ਖਾਣ ਮੰਤਰਾਲਾ
azadi ka amrit mahotsav

ਖਣਿਜ ਉਤਪਾਦਨ ਵਿੱਚ ਅਗਸਤ, 2023 ਦੌਰਾਨ 12.3% ਦਾ ਵਾਧਾ ਹੋਇਆ


ਅਪ੍ਰੈਲ-ਅਗਸਤ 2023-24 ਸੰਚਤ ਵਾਧਾ 8.3% ਨੂੰ ਛੋਹਿਆ

प्रविष्टि तिथि: 23 OCT 2023 4:07PM by PIB Chandigarh

ਇੰਡੀਅਨ ਬਿਊਰੋ ਆਫ ਮਾਈਨਜ਼ (ਆਈਬੀਐੱਮ) ਦੇ ਆਰਜ਼ੀ ਅੰਕੜਿਆਂ ਅਨੁਸਾਰ ਅਗਸਤ, 2023 (ਅਧਾਰ: 2011-12=100) ਮਹੀਨੇ ਲਈ ਖਣਨ ਅਤੇ ਖੱਡਾਂ ਦੇ ਖੇਤਰ ਦੇ ਖਣਿਜ ਉਤਪਾਦਨ ਦਾ ਸੂਚਕ ਅੰਕ ਅਗਸਤ, 2022 ਦੇ ਮਹੀਨੇ ਦੇ ਪੱਧਰ 111.9 ਦੇ ਮੁਕਾਬਲੇ 12.3% ਵੱਧ ਹੈ। ਇਸੇ ਸਮੇਂ ਦੌਰਾਨ ਅਪ੍ਰੈਲ-ਅਗਸਤ, 2023-24 ਦੀ ਮਿਆਦ ਲਈ ਸੰਚਤ ਵਾਧਾ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 8.3 ਫ਼ੀਸਦ ਹੈ। ਅਗਸਤ, 2023 ਵਿੱਚ ਮਹੱਤਵਪੂਰਨ ਖਣਿਜਾਂ ਦਾ ਉਤਪਾਦਨ ਪੱਧਰ ਸੀ: ਕੋਲਾ 684 ਲੱਖ ਟਨ, ਲਿਗਨਾਈਟ 28 ਲੱਖ ਟਨ, ਕੁਦਰਤੀ ਗੈਸ (ਵਰਤੀ ਗਈ) 3110 ਮਿਲੀਅਨ ਕਿਊਸਿਕ ਮੀਟਰ, ਪੈਟਰੋਲੀਅਮ (ਕੱਚਾ) 25 ਲੱਖ ਟਨ, ਬਾਕਸਾਈਟ 1428 ਹਜ਼ਾਰ ਟਨ, ਕ੍ਰੋਮਾਈਟ 148 ਹਜ਼ਾਰ ਟਨ, ਕਾਪਰ ਕੰਸਨਟ੍ਰੇਟ 10 ਹਜ਼ਾਰ ਟਨ, ਸੋਨਾ 113 ਕਿਲੋ, ਲੋਹਾ 181 ਲੱਖ ਟਨ, ਲੈੱਡ ਕੰਸਨਟ੍ਰੇਟ 30 ਹਜ਼ਾਰ ਟਨ, ਮੈਂਗਨੀਜ਼ 233 ਹਜ਼ਾਰ ਟਨ, ਜ਼ਿੰਕ ਕੰਸਨਟ੍ਰੇਟ 132 ਹਜ਼ਾਰ ਟਨ, ਚੂਨਾ ਪੱਥਰ 365 ਲੱਖ ਟਨ, ਫਾਸਫੋਰਾਈਟ 107 ਹਜ਼ਾਰ ਟਨ ਅਤੇ ਮੈਗਨੇਸਾਈਟ 10 ਹਜ਼ਾਰ ਟਨ। 

ਅਗਸਤ, 2022 ਦੇ ਮੁਕਾਬਲੇ ਅਗਸਤ, 2023 ਦੌਰਾਨ ਸਕਾਰਾਤਮਕ ਵਾਧਾ ਦਰਸਾਉਣ ਵਾਲੇ ਮਹੱਤਵਪੂਰਨ ਖਣਿਜਾਂ ਵਿੱਚ ਸ਼ਾਮਲ ਹਨ: ਸੋਨਾ (46.8%), ਫਾਸਫੋਰਾਈਟ (40.7%), ਮੈਂਗਨੀਜ਼ ਓਰ (36.9%), ਕਾਪਰ ਕੰਸਨਟ੍ਰੇਟ(18.9%), ਕੋਲਾ (17.8%), ਲੋਹਾ (14.9%), ਚੂਨਾ ਪੱਥਰ (13.8%), ਕੁਦਰਤੀ ਗੈਸ (ਯੂ) (9.9%), ਮੈਗਨੇਸਾਈਟ (4.5%), ਪੈਟਰੋਲੀਅਮ (ਕੱਚਾ) (2.1%), ਕ੍ਰੋਮਾਈਟ (1.4%) ਅਤੇ ਹੋਰ ਮਹੱਤਵਪੂਰਨ ਖਣਿਜ, ਜੋ ਨਕਾਰਾਤਮਕ ਵਿਕਾਸ ਦਰਸਾਉਂਦੇ ਹਨ, ਵਿੱਚ ਸ਼ਾਮਲ ਹਨ: ਬਾਕਸਾਈਟ (-1.5%), ਜ਼ਿੰਕ ਕੰਸਨਟ੍ਰੇਟ  (-4.1%), ਲਿਗਨਾਈਟ (-5.4%) ਅਤੇ ਲੈੱਡ ਕੰਸਨਟ੍ਰੇਟ (-15.1%)

*********

ਬੀਵਾਈ/ਆਰਕੇਪੀ


(रिलीज़ आईडी: 1973252) आगंतुक पटल : 131
इस विज्ञप्ति को इन भाषाओं में पढ़ें: Kannada , English , Urdu , हिन्दी , Marathi , Tamil