ਘੱਟ ਗਿਣਤੀ ਮਾਮਲੇ ਮੰਤਰਾਲਾ

ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਸਵੱਛਤਾ ਮੁਹਿੰਮ ਵਿੱਚ ਹਿੱਸਾ ਲਿਆ; ਮੰਤਰਾਲੇ ਦੇ ਸਟਾਫ ਨੂੰ ਰੋਜ਼ਾਨਾ ਜੀਵਨ ਵਿੱਚ ਸਰਵੋਤਮ ਸਫਾਈ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਅਤੇ ਵਿਸ਼ੇਸ਼ ਮੁਹਿੰਮ 3.0 ਵਿੱਚ ਵੱਧ ਤੋਂ ਵੱਧ ਭਾਗੀਦਾਰੀ ਲਈ ਪ੍ਰੇਰਿਤ ਕੀਤਾ


ਮੁਹਿੰਮ ਦੇ ਫੋਕਸ ਖੇਤਰਾਂ ਵਿੱਚ ਜਨਤਕ ਸ਼ਿਕਾਇਤਾਂ ਅਤੇ ਅਪੀਲਾਂ ਦਾ ਪ੍ਰਭਾਵਸ਼ਾਲੀ ਨਿਪਟਾਰਾ, ਸਫ਼ਾਈ ਮੁਹਿੰਮ ਅਤੇ ਕਬਾੜ ਦਾ ਨਿਪਟਾਰਾ ਸ਼ਾਮਲ

Posted On: 20 OCT 2023 12:46PM by PIB Chandigarh

ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਪੰਡਿਤ ਦੀਨਦਿਆਲ ਅੰਤੋਦਿਆ ਭਵਨ, ਸੀਜੀਓ ਕੰਪਲੈਕਸ, ਨਵੀਂ ਦਿੱਲੀ ਵਿਖੇ ਮੰਤਰਾਲੇ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਸਫਾਈ ਅਭਿਆਨ ਵਿੱਚ ਹਿੱਸਾ ਲਿਆ ਅਤੇ ਮੰਤਰਾਲੇ ਦੇ ਸਟਾਫ ਨੂੰ ਰੋਜ਼ਾਨਾ ਜੀਵਨ ਵਿੱਚ ਸਭ ਤੋਂ ਵਧੀਆ ਸਫਾਈ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਅਤੇ ਵਿਸ਼ੇਸ਼ ਮੁਹਿੰਮ 30 ਵਿੱਚ ਵੱਧ ਤੋਂ ਵੱਧ ਭਾਗੀਦਾਰੀ ਲਈ ਪ੍ਰੇਰਿਤ ਕੀਤਾ।

ਘੱਟ ਗਿਣਤੀ ਮਾਮਲੇ ਸਕੱਤਰ ਸ਼੍ਰੀ ਕਾਤੀਕਿਥਲਾ ਸ਼੍ਰੀਨਿਵਾਸ ਅਤੇ ਵਧੀਕ ਸਕੱਤਰ ਸ਼੍ਰੀ ਖਿੱਲੀ ਰਾਮ ਮੀਣਾ ਨੇ ਹਫਤਾਵਾਰੀ ਤੌਰ 'ਤੇ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਸਾਰੇ ਜੇਐੱਸ/ਡੀਡੀਜੀ ਨੂੰ ਬਕਾਇਆ ਹਵਾਲਿਆਂ ਦਾ ਨਿਪਟਾਰਾ ਕਰਨ ਅਤੇ ਕਬਾੜ/ਕੂੜਾ ਸਮੱਗਰੀ ਦੇ ਨਿਪਟਾਰੇ ਸਮੇਤ ਪੁਰਾਣੀਆਂ ਫਾਈਲਾਂ/ਭੌਤਿਕ ਰਿਕਾਰਡਾਂ ਦਾ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ।  ਬਕਾਇਆ ਹਵਾਲਿਆਂ ਦੇ ਨਿਪਟਾਰੇ ਵਿੱਚ ਪ੍ਰਾਪਤੀ ਦੀ ਸਥਿਤੀ ਨੂੰ ਨਿਯਮਿਤ ਤੌਰ 'ਤੇ ਐੱਸਸੀਡੀਪੀਐੱਮ ਪੋਰਟਲ 'ਤੇ ਅਪਡੇਟ ਕੀਤਾ ਜਾ ਰਿਹਾ ਹੈ।

(i) 14.09.2023 ਤੱਕ ਲੰਬਿਤ 317 ਜਨਤਕ ਸ਼ਿਕਾਇਤਾਂ ਅਤੇ 63 ਅਪੀਲਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।

(ii) ਵਿਸ਼ੇਸ਼ ਮੁਹਿੰਮ 3.0 ਦੌਰਾਨ ਸਫ਼ਾਈ ਅਭਿਆਨ ਲਈ ਸ਼ਨਾਖ਼ਤ ਕੀਤੀਆਂ ਸਾਰੀਆਂ ਚਾਰ ਥਾਵਾਂ 'ਤੇ ਸਵੱਛਤਾ ਮੁਹਿੰਮ ਚਲਾਈ ਗਈ ਹੈ।

(iii) ਕਬਾੜ ਅਤੇ ਰਹਿੰਦ-ਖੂੰਹਦ ਦੇ ਨਿਪਟਾਰੇ ਨਾਲ 1400 ਵਰਗ ਫੁੱਟ ਦਫ਼ਤਰੀ ਥਾਂ ਬਣਾਈ ਗਈ ਹੈ।

ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੇ ਨਿਯੰਤਰਣ ਅਧੀਨ ਕੰਮ ਕਰਨ ਵਾਲੀਆਂ ਸੰਸਥਾਵਾਂ/ਅਧੀਨ ਦਫਤਰਾਂ ਜਿਵੇਂ ਕਿ ਦਰਗਾਹ ਖਵਾਜਾ ਸਾਹਿਬ ਅਜਮੇਰ, ਰਾਜਸਥਾਨ, ਰਾਸ਼ਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਨਿਗਮ, ਕੇਂਦਰੀ ਵਕਫ ਕੌਂਸਲ, ਹੱਜ ਕਮੇਟੀ ਆਫ ਇੰਡੀਆ ਨੇ ਵੀ ਵਿਸ਼ੇਸ਼ ਮੁਹਿੰਮ 3.0 ਵਿੱਚ ਸਰਗਰਮੀ ਨਾਲ ਹਿੱਸਾ ਲਿਆ ਹੈ। ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਅਤੇ ਸਫ਼ਲ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

2 ਤੋਂ 31 ਅਕਤੂਬਰ, 2023 ਤੱਕ ਘੱਟ-ਗਿਣਤੀ ਮਾਮਲਿਆਂ ਦੇ ਮੰਤਰਾਲੇ ਅਤੇ ਇਸਦੇ  ਅਧੀਨ ਸੰਸਥਾਵਾਂ ਵਿੱਚ ਵਿਸ਼ੇਸ਼ ਮੁਹਿੰਮ 3.0 ਚੱਲ ਰਹੀ ਹੈ। ਮੁਹਿੰਮ ਦੇ ਮੁੱਖ ਫੋਕਸ ਖੇਤਰਾਂ ਵਿੱਚ ਜਨਤਕ ਸ਼ਿਕਾਇਤਾਂ ਦਾ ਪ੍ਰਭਾਵਸ਼ਾਲੀ ਨਿਪਟਾਰਾ, ਸੰਸਦ ਮੈਂਬਰਾਂ ਦੇ ਹਵਾਲੇ, ਅੰਤਰ-ਮੰਤਰਾਲੇ ਦੇ ਹਵਾਲੇ, ਸੰਸਦ ਦੇ ਭਰੋਸੇ, ਸਫਾਈ ਅਭਿਆਨ, ਕੂੜੇ ਦਾ ਨਿਪਟਾਰਾ ਸ਼ਾਮਲ ਹੈ।

ਮੁਹਿੰਮ ਦੇ ਤਿਆਰੀ ਪੜਾਅ (14 ਤੋਂ 30 ਸਤੰਬਰ, 2023) ਦੀ ਵਰਤੋਂ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਬਣਾਉਣ, ਮੁਹਿੰਮ ਲਈ ਜ਼ਮੀਨੀ ਵਰਕਰਾਂ ਨੂੰ ਲਾਮਬੰਦ ਕਰਨ, ਲੰਬਿਤ ਪਏ ਕੰਮਾਂ ਦੀ ਪਛਾਣ ਕਰਨ; ਮੁਹਿੰਮ ਦੀਆਂ ਸਾਈਟਾਂ ਨੂੰ ਅੰਤਿਮ ਰੂਪ ਦੇਣਾ; ਕਬਾੜ ਅਤੇ ਬੇਲੋੜੀ ਸਮੱਗਰੀ ਦੀ ਪਛਾਣ ਕਰਨ ਲਈ ਕੀਤੀ ਗਈ।

***

ਐੱਸਐੱਸ/ਟੀਕੇ 



(Release ID: 1973401) Visitor Counter : 51