱਸੇ ਦੇ ਰੂਪ ਵਿੱਚ, ਭਾਰਤੀ ਸਟੇਟ ਬੈਂਕ ਅਤੇ ਕੇਨਰਾ ਬੈਂਕ ਦੇ ਤਾਲਮੇਲ ਨਾਲ ਬੰਗਲੁਰੂ ਵਿੱਚ ਡੀਐੱਲਸੀ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਕੈਂਪ ਸਹਿਰ ਦੇ ਵਿਭਿੰਨ ਸਥਾਨਾਂ ‘ਤੇ ਆਯੋਜਿਤ ਕੀਤੇ ਜਾ ਰਹੇ ਹਨ, ਜਿਵੇਂ ਐੱਸਬੀਆਈ ਦੁਆਰਾ-ਆਈ.ਐੱਸ.ਆਰ.ਓ, ਨਾਲ ਬੰਗਲੁਰੂ, ਯੇਲਹੰਕਾ ਨਿਊ ਟਾਊਨ, ਵਾਯੂ ਸੈਨਾ ਸਟੇਸ਼ਨ ਯੇਹਲੰਕਾ ਅਤੇ ਹੇਸਰਘੱਟਾ, ਅਤੇ ਕੇਨਰਾ ਬੈਂਕ ਦੁਆਰਾ-ਵਿਜਯਨਗਰ-ਦੂਸਰੇ, ਬਸਵੇਸ਼ਵਰ, ਹਨੁਮੰਤ ਨਗਰ, ਮੱਲੇਸ਼ਵਰਮ ਅਤੇ ਰਾਜਾਜੀਨਗਰ-ਦੂਸਰੇ ਬਲਾਕ ਡੀਪੀਸੀਡੀ ਵਿੱਚ 1 ਯੂਆਈਡੀਏਆਈ ਦੀ ਇੱਕ ਟੀਮ ਵੀ ਪੈਨਸ਼ਨਭੋਗੀਆਂ ਨੂੰ ਉਨ੍ਹਾਂ ਦੇ ਅਧਾਰ ਰਿਕਾਰਡ ਨੂੰ ਅੱਪਡੇਟ ਕਰਨ ਵਿੱਚ ਸਹਾਇਤਾ ਕਰਨ ਦੇ ਲਈ, ਜਿੱਥੇ ਵੀ ਜ਼ਰੂਰੀ ਹੋਵੇ, ਅਤੇ ਕਿਸੇ ਵੀ ਟੈਕਨੋਲੋਜੀ ਮੁੱਦੇ ਦਾ ਧਿਆਨ ਰੱਖਣ ਦੇ ਲਈ ਕੈਂਪਾਂ ਵਿੱਚ ਹਿੱਸਾ ਲੈ ਰਹੀ ਹੈ।
ਸਕੱਤਰ (ਪੈਨਸ਼ਨ) ਸ਼੍ਰੀ ਵੀ. ਸ੍ਰੀਨਿਵਾਸ ਦੀ ਪ੍ਰਧਾਨਗੀ ਵਿੱਚ ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ (ਡੀਓਪੀਪੀਡਬਲਿਊ) ਦੀ ਇੱਕ ਟੀਮ ਨੇ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਬੈਂਕ ਅਧਿਕਾਰੀਆਂ, ਪੈਨਸ਼ਨਭੋਗੀਆਂ ਅਤੇ ਤਿੰਨ ਰਜਿਸਟਰਿਡ ਪੈਨਸ਼ਨਭੋਗੀ ਐਸੋਸੀਏਸ਼ਨਾਂ- ਕਰਨਾਟਕ ਸੈਂਟਰਲ ਗਵਰਨਮੈਂਟ ਪੈਂਸ਼ਨਰਜ਼ ਐਸੋਸੀਏਸ਼ਨ, ਕਰਨਾਟਕ ਪੋਸਟ ਐਂਡ ਟੈਲੀਕਮਿਊਨੀਕੇਸ਼ਨਸ ਪੈਂਸ਼ਨਰਸ ਐਸੋਸੀਏਸ਼ਨ ਅਤੇ ਆਲ ਇੰਡੀਆ ਬੀਐੱਸਐੱਨਐੱਲ ਪੈਂਸ਼ਨਰਸ ਵੈਲਫੇਰ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਦੇ ਨਾਲ ਇੱਕ ਆਪਸੀ ਸੰਵਾਦਮੂਲਕ ਬੈਠਕ ਦੇ ਲਈ 4 ਨਵੰਬਰ ਨੂੰ ਬੰਗਲੁਰੂ ਦਾ ਦੌਰਾ ਕੀਤਾ।
ਸਕੱਤਰ (ਪੀ ਐਂਡ ਪੀਡਬਲਿਊ) ਨੇ ਪੈਨਸ਼ਨਭੋਗੀਆਂ ਨੂੰ ਸੰਬੋਧਨ ਕੀਤਾ ਅਤੇ ਪੈਨਸ਼ਨਭੋਗੀਆਂ ਦੇ ‘ਈਜ਼ ਆਫ਼ ਲੀਵਿੰਗ ਨੂੰ ਵਧਾਉਣ ਦੀ ਦਿਸ਼ਾ ਵਿੱਚ ਵਿਭਾਗ ਦੀ ਪਹਿਲਾ ਬਾਰੇ ਪੈਨਸ਼ਨਭੋਗੀਆਂ ਨੂੰ ਜਾਣਕਾਰੀ ਦਿੱਤੀ। ਵਰਤਮਾਨ ਮੁਹਿੰਮ ਇਹ ਸੁਨਿਸ਼ਚਿਤ ਕਰਨ ਦੇ ਲਈ ਇੱਕ ਅਜਿਹੀ ਪਹਿਲ ਹੈ ਕਿ ਡੀਐੱਲਸੀ ਜਮ੍ਹਾਂ ਕਰਨ ਦੇ ਲਈ ਚਿਹਰਾ ਪ੍ਰਮਾਣੀਕਰਣ ਦਾ ਉਪਯੋਗ ਕਰਨ ਦੀ ਟੈਕਨੋਲੋਜੀ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਪੈਨਸ਼ਨਭੋਗੀਆਂ ਤੱਕ ਪਹੁੰਚੇ, ਤਾਕਿ ਉਹ ਆਪਣੇ ਘਰਾਂ ਤੋਂ ਹੀ ਆਰਾਮਦਾਇਕ ਇਸ ਟੈਕਨੋਲੋਜੀ ਨੂੰ ਸਮਝਣ ਅਤੇ ਉਪਯੋਗ ਕਰਨ ਵਿੱਚ ਸਮਰੱਥ ਹੋ ਸਕਣ। ਉਨ੍ਹਾਂ ਨੇ ਬੈਂਕਰਾਂ ਅਤੇ ਪੈਨਸ਼ਨਭੋਗੀਆਂ ਨੂੰ ਇਸ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਮੁਹਿੰਮ ਨੂੰ ਇੱਕ ਜਨ ਅੰਦੋਲਨ ਬਣਾਉਣ ਦੀ ਅਪੀਲ ਕੀਤੀ।
ਭਾਰਤੀ ਸਟੇਟ ਬੈਂਕ ਦੇ ਬੰਗਲੁਰੂ ਸਰਕਲ ਦੇ ਸੀਜੀਐੱਮ ਦੇ ਸ਼੍ਰੀ ਕ੍ਰਿਸ਼ਣ ਸ਼ਰਮਾ ਨੇ ਪ੍ਰਤੀਭਾਗੀਆਂ ਨੂੰ ਸੰਬੋਧਨ ਕੀਤਾ ਅਤੇ ਦੱਸਿਆ ਕਿ ਬੈਂਕ ਮੁਹਿੰਮ ਦੀ ਸਫ਼ਲਤਾ ਸੁਨਿਸ਼ਚਿਤ ਕਰਨ ਦੇ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ, ਜਿਸ ਨਾਲ ਬੰਗਲੁਰੂ ਸਰਕਲ ਦੇ ਪੈਨਸ਼ਨਭੋਗੀਆਂ ਨੂੰ ਲਾਭ ਹੋਵੇਗਾ। ਐੱਸਬੀਆਈ ਦੇ ਹਰੇਕ ਬ੍ਰਾਂਚ ਵਿੱਚ ਇੱਕ ਹੈਲਪ ਡੈਸਕ ਸਥਾਪਿਤ ਕੀਤਾ ਜਾਵੇਗਾ।

ਪੈਨਸ਼ਨਭੋਗੀ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਡਿਜੀਟਲ ਲਾਈਫ ਸਰਟੀਫਿਕੇਟ ਦਾ ਵਿਕਾਸ ਪੈਨਸ਼ਨਭੋਗੀਆਂ, ਖਾਸ ਤੌਰ ‘ਤੇ ਬਜੁਰਗਾਂ, ਦਿਵਿਯਾਂਗਾਂ ਅਤੇ ਹਸਤਪਾਲ ਵਿੱਚ ਭਰਤੀ ਲੋਕਾਂ ਦੇ ਲਈ ਜੀਵਨ ਨੂੰ ਅਸਾਨ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਸੀ। ਚਿਹਰਾ ਟੈਕਨੋਲੋਜੀ ਦੇ ਉਪਯੋਗ ਦੇ ਜ਼ਰੀਏ, ਉਹ ਅਜਿਹੇ ਪੈਨਸ਼ਨਭੋਗੀਆਂ ਦੇ ਘਰਾਂ, ਹਸਪਤਾਲਾਂ ਵਿੱਚ ਜਾ ਕੇ ਅਤੇ ਡੀਐੱਲਸੀ ਕੈਂਪ ਆਯੋਜਿਤ ਕਰਕੇ ਸਫ਼ਲਤਾਪੂਰਵਕ ਲਾਈਫ ਸਰਟੀਫਿਕੇਟ ਬਣਾਉਣ ਵਿੱਚ ਸਮਰੱਥ ਹੋ ਪਾਏ।
ਇਸ ਬੈਠਕ ਵਿੱਚ 400 ਤੋਂ ਅਧਿਕ ਪੈਨਸ਼ਨਭੋਗੀਆਂ ਨੇ ਹਿੱਸਾ ਲਿਆ ਅਤੇ ਪਥ-ਪ੍ਰਦਰਸ਼ਕ ਟੈਕਨੋਲੋਜੀ ਦੇ ਵਿਕਾਸ ‘ਤੇ ਅਤਿਅਧਿਕ ਸੰਤੁਸ਼ਟੀ ਵਿਅਕਤ ਕੀਤੀ, ਜਿਸ ਦਾ ਪੈਨਸ਼ਨਭੋਗੀਆਂ ਨੂੰ ਅਰਾਮ ਉਪਲਬਧ ਕਰਵਾਉਣ ਦੇ ਲਈ ਹੁਣ ਵਿਆਪਕ ਪੱਧਰ ‘ਤੇ ਉਪਯੋਗ ਕੀਤਾ ਜਾ ਰਿਹਾ ਹੈ।
ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ ਇਸ ਮੁਹਿੰਮ ਨੂੰ ਪੂਰੇ ਦੇਸ਼ ਵਿੱਚ ਸਫ਼ਲ ਬਣਾਉਣ ਦੇ ਲਈ ਹਰਸੰਭਵ ਪ੍ਰਯਤਨ ਕਰੇਗਾ।
**********
ਐੱਸਐੱਨਸੀ/ਪੀਕੇ
(Release ID: 1975080)
Visitor Counter : 198