ਪ੍ਰਧਾਨ ਮੰਤਰੀ ਦਫਤਰ

ਇੰਡੀਆ ਮੋਬਾਇਲ ਕਾਂਗਰਸ ਦੇ 7ਵੇਂ ਸੰਸਕਰਣ ਦੇ ਉਦਘਾਟਨ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 27 OCT 2023 3:19PM by PIB Chandigarh

ਮੰਚ ‘ਤੇ ਉਪਸਥਿਤ ਕੇਂਦਰ ਸਰਕਾਰ ਵਿੱਚ ਮੇਰੇ ਸਾਥੀ, ਮੋਬਾਇਲ ਅਤੇ ਟੈਲੀਕੌਮ ਇੰਡਸਟ੍ਰੀ ਨਾਲ ਜੁੜੇ ਸਾਰੇ ਮਹਾਨੁਭਾਵ, ਸਨਮਾਨਿਤ, ਅਤਿਥੀਗਣ, ਦੇਵੀਓ ਅਤੇ ਸੱਜਣੋ

India Mobile Congress ਦੇ ਇਸ ਸੱਤਵੇਂ ਐਡੀਸ਼ਨ ਵਿੱਚ ਤੁਹਾਡੇ ਸਭ ਦੇ ਦਰਮਿਆਨ ਆਉਣਾ ਆਪਣੇ ਆਪ ਵਿੱਚ ਇੱਕ ਸੁਖਦ ਅਨੁਭਵ ਹੈ। 21ਵੀਂ ਸਦੀ ਦੀ ਤੇਜ਼ੀ ਨਾਲ ਬਦਲੀ ਹੋਈ ਦੁਨੀਆ ਵਿੱਚ ਇਹ ਆਯੋਜਨ ਕਰੋੜਾਂ ਲੋਕਾਂ ਦਾ ਕਿਸਮਤ ਬਦਲਣ ਦੀ ਸਮੱਰਥਾ ਰੱਖਦਾ ਹੈ। ਇੱਕ ਸਮਾਂ ਸੀ, ਜਦੋਂ ਅਸੀਂ Future ਦੀ ਗੱਲ ਕਰਦੇ ਸਨ, ਤਾਂ ਉਸ ਦਾ ਅਰਥ ਅਗਲਾ ਦਾਹਕਾ, ਇਹ 20-30 ਸਾਲ ਬਾਅਦ ਦਾ ਸਮਾਂ, ਜਾਂ ਫਿਰ ਅਗਲੀ ਸ਼ਤਾਬਦੀ ਹੁੰਦਾ ਸੀ। ਲੇਕਿਨ ਅੱਜ ਹਰ ਦਿਨ ਟੈਕਨੋਲੋਜੀ ਵਿੱਚ ਤੇਜ਼ੀ ਨਾਲ ਹੁੰਦੇ ਪਰਿਵਰਤਨ ਦੇ ਕਾਰਨ ਅਸੀਂ ਕਹਿੰਦੇ ਹਨ ‘the future is here and now’ ਹੁਣ ਕੁਝ ਮਿੰਟ ਪਹਿਲੇ, ਮੈਂ ਇੱਥੇ Exhibition  ਵਿੱਚ ਲੱਗੇ ਕੁਝ Stalls ਦੇਖੇ। ਇਸ Exhibition ਵਿੱਚ ਮੈਂ ਉਸੀ Future ਦੀ ਝਲਕ ਦੇਖੀ। ਚਾਹੇ telecom ਹੋਵੇ, technology ਹੋਵੇ ਜਾਂ ਫਿਰ  connectivity, ਚਾਹੇ 6G ਹੋਵੇ, AI ਹੋਵੇ, cybersecurity ਹੋਵੇ, semiconductors ਹੋਵੇ

 

ਡ੍ਰੋਨ ਜਾਂ ਸਪੇਸ ਸੈਕਟਰ ਹੋਵੇ, Deep Sea ਹੋਵੇ, Green Tech ਹੋਵੇ ਜਾਂ ਫਿਰ ਦੂਸਰੇ ਸੈਕਟਰਸ, ਆਉਣ ਵਾਲਾ ਸਮਾਂ ਬਿਲਕੁਲ ਹੀ ਅਲੱਗ ਹੋਣ ਜਾ ਰਿਹਾ ਹੈ। ਅਤੇ ਇਹ ਸਾਡੇ ਸਾਰੀਆ ਦੇ ਲਈ ਖੁਸ਼ੀ ਦੀ ਗੱਲ਼ ਹੈ, ਕਿ ਸਾਡੀ ਯੁਵਾ ਪੀੜ੍ਹੀ ਦੇਸ਼ ਦੇ ਭਵਿੱਖ ਦੀ ਅਗਵਾਈ ਕਰ ਰਹੀ ਹੈ, ਸਾਡੀ Tech Revolution ਨੂੰ Lead ਕਰ ਰਹੀ ਹੈ।

Friends,

ਤੁਹਾਨੂੰ ਯਾਦ ਹੋਵੇਗਾ, ਪਿਛਲੇ ਸਾਲ ਅਸੀਂ ਇੱਥੇ 5ਜੀ Rollout ਦੇ ਲਈ ਇਕੱਠੇ ਹੋਏ ਸਨ। ਉਸ ਇਤਿਹਾਸਿਕ ਪ੍ਰੋਗਰਾਮ ਦੇ ਬਾਅਦ ਪੂਰੀ ਦੁਨੀਆ ਭਾਰਤ ਨੂੰ ਹੈਰਤ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ। ਆਖਿਰ ਭਾਰਤ ਵਿੱਚ ਦੁਨੀਆ ਦਾ ਸਭ ਤੋਂ 5G, Fast 5G Rollout ਹੋਇਆ ਸੀ। ਲੇਕਿਨ ਅਸੀਂ ਉਸ ਸਫ਼ਲਤਾ ਦੇ ਬਾਅਦ ਵੀ ਰੁਕੇ ਨਹੀਂ। ਅਸੀਂ 5G ਨੂੰ ਭਾਰਤ ਦੇ ਹਰ ਨਾਗਰਿਕ ਤੱਕ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ। ਯਾਨੀ ਅਸੀਂ rollout’ stage ਤੋਂ reach out’ stage ਤੱਕ ਪਹੁੰਚੇ।

ਸਾਥੀਓ,

5G ਲਾਂਚ ਦੇ ਇੱਕ ਸਾਲ ਦੇ ਅੰਦਰ ਹੀ ਭਾਰਤ ਵਿੱਚ ਕਰੀਬ 4 ਲੱਖ 5G Base Stations ਬਣ ਗਏ ਹਨ। ਇਨ੍ਹਾਂ ਨਾਲ ਦੇਸ਼ ਦੇ Ninety Seven Percent ਸ਼ਹਿਰਾਂ ਅਤੇ Eighty Percent ਤੋਂ ਜ਼ਿਆਦਾ Population ਨੂੰ ਕਵਰ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਪਿਛਲੇ ਇੱਕ ਸਾਲ ਵਿੱਚ  Median Mobile Broadband ਉਸ ਦੀ Speed ਕਰੀਬ-ਕਰੀਬ 3 ਗੁਣਾ ਵਧ ਗਈ ਹੈ। ਮੋਬਾਇਲ ਬ੍ਰੌਡਬੈਂਡ ਸਪੀਡ ਦੇ ਮਾਮਲੇ ਵਿੱਚ ਭਾਰਤ ਇੱਕ ਸਮਾਂ ਸੀ Hundred and Eighteen ਤੋਂ, ਅਸੀਂ ਉੱਥੇ ‘ਤੇ ਅਟਕੇ ਪਏ ਸਨ, ਅੱਜ Forty Third Position ‘ਤੇ ਪਹੁੰਚ ਗਿਆ ਹੈ। ਅਸੀਂ ਨਾ ਸਿਰਫ਼ ਭਾਰਤ ਵਿੱਚ ਤੇਜ਼ੀ ਨਾਲ 5G ਦਾ ਵਿਸਤਾਰ ਕਰ ਰਹੇ ਹਨ, ਬਲਕਿ 6G ਦੇ ਖੇਤਰ ਵਿੱਚ ਵੀ ਲੀਡਰ ਬਣਨ ਦੀ ਦਿਸ਼ਾ ਵਿੱਚ ਵਧ ਰਹੇ ਹਨ। ਸਾਡੇ ਇੱਥੇ 2 ਜੀ ਦੇ ਸਮਾਂ ਕੀ ਹੋਇਆ ਸੀ, ਸ਼ਾਇਦ ਨਵੀਂ ਪੀੜ੍ਹੀ ਨੂੰ ਪਤਾ ਨਹੀਂ ਹੋਵੇਗਾ। ਲੇਕਿਨ ਮੈਂ ਇਸ ਦਾ ਵਰਣਨ ਨਹੀਂ ਕਰਾਂਗਾ, ਵਰਨਾ ਸ਼ਾਇਦ ਮੀਡੀਆ ਵਾਲੇ ਉਸੀ ਗੱਲ ਨੂੰ ਪਕੜਣਗੇ ਅਤੇ ਕਿਸੀ ਚੀਜ਼ ਨੂੰ ਦੱਸਣਗੇ ਨਹੀਂ। ਲੇਕਿਨ ਇਹ ਜ਼ਰੂਰ ਕਹਾਂਗਾ ਕਿ ਸਾਡੇ ਕਾਲਖੰਡ ਵਿੱਚ 4ਜੀ ਦਾ ਵਿਸਤਾਰ ਹੋਇਆ ਲੇਕਿਨ ਇੱਕ ਦਾਗ ਵੀ ਨਹੀਂ ਲਗਿਆ ਹੈ। ਮੈਨੂੰ ਵਿਸ਼ਵਾਸ ਹੈ ਹੁਣ 6G ਵਿੱਚ ਭਾਰਤ ਦੁਨੀਆ ਨੂੰ ਲੀਡ ਕਰੇਗਾ।

ਅਤੇ ਸਾਥੀਓ,

ਇੰਟਰਨੈਟ ਕਨੈਕਟੀਵਿਟੀ ਅਤੇ ਸਪੀਡ ਵਿੱਚ ਸੁਧਾਰ ਸਿਰਫ਼ ਰੈਕਿੰਗ ਅਤੇ ਨੰਬਰਸ ਤੋਂ ਹੀ ਨਹੀਂ ਹੁੰਦੇ। ਇੰਟਰਨੈਟ ਕਨੈਕਟੀਵਿਟੀ ਅਤੇ ਸਪੀਡ ਵਿੱਚ ਸੁਧਾਰ, Ease of Living ਨੂੰ ਵੀ ਵਧਾ ਦਿੰਦੇ ਹਨ। ਜਦੋਂ ਇੰਟਰਨੈਟ ਸਪੀਡ ਵਧਦੀ ਹੈ ਤਾਂ ਸਟੂਡੈਂਟ ਨੂੰ ਆਪਣੇ ਟੀਚਰ ਨਾਲ ਔਨਲਾਈਨ ਕਨੈਕਟ ਹੋਣ ਵਿੱਚ ਹੋਰ ਆਸਾਨੀ ਹੋ ਜਾਂਦੀ ਹੈ। ਜਦੋਂ ਇੰਟਰਨੈਟ ਸਪੀਡ ਵਧਦੀ ਹੈ ਤਾਂ ਆਪਣੇ ਡਾਕਟਰ ਤੋਂ telemedicine ਦੇ ਲਈ ਕਨੈਕਟ ਕਰਦੇ ਵਕਤ ਮਰੀਜ਼ ਨੂੰ Seamless Experience ਹੁੰਦਾ ਹੈ।

ਜਦੋਂ ਇੰਟਰਨੈਟ ਸਪੀਡ ਵਧਦੀ ਹੈ ਤਾਂ ਟੂਰਿਸਟ ਨੂੰ ਕਿਸੀ ਲੋਕੇਸ਼ਨ ਨੂੰ ਤਲਾਸ਼ਣ ਦੇ ਲਈ ਮੈਪਸ ਦਾ  ਇਸਤੇਮਾਲ ਕਰਨ ਦੀ ਪਰੇਸ਼ਾਨੀ ਨਹੀਂ ਆਉਂਦੀ। ਜਦੋਂ ਇੰਟਰਨੈਟ ਸਪੀਡ ਵਧਦੀ ਹੈ ਤਾਂ ਕਿਸਾਨ ਹੋਰ ਆਸਾਨੀ ਨਾਲ ਖੇਤੀ ਦੀ ਨਵੀਂ ਤਕਨੀਕ ਨੂੰ ਸਿੱਖ ਪਾਉਂਦਾ ਹੈ, ਸਮਝ ਪਾਉਂਦਾ ਹੈ। ਕਨੈਕਟੀਵਿਟੀ ਦੀ ਸਪੀਡ ਅਤੇ ਅਵੈਲੀਬਿਲਿਟੀ, Social ਅਤੇ Economic ਦੋਹਾਂ ਹੀ ਰੂਪ ਤੋਂ ਵੱਡਾ ਪਰਿਵਤਰਨ ਕਰਦੇ ਹਨ।

ਸਾਥੀਓ

 ਅਸੀਂ ਹਰ ਖੇਤਰ ਵਿੱਚ ‘Power of Democratization’ ‘ਤੇ ਵਿਸ਼ਵਾਸ ਕਰਦੇ ਹਨ। ਭਾਰਤ ਵਿੱਚ ਵਿਕਾਸ ਦਾ ਲਾਭ ਹਰ ਵਰਗ, ਹਰ ਖੇਤਰ ਤੱਕ ਪਹੁੰਚੇ, ਭਾਰਤ ਵਿੱਚ ਸੰਸਾਧਨਾਂ ਦਾ ਸਾਰੇ ਨੂੰ ਲਾਭ ਮਿਲੇ, ਸਾਰੇ ਨੂੰ ਸਨਮਾਨਜਨਕ ਜੀਵਨ ਮਿਲੇ, ਅਤੇ ਸਾਰੀਆਂ ਤੱਕ ਟੈਕਨੋਲੋਜੀ ਦਾ ਫਾਇਦਾ ਪਹੁੰਚੇ, ਇਸ ਦਿਸ਼ਾ ਵਿੱਚ ਅਸੀਂ ਤੇਜ਼ੀ ਨਾਲ ਕੰਮ ਕਰ ਰਹੇ ਹਨ, ਅਤੇ ਮੇਰੇ ਲਈ ਇਹੀ ਸਭ ਤੋਂ ਬੜਾ ਸਮਾਜਿਕ ਨਿਆ ਹੈ।

ਨਾਗਰਿਕਾਂ ਦੇ ਲਈ, Access to Capital, Access to Resources, and Access to Technology ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ। ਚਾਹੇ ਉਹ ਮੁਦਰਾ ਯੋਜਨਾ ਦੇ ਤਹਿਤ collateral free loans ਦੀ ਗੱਲ ਹੋਵੇ, ਜਾਂ ਸਵੱਛ ਭਾਰਤ ਦੇ toilets ਦੀਜਾਂ JAM Trinity ਨਾਲ ਹੋਣ ਵਾਲੇ direct benefit transfer ਦੀ, ਇਨ੍ਹਾਂ ਸਾਰੀਆਂ ਵਿੱਚ ਇੱਕ ਗੱਲ ਕੌਮਨ ਹੈ। ਇਹ ਦੇਸ਼ ਦੇ ਆਮ ਨਾਗਰਿਕ ਨੂੰ ਉਹ ਅਧਿਕਾਰ ਦਿਲਾ ਰਹੇ ਹਨ, ਜੋਂ ਉਸੇ ਪਹਿਲੇ ਮਿਲਣ ਮੁਸ਼ਕਿਲ ਸਨ। ਅਤੇ ਨਿਸ਼ਚਿਤ ਤੌਰ ‘ਤੇ ਇਸ ਵਿੱਚ ਟੈਲੀਕੌਮ ਟੈਕਨੋਲੋਜੀ ਨੇ ਵੱਡੀ ਭੂਮਿਕਾ ਨਿਭਾਈ ਹੈ। ਭਾਰਤ ਨੈਟ ਪ੍ਰੋਜੈਕਟ ਨੇ ਹੁਣ ਤੱਕ ਕਰੀਬ 2 ਲੱਖ ਗ੍ਰਾਮ ਪੰਚਾਇਤਾਂ ਨੂੰ ਬ੍ਰੌਡਬੈਂਡ ਕਨੈਕਟੀਵਿਟੀ ਨਾਲ ਜੁੜਿਆ ਹੈ।

ਸਾਡੀ ਅਟਲ ਟਿੰਕਰਿੰਗ ਲੈਬਸ ਦੇ ਪਿੱਛੇ ਵੀ ਇਹੀ Thought ਹੈ। 10 ਹਜ਼ਾਰ ਲੈਬਸ ਦੇ ਜ਼ਰੀਏ ਅਸੀਂ ਕਰੀਬ 75 ਲੱਖ ਬੱਚਿਆਂ ਨੂੰ Cutting Edge Technology ਨਾਲ ਜੋੜ ਪਾਏ ਹਨ। ਮੈਨੂੰ ਵਿਸ਼ਵਾਸ ਹੈ ਕਿ academic institutions ਵਿੱਚ Hundred 5G Use Case Labs  ਸ਼ੁਰੂ ਹੋਣੇ ਦੇ ਅੱਜ ਦੇ ਅਭਿਯਾਨ ਤੋਂ ਵੀ ਅਜਿਹਾ ਹੀ ਇੱਕ ਕਾਰੋਬਾਰ ਵਧਣ ਵਾਲਾ ਹੈ। ਨਵੀਂ ਪੀੜ੍ਹੀ ਨੂੰ ਜੋੜਣ ਦਾ ਇੱਕ ਬਹੁਤ ਵੱਡਾ initiative ਹੈ ਇਹ। ਕਿਸੀ ਵੀ ਖੇਤਰ ਵਿੱਚ ਸਾਡੇ ਯੁਵਾ ਜਿੰਨਾ ਅਧਿਕ ਜੁੜਣਗੇ, ਉਸ ਖੇਤਰ ਦੇ ਵਿਸ਼ਵਾਸ ਦੀ ਸੰਭਾਵਨਾ, ਅਤੇ ਉਸ ਵਿਅਕਤ ਦੇ ਵਿਕਾਸ ਦਾ ਸੰਭਾਵਨਾ ਉਨ੍ਹਾਂ ਹੀ ਅਧਿਕ ਹੋਵੇਗੀ। ਇਹ Labs, ਭਾਰਤ ਦੇ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਹਾਸਿਲ ਕਰਨ ਦਾ ਵਿਸ਼ਵਾਸ ਜਗਾਉਂਦੀਆਂ ਹਨ। ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਸਾਡੇ ਯੁਵਾ, ਆਪਣੀ Energy, ਆਪਣੇ Enthusiasm ਅਤੇ ਆਪਣੇ Spirit of Enterprise ਨਾਲ, ਮੈਂ ਪੱਕਾ ਮੰਨਦਾ  ਤੁਹਾਨੂੰ surprise ਕਰ ਸਕਦੇ ਹਨ।

ਕਈ ਵਾਰ ਉਹ ਕਿਸੀ Particular Technology ਤੋਂ ਅਜਿਹੇ-ਅਜਿਹੇ ਕੰਮ ਕਰਨਗੇ, ਜਿਨ੍ਹਾਂ ਬਾਰੇ ਉਸ Technology ਨੂੰ ਬਣਾਉਣ ਵਾਲਿਆਂ ਨੇ ਵੀ ਨਹੀਂ ਸੋਚਿਆ ਹੋਵੇਗਾ। ਇਸ ਲਈ, ਮੈਂ ਹੁਣ ਕੁਝ ਦਿਨ ਪਹਿਲੇ ਇੱਕ ਵੀਡਿਓ ਦੇਖ ਰਿਹਾ ਸੀ, ਸਾਡੇ ਦੇਸ਼ ਦੇ ਲੋਕਾਂ ਦੀ ਸੋਚ ਕੈਸੀ ਹੈ ਅਤੇ ਡ੍ਰੋਨ ਦਾ ਇਹ ਵੀ ਉਪਯੋਗ ਹੋ ਸਕਦਾ ਹੈ, ਹਨੂਮਾਨ ਜੀ ਨੂੰ ਇਸ ਰਾਮਾਇਣ ਦਾ ਜੋ ਮੰਚਨ ਹੋ ਰਿਹਾ ਸੀ ਨਾ, ਤਾਂ ਹਨੂਮਾਨ ਜੀ ਨੂੰ ਜੜੀ-ਬੂਟੀ ਲੈਣ ਦੇ ਲਈ ਜਾਣਾ ਸੀ, ਤਾਂ ਉਨ੍ਹਾਂ ਨੇ ਡ੍ਰੋਨ ‘ਤੇ ਹਨੂਮਾਨ ਜੀ ਨੂੰ ਭੇਜਿਆ। ਇਸ ਲਈ ਇਹ ਅਭਿਯਾਨ ਸਾਡੇ ਨੌਜਵਾਨਾਂ ਵਿੱਚ Innovation Culture ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਸੁਆਗਤ ਯੋਗ ਕਦਮ ਹੈ।

Friends,

ਬੀਤੇ ਕੁਝ ਸਾਲਾਂ ਵਿੱਚ ਭਾਰਤ ਦੀ ਸਭ ਤੋਂ ਮਹੱਤਵਪੂਰਨ ਸਕਸੇਜ ਸਟੋਰੀ ਵਿੱਚ ਸਾਡਾ ਸਟਾਰਟਅਪ ਈਕੋਸਿਸਟਮ ਵੀ ਇੱਕ ਬਹੁਤ ਮਹੱਤਵਪੂਰਨ ਸਥਾਨ ਲੈ ਚੁੱਕਿਆ ਹੈ। ਇੱਥੇ ਸਟਾਰਟਅਪ ਵਾਲੇ ਕੀ ਕਰ ਰਹੇ ਹਨ ? ਬਹੁਤ  ਘੱਟ ਸਮੇਂ ਵਿੱਚ ਅਸੀਂ Unicorns ਦੀ ਸੈਂਚੂਰੀ ਲਗਾਈ ਹੈ, ਅਤੇ ਅਸੀਂ ਦੁਨੀਆ ਦੇ Top-3 Startup Ecosystems ਵਿੱਚੋਂ ਇੱਕ ਬਣੇ ਹਨ। 2014 ਵਿੱਚ ਸਾਡੇ ਕੋਲ, ਮੈਂ 2014 ਕਿਉਂ ਕਹਿ ਰਿਹਾ ਹਾਂ ਪਤਾ ਹੈ ਨਾ, ਉਹ ਤਾਰੀਖ ਨਹੀਂ ਹੈ, ਇੱਕ ਬਦਲਾਅ ਹੈ।

2014 ਦੇ ਪਹਿਲੇ ਭਾਰਤ ਦੇ ਕੋਲ ਕੁਝ Hundred ਸਟਾਰਟਅਪਸ ਸਨ, ਕੁਝ Hundred ਲੇਕਿਨ ਹੁਣ ਇਹ ਸੰਖਿਆ 1 ਲੱਖ ਦੇ ਆਸਪਾਸ ਪਹੁੰਚ ਗਈ ਹੈ। ਇਹ ਵੀ ਬੇਹਦ ਵਧੀਆ ਹੈ ਕਿ ਸਟਾਰਟਅਪ ਨੂੰ Mentor ਅਤੇ Encourage ਕਰਨ ਦੇ ਲਈ India Mobile Congress ਨੇ ASPIRE ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡਾ ਇਹ ਕਦਮ ਭਾਰਤ ਦੇ ਨੌਜਵਾਨਾਂ ਦੀ ਬਹੁਤ ਮਦਦ ਕਰੇਗਾ।

ਲੇਕਿਨ ਸਾਥੀਓ,

ਇਸ ਪੜਾਅ ‘ਤੇ ਸਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਅਸੀਂ ਕਿੰਨਾ ਦੂਰ ਆਏ ਹਨ ਅਤੇ ਇੰਨਾ ਦੂਰ ਕਿਨ੍ਹਾਂ ਪਰਿਸਥਿਤੀਆਂ ਦੇ ਬਾਅਦ ਆਏ ਹਾਂ। ਤੁਸੀਂ 10-12 ਸਾਲ ਪਹਿਲੇ ਦੇ ਮੋਬਾਇਲ ਫੋਨਸ ਨੂੰ ਯਾਦ ਕਰੀਏ। ਤਦ Outdated Phone ਦੀ ਸਕ੍ਰੀਨ ਵੱਡੀਆਂ-ਵੱਡੀਆਂ ਹੈਂਗ ਹੋ ਜਾਂਦੀਆਂ ਸਨ, ਅਜਿਹਾ ਹੀ ਹੁੰਦਾ ਸੀ ਨਾ, ਜ਼ਰੀ ਦੱਸੋ ਨਾ। ਚਾਹੇ ਆਪ ਸਕ੍ਰੀਨ ਨੂੰ ਕਿੰਨਾ ਵੀ ਸਵਾਇਪ ਕਰ ਲੈ, ਚਾਹੇ ਜਿੰਨਾ ਵੀ ਬਟਨ ਦਬਾ ਲੈ, ਅਸਰ ਕੁਝ ਹੁੰਦਾ ਹੀ ਨਹੀਂ ਸੀ, ਬਰਾਬਰ ਹੈ ਨਾ।

ਅਤੇ ਅਜਿਹੀ ਹੀ ਸਥਿਤੀ ਉਸ ਸਮੇਂ ਸਰਕਾਰ ਦੀ ਵੀ ਸੀ। ਉਸ ਸਮੇਂ ਭਾਰਤ ਦੀ ਅਰਥਵਿਵਸਥਾ ਦਾ ਇਹ ਕਿਹੇ ਜਾਂ ਤਦ ਦੀ ਸਰਕਾਰ ਹੀ ‘ਹੈਗ ਹੋ ਗਏ’ ਵਾਲੇ ਮੋਡ ਵਿੱਚ ਸੀ। ਅਤੇ ਹਾਲਤ ਤਾਂ ਇੰਨਾ ਵਿਗੜ ਚੁੱਕਾ ਸੀ, Restart ਕਰਨ ਨਾਲ ਕੋਈ ਫਾਇਦਾ ਨਹੀਂ ਸੀ... Battery  ਚਾਰਜ ਕਰਨ ਨਾਲ ਵੀ ਫਾਇਦਾ ਨਹੀਂ , Battery  ਬਦਲਣ ਨਾਲ ਵੀ ਫਾਇਦਾ ਨਹੀਂ ਸੀ, 2014 ਵਿੱਚ ਲੋਕਾਂ ਨੇ ਅਜਿਹੇ Outdated Phone ਨੂੰ ਛੱਡ ਦਿੱਤਾ ਅਤੇ ਹੁਣ ਸਾਨੂੰ, ਸਾਨੂੰ ਸੇਵਾ ਕਰਨ ਦਾ ਅਵਸਰ ਦਿੱਤਾ।

ਇਸ ਬਦਲਾਅ ਨਾਲ ਕੀ ਹੋਇਆ , ਉਹ ਵੀ ਸਾਫ ਦਿਖਦਾ ਹੈ। ਉਸ ਸਮੇਂ ਅਸੀਂ ਮੋਬਾਇਲ ਫੋਨਸ ਦੇ ਇੰਪੋਰਟਰ ਸਨ, ਅੱਜ ਅਸੀਂ ਮੋਬਾਇਲ ਫੋਨ ਦੇ ਐਕਸਪੋਰਟਰ ਹਨ। ਤਦ ਮੋਬਾਇਲ ਮੈਨੂਫੈਕਚਰਿੰਗ ਨਾਲ ਸਾਡੀ Presence ਨਾ ਦੇ ਬਰਾਬਰ ਸੀ। ਲੇਕਿਨ ਅੱਜ ਅਸੀਂ ਦੁਨੀਆ ਦੇ ਦੂਸਰੇ ਸਭ ਤੋਂ ਵੱਡੇ ਮੋਬਾਇਲ ਮੈਨੂਫੈਕਚਰਰ ਹਾਂ। ਤਦ ਇਲੈਕਟ੍ਰੌਨਿਕ ਮੈਨੂਫੈਕਚਰਿੰਗ ਦੇ ਲਈ ਕੋਈ ਕਲੀਅਰ ਵਿਜ਼ਨ ਨਹੀਂ ਸੀ।

ਅੱਜ ਅਸੀਂ ਇਲੈਕਟ੍ਰੌਨਿਕ ਮੈਨੂਫੈਕਚਰਿੰਗ ਵਿੱਚ ਕਰੀਬ 2 ਲੱਕ ਕਰੋੜ ਰੁਪਏ ਦਾ ਐਕਸਪੋਰਟ ਕਰ ਰਹੇ ਹਾਂ। ਤੁਸੀਂ ਦੇਖਿਆ ਹੈ ਕਿ ਗੂਗਲ ਨੇ ਵੀ ਹਾਲ ਹੀ ਵਿੱਚ ਇਹ ਘੋਸ਼ਣਾ ਕੀਤੀ ਹੈ ਕਿ ਉਹ ਆਪਣੇ ਫਿਕਸਲ ਫੋਨਸ ਭਾਰਤ ਵਿੱਚ ਬਣਾਏਗਾ। ਸੈਮਸੰਗ ਦੇ ‘ਫੋਲਡ ਫਾਇਵ’ ਅਤੇ ਐਪਲ ਦਾ ਆਈਫੋਨ 15 ਪਹਿਲਾ ਹੀ ਭਾਰਤ ਵਿੱਚ ਬਣਨਾ ਸ਼ੁਰੂ ਹੋ ਗਿਆ ਹੈ। ਅੱਜ ਅਸੀਂ ਸਭ ਨੂੰ ਇਸ ‘ਤੇ ਗਰਵ ਹੈ ਕਿ ਪੂਰੀ ਦੁਨੀਆ ਮੇਡ ਇਨ ਇੰਡੀਆ ਫੋਨਸ ਦਾ ਇਸਤੇਮਲ ਕਰ ਰਹੀ ਹੈ।साथियों,

ਸਾਥੀਓ,

ਅੱਜ ਜ਼ਰੂਰਤ ਹੈ ਕਿ ਅਸੀਂ ਮੋਬਾਇਲ ਅਤੇ ਇਲੈਕਟ੍ਰੌਨਿਕ ਮੈਨੂਫੈਕਚਰਿੰਗ ਵਿੱਚ ਆਪਣੀ ਇਸ ਸਫਲਤਾ ਨੂੰ ਹੋਰ ਅੱਗੇ ਵਧਾਏ। ਟੇਕ ਈਕੋਸਿਸਟਮ ਵਿੱਚ ਹਾਰਡਵੇਅਰ ਅਤੇ ਸਾਫਟਵੇਅਰ ਦੋਹਾਂ ਦੀ ਸਫਲਤਾ ਦੇ ਲਈ ਜ਼ਰੂਰੀ ਹੈ ਕਿ ਅਸੀਂ ਭਾਰਤ ਵਿੱਚ strong semiconductor manufacturing sector ਦਾ ਨਿਰਮਾਣ ਕਰੇ। ਸੈਮੀਕੰਡਕਟਰਸ ਦੇ Development ਦੇ ਲਈ ਸਰਕਾਰ ਨੇ ਪਹਿਲੀ ਹੀ ਕਰੀਬ Eighty Thousand Crore Rupees ਦੀ PLI Scheme  ਚਲਾਈ ਹੈ। ਅੱਜ ਵਿਸ਼ਵ ਭਰ ਦੀ ਸੈਮੀਕੰਡਕਟਰ ਕੰਪਨੀਆਂ, ਭਾਰਤੀ ਕੰਪਨੀਆਂ ਦੇ ਨਾਲ ਮਿਲ ਕੇ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟਿੰਗ ਫੈਸਿਲੀਟਿਜ ਵਿੱਚ ਇਨਵੇਸਟ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਦਾ semiconductor mission ਸਿਰਫ਼ ਆਪਣੀ domestic demand ਹੀ ਨਹੀਂ, ਦੁਨੀਆ ਦੀ ਜ਼ਰੂਰਤ ਪੂਰੀ ਕਰਨ ਦੇ ਵਿਜ਼ਨ ‘ਤੇ ਅੱਗੇ ਵਧ ਰਿਹਾ ਹੈ।

ਸਾਥੀਓ,

ਵਿਕਾਸਸ਼ੀਲ ਦੇਸ਼ ਨਾਲ ਵਿਕਸਿਤ ਦੇਸ਼ ਹੋਣ ਦੇ ਸਫ਼ਰ ਨੂੰ ਜੇਕਰ ਕੋਈ ਹੋਰ ਤੇਜ਼ ਕਰਦਾ ਹੈ, ਤਾਂ ਉਹ ਹੈ – Technology ਅਸੀਂ ਦੇਸ਼ ਦੇ ਵਿਕਾਸ ਦੇ ਲਈ ਜਿਤਨਾ ਜ਼ਿਆਦਾ ਟੈਕਨੋਲੋਜੀ ਦਾ ਇਸਤੇਮਾਲ ਕਰਾਂਗੇ, ਉਤਨਾ ਹੀ ਵਿਕਸਿਤ ਹੋਣ ਦੀ ਦਿਸ਼ਾ ਵਿੱਚ ਅੱਗੇ ਵਧਾਂਗੇ। ਡਿਜੀਟਲ ਟੈਕਨੋਲੋਜੀ ਵਿੱਚ ਅਸੀਂ ਐਸਾ ਹੁੰਦੇ ਦੇਖ ਰਹੇ ਹਾਂ, ਜਿੱਥੇ ਭਾਰਤ ਕਿਸੇ ਵੀ ਵਿਕਸਿਤ ਦੇਸ਼ ਤੋਂ ਪਿੱਛੇ ਨਹੀਂ ਹੈ। ਅਜਿਹੇ ਹੀ ਹਰ ਸੈਕਟਰ ਵਿੱਚ ਬਦਲਾਅ ਲਿਆਉਣ ਦੇ ਲਈ ਅਸੀ ਉਸ ਨੂੰ Technology ਨਾਲ ਜੋੜ ਰਹੇ ਹਾਂ। ਅਸੀਂ ਸੈਕਟਰਸ ਦੇ ਹਿਸਾਬ ਨਾਲ ਅਲੱਗ-ਅਲੱਗ Platforms ਬਣਾ ਰਹੇ ਹਾਂ। Logistics ਦੇ ਲਈ ਪੀਐੱਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ, ਹੈਲਥ ਕੇਅਰ ਦੇ ਲਈ National Health Mission, Agriculture Sector ਦੇ ਲਈ Agri Stack ਅਜਿਹੇ ਕਈ ਪਲੈਟਫਾਰਮ ਬਣਾਏ ਗਏ ਹਨ। ਸਾਈਂਟੀਫਿਕ ਰਿਸਰਚ ਕਵਾਂਟਮ ਮਿਸ਼ਨ ਅਤੇ ਨੈਸ਼ਨਲ ਰਿਸਰਚ ਫਾਊਂਡੇਸ਼ਨ ਵਿੱਚ ਵੀ ਸਰਕਾਰ ਵੱਡੇ ਪੈਮਾਨੇ ‘ਤੇ Invest ਕਰ ਰਹੀ ਹੈ। ਅਸੀਂ Indigenous Design and Technology Development ਨੂੰ ਵੀ ਲਗਾਤਾਰ ਪ੍ਰਮੋਟ ਕਰ ਰਹੇ ਹਾਂ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ, ਇੰਟਰਨੈਸ਼ਨਲ ਟੈਲੀਕਾਮ ਯੂਨੀਅਨ ਅਤੇ ਇੰਡੀਆ ਮੋਬਾਈਲ ਕਾਂਗਰਸ ਦੇ ਨਾਲ ਮਿਲ ਕੇ, Innovation and Entrepreneurship for SDG’s ਵਿਸ਼ੇ ‘ਤੇ ਇੱਕ ਈਵੈਂਟ ਕਰ ਰਹੇ ਹਾਂ।

ਸਾਥੀਓ,

ਇਨ੍ਹਾਂ ਸਾਰੇ ਪ੍ਰਯਾਸਾਂ ਦੇ ਦਰਮਿਆਨ ਇੱਕ ਬਹੁਤ ਹੀ Important Aspect ਹੈ, ਜਿਸ ਦੀ ਤਰਫ ਮੈਂ ਤੁਹਾਡਾ ਧਿਆਨ ਲੈ ਜਾਣਾ ਚਾਹੁੰਦਾ ਹਾਂ। ਇਹ Aspect ਹੈ, cyber-security ਅਤੇ security of network infrastructure ਦਾ। ਤੁਸੀਂ ਸਾਰੇ ਇਹ ਜਾਣਦੇ ਹੋ ਕਿ Cyber Security ਦੀ Complexity ਕੀ ਹੈ ਅਤੇ ਇਸ ਦੇ ਕੀ ਮਾੜੇ ਨਤੀਜੇ ਹੋ ਸਕਦੇ ਹਨ। ਜੀ20 ਸਮਿਟ ਵਿੱਚ ਵੀ, ਇਸ ਨੂੰ ਭਾਰਤ ਮੰਡਪਮ ਵਿੱਚ ਸਾਈਬਰ ਸਕਿਓਰਿਟੀ ਦੇ Global Threats ‘ਤੇ ਗੰਭੀਰ ਚਰਚਾ ਹੋਈ ਹੈ। Cyber Security ਦੇ ਲਈ ਪੂਰੀ manufacturing value chain  ਵਿੱਚ ਆਤਮਨਿਰਭਰਤੀ ਬਹੁਤ ਜ਼ਰੂਰੀ ਹੈ। ਚਾਹੇ ਹਾਰਡਵੇਅਰ ਹੋਵੇ, ਸਾਫਟਵੇਅਰ ਹੋਵੇ ਜਾਂ ਕਨੈਕਟੀਵਿਟੀ, ਜਦੋਂ ਸਾਡੀ ਵੈਲਿਊ ਚੇਨ ਦਾ ਸਭ ਕੁਝ ਸਾਡੇ ਨੈਸ਼ਨਲ ਡੋਮੇਨ ਵਿੱਚ ਹੋਵੇਗਾ ਤਾਂ ਸਾਨੂੰ ਇਸ ਨੂੰ Secure ਰੱਖਣ ਵਿੱਚ ਵੀ ਅਸਾਨੀ ਹੋਵੇਗੀ। ਇਸ ਲਈ ਅੱਜ ਇਸ ਮੋਬਾਈਲ ਕਾਂਗਰਸ ਵਿੱਚ ਇਹ ਚਰਚਾ ਵੀ ਜ਼ਰੂਰੀ ਹੈ ਕਿ ਅਸੀਂ troublemakers ਤੋਂ ਦੁਨੀਆ ਦੀ democratic societies ਨੂੰ ਕਿਵੇਂ ਸੁਰੱਖਿਅਤ ਬਣਾਈਏ।

 ਸਾਥੀਓ,

ਲੰਬੇ ਵਕਤ ਤੱਕ ਭਾਰਤ ਨੇ ਟੈਕਨੋਲੋਜੀ ਦੀਆਂ ਕਈ Buses ਮਿਸ ਕਰ ਦਿੱਤੀਆਂ ਹਨ। ਇਸ ਦੇ ਬਾਅਦ ਉਹ ਸਮਾਂ ਵੀ ਆਇਆ ਜਦੋਂ ਅਸੀਂ already developed technologies ਵਿੱਚ ਆਪਣਾ ਟੈਲੈਂਟ ਦਿਖਾਇਆ। ਸਾਨੂੰ ਸਾਡੀ IT service industry ਦੇ, ਉਸ ਨੇ ਵੀ, ਉਸ ਨੂੰ ਵੀ ਵਧਾਉਣ ਦੇ ਲਈ ਜੋ ਪ੍ਰਯਾਸ ਹੋਇਆ ਹੈ। ਲੇਕਿਨ ਹੁਣ 21ਵੀਂ ਸਦੀ ਦਾ ਇਹ ਕਾਲਖੰਡ, ਭਾਰਤ ਦੀ Thought Leadership ਦਾ ਸਮਾਂ ਹੈ।  ਅਤੇ ਮੈਂ ਇੱਥੇ ਬੈਠੇ ਹੋਏ ਸਾਰਿਆਂ ਨੂੰ ਅਤੇ ਇਹ ਜੋ Hundred Labs ਦੇ ਉਦਘਾਟਨ ਵਿੱਚ ਬੈਠੇ ਹੋਏ ਹਨ। ਉਨ੍ਹਾਂ ਨੌਜਵਾਨਾਂ ਨੂੰ ਕਹਿ ਰਿਹਾ ਹਾਂ। ਅਤੇ ਵਿਸ਼ਵਾਸ ਕਰੋ ਦੋਸਤੋ ਜਦੋਂ ਮੈਂ ਕੋਈ ਗੱਲ ਕਹਿੰਦਾ ਹਾਂ ਤਾਂ ਗਰੰਟੀ ਤੋਂ ਘੱਟ ਨਹੀਂ ਹੁੰਦੀ ਹੈ। ਅਤੇ ਇਸ ਲਈ ਮੈਂ Thought Leaders  ਵਾਲੀ ਗੱਲ ਕਰ ਰਿਹਾ ਹਾਂ। Thought Leaders ਅਜਿਹੇ ਨਵੇਂ dimensions ਬਣਾ ਸਕਦੇ ਹਨ, ਜਿਸ ਨੂੰ ਬਾਅਦ ਵਿੱਚ ਦੁਨੀਆ Follow ਕਰੇ  

ਅਸੀਂ ਕੁਝ Domains ਵਿੱਚ Thought Leader ਬਣੇ ਵੀ ਹਾਂ। ਜਿਵੇਂ- UPI ਸਾਡੀ Thought Leadership ਦਾ ਨਤੀਜਾ ਹੈ, ਜੋ ਅੱਜ ਡਿਜੀਟਲ ਪੇਮੈਂਟਸ ਸਿਸਟਮ ਵਿੱਚ ਪੂਰੀ ਦੁਨੀਆ ਦੀ ਅਗਵਾਈ ਕਰ ਰਿਹਾ ਹੈ। Even ਕੋਵਿਡ ਦੇ ਸਮੇਂ, ਅਸੀਂ ਕੋਵਿਨ ਦਾ ਜੋ initiative ਲਿਆ ਸੀ, ਅੱਜ ਵੀ ਵਿਸ਼ਵ ਉਸ ਦੀ ਚਰਚਾ ਕਰਦਾ ਹੈ। ਅਜਿਹਾ ਵਕਤ ਹੈ ਕਿ ਅਸੀਂ ਟੈਕਨੋਲੋਜੀ ਦੇ Excellent Adopters ਅਤੇ Implementers ਦੇ ਨਾਲ-ਨਾਲ ਟੈਕਨੋਲੋਜੀ ਦਾ Thought Leader ਵੀ ਬਣਨਾ ਹੀ ਹੋਵੇਗਾ। ਭਾਰਤ ਦੇ ਕੋਲ young demography ਦੀ ਤਾਕਤ ਹੈ, vibrant democracy ਦੀ ਤਾਕਤ ਹੈ।

ਮੈਂ ਇੰਡੀਆ ਮੋਬਾਈਲ ਕਾਂਗਰਸ ਦੇ ਲੋਕਾਂ, ਖਾਸ ਕਰਕੇ ਯੁਵਾ ਮੈਂਬਰਾਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਇਸ ਦਿਸ਼ਾ ਵਿੱਚ ਆਉਣ, ਅੱਗੇ ਵਧਣ, ਮੈਂ ਤੁਹਾਡੇ ਨਾਲ ਹਾਂ। ਅੱਜ ਇੱਕ ਅਜਿਹੇ ਸਮੇਂ ਵਿੱਚ ਜਦੋਂ ਅਸੀਂ ਵਿਕਸਿਤ ਭਾਰਤ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ, thought leaders ਦੇ ਰੂਪ ਵਿੱਚ ਅੱਗੇ ਵਧਣ ਦਾ ਇਹ transition ਪੂਰੇ ਸਾਕਟਰ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਿਆ ਸਕਦੇ ਹਾਂ।

 ਅਤੇ ਮੈਨੂੰ ਵਿਸ਼ਵਾਸ ਹੈ, ਅਤੇ ਇਹ ਮੇਰਾ ਵਿਸ਼ਵਾਸ ਤੁਹਾਡੇ ਲੋਕਾਂ ਦੀ ਸਮਰੱਥਾ ਦੇ ਕਾਰਨ ਹੈ। ਮੇਰਾ ਵਿਸ਼ਵਾਸ ਤੁਹਾਡੀ ਸਮਰੱਥਾ ‘ਤੇ ਹੈ, ਤੁਹਾਡੀ ਸਮਰੱਥਾ ‘ਤੇ ਹੈ, ਤੁਹਾਡੇ ਇਸ ਸਮਰਪਣ ‘ਤੇ ਹੈ ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਅਸੀਂ ਕਰ ਸਕਦੇ ਹਾਂ, ਜ਼ਰੂਰ ਕਰ ਸਕਦੇ ਹਾਂ। ਫਿਰ ਇੱਕ ਵਾਰ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ, ਅਤੇ ਮੈਂ ਦੇਸ਼ ਦੇ, ਦਿੱਲੀ ਦੇ, ਅਗਲ-ਬਗਲ ਦੇ ਇਸ ਇਲਾਕੇ ਦੇ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਉਹ ਭਾਰਤ ਮੰਡਪਮ ਵਿੱਚ ਆਉਣ ਅਤੇ ਇਹ ਜੋ exhibition ਲਗੀ ਹੈ, ਜਿਸ ਦੀ ਟੈਕਨੋਲੋਜੀ ਵਿੱਚ ਰੁਚੀ ਹੈ, ਟੈਕਨੋਲੋਜੀ ਭਵਿੱਖ ਵਿੱਚ, ਜੀਵਨ ਵਿੱਚ ਕਿਵੇਂ ਨਵੇਂ –ਨਵੇਂ ਖੇਤਰਾਂ ਨੂੰ ਛੂਹਣ ਵਾਲੀ ਹੈ, ਉਸ ਨੂੰ ਸਮਝਣ ਦੇ ਲਈ ਇਹ ਬਹੁਤ ਬੜਾ ਅਵਸਰ ਹੈ। ਮੈਂ ਸਾਰਿਆਂ ਨੂੰ ਅਪੀਲ ਕਰਾਂਗਾ, ਮੈਂ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਨ੍ਹਾਂ ਦੀ ਜੋ ਟੈਕਨੋਲੋਜੀ ਦੀ ਟੀਮ ਹੋਵੇ ਉਹ ਵੀ ਇੱਥੇ ਆ ਕੇ ਇਨ੍ਹਾਂ ਚੀਜ਼ਾਂ ਨੂੰ ਦੇਖੋ। ਫਿਰ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ।

*****

ਡੀਐੱਸ/ਵੀਜੇ/ਆਰਕੇ  



(Release ID: 1972399) Visitor Counter : 76