ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਨੇ ਜੋਧਪੁਰ ਵਿੱਚ ਆਯੋਜਿਤ ਵਿਗਿਆਨ ਅਤੇ ਟੈਕਨੋਲੋਜੀ ਕਲੱਸਟਰ ਦੀ ਪਹਿਲੀ ਸੰਯੁਕਤ ਮੀਟਿੰਗ ਦੀ ਪ੍ਰਧਾਨਗੀ ਕੀਤੀ ।

Posted On: 28 OCT 2023 6:59PM by PIB Chandigarh

ਪ੍ਰੋਫੈਸਰ ਅਜੈ ਕੁਮਾਰ ਸੂਦ, ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ (ਪੀਐੱਸਏ), ਨੇ 26-27 ਅਕਤੂਬਰ, 2023 ਨੂੰ ਰਾਜਸਥਾਨ ਦੇ ਜੋਧਪੁਰ ਵਿੱਚ ਆਯੋਜਿਤ ਵਿਗਿਆਨ ਅਤੇ ਟੈਕਨੋਲੋਜੀ (ਐੱਸਐਂਡਟੀ) ਕਲੱਸਟਰਾਂ ਦੀ ਪਹਿਲੀ ਸੰਯੁਕਤ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦਾ ਆਯੋਜਨ ਜੋਧਪੁਰ ਸਿਟੀ ਨਾਲੇਜ ਐਂਡ ਇਨੋਵੇਸ਼ਨ ਫਾਊਂਡੇਸ਼ਨ (ਜੇਸੀਕੇਆਈਐੱਫ) ਦੁਆਰਾ ਕੀਤਾ ਗਿਆ ਸੀ ਅਤੇ  ਇਸ ਦੀ ਮੇਜ਼ਬਾਨੀ ਭਾਰਤੀ ਟੈਕਨੋਲੋਜੀ ਸੰਸਥਾਨ (ਆਈਆਈਟੀ) ਜੋਧਪੁਰ ਨੇ ਕੀਤੀ।

ਸਿਟੀ ਐੱਸਐਂਡਟੀ ਕਲੱਸਟਰ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਦੀ ਇੱਕ ਪ੍ਰਮੁੱਖ ਪਹਿਲ ਹੈ, ਜੋ ਪ੍ਰਧਾਨ ਮੰਤਰੀ ਦੀ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ਸਲਾਹਕਾਰ ਕੌਂਸਲ (ਪੀਐੱਮ-ਐੱਸਟੀਏਸੀ) ​​ਦੀ ਸਿਫ਼ਾਰਸ਼ 'ਤੇ 2020 ਵਿੱਚ ਸ਼ੁਰੂ ਕੀਤੀ ਗਈ ਸੀ। ਪਹਿਲ ਦਾ ਉਦੇਸ਼ ਵਿੱਦਿਅਕ ਸੰਸਥਾਵਾਂ, ਖੋਜ ਅਤੇ ਵਿਕਾਸ ਸੰਸਥਾਵਾਂ, ਉਦਯੋਗਾਂ, ਸਟਾਰਟਅੱਪ ਅਤੇ ਸਥਾਨਕ ਸਰਕਾਰਾਂ ਨੂੰ ਇਕੱਠੇ ਲਿਆ ਕੇ ਐੱਸਐਂਡਟੀ ਉਪਾਵਾਂ ਰਾਹੀਂ ਸਥਾਨਕ ਚੁਣੌਤੀਆਂ ਨਾਲ ਨਜਿੱਠਣਾ ਹੈ। ਬੰਗਲੁਰੂ, ਭੁਵਨੇਸ਼ਵਰ, ਦਿੱਲੀ, ਹੈਦਰਾਬਾਦ, ਜੋਧਪੁਰ, ਪੁਣੇ ਅਤੇ ਚੰਡੀਗੜ੍ਹ ਵਿਖੇ ਹਾਲ ਹੀ ਵਿੱਚ ਸਥਾਪਤ ਉੱਤਰੀ ਖੇਤਰ ਕਲੱਸਟਰ ਸੱਤ ਐੱਸਐਂਡਟੀ ਕਲੱਸਟਰ ਹਨ ਜੋ ਵਰਤਮਾਨ ਵਿੱਚ ਕਾਰਜਸ਼ੀਲ ਹਨ। ਸਾਰੇ ਸਹਿਯੋਗ ਕਰਦੇ ਹੋਏ ਸਾਥ ਮਿਲਕੇ ਖੇਤਰੀ ਮੁੱਦਿਆਂ ਦੇ ਹੱਲ ਲੱਭਣ ਲਈ ਮਿਲ ਕੇ ਕੰਮ ਕਰ ਰਹੇ ਹਨ।

ਆਪਣੇ ਮੁੱਖ ਭਾਸ਼ਣ ਵਿੱਚ, ਪ੍ਰੋਫੈਸਰ ਸੂਦ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਐੱਸਐਂਡਟੀ ਕਲੱਸਟਰ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਦੀ ਇੱਕ ਵਿਲੱਖਣ ਪਹਿਲ ਹੈ, ਜੋ ਖੋਜ ਦੇ ਟ੍ਰਾਂਸਲੇਸ਼ਨਲ ਪਹਿਲੂਆਂ 'ਤੇ ਕੇਂਦਰਿਤ ਕਰਦੇ ਹਨ। ਇਨ੍ਹਾਂ ਸਮੂਹਾਂ ਦੀ ਸਮੂਹਿਕ ਤਾਕਤ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੂੰ  ਸਹਿਯੋਗੀ ਐੱਸਐਂਡਟੀ ਉਪਾਵਾਂ ਦੁਆਰਾ ਖੇਤਰੀ ਚੁਣੌਤੀਆਂ ਨੂੰ ਹੱਲ ਕਰਨ ਦੀ ਉਨ੍ਹਾਂ ਦੀ ਸਮਰੱਥਾ ਦੱਸੀ । ਉਨ੍ਹਾਂ ਉਮੀਦ ਪ੍ਰਗਟਾਈ ਕਿ ਕਲੱਸਟਰਾਂ ਦੀ ਇਸ ਸਾਂਝੀ ਮੀਟਿੰਗ ਵਿੱਚ ਕਲੱਸਟਰਾਂ ਦੇ ਇਕੱਠੇ ਆਉਣ ਨਾਲ ਅਜਿਹੇ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ ਜੋ ਵਧੇਰੇ ਆਪਸੀ ਸਹਿਯੋਗੀ, ਅੰਤਰ-ਅਨੁਸ਼ਾਸਨੀ ਅਤੇ ਰਾਸ਼ਟਰੀ ਤਰਜੀਹਾਂ ਦੇ ਅਨੁਕੂਲ ਹੋਣ। ਹਾਲਾਂਕਿ, ਉਨ੍ਹਾਂ ਨੇ ਲੰਬੇ ਸਮੇਂ ਵਿੱਚ ਕਲੱਸਟਰਾਂ ਦੀ ਸਥਿਰਤਾ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਇਸ ਲਈ ਇਹ ਜ਼ਰੂਰੀ ਹੈ ਕਿ ਹਰੇਕ ਕਲੱਸਟਰ ਆਪਣੀ ਸਥਿਰਤਾ ਯੋਜਨਾ ਲਈ ਕੰਮ ਕਰੇ।

(ਪੀਐਸੱਏ ਪ੍ਰੋਫੈਸਰ ਸੂਦ ਐੱਸਐਂਡਟੀ ਕਲੱਸਟਰਾਂ ਦੀ ਸਾਂਝੀ ਮੀਟਿੰਗ ਵਿੱਚ ਮੁੱਖ ਭਾਸ਼ਣ ਦਿੰਦੇ ਹੋਏ) 

ਹਾਲ ਹੀ ਵਿੱਚ ਐਲਾਨੇ ਗਏ ਡਰਾਫਟ ਨੈਸ਼ਨਲ ਡੀਪ ਟੈਕ ਸਟਾਰਟਅਪ ਪਾਲਿਸੀ ਦਾ ਹਵਾਲਾ ਦਿੰਦੇ ਹੋਏ, ਪ੍ਰੋਫੈਸਰ ਸੂਦ ਨੇ ਸੁਝਾਅ ਦਿੱਤਾ ਕਿ ਕਲੱਸਟਰ ਇਸ ਨੀਤੀ ਢਾਂਚੇ ਦੇ ਤਹਿਤ ਕੰਮ ਕਰ ਰਹੇ ਵੱਖ-ਵੱਖ ਡੀਪ ਟੈੱਕ ਸਟਾਰਟਅੱਪਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸਹਿਯੋਗ ਕਰ ਸਕਦੇ ਹਨ।

 ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਦੇ ਵਿਗਿਆਨਕ ਸਕੱਤਰ ਡਾ. ਪਰਵਿੰਦਰ ਮੈਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ, "ਕਲੱਸਟਰਾਂ ਨੇ ਦੁਨੀਆ ਭਰ ਵਿੱਚ ਉੱਦਮਤਾ ਅਤੇ ਨਵੀਨਤਾ ਦਾ ਪ੍ਰਕਾਸ਼ ਫੈਲਾਇਆ ਹੈ ਅਤੇ ਸੰਸਥਾਵਾਂ ਨੂੰ ਸੀਮਾਵਾਂ ਤੋਂ ਪਾਰ ਜਾਣ ਵਿੱਚ ਮਦਦ ਕੀਤੀ ਹੈ।" ਉਨ੍ਹਾਂ ਨੇ ਰਾਸ਼ਟਰੀ ਅਤੇ ਗਲੋਬਲ ਪੱਧਰ 'ਤੇ ਮੁਕਾਬਲੇ ਨੂੰ ਉਤਸ਼ਾਹਿਤ ਕਰਦੇ ਹੋਏ ਸਾਂਝੇ ਵਾਤਾਵਰਣ ਅਤੇ ਖੇਤਰੀ ਹੱਲ ਪ੍ਰਦਾਤਾਵਾਂ ਵਜੋਂ ਐੱਸਐਂਡਟੀ ਕਲੱਸਟਰਾਂ ਦੀ ਭੂਮਿਕਾ ਬਾਰੇ ਗੱਲ ਕੀਤੀ। ਡਾ. ਮੈਨੀ ਨੇ ਭਾਰਤ ਦੇ ਗਲੋਬਲ ਇਨੋਵੇਸ਼ਨ ਇੰਡੈਕਸ (ਜੀਆਈਆਈ) ਨੂੰ ਹੁਲਾਰਾ ਦੇਣ ਅਤੇ ਵਿਸ਼ਵ ਅਰਥਵਿਵਸਥਾ ਵਿੱਚ ਯੋਗਦਾਨ ਪਾਉਣ ਵਿੱਚ ਐੱਸਐਂਡਟੀ ਕਲੱਸਟਰਾਂ ਦੀ ਮੁੱਖ ਭੂਮਿਕਾ ਨੂੰ ਉਜਾਗਰ ਕੀਤਾ। 

ਇਸ ਤੋਂ ਇਲਾਵਾ, ਡਾ. ਮੈਨੀ ਨੇ ਗਿਆਨ ਦੇ ਆਦਾਨ-ਪ੍ਰਦਾਨ ਲਈ ਇੱਕ ਪਲੈਟਫਾਰਮ ਵਜੋਂ ਐੱਸਐਂਡਟੀ ਕਲੱਸਟਰਾਂ ਦੀ ਸਾਂਝੀ ਮੀਟਿੰਗ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਹ ਮੀਟਿੰਗ ਸਥਾਪਤ ਸਮੂਹਾਂ ਤੋਂ ਨਵੇਂ ਸਮੂਹਾਂ ਵਿੱਚ ਸਭ ਤੋਂ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਦੀ ਸੁਵਿਧਾ ਪ੍ਰਦਾਨ ਕਰਦੀ ਹੈ, ਅਤੇ ਸਾਰੇ ਸਮੂਹਾਂ ਵਿੱਚ ਆਪਸੀ ਸਿੱਖਣ ਅਤੇ ਵਿਕਾਸ ਦੇ ਮਾਹੌਲ ਨੂੰ ਉਤਸ਼ਾਹਿਤ ਕਰਦੀ ਹੈ।

 (ਡਾ. ਪਰਵਿੰਦਰ ਮੈਣੀ, ਵਿਗਿਆਨਕ ਸਕੱਤਰ, ਪੀਐੱਸਏ ਦਫ਼ਤਰ, ਐੱਸਐਂਡਟੀ ਕਲੱਸਟਰਾਂ ਦੀ ਸਾਂਝੀ ਮੀਟਿੰਗ ਵਿੱਚ ਉਦਘਾਟਨੀ ਭਾਸ਼ਣ ਦਿੰਦੇ ਹੋਏ)

ਦੋ ਦਿਨਾਂ ਮੀਟਿੰਗ ਵਿੱਚ ਸਮੂਹਾਂ ਵਿਚਕਾਰ ਅੰਤਰ-ਅਨੁਸ਼ਾਸਨੀ ਸਹਿਯੋਗ ਲਈ ਪਛਾਣੇ ਗਏ ਵਿਸ਼ਿਆਂ ਅਤੇ ਮੌਕਿਆਂ 'ਤੇ ਡੂੰਘਾਈ ਨਾਲ ਚਰਚਾ ਹੋਈ। ਕਵਰ ਕੀਤੇ ਗਏ ਵਿਸ਼ੇ ਸਨ: ਸਿਹਤ, ਊਰਜਾ ਅਤੇ ਵਾਤਾਵਰਣ, ਐਗਰੀਟੈਕ ਅਤੇ ਪੋਸ਼ਣ, ਐੱਸਟੀਈਐੱਮ ਸਿੱਖਿਆ,ਐੱਸਐਂਡਟੀ ਦੁਆਰਾ ਆਜੀਵਿਕਾ, ਉੱਤਰ ਪੂਰਬ ਪ੍ਰਭਾਵ ਅਤੇ ਉਦਯੋਗ 4.0। 

ਪਹਿਲੇ ਦਿਨ, ਕਈ ਵਿਗਿਆਨ ਅਤੇ ਟੈਕਨੋਲੋਜੀ ਕਲੱਸਟਰਾਂ ਦੁਆਰਾ ਚਾਰ ਮੁੱਖ ਵਿਸ਼ਿਆਂ 'ਤੇ ਸਾਂਝੀ ਪੇਸ਼ਕਾਰੀਆਂ ਦਿੱਤੀਆਂ ਗਈਆਂ। ਸ਼੍ਰੀਮਤੀ ਰਸ਼ਮੀ ਪਿੰਪਲ, ਸੀਈਓ, ਰਿਸਰਚ ਐਂਡ ਇਨੋਵੇਸ਼ਨ ਸਰਕਲ ਆਫ ਹੈਦਰਾਬਾਦ (ਆਰਆਈਸੀਐੱਚ), ਹੈਦਰਾਬਾਦ ਨੇ ਸਿਹਤ ਸੰਭਾਲ ਸੇਵਾਵਾਂ ਬਾਰੇ ਇੱਕ ਪੇਸ਼ਕਾਰੀ ਦਿੱਤੀ। ਇਸ ਤੋਂ ਬਾਅਦ ਦਿੱਲੀ ਰਿਸਰਚ ਇੰਪਲੀਮੈਂਟੇਸ਼ਨ ਐਂਡ ਇਨੋਵੇਸ਼ਨ (ਡੀਆਰਆਈਆਈਵੀ), ਦਿੱਲੀ ਦੀ ਸੀਈਓ ਸ਼੍ਰੀਮਤੀ ਸ਼ਿਪਰਾ ਮਿਸ਼ਰਾ ਦੁਆਰਾ ਊਰਜਾ ਅਤੇ ਵਾਤਾਵਰਣ 'ਤੇ ਇੱਕ ਪੇਸ਼ਕਾਰੀ ਦਿੱਤੀ ਗਈ। ਇਸ ਤੋਂ ਬਾਅਦ, ਐਗਰੀਟੈਕ ਅਤੇ ਨਿਊਟ੍ਰੀਸ਼ਨ 'ਤੇ ਅਗਲੀ ਪੇਸ਼ਕਾਰੀ ਸ਼੍ਰੀ ਰਵੀ ਟੈਨੇਟੀ, ਸੀਓਓ, ਬੰਗਲੁਰੂ ਸਾਇੰਸ ਐਂਡ ਟੈਕਨਾਲੋਜੀ ਕਲੱਸਟਰ (ਬੈਸਟ), ਬੰਗਲੁਰੂ ਦੁਆਰਾ ਦਿੱਤੀ ਗਈ। ਪਹਿਲੇ ਦਿਨ ਦੀ ਅੰਤਿਮ ਪੇਸ਼ਕਾਰੀ ਡਾ. ਪ੍ਰਿਆ ਨਾਗਰਾਜ, ਸੀ.ਈ.ਓ., ਪੁਣੇ ਨਾਲੇਜ ਕਲੱਸਟਰ (ਪੀ.ਕੇ.ਸੀ.), ਪੁਣੇ ਦੁਆਰਾ ਐੱਸਟੀਈਐੱਮ ਸਿੱਖਿਆ 'ਤੇ ਦਿੱਤੀ ਗਈ। ਪੇਸ਼ਕਾਰੀਆਂ ਨੇ ਇਨ੍ਹਾਂ ਸਮੂਹਿਕ ਤੌਰ 'ਤੇ ਆਪਸ ਵਿੱਚ ਜੁੜੇ ਖੇਤਰਾਂ ਵਿੱਚ ਕਲੱਸਟਰਾਂ ਦੇ ਸਹਿਯੋਗ ਦੀ ਤਾਕਤ ਨੂੰ ਉਜਾਗਰ ਕੀਤਾ, ਅਤੇ ਉਨ੍ਹਾਂ ਦੇ ਸਬੰਧਤ ਖੇਤਰਾਂ ਵਿੱਚ ਸਹਿਯੋਗੀ ਐੱਸਐੱਡਟੀ ਪਹਿਲਾਂ ਨੂੰ ਚਲਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਇਨ੍ਹਾਂ ਪੇਸ਼ਕਾਰੀਆਂ ਤੋਂ ਬਾਅਦ, ਪ੍ਰੋਫੈਸਰ ਸੂਦ ਨੇ ਆਈਆਈਟੀ ਜੋਧਪੁਰ ਦੇ ਫੈਕਲਟੀ ਨਾਲ ਗੱਲਬਾਤ ਕੀਤੀ। ਉਸਨੇ 'ਕਲਾਅਨੁਭਵ' ਨਾਮ ਦੀ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ ਜਿਸ ਵਿੱਚ ਇੱਕ ਨਵੀਨਤਾਕਾਰੀ ਗੈਲਰੀ ਅਤੇ ਆਜੀਵਿਕਾ ਸਹਾਇਤਾ ਪਹਿਲਾਂ ਵੀ ਸ਼ਾਮਲ ਸਨ।

 (ਪ੍ਰਦਰਸ਼ਨੀ ਵਿੱਚ ਆਈਆਈਟੀ ਜੋਧਪੁਰ ਦੇ ਡਾਇਰੈਕਟਰ ਪ੍ਰੋ. ਸ਼ਾਂਤਨੂ ਚੌਧਰੀ ਨਾਲ ਪੀਐੱਸਏ ਪ੍ਰੋ. ਸੂਦ, ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲਿਆਂ ਨਾਲ ਗੱਲਬਾਤ ਕਰਦੇ ਹੋਏ)

ਦੂਜੇ ਦਿਨ ਦੀ ਸ਼ੁਰੂਆਤ ਜੇਸੀਕੇਆਈਐੱਫ, ਜੋਧਪੁਰ ਦੇ ਸੀਈਓ ਡਾ. ਐੱਸ. ਟੋਟੇਜਾ ਨੇ ਐੱਸ.ਐਂਡ.ਟੀ ਦੁਆਰਾ ਜੀਵਿਕਾ ਵਿਸ਼ੇ 'ਤੇ ਸੰਯੁਕਤ ਪੇਸ਼ਕਾਰੀ ਨਾਲ ਹੋਈ। ਉੱਤਰ-ਪੂਰਬ ਪ੍ਰਭਾਵ ਅਤੇ ਉਦਯੋਗ 4.0 ਵਿਸ਼ੇ 'ਤੇ ਅੰਤਿਮ ਸੰਯੁਕਤ ਪੇਸ਼ਕਾਰੀ ਦਿੱਤੀ ਗਈ। ਇਸ ਨੂੰ ਭੁਵਨੇਸ਼ਵਰ ਸਿਟੀ ਗਿਆਨ ਇਨੋਵੇਸ਼ਨ ਕਲੱਸਟਰ (ਬੀਸੀਕੇਆਈਸੀ), ਭੁਵਨੇਸ਼ਵਰ ਦੇ ਚੇਅਰਮੈਨ ਡਾ. ਐਮ. ਸੁਵਾਰ ਅਤੇ ਭੁਵਨੇਸ਼ਵਰ ਦੇ ਸੀਈਓ ਡਾ. ਐਨ. ਮਿਸ਼ਰਾ ਨੇ ਪੇਸ਼ ਕੀਤਾ। ਦੂਜੇ ਦਿਨ ਦੀਆਂ ਮੁੱਖ ਗੱਲਾਂ ਵਿੱਚ ਆਜੀਵਿਕਾ ਲਈ ਪ੍ਰੰਪਰਿਕ ਕਲਾਵਾਂ ਦਾ ਲਾਭ ਉਠਾਉਣ ਅਤੇ ਔਨਲਾਈਨ ਵਿਕਰੀ ਪਲੈਟਫਾਰਮਾਂ ਰਾਹੀਂ ਉਤਪਾਦਾਂ ਵਿੱਚ ਮੁੱਲ ਜੋੜਨ ਵਿੱਚ ਕਲੱਸਟਰਾਂ ਦੀ ਸਰਗਰਮ ਭਾਗੀਦਾਰੀ 'ਤੇ ਚਰਚਾ ਸ਼ਾਮਲ ਹੈ। ਇਹ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਇਨ੍ਹਾਂ ਯਤਨਾਂ ਨੂੰ ਬੀਸੀਕੇਆਈਸੀ ਦੁਆਰਾ ਉੱਤਰ ਪੂਰਬੀ ਰਾਜਾਂ ਵਿੱਚ ਦੁਹਰਾਇਆ ਜਾਣਾ ਚਾਹੀਦਾ ਹੈ। 

ਆਪਣੀ ਸਮਾਪਤੀ ਟਿੱਪਣੀ ਵਿੱਚ ਪ੍ਰੋਫੈਸਰ ਸੂਦ ਨੇ ਦੁਹਰਾਇਆ ਕਿ ਇਨ੍ਹਾਂ ਐੱਸਐਂਡਟੀ ਕਲੱਸਟਰਾਂ ਨੂੰ ਭਵਿੱਖ ਵਿੱਚ ਆਪਣੇ ਆਪ ਨੂੰ ਸਵੈ-ਨਿਰਭਰ ਬਣਾਉਣ ਲਈ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਐੱਸਐਂਡਟੀ ਕਲੱਸਟਰਾਂ ਦੀ ਇਸ ਸਾਂਝੀ ਮੀਟਿੰਗ ਨੇ ਬੇਮਿਸਾਲ ਰਫ਼ਤਾਰ ਨਾਲ ਨਵੀਨਤਾ ਨੂੰ ਚਲਾਉਣ ਵਿੱਚ ਵਿਗਿਆਨੀਆਂ, ਇੰਜੀਨੀਅਰਾਂ ਅਤੇ ਦੂਰਦਰਸ਼ੀਆਂ ਦੇ ਇੱਕ ਆਪਸ ਵਿੱਚ ਜੁੜੇ ਵਾਤਾਵਰਣ ਪ੍ਰਣਾਲੀ ਦੀ ਤਾਕਤ ਦਿਖਾਈ ਹੈ। ਪ੍ਰੋਫੈਸਰ ਸੂਦ ਨੇ ਹਾਜ਼ਰੀਨ ਵਿੱਚ ਵਿਚਾਰਾਂ ਦੀ ਵਿਭਿੰਨਤਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ, "ਇਹ ਸਪੱਸ਼ਟ ਹੈ ਕਿ ਤਰੱਕੀ ਸਮਾਵੇਸ਼ ਅਤੇ ਵਿਭਿੰਨ ਦ੍ਰਿਸ਼ਟੀਕੋਣਾਂ ਨੂੰ ਅਪਣਾਉਣ ਦੀ ਇੱਛਾ ਦੁਆਰਾ ਚਲਾਈ ਜਾਂਦੀ ਹੈ।" 

ਦੋ-ਰੋਜ਼ਾ ਮੀਟਿੰਗ ਵਿੱਚ ਭਾਗੀਦਾਰਾਂ ਨੂੰ ਏਆਈ ਦੁਆਰਾ ਸੰਚਾਲਿਤ ਹੱਲਾਂ ਤੋਂ ਲੈ ਕੇ ਟਿਕਾਊ ਊਰਜਾ ਪਹਿਲਾਂ ਤੱਕ ਤਕਨੀਕੀ ਨਵੀਨਤਾਵਾਂ ਅਤੇ ਸਫਲਤਾਵਾਂ ਦੇਖਣ ਨੂੰ ਮਿਲੀਆਂ। ਆਈਆਈਟੀ ਜੋਧਪੁਰ ਦੇ ਵਿਦਿਆਰਥੀਆਂ ਨੇ ਮੈਡੀਕਲ ਟੈਕਨੋਲੋਜੀ ਦੇ ਖੇਤਰ ਵਿੱਚ ਅਤਿ-ਆਧੁਨਿਕ ਤਕਨੀਕਾਂ ਅਤੇ ਖੋਜਾਂ ਵੀ ਪੇਸ਼ ਕੀਤੀਆਂ। ਪ੍ਰੋਫੈਸਰ ਸੂਦ ਨੇ ਵਰਤੋਂ ਯੋਗ ਤਕਨੀਕਾਂ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਇੱਕ ਹੈਲਥਕੇਅਰ ਕਲੈਕਸ਼ਨ ਵੀ ਲਾਂਚ ਕੀਤਾ। 

.

(ਪੀਐੱਸਏ ਪ੍ਰੋ. ਸੂਦ ਯੋਗ ਤਕਨੀਕਾਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਹੈਲਥ ਕਲੈਕਸ਼ਨ ਦੀ ਸ਼ੁਰੂਆਤ ਕਰਦੇ ਹੋਏ)

 

ਸਮਾਗਮ ਨੇ ਇਨ੍ਹਾਂ ਕਲੱਸਟਰਾਂ ਦੇ ਸਹਿਯੋਗੀ ਯਤਨਾਂ ਦੀ ਸੰਭਾਵਨਾ ਦੀ ਪੁਸ਼ਟੀ ਕੀਤੀ ਅਤੇ ਵਿਗਿਆਨ ਅਤੇ ਟੈਕਨੋਲੋਜੀ ਰਾਹੀਂ ਸਕਾਰਾਤਮਕ ਤਬਦੀਲੀ ਲਿਆਉਣ ਲਈ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ।

(ਪੀਐੱਸਏ ਪ੍ਰੋ. ਸੂਦ, ਵਿਗਿਆਨਕ ਸਕੱਤਰ ਡਾ. ਮੈਣੀ ਆਈਆਈਟੀ ਜੋਧਪੁਰ ਕਲਾਕ ਟਾਵਰ ਵਿਖੇ ਐੱਸਐਂਡਟੀ ਕਲੱਸਟਰਾਂ ਦੀ ਸਾਂਝੀ ਮੀਟਿੰਗ ਵਿੱਚ ਭਾਗ ਲੈਣ ਵਾਲਿਆਂ ਨਾਲ)

 **********

ਡੀਐੱਸ/ਐੱਸਟੀ



(Release ID: 1972990) Visitor Counter : 58


Read this release in: English , Urdu , Hindi , Telugu