ਰੱਖਿਆ ਮੰਤਰਾਲਾ
azadi ka amrit mahotsav

ਏਆਈਐੱਨਐੱਸਸੀ 2023: ਆਈਐੱਨਐੱਸ ਸ਼ਿਵਾਜੀ, ਲੋਨਾਵਲਾ ਵਿੱਚ ਅਖਿਲ ਭਾਰਤੀ ਨੌ-ਸੈਨਿਕ ਕੈਂਪ ਵਿੱਚ ਐੱਨਸੀਸੀ ਦੇ ਨੌ-ਸੈਨਾ ਵਿੰਗ ਕੈਡਿਟਾਂ ਨੇ ਉੱਤਮਤਾ ਦਾ ਪ੍ਰਦਰਸ਼ਨ ਕੀਤਾ


ਨੌ-ਸੈਨਾ ਬੇਸ ਆਈਐੱਨਐੱਸ ਸ਼ਿਵਾਜੀ ਦੇ ਇਸ ਪਹਿਲੇ ਕੈਂਪ ਦਾ ਮੰਤਵ ਰਾਸ਼ਟਰ ਨਿਰਮਾਣ ਅਤੇ ਯੁਵਾ ਸਸ਼ਕਤੀਕਰਨ ਹੈ

Posted On: 25 OCT 2023 1:05PM by PIB Chandigarh

ਅਖਿਲ ਭਾਰਤੀ ਨੌ-ਸੈਨਿਕ ਕੈਂਪ 2023 (ਏਆਈਐੱਨਐੱਸਸੀ 2023) ਵੱਕਾਰੀ ਨੌ-ਸੈਨਾ ਬੇਸ ਆਈਐੱਨਐੱਸ ਸ਼ਿਵਾਜੀ, ਲੋਨਾਵਲਾ ਵਿਖੇ ਪੂਰਾ ਹੋ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਭਰ ਦੇ 17 ਡਾਇਰੈਕਟੋਰੇਟਾਂ ਤੋਂ ਆਏ ਭਾਰਤ ਦੇ ਸਰਵੋਤਮ ਨੌਜਵਾਨ ਕੈਡਿਟਾਂ ਦਰਮਿਆਨ ਇਹ ਸਾਲਾਨਾ 10 ਰੋਜ਼ਾ ਮੁਕਾਬਲਾ ਸਮਾਪਤ ਹੋ ਗਿਆ ਹੈ। ਇਸ ਵਾਰ ਏਆਈਐੱਨਐੱਸਸੀ ਦਾ ਆਯੋਜਨ ਐੱਨਸੀਸੀ ਦੇ ਮਹਾਰਾਸ਼ਟਰ ਡਾਇਰੈਕਟੋਰੇਟ ਦੀ ਅਗਵਾਈ ਹੇਠ ਕੀਤਾ ਗਿਆ।

ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ ਏਵੀਐੱਸਐੱਮ, ਵੀਐੱਸਐੱਮ, ਡੀਜੀ ਐੱਨਸੀਸੀ ਨੇ ਆਪਣਾ ਉਤਸ਼ਾਹ ਜ਼ਾਹਰ ਕਰਦਿਆਂ ਕਿਹਾ, “ਸਾਨੂੰ ਆਈਐੱਨਐੱਸ ਸ਼ਿਵਾਜੀ ਵਿਖੇ ਏਆਈਐੱਨਐੱਸਸੀ 2023 ਦੌਰਾਨ ਕੈਡਿਟਾਂ ਦੀਆਂ ਪ੍ਰਾਪਤੀਆਂ 'ਤੇ ਮਾਣ ਹੈ। ਇਹ ਪ੍ਰੋਗਰਾਮ ਨਾ ਸਿਰਫ਼ ਸਾਡੇ ਨੌਜਵਾਨ ਕੈਡਿਟਾਂ ਦੀ ਅਦੁੱਤੀ ਪ੍ਰਤਿਭਾ ਨੂੰ ਉਜਾਗਰ ਕਰਦਾ ਹੈ ਬਲਕਿ ਭਾਗੀਦਾਰਾਂ ਦਰਮਿਆਨ ਭਾਵਨਾਤਮਕ ਸਾਂਝ ਨੂੰ ਵੀ ਮਜ਼ਬੂਤ ​​ਕਰਦਾ ਹੈ। ਇਸ ਕੈਂਪ ਲਈ ਦੱਖਣੀ ਨੌ-ਸੈਨਾ ਕਮਾਨ ਦੇ ਹੈੱਡਕੁਆਟਰ ਅਤੇ ਆਈਐੱਨਐੱਸ ਸ਼ਿਵਾਜੀ ਵੱਲੋਂ ਪ੍ਰਦਾਨ ਕੀਤੀ ਗਈ ਮਦਦ ਅਤੇ ਸਰੋਤ ਰਾਸ਼ਟਰ ਨਿਰਮਾਣ ਪ੍ਰਤੀ ਉਨ੍ਹਾਂ ਦੀ ਸੱਚੀ ਵਚਨਬੱਧਤਾ ਦਾ ਪ੍ਰਤੀਬਿੰਬ ਹਨ।"

ਇਸ ਸਾਲ ਦੇ ਮੁਕਾਬਲਿਆਂ ਵਿੱਚ ਕੈਡਿਟਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਚੁਣੌਤੀ ਦੇਣ ਵਾਲੀਆਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਸ਼ਾਮਲ ਸਨ। ਇਸ ਵਿੱਚ ਕੈਡਿਟਾਂ ਦੇ ਲੀਡਰਸ਼ਿੱਪ ਹੁਨਰ ਨੂੰ ਵਧਾਉਣ ਲਈ ਤਿਆਰ ਕੀਤੇ ਗਏ ਮੁਕਾਬਲਿਆਂ, ਅਭਿਆਸਾਂ ਅਤੇ ਵਰਕਸ਼ਾਪਾਂ ਦੀ ਇੱਕ ਲੜੀ ਵੀ ਸ਼ਾਮਲ ਰਹੀ। ਇਸ ਸਾਲ ਮੁਕਾਬਲਾ ਮਹਾਰਾਸ਼ਟਰ ਡੀਟੀਈ ਨੇ ਜਿੱਤਿਆ, ਜਦਕਿ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਡੀਟੀਈ ਉਪ ਜੇਤੂ ਰਹੇ।

 

************

ਐੱਮਕੇ/ਵੀਐੱਮ/ਪੀਐੱਸ 


(Release ID: 1971279) Visitor Counter : 76