ਟੈਕਸਟਾਈਲ ਮੰਤਰਾਲਾ

ਕੇਂਦਰ ਨੇ ਟੈਕਸਟਾਈਲ ਉਦਯੋਗ ਦੇ ਲਈ ਉਤਪਾਦਨ ਅਧਾਰਿਤ ਪ੍ਰੋਤਸਾਹਨ (ਪੀਐੱਲਆਈ) ਸਕੀਮ ਦੇ ਤਹਿਤ ਨਵੀਆਂ ਐਪਲੀਕੇਸ਼ਨ ਮੰਗਣ ਦੀ ਮਿਤੀ ਵਧਾਈ

Posted On: 01 NOV 2023 6:21PM by PIB Chandigarh

ਟੈਕਸਟਾਈਲ ਮੰਤਰਾਲੇ ਨੇ ਉਦਯੋਗ ਹਿਤਧਾਰਕਾਂ ਦੀਆਂ ਬੇਨਤੀਆਂ ਅਨੁਰੋਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪਹਿਲਾਂ ਐੱਮਐੱਮਐੱਫ ਪਰਿਧਾਨ, ਐੱਮਐੱਮਐੱਫ ਫੈਬ੍ਰਿਕ ਅਤੇ ਟੈਕਨੋਲੋਜੀ ਕੱਪੜੇ ਉਤਪਾਦਾਂ ਦੇ ਲਈ ਕੱਪੜਾ ਦੀ ਪੀਐੱਲਆਈ ਯੋਜਨਾ ਦੇ ਤਹਿਤ ਇਛੁੱਕ ਕੰਪਨੀਆਂ ਤੋਂ ਨਵੀਆਂ ਐਪਲੀਕੇਸ਼ਨਾਂ ਮੰਗਣ ਦੇ ਲਈ ਪੀਐੱਲਆਈ ਪੋਰਟਲ ਨੂੰ 31 ਅਗਸਤ 2023 ਤੱਕ ਫਿਰ ਤੋਂ ਖੋਲ੍ਹਣ ਦਾ ਫੈਸਲਾ ਲਿਆ ਸੀ। ਮੰਤਰਾਲੇ ਨੇ ਹੁਣ ਯੋਜਨਾ ਦੇ ਤਹਿਤ ਨਵੀਆਂ ਐਪਲੀਕੇਸ਼ਨਾਂ ਮੰਗਣ ਦੀ ਮਿਤੀ 31 ਦਸੰਬਰ 2023 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।

 

*****

ਏਡੀ/ਐੱਨਐੱਸ



(Release ID: 1974102) Visitor Counter : 83


Read this release in: English , Urdu , Hindi , Marathi