ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਪ੍ਰੇਰਿਤ “ਸਵੱਛਤਾ” ਅਭਿਯਾਨ ਨੇ “ਵੇਸਟ ਟੂ ਵੈਲਥ” ਦੀ ਧਾਰਨਾ ਬਾਰੇ ਜਾਗਰੂਕਤਾ ਪੈਦਾ ਕੀਤੀ


ਉਤਪਾਦਕ ਸਾਧਨਾਂ ਦੇ ਲਈ ਵੇਸਟ ਪਦਾਰਥਾਂ ਦੇ ਪੁਨਰ ਚੱਕਰ ਅਤੇ ਮੁੜ ਤੋਂ ਉਪਯੋਗ ਦੇ ਲਈ ਇਨੋਵੇਸ਼ਨ ਅਤੇ ਟੈਕਨੋਲੋਜੀ ਦੇ ਅਨੁਪ੍ਰਯੋਗ ਬਾਰੇ ਹੁਣ ਬਿਹਤਰ ਸਮਝ ਵਿਕਸਿਤ ਹੋਈ ਹੈ: ਡਾ. ਜਿਤੇਂਦਰ ਸਿੰਘ

ਵੇਸਟ ਨੂੰ ਸਮਝਦਾਰੀ ਤੋਂ ਅਲੱਗ ਕਰਨ ਅਤੇ ਪਰਿਣਾਮੀ ਸਮੱਗਰੀਆਂ ਦੇ ਤੇਜ਼ੀ ਨਾਲ ਨਿਪਟਾਰੇ ਦੇ ਲਈ ਡਾ. ਜਿਤੇਂਦਰ ਸਿੰਘ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਅਤੇ ਡ੍ਰੋਨ ਦੀ ਤ੍ਰਿਸ਼ਕਤੀ ਦੀ ਵਕਾਲਤ ਕੀਤੀ

“ਸਰਕਾਰ ਨੇ ਪਿਛਲੇ ਤਿੰਨ ਵਰ੍ਹਿਆਂ ਵਿੱਚ ਵਿਸ਼ੇਸ਼ ਅਭਿਯਾਨਾਂ ਦੇ ਦੌਰਾਨ ਕੁੱਲ 776 ਕਰੋੜ ਰੁਪਏ ਦਾ ਰੈਵੇਨਿਊ ਅਰਜਿਤ ਕੀਤਾ; ਇਸ ਰੈਵੇਨਿਊ ਦਾ ਇੱਕ ਵੱਡਾ ਹਿੱਸਾ, ਵਰਤਮਾਨ ਵਿੱਚ ਚਲ ਰਹੇ ਵਿਸ਼ੇਸ਼ ਅਭਿਯਾਨ 3.0 ਦੇ ਪਿਛਲੇ 20 ਦਿਨਾਂ ਵਿੱਚ ਅਰਜਿਤ 176 ਕਰੋੜ ਰੁਪਏ ਹੈ”: ਡਾ. ਜਿਤੇਂਦਰ ਸਿੰਘ

ਡਾ. ਜਿਤੇਂਦਰ ਸਿੰਘ ਨੇ ਵਿਸ਼ੇਸ਼ ਅਭਿਯਾਨ 3.0 ਦੇ ਤੀਸਰੇ ਸਪਤਾਹ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ

Posted On: 25 OCT 2023 4:17PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੋਂ ਪ੍ਰੇਰਿਤ “ਸਵੱਛਤਾ” ਅਭਿਯਾਨ ਨੇ “ਵੇਸਟ ਟੂ ਵੈਲਥ” ਦੀ ਧਾਰਨਾ ਬਾਰੇ ਜਾਗਰੂਕਤਾ ਪੈਦਾ ਕੀਤੀ ਹੈ। ਹੁਣ ਉਤਪਾਦਕ ਸਾਧਨਾਂ ਦੇ ਲਈ ਵੇਸਟ ਪਦਾਰਥਾਂ ਦੇ ਪੁਨਰਚੱਕਰ ਅਤੇ ਫਿਰ ਉਪਯੋਗ ਦੇ ਲਈ ਇਨੋਵੇਸ਼ਨ ਅਤੇ ਟੈਕਨੋਲੋਜੀ ਦੇ ਅਨੁਪ੍ਰਯੋਗ ਬਾਰੇ ਬਿਹਤਰ ਸਮਝ ਵਿਕਸਿਤ ਹੋਈ ਹੈ।

ਇਹ ਗੱਲ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ, ਪੀਐੱਮਓ, ਪਰੋਸਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਸਵੱਛਤਾ ਵਿਸ਼ੇਸ਼ ਅਭਿਯਾਨ 3.0 ਦੇ ਤੀਸਰੇ ਸਪਤਾਹ ਦੀ ਪ੍ਰਗਤੀ ਦੀ ਸਮੀਖਿਆ ਦੇ ਬਾਅਦ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ। ਇਸ ਅਭਿਯਾਨ ਨੂੰ ਭਾਰਤ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ।

ਡਾ. ਜਿਤੇਂਦਰ ਸਿੰਘ ਨੇ ਵੇਸਟ ਨੂੰ ਸਮਝਦਾਰੀ ਨਾਲ ਅਲੱਗ ਕਰਨ ਅਤੇ ਪਰਿਣਾਮੀ ਸਮੱਗਰੀਆਂ ਦੇ ਤੇਜ਼ੀ ਨਾਲ ਨਿਪਟਾਰੇ ਦੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਅਤੇ ਡ੍ਰੋਨ ਦੀ ਤ੍ਰਿਸ਼ਕਤੀ ਦੀ ਵਕਾਲਤ ਕੀਤੀ।

ਉਨ੍ਹਾਂ ਨੇ ਕਿਹਾ, “ਹੁਣ ਜੇ ਸਾਡੇ ਕੋਲ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਸੰਚਾਲਿਤ ਮੌਡਲਿਊ ਹੈ, ਜੋ ਠੋਸ ਅਤੇ ਤਰਲ ਕਚਰੇ ਨੂੰ ਅਲੱਗ ਕਰੇਗਾ, ਉਸ ਦੇ ਬਾਅਦ ਸਾਡੇ ਰੋਬੋਟ ਇਸ ਨੂੰ ਲੈ ਜਾਣਗੇ ਅਤੇ ਡ੍ਰੋਨ ’ਤੇ ਲੋਡ ਕਰਨਗੇ ਅਤੇ ਫਿਰ ਡ੍ਰੋਨ ਸਵੈਚਾਲਿਤ ਰੂਪ ਨਾਲ ਉਡ ਜਾਵੇਗਾ ਅਤੇ ਇਸ ਨੂੰ ਸੰਬੰਧਿਤ ਡੈਸਟੀਨੇਸ਼ਨ ਤੱਕ ਲੈ ਜਾਵੇਗਾ।”

ਕੂੜੇ ਦੇ ਹਰ ਟੁਕੜੇ ਤੋਂ ਲਾਭ ਹਾਸਿਲ ਕੀਤਾ ਜਾ ਸਕਦਾ ਹੈ, ਇਸ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਟੈਕਨੋਲੋਜੀ ਵਿਕਾਸ ਬੋਰਡ ਅਤੇ ਸੀਐੱਸਆਈਆਰ ਨੇ ਹਾਲ ਵਿੱਚ ਵਿੱਚ ‘ਰੀਸਾਈਕਲਿੰਗ ਔਨ ਵਹੀਲਸ’ ਬੱਸ ਲਾਂਚ ਕੀਤੀ ਹੈ,  ਜੋ ਆਪਣੀ ਮੋਬੀਲਿਟੀ ਦੇ ਕਾਰਨ ਵਿਭਿੰਨ ਸਥਾਨਾਂ ’ਤੇ ਵੇਸਟ ਰਾਹੀਂ ਧਨ ਦਾ ਸਿਰਜਣ ਕਰ ਸਕਦੀ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਦੇਹਰਾਦੂਨ ਸਥਿਤ ਭਾਰਤੀ ਪੈਟ੍ਰੋਲੀਅਮ ਸੰਸਥਾਨ (ਸੀਐੱਸਆਈਆਰ-ਆਈਆਈਪੀ) ਨੇ ਸੰਯੁਕਤ ਰੂਪ ਨਾਲ ਇੱਕ ਰਿਪਰਪਜਡ ਯੂਜਡ ਕੁਕਿੰਗ ਆਇਲ (ਆਰਯੂਸੀਓ) ਵੈਨ ਵਿਕਸਿਤ ਕੀਤੀ ਹੈ ਜੋ ਇਸਤੇਮਾਲ ਕੀਤੇ ਗਏ ਖਾਣਾ ਪਕਾਉਣ ਦੇ ਤੇਲ ਨੂੰ ਇਕੱਠਾ ਕਰਦੀ ਹੈ ਅਤੇ ਇਸ ਨੂੰ ਜੈਵ ਈਂਧਣ ਵਿੱਚ ਪਰਿਵਰਤਿਤ ਕਰਦੀ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਤਿੰਨ ਵਰ੍ਹਿਆਂ ਵਿੱਚ ਦੇਸ਼ ਭਰ ਦੇ ਸਭ ਸਰਕਾਰੀ ਦਫ਼ਤਰਾਂ ਦੁਆਰਾ ਚਲਾਏ ਗਏ ਤਿੰਨ ਵਿਸ਼ੇਸ਼ ਅਭਿਯਾਨਾਂ ਵਿੱਚ ਕੇਵਲ ਸਕ੍ਰੈਪ ਦੇ ਨਿਪਟਾਰੇ ਨਾਲ ਕੁੱਲ 776 ਕਰੋੜ ਰੁਪਏ ਦਾ ਰੈਵੇਨਿਊ ਅਰਜਿਤ ਕੀਤਾ ਹੈ। ਇਸ ਰੈਵੇਨਿਊ ਦਾ ਇੱਕ ਵੱਡਾ ਹਿੱਸਾ, 176 ਕਰੋੜ ਰੁਪਏ ਵਰਤਮਾਨ ਵਿੱਚ ਚੱਲ ਰਹੇ ਵਿਸ਼ੇਸ਼ ਅਭਿਯਾਨ 3.0 ਦੇ ਪਿਛਲੇ 20 ਦਿਨਾਂ ਵਿੱਚ ਅਰਜਿਤ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ, “ਇਸ ਲਈ ਰੈਵੇਨਿਊ ਉਤਪੰਨ ਕਰਨ ਦੀ ਸਾਡੀ ਗਤੀ ਵੀ ਵਧ ਰਹੀ ਹੈ। ਇਸ ਦਾ ਮਤਲਬ ਹੈ ਕਿ ਹੁਣ ਅਸੀਂ ਇਸ ਤੋਂ ਸੰਪੰਤੀ ਬਣਾਉਣ ਦਾ ਕੌਸ਼ਲ ਸਿੱਖ ਲਿਆ ਹੈ.... ਇਸ ਦਾ ਮਤਲਬ ਹੈ ਕਿ ਅਸੀਂ ਪੈਮਾਨੇ ’ਤੇ ਸੁਧਾਰ ਕਰ ਰਹੇ ਹਾਂ, ਹੁਣ ਅਸੀਂ ਸੰਤੁਪਿਤ ਬਿੰਦੂ ਵੱਧ ਰਹੇ ਹਾਂ।”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਸਿੰਘ ਦਾ ਧੰਨਵਾਦ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ, ਸਵੱਛਤਾ ਅਭਿਯਾਨ ਇੱਕ ਜਨ ਅੰਦੋਲਨ ਬਣ ਗਿਆ ਹੈ ਕਿਉਂਕਿ ਉਨ੍ਹਾਂ ਨੇ 15 ਅਗਸਤ 2014 ਨੂੰ ਲਾਲ ਕਿਲੇ ਦੀ ਫਸੀਲ ਤੋਂ ਆਪਣੇ ਪਹਿਲੇ ਸੁਤੰਤਰਤਾ ਦਿਵਸ ਸੰਬੋਧਨ ਦੇ ਦੌਰਾਨ ਇਸ ਵਿਚਾਰ ਦੀ ਸ਼ੁਰੂਆਤ ਕੀਤੀ ਸੀ।

 

ਉਨ੍ਹਾਂ ਨੇ ਕਿਹਾ, “ਸਵੱਛਤਾ ਅਭਿਯਾਨ ਦੇ ਪਹਿਲੇ ਵਰ੍ਹੇ ਵਿੱਚ 4 ਲੱਖ ਤੋਂ ਅਧਿਕ ਪਖਾਨਿਆਂ ਦਾ ਨਿਰਮਾਣ ਕੀਤਾ ਗਿਆ, ਜਿਸ ਨਾਲ ਮਹਿਲਾਵਾਂ ਨੂੰ ਸੁਵਿਧਾ, ਸਿਹਤ ਅਤੇ ਸਨਮਾਨ’ ਦੇ ਨਾਲ ਸਸ਼ਕਤ ਬਣਾਇਆ ਗਿਆ। ਦੂਸਰੇ ਵਰ੍ਹੇ, ਵਿਸ਼ੇਸ਼ ਅਭਿਯਾਨ ਨੇ ਲੱਖਾਂ ਬੇਕਾਰ ਫਾਇਲਾਂ ਦੇ ਨਿਪਟਾਰੇ ’ਤੇ ਧਿਆਨ ਕੇਂਦ੍ਰਿਤ ਕੀਤਾ, ਜਿਸ ਨਾਲ ਕਾਰਜ-ਉਤਪਾਦਕਤਾ ਵਧਾਉਣ ਦੇ ਲਈ ਦਫ਼ਤਰ ਦਾ ਕੀਮਤੀ ਸਥਾਨ ਖਾਲੀ ਹੋਇਆ, ਅਤੇ ਈ-ਸਕ੍ਰੈਪ ਦੀ ਸਫਾਈ ਹੋਈ ਅਤੇ ਵਿਸ਼ੇਸ ਅਭਿਯਾਨ 3.0 ਹੁਣ ਵੇਸਟ ਟੂ ਵੈਲਥ ਸਿਰਜਣ ’ਤੇ ਕੇਂਦ੍ਰਿਤ ਹੈ।”

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਸ਼ੇਸ ਅਭਿਯਾਨ 3.0 ਦੇ ਤਿੰਨ ਸਪਤਾਹ ਵਿੱਚ ਲਗਭਗ 86 ਲੱਖ ਵਰਗ ਫੁੱਟ ਦਫ਼ਤਰ ਸਥਾਨ ਉਪਲਬਧ ਕਰਵਾਇਆ ਗਿਆ ਹੈ।

ਵਿਸ਼ੇਸ਼ ਅਭਿਯਾਨ 3.0 ਦੇ ਤੀਸਰੇ ਸਪਤਾਹ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਨੋਡਲ ਏਜੰਸੀ ਹੋਣ ਦੇ ਨਾਤੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੀ ਸਰਾਹਨਾ ਕੀਤੀ।

ਡਾ. ਜਿਤੇਂਦਰ ਸਿੰਘ ਨੇ ਕਿਹਾ, ਮੰਤਰਾਲਿਆਂ/ਵਿਭਾਗਾਂ ਅਤੇ ਉਨ੍ਹਾਂ ਨੇ ਖੇਤਰ ਵਿੱਚ ਵੱਡੇ ਪੈਮਾਨੇ ’ਤੇ ਭਾਗੀਦਾਰੀ ਦੇਖੀ ਜਾ ਰਹੀ ਹੈ। ਉਨ੍ਹਾਂ ਨੇ ਮੰਤਰਾਲਿਆਂ/ਵਿਭਾਗਾਂ ਤੋਂ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਸਾਰੇ ਬਾਹਰੀ ਦਫ਼ਤਰਾਂ/ਰੱਖਿਆ ਪ੍ਰਤਿਸ਼ਠਾਨਾਂ ਅਤੇ ਪੀਐੱਸਯੂ ਨੂੰ ਕਵਰ ਕਰਨ ਦੇ ਲਈ ਅਭਿਯਾਨ ਦੇ ਲਾਗੂਕਰਨ ਵਿੱਚ ਪਰਿਪੂਰਨਤਾ ਦੇ ਦ੍ਰਿਸ਼ਟੀਕੋਣ ਨੂੰ ਅਪਣਾਉਣ ਦੀ ਤਾਕੀਦ ਕੀਤੀ।

ਵਿਸ਼ੇਸ਼ ਅਭਿਯਾਨ 3.0 ਦੀ ਪ੍ਰਗਤੀ ਦੇ ਦੈਨਿਕ ਅਧਾਰ ’ਤੇ ਇੱਕ ਸਮਰਪਿਤ ਪੋਰਟਲ   (https://scdpm.nic.in/) ’ਤੇ ਨਿਗਰਾਨੀ ਕੀਤੀ ਜਾਂਦੀ ਹੈ। ਅਭਿਯਾਨ ਦੀ ਪ੍ਰਗਤੀ ਦੀ ਸਮੀਖਿਆ ਦੇ ਲਈ ਸਕੱਤਰ, ਡੀਏਆਰਪੀਜੀ ਦੀ ਪ੍ਰਧਾਨਗੀ ਵਿੱਚ ਨੋਡਲ ਅਧਿਕਾਰੀਆਂ ਦੇ ਨਾਲ ਨਿਯਮਿਤ ਸਮੀਖਿਆ ਬੈਠਕਾਂ ਆਯੋਜਿਤ ਕੀਤੀਆਂ ਜਂਦੀਆਂ ਹਨ। ਵਿਸ਼ੇਸ਼ ਅਭਿਯਾਨ 3.0 ਨਵੰਬਰ ਦੇ ਪਹਿਲਾ ਸਪਤਾਹ ਵਿੱਚ ਮੁੱਲਾਂਕਣ ਪੜਾਅ ਦੀ ਸ਼ੁਰੂਆਤ ਦੇ ਨਾਲ 31 ਅਕਤੂਬਰ, 2023 ਨੂੰ ਸਮਾਪਤ ਹੋਵੇਗਾ।

*****

ਐੱਸਐੱਨਸੀ/ਪੀਕੇ


(Release ID: 1972063) Visitor Counter : 61