ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਮਹਾਤਮਾ ਗਾਂਧੀ ਸੈਂਟ੍ਰਲ ਯੂਨੀਵਰਸਿਟੀ ਦੇ ਪਹਿਲੇ ਕਨਵੋਕੇਸ਼ਨ ਵਿੱਚ ਹਿੱਸਾ ਲਿਆ

Posted On: 19 OCT 2023 3:39PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਦ੍ਰੌਪਦੀ ਮੁਰਮੂ ਨੇ ਅੱਜ (19 ਅਕਤੂਬਰ, 2023) ਮੋਤਿਹਾਰੀ, ਬਿਹਾਰ ਵਿੱਚ ਮਹਾਤਮਾ ਗਾਂਧੀ ਸੈਂਟ੍ਰਲ ਯੂਨੀਵਰਸਿਟੀ ਦੀ ਪਹਿਲੀ ਕਨਵੋਕੇਸ਼ਨ ਵਿੱਚ ਹਿੱਸਾ ਲਿਆ ਅਤੇ ਇਸ ਨੂੰ ਸੰਬੋਧਨ ਕੀਤਾ।

ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਰਪਤੀ ਨੇ ਕਿਹਾ ਕਿ ਉਹ ਮਹਾਤਮਾ ਗਾਂਧੀ ਦੁਆਰਾ ਭਾਰਤ ਵਿੱਚ ਕੀਤੇ ਗਏ ਸਤਿਆਗ੍ਰਹ ਦੀ ਯਾਦ ਵਿੱਚ ਸਥਾਪਿਤ ਯੂਨੀਵਰਸਿਟੀ ਦੇ ਵਿਦਿਆਰਥੀ ਹਨ। ਇਸ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਦੇ ਨਾਤੇ, ਉਹ ਇੱਕ ਅਮੁੱਲ ਵਿਰਾਸਤ ਨਾਲ ਜੁੜੇ ਹੋਏ ਹਨ, ਜਿਸ ਦਾ ਸਨਮਾਨ ਪੂਰੀ ਦੁਨੀਆ ਵਿੱਚ ਕੀਤਾ ਜਾਂਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਗਾਂਧੀ ਜੀ ਦੀ ਵਿਰਾਸਤ ਨੂੰ ਸਮਝਣ ਅਤੇ ਆਤਮਸਾਤ ਕਰਨ ਦੇ ਲਈ ਸਾਦਗੀ ਅਤੇ ਸੱਚਾਈ ਦੇ ਚੰਗੇ ਪਰਿਣਾਮਾਂ ਨੂੰ ਸਮਝਣਾ ਹੋਵੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਦਗੀ ਅਤੇ ਸੱਚਾਈ ਦਾ ਮਾਰਗ ਹੀ ਵਾਸਤਵਿਕ ਸੁਖ, ਸ਼ਾਂਤੀ ਅਤੇ ਪ੍ਰਸਿੱਧੀ ਦਾ ਮਾਰਗ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬਾਪੂ ਦੀਆਂ ਸਿੱਖਿਆਵਾਂ ਦੇ ਅਨੁਸਾਰ ਮਨ, ਵਾਣੀ ਅਤੇ ਕਰਮ ਨਾਲ ਹਮੇਸ਼ਾ ਸੱਚ ਦੇ ਰਸਤੇ ‘ਤੇ ਚਲਣ ਦਾ ਸੰਕਲਪ ਲੈਣ ਦੀ ਤਾਕੀਦ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਗਾਂਧੀ ਜੀ ਨੇ ਅਹਿੰਸਾ, ਕਰੁਣਾ, ਨੈਤਿਕਤਾ ਅਤੇ ਨਿਸੁਆਰਥ ਸੇਵਾ ਦੇ ਆਦਰਸ਼ਾਂ ਵਿੱਚ ਲੋਕਾਂ ਦਾ ਵਿਸ਼ਵਾਸ ਵਧਾਇਆ। ਉਨ੍ਹਾਂ ਨੇ ਸਾਡੇ ਸਮਾਜ, ਰਣਨੀਤੀ ਅਤੇ ਅਧਿਆਤਮ ਨੂੰ ਭਾਰਤੀਅਤਾ ਦੇ ਨਾਲ ਬਹੁਤ ਗਹਿਰਾਈ ਨਾਲ ਜੋੜਿਆ ਹੈ। ਵਿਸ਼ਵ ਸਮੁਦਾਏ ਵਿੱਚ ਅਨੇਕ ਲੋਕ ਗਾਂਧੀ ਜੀ ਵਿੱਚ ਭਾਰਤ ਦਾ ਮੂਰਤ ਰੂਪ ਦੇਖਦੇ ਹਨ।

ਰਾਸ਼ਟਰਪਤੀ ਨੇ ਦੱਸਿਆ ਕਿ ਇਤਿਹਾਸਿਕ ਚੰਪਾਰਣ ਸਤਿਆਗ੍ਰਹ ਦਾ ਸਮਾਜ ਦੇ ਤਾਨੇ-ਬਾਨੇ ‘ਤੇ ਵੀ ਗਹਿਰਾ ਪ੍ਰਭਾਵ ਪਿਆ। ਉਸ ਅੰਦੋਲਨ ਦੇ ਦੌਰਾਨ ਸਾਰੇ ਲੋਕ ਜਾਤੀਗਤ ਭੇਦਭਾਵ ਨੂੰ ਕਿਨਾਰੇ ਰੱਖ ਕੇ ਇੱਕ-ਦੂਸਰੇ ਦੇ ਨਾਲ ਖਾਣਾ ਬਣਾਉਣ ਅਤੇ ਖਾਣਾ ਖਾਣ ਲਗੇ। ਉਨ੍ਹਾਂ ਨੇ ਕਿਹਾ ਕਿ ਕਰੀਬ 106 ਸਾਲ ਪਹਿਲਾਂ ਗਾਂਧੀ ਜੀ ਦੇ ਕਹਿਣ ‘ਤੇ, ਚੰਪਾਰਣ ਦੇ ਲੋਕਾਂ ਨੇ ਸਮਾਜਿਕ ਸਮਾਨਤਾ ਅਤੇ ਏਕਤਾ ਦਾ ਮਾਰਗ ਅਪਣਾਇਆ ਅਤੇ ਅੰਗ੍ਰੇਜ਼ੀ ਹਕੂਮਤ ਨੂੰ ਝੁਕਣ ‘ਤੇ ਮਜਬੂਰ ਕਰ ਦਿੱਤਾ। ਅੱਜ ਵੀ ਸਮਾਜਿਕ ਸਮਾਨਤਾ ਅਤੇ ਏਕਤਾ ਦਾ ਉਹੀ ਮਾਰਗ ਸਾਨੂੰ ਆਧੁਨਿਕ ਅਤੇ ਵਿਕਸਿਤ ਭਾਰਤ ਦੇ ਰਸਤੇ ‘ਤੇ ਅੱਗੇ ਲੈ ਜਾਵੇਗਾ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ –

 

*******

ਡੀਐੱਸ/ਏਕੇ


(Release ID: 1969251) Visitor Counter : 96