ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਪੀਲ ‘ਤੇ ਖਾਦੀ ਅਤੇ ਪੇਂਡੂ ਉਦਯੋਗ ਦੇ ਉਤਪਾਦਾਂ ਦੀ ਵਿਕਰੀ ਨੇ ਇਤਿਹਾਸ ਰਚਿਆ


'ਗਾਂਧੀ ਜੈਅੰਤੀ' ਦੇ ਮੌਕੇ 'ਤੇ ਦਿੱਲੀ ਦੇ ਕਨਾਟ ਪਲੇਸ ਸਥਿਤ ਖਾਦੀ ਭਵਨ 'ਚ ਵਿਕਰੀ ਪਹਿਲੀ ਵਾਰ ਡੇਢ ਕਰੋੜ ਰੁਪਏ ਤੋਂ ਪਾਰ ਹੋਈ

Posted On: 04 OCT 2023 7:17PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਪੀਲ 'ਤੇ ਦਿੱਲੀ ਦੇ ਲੋਕਾਂ ਨੇ ਖਾਦੀ ਅਤੇ ਪੇਂਡੂ ਉਦਯੋਗ ਦੇ ਉਤਪਾਦਾਂ ਦੀ ਖਰੀਦ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਗਾਂਧੀ ਜਯੰਤੀ ਦੇ ਮੌਕੇ 'ਤੇ ਨਵੀਂ ਦਿੱਲੀ ਦੇ ਕਨਾਟ ਪਲੇਸ ਸਥਿਤ ਖਾਦੀ ਭਵਨ ਵਿਖੇ 1,52,45,000 ਰੁਪਏ ਦੇ ਖਾਦੀ ਅਤੇ ਪੇਂਡੂ ਉਦਯੋਗ ਦੇ ਉਤਪਾਦਾਂ ਦੀ ਵਿਕਰੀ ਕੀਤੀ ਗਈ, ਜੋ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਹੈ ਸ਼੍ਰੀ ਮਨੋਜ ਕੁਮਾਰ, ਚੇਅਰਮੈਨ, ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ (ਕੇਵੀਆਈਸੀ), ਮਾਈਕਰੋ, ਲਘੂ ਅਤੇ ਮੱਧਮ ਉਦਯੋਗ ਮੰਤਰਾਲਾ ਨੇ ਗਾਂਧੀ ਜਯੰਤੀ 'ਤੇ ਖਾਦੀ ਦੀ ਬੇਮਿਸਾਲ ਵਿਕਰੀ ਦਾ ਸਿਹਰਾ ਗਾਂਧੀ ਜੀ ਦੀ ਵਿਰਾਸਤ ਅਤੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ 'ਬ੍ਰਾਂਡ ਪਾਵਰ' ਅਤੇ ਜਨਤਾ ਵਿੱਚ ਉਨ੍ਹਾਂ ਦੇ ਪ੍ਰਭਾਵ ਤੇ ਬੇਮਿਸਾਲ ਪ੍ਰਸਿੱਧੀ ਨੂੰ ਦਿੱਤਾ ਸ਼੍ਰੀ ਮਨੋਜ ਕੁਮਾਰ ਦੇ ਅਨੁਸਾਰ, 24 ਸਤੰਬਰ 2023 ਨੂੰ 'ਮਨ ਕੀ ਬਾਤ' ਪ੍ਰੋਗਰਾਮ ਵਿੱਚ, ਪ੍ਰਧਾਨ ਮੰਤਰੀ ਨੇ ਗਾਂਧੀ ਜਯੰਤੀ ਵਾਲੇ ਦਿਨ ਦੇਸ਼ ਵਾਸੀਆਂ ਨੂੰ ਕੁਝ ਖਾਦੀ ਉਤਪਾਦ ਖਰੀਦਣ ਦੀ ਅਪੀਲ ਕੀਤੀ ਸੀ ਇਸ ਅਪੀਲ ਦਾ ਲੋਕਾਂ 'ਤੇ ਅਸਰ ਪਿਆ ਇਹ ਉਨ੍ਹਾਂ ਦੀ ਅਪੀਲ ਦਾ ਹੀ ਅਸਰ ਹੈ ਕਿ ਹਰ ਸਾਲ ਗਾਂਧੀ ਜਯੰਤੀ ਵਾਲੇ ਦਿਨ ਖਾਦੀ ਅਤੇ ਪੇਂਡੂ ਉਦਯੋਗਾਂ ਦੇ ਉਤਪਾਦਾਂ ਦੀ ਵਿਕਰੀ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਜਾਂਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕ ਭਾਰਤ ਦੇ ਵਿਰਾਸਤੀ ਟੈਕਸਟਾਈਲ ਵਿੱਚ ਦਿਲਚਸਪੀ ਰੱਖਦੇ ਹਨ; ਭਾਵ ਖਾਦੀ ਨਾਲ ਡੂੰਘੀ ਨੇੜਤਾ ਹੈ

ਤਾਜ਼ਾ ਵਿਕਰੀ ਅੰਕੜਿਆਂ ਦੇ ਅਨੁਸਾਰ, ਪਿਛਲੇ ਵਿੱਤੀ ਵਰ੍ਹੇ 2022-23 ਵਿੱਚ, ਗਾਂਧੀ ਜਯੰਤੀ ਵਾਲੇ ਦਿਨ, ਦਿੱਲੀ ਦੇ ਕਨਾਟ ਪਲੇਸ ਵਿੱਚ ਖਾਦੀ ਭਵਨ ਵਿੱਚ 1,33,95,000 ਰੁਪਏ ਦੀ ਵਿਕਰੀ ਹੋਈ ਸੀ, ਜੋ ਕਿ ਇਸ ਵਾਰ 1,52,45,000 ਰੁਪਏ ਤੱਕ ਪਹੁੰਚ ਗਈ ਹੈ ਗਾਂਧੀ ਜਯੰਤੀ ਦੇ ਮੌਕੇ 'ਤੇ ਪਹਿਲੇ ਗਾਹਕ ਵਜੋਂ, ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ 2 ਅਕਤੂਬਰ ਦੀ ਸਵੇਰ ਨੂੰ ਖਾਦੀ ਭਵਨ, ਕਨਾਟ ਪਲੇਸ ਤੋਂ ਖਾਦੀ ਦੇ ਕੱਪੜੇ ਖਰੀਦੇ ਅਤੇ ਯੂਪੀਆਈ ਰਾਹੀਂ ਡਿਜੀਟਲ ਭੁਗਤਾਨ ਕੀਤਾ

ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਦੇ ਅਨੁਸਾਰ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਈ ਮੌਕਿਆਂ 'ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ 'ਤੇ ਖਾਦੀ ਉਤਪਾਦਾਂ ਨੂੰ ਖਰੀਦਣ ਦੀ ਅਪੀਲ ਕੀਤੀ ਹੈ ਭਾਰਤ ਮੰਡਪਮ, ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ ਹਾਲ ਹੀ ਵਿੱਚ ਆਯੋਜਿਤ ਜੀ-20 ਅਤੇ ਰਾਸ਼ਟਰੀ ਹੱਥਕਰਘਾ ਦਿਵਸ ਦੇ ਮੌਕੇ 'ਤੇ, ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪਿਛਲੇ 9 ਸਾਲਾਂ ਵਿੱਚ 'ਆਤਮਨਿਰਭਰ ਭਾਰਤ ਅਭਿਆਨ' ਅਤੇ 'ਵੋਕਲ ਫਾਰ ਲੋਕਲ' ਦੇ ਮੰਤਰ ਨੇ ਖਾਦੀ ਅਤੇ ਪੇਂਡੂ ਉਦਯੋਗਾਂ ਦੇ ਉਤਪਾਦਾਂ ਦੀ ਵਿਕਰੀ ਨੂੰ 1.34 ਲੱਖ ਕਰੋੜ ਰੁਪਏ ਤੋਂ ਪਾਰ ਲਿਜਾਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ ਜੀ-20 ਸੰਮੇਲਨ ਦੌਰਾਨ ਰਾਜਘਾਟ 'ਤੇ ਸਤਿਕਾਰਯੋਗ ਬਾਪੂ ਨੂੰ ਸ਼ਰਧਾਂਜਲੀ ਦੇਣ ਲਈ ਆਯੋਜਿਤ ਸਮਾਗਮ ' ਪ੍ਰਧਾਨ ਮੰਤਰੀ ਨੇ ਖਾਦੀ ਦੇ ਕੱਪੜਿਆਂ ਨਾਲ ਵਿਸ਼ਵ ਨੇਤਾਵਾਂ ਦਾ ਸੁਆਗਤ ਕਰਕੇ ਨਾ ਸਿਰਫ ਖਾਦੀ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਦਿੱਤੀ, ਸਗੋਂ ਦੇਸ਼ ਦੇ ਲੋਕਾਂ ਨੂੰ ਖਾਦੀ ਖਰੀਦਣ ਲਈ ਵੀ ਪ੍ਰੇਰਿਤ ਕੀਤਾ ਨਤੀਜੇ ਵਜੋਂ, ਗਾਂਧੀ ਜਯੰਤੀ ਵਾਲੇ ਦਿਨ ਖਾਦੀ ਉਤਪਾਦ ਖਰੀਦਣ ਲਈ ਦਿੱਲੀ ਦੇ ਕਨਾਟ ਪਲੇਸ ਸਥਿਤ ਖਾਦੀ ਭਵਨ ਵਿਖੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋਈ

ਜੇਕਰ ਅਸੀਂ ਗਾਂਧੀ ਜਯੰਤੀ ਵਾਲੇ ਦਿਨ ਪਿਛਲੇ ਤਿੰਨ ਸਾਲਾਂ ਦੇ ਵਿਕਰੀ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਹਰ ਸਾਲ ਵਿਕਰੀ 1 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਰਹੀ ਹੈ ਪਰ ਇਹ ਪਹਿਲੀ ਵਾਰ ਹੈ ਜਦੋਂ ਵਿਕਰੀ ਵਧ ਕੇ 1.5 ਕਰੋੜ ਰੁਪਏ ਹੋ ਗਈ ਹੈ ਖਾਦੀ ਅਤੇ ਪੇਂਡੂ ਉਦਯੋਗ ਉਤਪਾਦਾਂ ਦੀ ਵਿਕਰੀ ਵਿੱਤੀ ਸਾਲ 2021-22 ' 1.01 ਕਰੋੜ ਰੁਪਏ ਸੀ ਅਤੇ ਸਾਲ 2022-23 ' ਇਹ ਵਧ ਕੇ 1.34 ਕਰੋੜ ਰੁਪਏ ਹੋ ਗਈ, ਪਰ ਇਸ ਵਿੱਤੀ ਸਾਲ ' ਵਿਕਰੀ ਦਾ ਅੰਕੜਾ 1.52 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ ਇਹ ਸਾਰੇ ਅੰਕੜੇ ਸਪੱਸ਼ਟ ਕਰਦੇ ਹਨ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚਭਾਰਤ ਦੀ ਖਾਦੀਦੇਸ਼ ਵਿੱਚਆਤਮਨਿਰਭਰ ਭਾਰਤ ਅਭਿਆਨਦਾ ਦੂਤ ਬਣ ਗਈ ਹੈ

****

ਐੱਮਜੇਪੀਐੱਸ

 


(Release ID: 1971108) Visitor Counter : 108


Read this release in: English , Urdu , Hindi , Tamil , Telugu