ਜਹਾਜ਼ਰਾਨੀ ਮੰਤਰਾਲਾ
ਗਲੋਬਲ ਇੰਡੀਅਨ ਮੈਰੀਟਾਈਮ ਸਮਿਟ (ਜੀਐੱਮਆਈਐੱਸ) 2023 ਦੇ ਨਾਲ ਭਾਰਤ ਆਤਮਵਿਸ਼ਵਾਸ ਨਾਲ ਹਰਿਤ ਟਿਕਾਊ ਟ੍ਰਾਂਸਪੋਟੇਸ਼ਨ ਦੇ ਵੱਲ ਅੱਗੇ ਵਧ ਰਿਹਾ ਹੈ: ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ
ਜੀਐੱਮਆਈਐੱਸ 2023 ਦੇ ਦੂਸਰੇ ਦਿਨ ਭਾਰਤ ਦੀ ਸਮੁੰਦਰੀ ਗੋਦ (docks) ਵਿੱਚ 2.37 ਲੱਖ ਕਰੋੜ ਰੁਪਏ ਦਾ ਰਿਕਾਰਡ ਨਿਵੇਸ਼
ਬੰਦਰਗਾਹ ਵਿਕਾਸ ਅਤੇ ਆਧੁਨਿਕੀਰਣ, ਹਰਿਤ ਹਾਈਡ੍ਰੋਜਨ, ਬੰਦਰਗਾਹ ਅਧਾਰਿਤ ਵਿਕਾਸ, ਵਪਾਰ ਅਤੇ ਵਣਜ, ਜਹਾਜ਼ ਨਿਰਮਾਣ ਅਤੇ ਗਿਆਨ ਸਾਂਝਾਕਰਣ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ 70 ਸਹਿਮਤੀ ਪੱਤਰਾਂ ਦਾ ਆਦਾਨ-ਪ੍ਰਦਾਨ
ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰੀ ਨੇ ਇਟਲੀ, ਤੰਜ਼ਾਨੀਆ ਅਤੇ ਸ੍ਰੀਲੰਕਾ ਦੇ ਮੰਤਰੀਆਂ ਦੇ ਨਾਲ ਮੰਤਰੀ ਪੱਧਰੀ ਦੁਵੱਲੀਆਂ ਬੈਠਕਾਂ ਕੀਤੀਆਂ
Posted On:
18 OCT 2023 6:55PM by PIB Chandigarh
ਦੁਨੀਆ ਦੇ ਸਭ ਤੋਂ ਵੱਡੇ ਸਮੁੰਦਰੀ ਸਮਿਟ ਵਿੱਚੋਂ ਇੱਕ, ਗਲੋਬਲ ਇੰਡੀਅਨ ਮੈਰੀਟਾਈਮ ਸਮਿਟ (ਡੀਐੱਮਆਈਐੱਸ) 2023 ਵਿੱਚ ਅੱਜ ਦੂਸਰੇ ਦਿਨ 2.37 ਲੱਖ ਕਰੋੜ ਰੁਪਏ ਦਾ ਭਾਰੀ ਨਿਵੇਸ਼ ਹੋਇਆ। ਦਿਨ ਦੇ ਦੌਰਾਨ ਬੰਦਰਗਾਹ ਵਿਕਾਸ ਅਤੇ ਆਧੁਨਿਕੀਕਰਣ, ਹਰਿਤ ਜਹਾਜ਼ ਨਿਰਮਾਣ, ਗਿਆਨ ਸਾਂਝਾਕਰਣ ਅਤੇ ਬੰਦਰਗਾਰ ਕਨੈਕਟੀਵਿਟੀ ਜਿਹੇ ਸਮੁੰਦਰੀ ਖੇਤਰ ਦੇ ਵਿਭਿੰਨ ਉਦਯੋਗਾਂ ਵਿੱਚ ਲਗਭਗ 70 ਸਹਿਮਤੀ ਪੱਤਰਾਂ ’ਤੇ ਦਸਤਖਤ ਕੀਤੇ ਗਏ। ਟਿਕਾਊ ਵਿਕਾਸ ’ਤੇ ਕੇਂਦ੍ਰਿਤ ਅੱਜ ਦੇ ਸਹਿਮਤੀ ਪੱਤਰਾਂ ’ਤੇ ਕੇਂਦਰੀ ਪੋਰਟ, ਸ਼ਿਪਿੰਗ ਟ੍ਰਾਂਸਪੋਰਟ ਅਤੇ ਜਲਮਾਰਗ ਮੰਤਰੀ ਅਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਅਤੇ ਸ਼੍ਰੀ ਸ਼ਾਂਤਨੁ ਠਾਕੁਰ ਦੀ ਮੌਜੂਦਗੀ ਵਿੱਚ ਦਸਤਖਤ ਕੀਤੇ ਗਏ।
ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਸਹਿਮਤੀ ਪੱਤਰਾਂ ’ਤੇ ਦਸਤਖਤ ਸਮਾਰੋਹ ਦੇ ਬਾਅਦ ਕਿਹਾ ਕਿ “ਗਲੋਬਲ ਇੰਡੀਅਨ ਮੈਰੀਟਾਈਮ ਸਮਿਟ 2023 ਵਿੱਚ ਅੱਜ ₹2.37 ਲੱਖ ਕਰੋੜ ਦੇ ਰਿਕਾਰਡ ਨਿਵੇਸ਼ ਅਤੇ ਰਿਕਾਰਡ ਸੰਖਿਆ ਵਿੱਚ 70 ਐੱਮਓਯੂ ’ਤੇ ਦਸਤਖਤ ਦੇ ਨਾਲ ਦੇਸ਼ ਦੇ ਟਿਕਾਊ ਵਿਕਾਸ ਵਿੱਚ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋਈ ਹੈ। ਸਮੁੰਦਰੀ ਖੇਤਰ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਕਿਉਂਕਿ ਇਸ ਨੇ ਭਾਰਤ ਦੇ ਲਈ ਹਰਿਤ ਟਿਕਾਊ ਟ੍ਰਾਂਸਪੋਰਟ ਦੀ ਦਿਸ਼ਾ ਵਿੱਚ ਅੱਗੇ ਵਧਣ ਦਾ ਮਾਰਗਦਰਸ਼ਨ ਕੀਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰਦਰਸ਼ੀ ਅਗਵਾਈ ਵਿੱਚ, ਭਾਰਤ ਨੇ ਪਿਛਲੇ 9 ਵਰ੍ਹਿਆਂ ਵਿੱਚ ਇਤਿਹਾਸਿਕ ਵਿਕਾਸ ਦਾ ਅਨੁਭਵ ਕੀਤਾ ਹੈ। ਸਮੁੰਦਰੀ ਖੇਤਰ ਕੋਈ ਅਪਵਾਦ ਨਹੀਂ ਹੈ ਕਿਉਂਕਿ ਅਸੀਂ ਭਾਵੀ ਵਿਕਾਸ ਦੇ ਵਿਭਿੰਨ ਆਯਾਮਾਂ ’ਤੇ ਪ੍ਰਮੁਖਤਾ ਨਾਲ ਜ਼ੋਰ ਦੇ ਰਹੇ ਹਨ। ਮੋਦੀ ਜੀ ਦੇ ਪ੍ਰੇਰਕ ਅਗਵਾਈ ਵਿੱਚ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਕੇ ਨਵੀਆਂ ਉਚਾਈਆਂ ’ਤੇ ਪਹੁੰਚ ਗਿਆ ਹੈ। ਹੁਣ, ਮੋਦੀ ਜੀ ਨੇ ਅਸੀਂ ਭਾਰਤ ਦੇ ਵਿਕਾਸ ਗਾਥਾ ਨੂੰ ਅੱਗੇ ਵਧਾਉਣ ਦਾ ਇੱਕ ਹੋਰ ਲਕਸ਼ ਦਿੱਤਾ ਹੈ। ਜੀਐੱਮਆਈਐੱਸ ਇਸ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਅਤੇ ਮੈਨੂੰ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਬਹੁਤ ਸਾਰੇ ਵਿਚਾਰ ਅਤੇ ਗਿਆਨ ਸਾਂਝਾ ਕਰਨ ਵਿੱਚ ਖੁਸ਼ੀ ਹੋ ਰਹੀ ਹੈ।
ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਇਟਲੀ, ਤੰਜ਼ਾਨੀਆ ਅਤੇ ਸ੍ਰੀਲੰਕਾ ਦੇ ਮੰਤਰੀਆਂ ਦੇ ਨਾਲ ਮੰਤਰੀ ਪੱਧਰੀ ਦੁਵੱਲੀਆਂ ਬੈਠਕਾਂ ਵੀ ਕੀਤੀਆਂ। ਪਹਿਲੀ ਬੈਠਕ ਇਟਲੀ ਦੇ ਉਪ ਮੰਤਰੀ, ਬੁਨਿਆਦੀ ਢਾਂਚੇ ਅਤੇ ਟ੍ਰਾਂਸਪੋਰਟ (ਬੰਦਰਗਾਹ ਮੰਤਰੀ) ਐਡੋਆਰਡੋ ਰਿਕਸੀ (Edoardo Rixi) ਦੇ ਨਾਲ ਸੀ। ਇਸ ਬੈਠਕ ਵਿੱਚ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਦੇ ਸਕੱਤਰ ਸ਼੍ਰੀ ਟੀ. ਕੇ. ਰਾਮਚੰਦਰਨ ਵੀ ਮੌਜੂਦ ਸਨ। ਦੋਹਾਂ ਮੰਤਰੀ ਦੋਨੋਂ ਦੇਸ਼ਾਂ ਦੇ ਦਰਮਿਆਨ ਮਜ਼ਬੂਤ ਸਮੁੰਦਰੀ ਸਬੰਧ ਬਣਾਉਣ ਦੇ ਲਈ ਚੁਣੇ ਉਦਯੋਗਾਂ ’ਤੇ ਸਮੁੰਦਰੀ ਸਹਿਯੋਗ ਵਧਾਉਣ ’ਤੇ ਸਹਿਮਤ ਹੋਏ। ਦੂਸਰੀ ਬੈਠਕ ਦੇ ਦੌਰਾਨ ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਜ਼ਾਂਜ਼ੀਬਾਰ, ਤੰਜ਼ਾਨੀਆ ਦੇ ਬਿਲਊ ਇਕੋਨੌਮੀ ਅਤੇ ਮੱਛੀ ਪਾਲਣ ਮੰਤਰੀ ਸ਼੍ਰੀ ਸੁਲੇਮਾਨ ਮਸੂਦ ਮੈਡਮ ਨਾਲ ਮੁਲਾਕਾਤ ਕੀਤੀ। ਤੀਸਰੀ ਬੈਠਕ ਵਿੱਚ, ਸ੍ਰੀਲੰਕਾ ਦੇ ਬੰਦਰਗਾਰ, ਜਹਾਜ਼ਰਾਨੀ ਅਤੇ ਹਵਾਬਾਜ਼ੀ ਮੰਤਰੀ ਸਿਰੀਪਾਲਾ ਡੀ ਸਿਲਵਾ ਨੇ ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨਾਲ ਮੁਲਾਕਾਤ ਕੀਤੀ। ਦੋਹਾਂ ਮੰਤਰੀਆਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਸਮੁੰਦਰੀ ਸਬੰਧਾਂ ਨੂੰ ਹੋਰ ਮਜ਼ਬੂਤ ਅਤੇ ਗਹਿਰਾ ਬਣਾਉਣ ਦੇ ਲਈ ਕਈ ਮੁੱਦਿਆਂ ’ਤੇ ਚਰਚਾ ਕੀਤੀ।
ਗਲੋਬਲ ਮੈਰੀਟਾਈਮ ਕਾਉਂਸਿਲ ਇੰਡੀਆ (ਜੀਐੱਮਆਈਐੱਸ) ਦਾ ਦੂਸਰਾ ਦਿਨ ਜਾਣਕਾਰੀਪੂਰਨ ਸੈਸ਼ਨਾਂ ਦੀ ਇੱਕ ਲੜੀ ਦੁਆਰਾ ਚੁਣਿਆ ਗਿਆ। ਇਸ ਵਿੱਚ ਹਰਿਤ ਸ਼ਿਪਿੰਗ ਅਤੇ ਬੰਦਰਗਾਹਾਂ ਤੋਂ ਲੈ ਕੇ ਸ਼ਿਪਿੰਗ ਅਤੇ ਸਮੁੰਦਰੀ ਰਸਦ ਵਿੱਚ ਕਈ ਪ੍ਰਥਾਵਾਂ ਤੱਕ ਵਿਭਿੰਨ ਮਹੱਤਵਪੂਰਨ ਪਹਿਲੂਆਂ ’ਤੇ ਜ਼ੋਰ ਦਿੱਤਾ ਗਿਆ। ਭਾਰਤ ਦੇ ਸਰਕਾਰ ਦੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ਼੍ਰੀ ਅਸ਼ਵਿਨੀ ਕੁਮਾਰ ਚੌਬੇ ਦੀ ਪ੍ਰਧਾਨਗੀ ਦੇ ਲਈ ਵਾਤਾਵਰਣ ਸੈਸ਼ਨ ਵਿੱਚ ਇੱਕ ਟਿਕਾਊ ਅਤੇ ਵਾਤਾਵਰਣ ਦੀ ਦ੍ਰਿਸ਼ਟੀ ਤੋਂ ਜ਼ਿੰਮੇਦਾਰ ਭਵਿੱਖ ਦੇ ਲਈ ਵਾਤਾਵਰਣ ਅਤੇ ਵਣ ਮੰਤਰਾਲੇ ਦੇ ਨਿਰਧਾਰਿਤ ਲਕਸ਼ਾਂ ਦੇ ਅਨੁਰੂਪ ਸ਼ਿਪਿੰਗ ਖੇਤਰ ਦੀ ਭੂਮਿਕਾ ’ਤੇ ਚਰਚਾ ਸ਼ੁਰੂ ਹੋਈ। ਸ਼ਾਂਤਨੁ ਠਾਕੁਰ ਦੀ ਪ੍ਰਧਾਨਗੀ ਵਿੱਚ ਸ਼ਿਪਿੰਗ ਅਤੇ ਸਮੁੰਦਰੀ ਲੌਜਿਸਟਿਕਸ ਅਤੇ ਡ੍ਰੇਜਿੰਗ ਵਿੱਚ ਨਵੀਨਤਮ ਰੁਝਾਨਾਂ ਨਾਲ ਸਬੰਧਿਤ ਸੈਸ਼ਨ ਆਯੋਜਿਤ ਕੀਤੇ ਗਏ। ਭਾਰਤ ਸਰਕਾਰ ਦੇ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਜਲਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਮਲਟੀਮਾਡਲ ਆਰਥਿਕ ਕੌਰੀਡੋਰਾਂ ਦੇ ਇੱਕ ਏਕੀਕ੍ਰਿਤ ਤੱਤ ਦੇ ਰੂਪ ਵਿੱਚ ਅੰਤਰਦੇਸ਼ੀ ਜਲਮਾਰਗਾਂ ਨੂੰ ਵਿਕਸਿਤ ਕਰਨ ’ਤੇ ਵਰਚੁਅਲੀ ਤਰੀਕੇ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਟ੍ਰਾਂਸਪੋਰਟ ਦੇ ਪਸੰਦੀਦਾ ਸਾਧਨ ਦੇ ਰੂਪ ਵਿੱਚ ਤਟੀ ਸ਼ਿਪਿੰਗ ਨੂੰ ਹੁਲਾਰਾ ਦੇਣ ਦੇ ਲਈ ਰਣਨੀਤੀਆਂ ਅਤੇ ਰੋਡਮੈਪ ’ਤੇ ਚਰਚਾ ਕੀਤੀ ਗਈ।
ਭਾਰਤ ਸਰਕਾਰ ਦੇ ਪੋਰਟ, ਸ਼ਿਪਿੰਗ ਅਤੇ ਜਲਮਾਰਗ ਅਤੇ ਟੂਰਿਜ਼ਮ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੇਸੋ ਨਾਇਕ ਨੇ ਸੈਸ਼ਨ ਦੇ ਦੌਰਾਨ ਕਰੂਜ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਵਿਭਿੰਨ ਉਪਾਵਾਂ ਅਤੇ ਪਹਿਲਾਂ ’ਤੇ ਚਾਨਣਾ ਪਾਇਆ।
ਜੀਐੱਮਆਈਐੱਸ, 2023 ਦਾ ਦੂਸਰਾ ਦਿਨ ਚਾਬਹਾਰ ਪੋਸਟ ਦੇ ਨਾਲ ਖੇਤਰੀ ਕਨੈਕਟੀਵਿਟੀ ਵਧਾਉਣ ਵਿੱਚ ਇਸ ਦੀ ਭੂਮਿਕਾ ਅਤੇ ਆਈਐੱਨਐੱਸਟੀਸੀ (ਇੰਟਰਨੈਸ਼ਨਲ ਨੌਰਥ-ਸਾਊਥ ਟ੍ਰਾਂਸਪੋਰਟ ਕੌਰੀਡੋਰ) ਵਿੱਚ ਇਸ ਦੇ ਸਮਾਵੇਸ਼ ’ਤੇ ਇੱਕ ਗੋਲਮੇਜ਼ ਸੰਮੇਲਨ ਦੇ ਨਾਲ ਸੰਪੰਨ ਹੋਈ। ਇਸ ਦੀ ਸਹਿ-ਪ੍ਰਧਾਨਗੀ ਸ਼੍ਰੀ ਸਰਬਾਨੰਦ ਸੋਨੋਵਾਲ ਅਤੇ ਵਿਦੇਸ਼ ਰਾਜ ਮੰਤਰੀ ਅਤੇ ਸੱਭਿਆਚਾਰ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਕੀਤੀ।
ਰਾਸ਼ਟਰੀ ਜਲਮਾਰਗ 2 (ਬ੍ਰਹਮਪੁੱਤਰ) ਦੇ ਜ਼ਰੀਏ ਸਮੁੰਦਰੀ ਵਪਾਰ ਅਤੇ ਵਣਜ ਨੂੰ ਹੁਲਾਰਾ ਦੇਣ ਦੇ ਲਈ ਭਾਰਤ ਬੰਗਲਾਦੇਸ਼ ਚੈਂਬਰ ਆਵ੍ ਕਾਮਰਸ ਐਂਡ ਇੰਡਸਟਰੀ (ਆਈਬੀਸੀਸੀਆਈ) ਅਤੇ ਏ ਟੂ ਜੈੱਡ ਐਗਜਿਟ ਦੇ ਦਰਮਿਆਨ ਅੱਜ ਇੱਥੇ ਇੱਕ ਸਹਿਮਤੀ ਪੱਤਰ (ਐੱਮਓਯੂ) ’ਤੇ ਦਸਤਖਤ ਕੀਤੇ ਗਏ। ਸਹਿਮਤੀ ਪੱਤਰ ਭਾਰਤ ਅਤੇ ਬੰਗਲਾਦੇਸ਼ ਦੇ ਉੱਤਰ-ਪੂਰਬੀ ਖੇਤਰ ਵਿੱਚ ਦਸਤਖਤ ਕੀਤੇ ਗਏ। ਸਹਿਮਤੀ ਪੱਤਰ ਭਾਰਤ ਅਤੇ ਬੰਗਲਾਦੇਸ਼ ਦੇ ਉੱਤਰ ਪੂਰਬੀ ਖੇਤਰ ਵਿੱਚ ਵਿਭਿੰਨ ਬਿੰਦੂਆਂ ‘ਤੇ ਮਾਲ ਢੁਆਈ ਦੀ ਸੰਭਾਵਨਾ ਤਲਾਸ਼ਣ ਦੇ ਲਈ ਇੱਕ ਰੂਪਰੇਖਾ ਤਿਆਰ ਕਰਦਾ ਹੈ। ਇਹ ਪਹਿਲ ਭਾਰਤ ਵਿੱਚ ਬੰਦਰਗਾਹਾਂ ਦਾ ਉਪਯੋਗ ਕਰਕੇ ਭਾਰਤ, ਬੰਗਲਾਦੇਸ਼ ਅਤੇ ਕਿਸੇ ਹੋਰ ਦੇਸ਼ ਤੋਂ ਜਾਂ ਭੂਟਾਨ ਤੋਂ ਮਾਲ ਆਯਾਤ ਕਰਨ ਦੇ ਲਈ ਜ਼ਰੂਰੀ ਵਪਾਰ ਦੀ ਮਾਤਰਾ ਨੂੰ ਸੁਵਿਧਾਜਨਕ ਬਣਾਉਣ ਵਿੱਚ ਮਦਦ ਕਰੇਗੀ।
ਇਸ ਤੋਂ ਪਹਿਲਾ, ਸੰਮੇਲਨ ਦੇ ਪਹਿਲੇ ਦਿਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਦਘਾਟਨ ਸੈਸ਼ਨ ਦੇ ਦੌਰਾਨ ₹18,800 ਕਰੋੜ ਦੇ 21 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਸ ਵਿੱਚ ₹3.24 ਲੱਖ ਕਰੋੜ ਦੇ 34 ਐੱਮਓਯੂ ਸ਼ਾਮਲ ਸਨ। ਇਸ ਵਿੱਚ ₹1.8 ਲੱਖ ਕਰੋੜ ਦੇ ਹਰਿਤ ਪ੍ਰੋਜੈਕਟਾਂ ਅਤੇ ₹1.1 ਲੱਖ ਕਰੋੜ ਦੀ ਬੰਦਰਗਾਹ ਵਿਕਾਸ ਅਤੇ ਆਧੁਨਿਕੀਕਰਣ ਪ੍ਰੋਜੈਕਟ ਸ਼ਾਮਲ ਹਨ। ਇਸ ਅਵਸਰ ’ਤੇ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਮੁੰਦਰੀ ਅੰਮ੍ਰਿਤ ਕਾਲ ਵਿਜ਼ਨ 2047 ਲਾਂਚ ਕੀਤਾ, ਜੋ 2047 ਤੱਕ ਭਾਰਤ ਨੂੰ ਆਤਮਨਿਰਭਰ ਬਣਾਉਣ ਦੇ ਲਈ ਅੰਮ੍ਰਿਤ ਕਾਲ ਦੇ ਅਗਲੇ 25 ਵਰ੍ਹਿਆਂ ਦੇ ਲਈ ਸਮੁੰਦਰੀ ਖੇਤਰ ਦੇ ਵਿਕਾਸ ਦਾ ਰੋਡਮੈਪ ਤਿਆਰ ਕਰੇਗਾ।
ਆਲਮੀ ਆਰਥਿਕ ਕੌਰੀਡੋਰ ’ਤੇ ਗੋਲਮੇਜ ਬੈਠਕ ਵਿੱਚ 33 ਅੰਤਰਰਾਸ਼ਟਰੀ ਕੰਪਨੀਆਂ ਅਤੇ 17 ਭਾਰਤੀ ਕੰਪਨੀਆਂ ਦੇ ਸੀਈਓ ਸਹਿਤ ਵਿਭਿੰਨ ਦੇਸ਼ਾਂ ਦੇ 60 ਪ੍ਰਤੀਨਿਧੀਆਂ ਨੇ ਹਿੱਸਾ। ਉਦਘਾਟਨ ਸੈਸ਼ਨ ਵਿੱਚ ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਸਮੇਤ ਵਿਭਿੰਨ ਦੇਸ਼ਾਂ ਦੇ 10 ਮੰਤਰੀ ਪ੍ਰੋਗਰਾਮ ਦੇ ਮੰਚ ’ਤੇ ਮੌਜੂਦ ਸਨ। ਜੀਐੱਮਆਈਐੱਸ, 2023 ਦੇ ਵਿਭਿੰਨ ਸ਼ੈਸਨਾਂ ਵਿੱਚ 10 ਦੇਸ਼ਾਂ ਦੇ 21 ਮੰਤਰੀਆਂ ਨੇ ਹਿੱਸਾ ਲਿਆ।
**********
ਪੀਆਈਬੀ ਮੁੰਬਈ/ਐੱਮਐੱਐਮ/ਐੱਸਸੀ/ਡੀਆਰ
(Release ID: 1969155)
Visitor Counter : 77