ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਭਾਰਤ ਵਿੱਚ 6ਜੀ ਮਾਨਕੀਕਰਣ ਦੀ ਅਗਵਾਈ-ਸਮਰੱਥਾ, ਦੇਸ਼ ਅਜਿਹੀਆਂ ਟੈਕਨੋਲੋਜੀਆਂ ਦਾ ਆਲਮੀ ਨਿਰਯਾਤਕ ਬਣ ਸਕਦਾ ਹੈ: ਵਿਗਿਆਨ ਅਤੇ ਟੈਕਨੋਲੋਜੀ (ਡੀਐੱਸਟੀ) ਸਕੱਤਰ

Posted On: 29 OCT 2023 5:11PM by PIB Chandigarh

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਪ੍ਰੋਫੈਸਰ ਅਭੈ ਕਰੰਦੀਕਰ ਨੇ ਕਿਹਾ ਕਿ ਭਾਰਤ ਵਿੱਚ ਸਵਦੇਸ਼ੀ 5ਜੀ ਟੈਕਨੋਲੋਜੀ, ਸਿੱਖਿਆ ਸ਼ਾਸਤਰੀਆਂ, ਉਦਯੋਗਪਤੀਆਂ ਅਤੇ ਸਟਾਰਟ-ਅੱਪਸ ਦੇ ਖੋਜਕਾਰਾਂ ਦੀ ਪ੍ਰਤੀਬੱਧ ਅਤੇ ਸਮਰਪਿਤ ਟੀਮ ਦੇ ਕੋਲ ਦੇਸ਼ ਨੂੰ ਮੋਬਾਇਲ ਨੈੱਟਵਰਕ ਟੈਕਨੋਲੋਜੀ ਦਾ ਈਕੋ-ਸਿਸਟਮ ਮਜ਼ਬੂਤ ਕਰਨ ਦੀ ਸ਼ਕਤੀ ਹੈ। ਪ੍ਰੋਫੈਸਰ ਕਰੰਦੀਕਰ 29 ਅਕਤੂਬਰ, 2023 ਨੂੰ ਇੰਡੀਅਨ ਮੋਬਾਇਲ ਕਾਂਗਰਸ (ਆਈਐੱਮਸੀ) ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।

ਪ੍ਰੋਫੈਸਰ ਕਰੰਦੀਕਰ ਨੇ ਦੁਵੱਲੀ ਅੰਤਰਰਾਸ਼ਟਰੀ ਵਰਕਸ਼ਾਪ ਦੇ ਦੌਰਾਨ ਆਪਣੇ ਸੈਸ਼ਨ ਵਿੱਚ ਕਿਹਾ ਕਿ ਸਾਡੇ ਕੋਲ 6ਜੀ ਮਾਨਕੀਕਰਣ ਨੂੰ ਹੁਣ ਉਸ ਤਰ੍ਹਾਂ ਨਾਲ ਤੋਂ ਅੱਗੇ ਵੱਧਣ ਦਾ ਅਵਸਰ ਹੈ ਜਿਸ ਬਾਰੇ ਅਸੀਂ ਅਸਲ ਵਿੱਚ ਪਹਿਲਾਂ ਨਹੀਂ ਸੋਚਿਆ ਸੀ। ਉਨ੍ਹਾਂ ਨੇ ਕਿਹਾ ਕਿ ਆਗਾਮੀ ਵਰ੍ਹਿਆਂ ਵਿੱਚ ਭਾਰਤ ਅਜਿਹੀਆਂ ਟੈਕਨੋਲੋਜੀਆਂ ਦਾ ਆਲਮੀ ਨਿਰਯਾਤਕ ਬਣ ਸਕਦਾ ਹੈ। 6ਜੀ ਮਾਨਕੀਕਰਣ ਭਾਰਤੀ ਮੋਬਾਇਲ ਕਾਂਗਰਸ (ਆਈਐੱਮਸੀ) ਦੇ ਹਿੱਸੇ ਦੇ ਰੂਪ ਵਿੱਚ ਆਯੋਜਿਤ ਹੋਇਆ ਹੈ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 27 ਅਕਤੂਬਰ, 2023 ਨੂੰ ਭਾਰਤੀ ਮੋਬਾਇਲ ਕਾਂਗਰਸ ਦਾ ਉਦਘਾਟਨ ਕੀਤਾ ਸੀ।

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਨੇ ਕਿਹਾ ਕਿ “ਜਿਵੇਂ ਕਿ ਤੁਸੀਂ ਜਾਣਦੇ ਹੋਂ ਕਿ 5ਜੀ ਖੁਦ 2ਜੀ ਅਤੇ 3ਜੀ ਮੋਬਾਇਲ ਨੈੱਟਵਰਕ ਨਾਲ ਇੱਕ ਆਦਰਸ਼ ਬਦਲਾਅ ਸੀ, ਜਦੋਂਕਿ 6 ਜੀ ਅਸਲ ਵਿੱਚ ਇੱਕ ਗੇਮ ਚੇਂਜਰ ਹੋਵੇਗਾ ਅਤੇ ਭਾਰਤ 6ਜੀ ਅਨੁਸੰਧਾਨ ਅਤੇ ਮਾਨਣੀਕਰਣ ਨੂੰ ਇੱਕ ਬਹੁਤ ਅਲੱਗ ਤਰੀਕੇ ਤੋਂ ਪ੍ਰਭਾਵਿਤ ਕਰਨ ਦੇ ਲਈ ਉਪਯੋਗੀ ਪਰਿਦ੍ਰਿਸ਼ ਪੇਸ਼ ਕਰ ਰਿਹਾ ਹੈ।”

ਉਨ੍ਹਾਂ ਨੇ ਕਿਹਾ ਕਿ ਮੋਬਾਇਲ ਸੰਚਾਰ ਦੇ ਆਗਮਨ ਦੇ ਨਾਲ, ਭਾਰਤ ਆਲਮੀ ਡੇਟਾ ਵੈਲੂਮ ਵਿੱਚ ਵੱਡਾ ਯੋਗਦਾਨ ਦੇ ਰਿਹਾ ਹੈ ਅਤੇ 2030 ਤੱਕ ਮਾਨਕ ਮੋਬਾਇਲ ਸੰਚਾਰ ਤੋਂ ਪੈਦਾ ਕੁੱਲ ਡੇਟਾ ਵਿੱਚ ਭਾਰਤ ਦੀ ਹਿੱਸੇਦਾਰੀ ਇੱਕ ਤਿਹਾਈ ਜਾਂ ਉਸ ਤੋਂ ਵੀ ਅਧਿਕ ਹੋ ਸਕਦੀ ਹੈ।  

"ਸਾਡੇ ਕੋਲ ਬਹੁਤ ਜ਼ਿਆਦਾ ਤੋਂ ਲੈ ਕੇ ਬਹੁਤ ਘੱਟ ਤੱਕ ਡਾਟਾ ਦਰ ਤੱਕ,  ਬਹੁਤ ਕਠਿਨ ਲੇਟੈਂਸੀ ਤੋਂ ਲੈ ਕੇ ਘੱਟ ਲੇਟੈਂਸੀ ਐਪਲੀਕੇਸ਼ਨਾਂ, ਵਿਖਮ (heterogeneous) ਰੇਡੀਓ ਐਕਸੈਸ ਟੈਕਨੋਲੋਜੀਆਂ ਅਤੇ ਐਕਸੈਸ ਉਪਕਰਣਾਂ ਦੀ ਇੱਕ ਲੜੀ ਤੱਕ ਵਿਭਿੰਨ ਪ੍ਰਕਾਰ ਦੇ ਉਪਯੋਗ ਦੇ ਮਾਮਲੇ ਹੋਣਗੇ। ਭਾਰਤ ਵਿੱਚ ਇਹ ਵਿਵਿਧਤਾ ਸੈਲੁਲਰ ਮੋਬਾਇਲ ਸੰਚਾਰ ਅਤੇ ਵਾਈ-ਫਾਈ, ਡ੍ਰੋਨ, ਸੈਟੇਲਾਈਟ, ਟਰੈੱਸਟਰੀਅਲ ਨੈੱਟਵਰਕਸ, ਸੈਂਸਰ ਅਤੇ ਇੰਟਰਨੈੱਟ ਆਵ੍ ਥਿੰਗਜ (ਆਈਓਟੀ) ਦੇ ਜ਼ਰੀਏ ਜੁੜੇ ਉਪਕਰਣਾਂ ਦੇ ਲਈ ਇੱਕ ਉਪਯੋਗੀ ਟੈਸਟ ਪਰਿਦ੍ਰਿਸ਼ ਹੋਵੇਗਾ। 

ਉਨ੍ਹਾਂ ਨੇ ਕਿਹਾ ਕਿ ਜਿੱਥੋਂ ਤੱਕ ਮਾਨਕੀਕਰਣ ਅਤੇ ਪੇਟੈਂਟ ਦਾਖਿਲ ਕਰਨ ’ਤੇ ਖੋਜ ਦਾ ਸਵਾਲ ਹੈ, ਸਾਨੂੰ ਅਜੇ ਹੁਣ ਵੀ ਇੱਕ ਲੰਬਾ ਰਸਤਾ ਤੈਅ ਕਰਨਾ ਹੈ। ਨਾਲ ਹੀ, ਕੋਰ ਨੈੱਟਵਰਕ ਵਿੱਚ ਵੀ ਕਾਫੀ ਕੰਮ ਕਰਨ ਦੀ ਜ਼ਰੂਰਤ ਹੈ। ਕੋਰ ਨੈੱਟਵਰਕ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਆਉਣਗੀਆਂ ਅਤੇ ਉਨ੍ਹਾਂ ਨੂੰ ਦੂਰ ਕਰਨ ਦੇ ਲਈ, ਇੱਕ ਕੁਸ਼ਲ ਹਿਟੋਰੀਜ਼ਿਨੀਅਮ ਰੇਡੀਓ ਐਕਸੈਸ ਟੈਕਨੋਲੋਜੀ ਜੋ ਕੋਰ ਨੈੱਟਵਰਕ ਵਿੱਚ ਵੱਡੀ ਮਾਤਰਾ ਵਿੱਚ ਡੇਟਾ ਪੰਪ ਕਰਨ ਵਿੱਚ ਮਦਦ ਕਰ ਸਕਦੀ ਹੈ, ਬਹੁਤ ਉਪਯੋਗੀ ਹੋਵੇਗੀ। “ਇਨ੍ਹਾਂ ਖੇਤਰਾਂ ਵਿੱਚ ਆਉਣ ਵਾਲੀਆਂ ਅਨੁਸੰਧਾਨ ਚੁਣੌਤੀਆਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ ਰਾਸ਼ਟਰੀ ਸਾਈਬਰ ਫਿਜ਼ੀਕਲ ਸਿਸਟਮ ਮਿਸ਼ਨ (ਐੱਨਐੱਮਆਈਸੀਪੀਐੱਸ) ਜਿਹੀ ਪਹਿਲ ਦੇ ਜ਼ਰੀਏ ਸਮਰਥਨ ਦਿੱਤਾ ਜਾ ਸਕਦਾ ਹੈ। ਪ੍ਰਾਥਮਿਕ ਟੈਲੀਫੋਨ ਕਨੈਕਟੀਵਿਟੀ ਦੇ ਇਲਾਵਾ, ਇਹ ਖੇਤੀ, ਸਿਹਤ, ਟ੍ਰਾਂਸਪੋਰਟ, ਰਸਦ ਆਦਿ ਖੇਤਰਾਂ ਵਿੱਚ ਸੰਚਾਰ ਦਾ ਵਿਸਤਾਰ ਕਰ ਸਕਦਾ ਹੈ। ਇਸ ਦੇ ਇਲਾਵਾ, ਏਐੱਨਆਰਐੱਫ ਦੇ ਜਲਦੀ ਹੀ ਸ਼ੁਰੂ ਹੋਣ ਤੋਂਇਨ੍ਹਾਂ ਵਿੱਚੋਂ ਕੁਝ ਐਡਵਾਂਸ ਖੇਤਰਾਂ ਵਿੱਚ ਫੰਡਿੰਗ ਦੇ ਨਵੇਂ ਤੰਤਰ ਸਥਾਪਿਤ ਹੋ ਸਕਦੇ ਹਨ।”

 

ਉਨ੍ਹਾਂ ਨੇ ਟੈਕਨੋਲੋਜੀ ਇਨੋਵੇਸ਼ਨ ਹੱਬ ਦੁਆਰਾ ਭਾਰਤੀ ਮੋਬਾਇਲ ਕਾਂਗਰਸ ਵਿੱਚ ਲਗਾਈਆਂ ਗਈਆਂ ਵਿਭਿੰਨ ਸਟਾਲਾਂ ਦਾ ਵੀ ਦੌਰਾ ਕੀਤਾ ਅਤੇ ਪ੍ਰਦਰਸ਼ਿਤ ਟੈਕਨੋਲੋਜੀਆਂ ਬਾਰੇ ਚਰਚਾ ਕੀਤੀ।

ਇਸ ਦੌਰਾਨ ਸਰਕਾਰ, ਸਿੱਖਿਆ ਜਗਤ ਅਤੇ ਉਦਯੋਗ ਜਗਤ ਦੇ ਮੰਨੇ-ਪ੍ਰਮੰਨੇ ਵਿਅਕਤੀ ਮੌਜੂਦ ਸਨ। ਇਸ ਤਿੰਨ ਦਿਨਾਂ ਕਾਂਗਰਸ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਅਪੂਰਵ ਚੰਦਰਾ, ਟ੍ਰਾਈ ਦੇ ਸਕੱਤਰ ਸ਼੍ਰੀ ਵੀ. ਰਘੁਨੰਦਨ, ਸੀ-ਡਾਟ ਦੇ ਸ਼੍ਰੀ ਆਰ.ਕੇ. ਉਪਾਧਿਆਏ, ਟੀਈਸੀ ਦੇ ਸਲਾਹਕਾਰ ਸ਼੍ਰੀ ਆਰ.ਆਰ ਮਿੱਤਰ ਨੇ ਵਰਕਸ਼ਾਪ ਦੇ ਵਿਭਿੰਨ ਸੈਸ਼ਨਾਂ ਵਿੱਚ ਹਿੱਸਾ ਲਿਆ ਅਤੇ ਮੋਬਾਇਲ ਨੈੱਟਵਰਕ, ਮਾਨਕੀਕਰਣ ਅਤੇ ਸਬੰਧਿਤ ਮੁੱਦਿਆਂ ’ਤੇ ਚਰਚਾ ਕੀਤੀ ।

 

***

ਐੱਸਐੱਨਸੀ/ਪੀਕੇ


(Release ID: 1973112) Visitor Counter : 138