ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦਾ ਕਹਿਣਾ ਹੈ ਕਿ ਟੈਕਨੋਕ੍ਰੇਟ ਸਿਵਲ ਸਰਵਿਸਿਜ਼ ਡਿਲੀਵਰੀ ਵਿੱਚ ਮੁੱਲ ਜੋੜ ਸਕਦੇ ਹਨ


ਇੰਜੀਨੀਅਰਾਂ ਦਾ ਵਿਦਿਅਕ ਪਿਛੋਕੜ ਅਤੇ ਉਨ੍ਹਾਂ ਦੀ ਮੁਹਾਰਤ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਨੂੰ ਵਿਸ਼ੇਸ਼ ਤੌਰ ‘ਉਸ ਨੂੰ ਜੋ ਟੈਕਨੋਲੋਜੀ ਅਧਾਰਿਤ ਹਨ, ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ: ਡਾ. ਜਿਤੇਂਦਰ ਸਿੰਘ

“ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ, ਭਾਰਤ ਹੁਣ ਦੁਨੀਆ ਨੂੰ ਨਵੀਨ ਟੈਕਨੋਲੋਜੀਆਂ ਵਿੱਚ ਅੱਗੇ ਵਧਾ ਰਿਹਾ ਹੈ”: ਡਾ. ਜਿਤੇਂਦਰ ਸਿੰਘ

ਡਾ. ਜਿਤੇਂਦਰ ਸਿੰਘ ਨੇ ਆਈਆਈਟੀ ਦਿੱਲੀ ਦੇ ਸਾਬਕਾ ਵਿਦਿਆਰਥੀ ਪਬਲਿਕ ਸਰਵਿਸ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ

Posted On: 29 OCT 2023 6:59PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ, ਟੈਕਨੋਕ੍ਰੇਟ ਸਿਵਲ ਸਰਵਿਸਿਜ਼ ਡਿਲੀਵਰੀ ਵਿੱਚ ਮੁੱਲ ਜੋੜ ਸਕਦੇ ਹਨ।

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ, ਟੈਕਨੋਕ੍ਰੇਟ ਸਿਵਲ ਸਰਵਿਸਿਜ਼ ਡਿਲੀਵਰੀ ਵਿੱਚ ਮੁੱਲ ਜੋੜ ਸਕਦੇ ਹਨ। ਉਨ੍ਹਾਂ ਨੇ ਕਿਹਾ-ਟੈਕਨੋਕ੍ਰੇਟਸ ਦੇ ਵਿੱਦਿਅਕ ਪਿਛੋਕੜ ਅਤੇ ਉਨ੍ਹਾਂ ਦੀ ਮੁਹਾਰਤ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਕਈ ਪ੍ਰਮੁੱਖ ਯੋਜਨਾਵਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹੈ, ਵਿਸ਼ੇਸ਼ ਕਰਕੇ ਕਿਉਂਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਜਿਵੇਂ ‘ਸਵਾਮੀਤੱਵ, ‘ਗਤੀ ਸ਼ਕਤੀ’, ‘ਡੀਬੀਟੀ’, ਡੀਐੱਲਸੀ ਦਾ ਫੇਸ ਰਿਕੋਗਿਨੀਸ਼ਨ ਟੈਕਨੋਲੋਜੀ ਆਦਿ ਟੈਕਨੋਲੋਜੀ ਸੰਚਾਲਿਤ ਹਨ।

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ, ਰਾਜ ਮੰਤਰੀ ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ, ਆਈਆਈਟੀ ਦਿੱਲੀ ਦੇ ਸਾਬਕਾ ਵਿਦਿਆਰਥੀ ਜਨਤਕ ਸੇਵਾ ਦਿਵਸ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।

ਡਾ. ਜਿਤੇਂਦਰ ਸਿੰਘ ਨੇ ਕਿਹਾ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਹੁਣ ਨਵੀਨ ਟੈਕਨੋਲੋਜੀਆਂ ਵਿੱਚ ਦੁਨੀਆ ਦੀ ਅਗਵਾਈ ਕਰ ਰਿਹਾ ਹੈ। ਅਸੀਂ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘੱਟ ਕਰਨ ਅਤੇ 2070 ਤੱਕ ਨੈੱਟ ਜ਼ੀਰੋ ਨਿਕਾਸੀ ਹਾਸਲ ਕਰਨ ਦੇ ਆਪਣੇ ਟੀਚੇ ਵੱਲ ਵਧ ਰਹੇ ਹਾਂ।

ਮੰਤਰੀ ਨੇ ਕਿਹਾ, ਭਾਰਤ ਅੱਜ ਇਲੈਕਟ੍ਰਿਕ ਆਟੋਮੋਬਾਈਲ, ਹਵਾ ਅਤੇ ਸੌਰ ਊਰਜਾ ਸਮੇਤ ਗੈਰ-ਪਰੰਪਰਾਗਤ ਊਰਜਾ ਦੇ ਮੋਹਰੀ ਉਪਯੋਗਕਰਤਾਵਾਂ ਵਿੱਚੋਂ ਇੱਕ ਹੈ ਅਤੇ ਦੁਨੀਆ ਦੀ ਪਹਿਲੀ ਹਾਈਡ੍ਰੋਜਨ ਨਾਲ ਚੱਲਣ ਵਾਲੀ ਬੱਸ ਭਾਰਤ ਵਿੱਚ ਬਣਾਈ ਗਈ ਹੈ। ਉਨ੍ਹਾਂ ਨੇ ਕਿਹਾ, “ਦੁਨੀਆ ਲੀਡਰਸ਼ਿਪ ਦੇ ਲਈ ਸਾਡੇ ਵੱਲ ਦੇਖ ਰਹੀ ਹੈ।”

ਡਾ. ਜਿਤੇਂਦਰ ਸਿੰਘ ਨੇ ਕਿਹਾ, ਅਸੀਂ ਅੱਜ ਦੁਨੀਆ ਦੀ ਟੌਪ ਪੰਜ ਅਰਥਵਿਵਸਥਾਵਾਂ ਵਿੱਚੋਂ ਇੱਕ ਹਾਂ ਅਤੇ ਗਲੋਬਲ ਇਨੋਵੇਸ਼ਨ ਇੰਡੈਕਸ, 2022 ਵਿੱਚ ਭਾਰਤ 81ਵੇਂ ਤੋਂ 40ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਕੋਵਿਡ ਮਹਾਮਾਰੀ ਦੌਰਾਨ, ਭਾਰਤ ਨੇ ਨਾ ਕੇਵਲ ਆਪਣੀ ਆਬਾਦੀ ਦੀ ਰੱਖਿਆ ਕੀਤੀ ਬਲਕਿ ਦੁਨੀਆ ਦੀ ਵੀ ਮਦਦ ਵੈਕਸੀਨ ਪਹੁੰਚਾ ਕੇ ਕੀਤੀ। ਅਸੀਂ ਦੁਨੀਆ ਦਾ ਪਹਿਲੀ ਡੀਐੱਨਏ ਵੈਕਸੀਨ ਵੀ ਵਿਕਸਿਤ ਕੀਤੀ।

ਡਾ. ਜਿਤੇਂਦਰ ਸਿੰਘ ਨੇ ਕਿਹਾ, ਸਾਡਾ ਚੰਦਰਯਾਨ ਮਿਸ਼ਨ ਚੰਦਰਮਾਂ ‘ਤੇ ਪਾਣੀ ਦੇ ਸਬੂਤ ਖੋਜਣ ਵਾਲਾ ਪਹਿਲਾ ਮਿਸ਼ਨ ਸੀ ਅਤੇ ਆਦਿਤਯ-ਐੱਲ1 ਸੌਰ ਮਿਸ਼ਨ ਦੀ ਅਗਵਾਈ ਇੱਕ ਮਹਿਲਾ ਡਾਇਰੈਕਟਰ ਕਰ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪੁਲਾੜ ਖੋਜ ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਭਾਰਤ ਦੇ ਪ੍ਰਯਾਸਾਂ ਨੂੰ ਇੱਕ ਸਮਰੱਥ ਵਾਤਾਵਰਣ ਪ੍ਰਦਾਨ ਕੀਤਾ ਹੈ। ਜੀ20 ਸਮਿਟ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੁਨੀਆ ਦੇ ਸਭ ਤੋਂ ਵੱਡੇ ਨੇਤਾ ਬਣ ਕੇ ਉਭਰੇ ਹਨ।

ਉਨ੍ਹਾਂ ਨੇ ਕਿਹਾ, “ਅੱਜ ਦੁਨੀਆ ਭਾਰਤ ਦੀ ਅਗਵਾਈ ਲਈ ਤਿਆਰ ਹੈ। ਸੰਯੁਕਤ ਰਾਸ਼ਟਰ ਦੁਆਰਾ ਅੰਤਰਰਾਸ਼ਟਰੀ ਯੋਗ ਦਿਵਸ ਅਤੇ ਅੰਤਰਰਾਸ਼ਟਰੀ ਬਾਜਰਾ ਵਰ੍ਹੇ ਦਾ ਐਲਾਨ ਸਾਡੇ ਵਧਦੇ ਕੱਦ ਦਾ ਪ੍ਰਮਾਣ ਹੈ। ਹੁਣ ਅਸੀਂ ਭਾਰਤੀਆਂ ਦੇ ਲਈ ਅੱਗੇ ਵਧ ਕੇ ਇਸ ਮੌਕੇ ਦਾ ਲਾਭ ਉਠਾਉਣ ਦਾ ਸਮਾਂ ਹੈ।”

ਡਾ. ਜਿਤੇਂਦਰ ਸਿੰਘ ਨੇ ਕਿਹਾ, ਅੱਜ ਦੇ ਸਮੇਂ ਵਿੱਚ ਆਈਆਈਟੀ ਇੰਜੀਨੀਅਰਾਂ ਦੀ ਭੂਮਿਕਾ ‘ਸਰਗਰਮ’ ਅਤੇ ‘ਪੈਸਿਵ’ ਦੋਨੋਂ ਹੈ,-‘ਸਰਗਰਮ’, ਇਸ ਲਈ ਕਿਉਂਕਿ ਉਨ੍ਹਾਂ ਨੂੰ ਸਮਾਜ ਉੱਚ ਸਿੱਖਿਅਤ (ਯੋਗਤਾ ਪ੍ਰਾਪਤ), ਮਾਹਿਰ, ਅਤੇ ਟੈਕਨੋਲੋਜੀ ਦੀ ਸਮਝ ਰੱਖਣ ਵਾਲ ਦੇ ਰੂਪ ਵਿੱਚ ਦੇਖਦਾ ਹੈ, ਜਦਕਿ ਆਈਆਈਟੀਯਨ ਵੀ ਉਸੇ ਸਮਾਜ ਦੇ ਮੈਂਬਰ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਜਿਸ ਸਮਾਜ ਵਿੱਚ ਰਹਿੰਦੇ ਹਨ ਅਤੇ ਜਿਸ ਦਾ ਹਿੱਸਾ ਹਨ, ਉਸ ਨੂੰ ਬਿਨਾ ਕਿਸੇ ਡਰ ਦੇ ਪ੍ਰੇਰਿਤ ਕਰਨ। ਅੱਜ ਦਾ ਯੁਵਾ ਨਾ ਸਿਰਫ਼ ਨੌਕਰੀ ਤਲਾਸ਼ ਰਿਹਾ ਹੈ ਬਲਕਿ, ਆਪਣੇ ਸਟਾਰਟਅੱਪਸ ਦੇ ਨਾਲ ਉੱਦਮੀ ਬਣ ਕੇ ਨੌਕਰੀ ਪ੍ਰਦਾਤਾ ਦੇ ਰੂਪ ਵਿੱਚ ਵੀ ਕੰਮ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ, “ਅੱਜ 3,000 ਤੋਂ ਅਧਿਕ ਐਗਰੀਟੈੱਕ ਸਟਾਰਟਅੱਪ ਹਨ ਅਤੇ ਅਰੋਮਾ ਮਿਸ਼ਨ ਅਤੇ ਲਵੈਂਡਰ ਦੀ ਖੇਤੀ ਜਿਹੇ ਖੇਤਰਾਂ ਵਿੱਚ ਬਹੁਤ ਸਫ਼ਲ ਹਨ, ਉਨ੍ਹਾਂ ਵਿੱਚੋਂ ਕੁਝ ਉੱਚ ਸਿੱਖਿਅਤ ਨਹੀਂ ਹਨ, ਲੇਕਿਨ ਉਹ ਬਹੁਤ ਇਨੋਵੇਟਿਵ ਹਨ।”

ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ, ਐੱਨਈਪੀ-2020 ਅਜਿਹੇ ਮੁੱਦਿਆਂ ਨੂੰ ਸੰਬੋਧਿਤ ਕਰ ਕੇ ਵਿਦਿਆਰਥੀਆਂ ਨੂੰ “ਉਨ੍ਹਾਂ ਦੀਆਂ ਆਕਾਂਖਿਆਵਾਂ ਦੇ ਕੈਦੀ” ਹੋਣ ਤੋਂ ਮੁਕਤ ਕਰਦੀ ਹੈ, ਉਨ੍ਹਾਂ ਨੇ ਕਿਹਾ ਕਿ ਡਿੱਬੇ ਵਿੱਚ ਬੰਦ ਹੋ ਕੇ ਕੰਮ ਕਰਨ ਦਾ ਸਮਾਂ ਖ਼ਤਮ ਹੋ ਗਿਆ ਹੈ।

ਡਾ. ਜਿਤੇਂਦਰ ਸਿੰਘ ਨੇ ਅਗਲੇ 25 ਵਰ੍ਹਿਆਂ ਵਿੱਚ “ਅੰਮ੍ਰਿਤ ਕਾਲ” ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪੇਸ਼ਿਆਂ ਦੀਆਂ ਸਾਰੀਆਂ ਧਾਰਾਵਾਂ ਦੇ ਦਰਮਿਆਨ ਵਿਆਪਕ ਤਾਲਮੇਲ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਹਾਵਤ ਹੈ: “ਸੰਪੂਰਣ ਵਿਗਿਆਨ, ਨਾਲ ਹੀ ਸੰਪੂਰਣ ਸਰਕਾਰ ਅਤੇ ਸੰਪੂਰਣ ਰਾਸ਼ਟਰ।”

************

ਐੱਸਐੱਨਸੀ/ਪੀਕੇ



(Release ID: 1972988) Visitor Counter : 101