ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 17 ਅਕਤੂਬਰ ਨੂੰ ਗਲੋਬਲ ਮੈਰੀਟਾਈਮ ਇੰਡੀਆ ਸੀਮਿਟ 2023 ਦਾ ਉਦਘਾਟਨ ਕਰਨਗੇ


ਪ੍ਰਧਾਨ ਮੰਤਰੀ ਭਾਰਤੀ ਸਮੁੰਦਰੀ ਨੀਲੀ ਅਰਥਵਿਵਸਥਾ ਦੇ ਲਈ ਦੀਰਘਕਾਲੀ ਰੋਡਮੈਪ ‘ਅੰਮ੍ਰਿਤ ਕਾਲ ਵਿਜ਼ਨ 2047’ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ 23,000 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਉਦਘਾਟਨ, ਰਾਸ਼ਟਰ ਨੂੰ ਸਮਰਪਿਤ ਅਤੇ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਗੁਜਰਾਤ ਦੇ ਦੀਨਦਿਆਲ ਪੋਰਟ ਅਥਾਰਿਟੀ ਵਿੱਚ ਟੂਨਾ ਟੇਕਰਾ ਡੀਪ ਡ੍ਰਾਫਟ ਟਰਮੀਨਲ ਦਾ ਨੀਂਹ ਪੱਥਰ ਰੱਖਣਗੇ

4,500 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਟੂਨਾ ਟੇਕਰਾ ਟਰਮੀਨਲ ਦਾ ਨਿਰਮਾਣ ਕੀਤਾ ਜਾਵੇਗਾ, ਇਹ ਟਰਮੀਨਲ ਭਾਰਤ-ਮੱਧ ਪੂਰਵ-ਯੂਰਪ ਅਰਥਿਕ ਗਲੀਆਰੇ (ਆਈਐੱਮਈਈਸੀ) ਦੇ ਮਾਧਿਅਮ ਨਾਲ ਭਾਰਤੀ ਵਪਾਰ ਦੇ ਪ੍ਰਵੇਸ਼ ਦੁਆਰਾ ਦੇ ਰੂਪ ਵਿੱਚ ਉਭਰੇਗਾ

ਪ੍ਰਧਾਨ ਮੰਤਰੀ ਸਮੁੰਦਰੀ ਖੇਤਰ ਵਿੱਚ ਗਲੋਬਲ ਅਤੇ ਰਾਸ਼ਟਰੀ ਸਾਂਝੇਦਾਰੀ ਦੇ ਲਈ 300 ਤੋਂ ਅਧਿਕ ਸਹਿਮਤੀ ਪੱਤਰ ਵੀ ਸਮਰਪਿਤ ਕਰਨਗੇ

ਦੇਸ਼ ਦੇ ਸਭ ਤੋਂ ਵੱਡੇ ਸਮੁੰਦਰੀ ਪ੍ਰੋਗਰਾਮ ਵਿੱਚ ਦੁਨੀਆ ਭਰ ਤੋਂ ਵਿਆਪਕ ਭਾਗੀਦਾਰੀ ਦੇਖਣ ਨੂੰ ਮਿਲੇਗੀ

Posted On: 16 OCT 2023 12:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 17 ਅਕਤੂਬਰ, 2023 ਨੂੰ ਸਵੇਰੇ ਲਗਭਗ 10:30 ਵਜੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਗਲੋਬਲ ਮੈਰੀਟਾਈਮ ਇੰਡੀਆ ਸੀਮਿਟ (ਜੀਐੱਮਆਈਐੱਸ) 2023 ਦੇ ਤੀਸਰੇ ਸੰਸਕਰਣ ਦਾ ਉਦਘਾਟਨ ਕਰਨਗੇ। ਇਹ ਸਮਿਟ 17 ਤੋਂ 19 ਅਕਤੂਬਰ ਤੱਕ ਮੁੰਬਈ ਦੇ ਐੱਮਐਮਆਰਡੀਏ ਮੈਦਾਨ ਵਿੱਚ ਆਯੋਜਿਤ ਕੀਤਾ ਜਾਵੇਗਾ।

ਇਸ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਭਾਰਤੀ ਸਮੁੰਦਰੀ ਨੀਲੀ ਅਰਥਵਿਵਸਥਾ ਦੇ ਲਈ ਦੀਰਘਕਾਲੀ ਰੋਡਮੈਪ ‘ਅੰਮ੍ਰਿਤ ਕਾਲ ਵਿਜ਼ਨ 2047’ ਦਾ ਉਦਘਾਟਨ ਕਰਨਗੇ। ਇਹ ਰੋਡਮੈਪ ਬੰਦਰਗਾਹ ਸੁਵਿਧਾਵਾਂ ਨੂੰ ਵਧਾਉਣ, ਟਿਕਾਊ ਕਾਰਜ ਪ੍ਰਣਾਲੀਆਂ ਨੂੰ ਹੁਲਾਰਾ ਦੇਣ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਰਣਨੀਤਿਕ ਪਹਿਲ ਦੀ ਰੂਪਰੇਖਾ ਤਿਆਰ ਕਰਦਾ ਹੈ। ਇਸ ਅਤਿਆਧੁਨਿਕ ਯੋਜਨਾ ਦੇ ਅਨੁਰੂਪ, ਪ੍ਰਧਾਨ ਮੰਤਰੀ 23,000 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਉਦਘਾਟਨ, ਰਾਸ਼ਟਰ ਨੂੰ ਸਮਰਪਿਤ ਅਤੇ ਨੀਂਹ ਪੱਥਰ ਰੱਖਣਗੇ, ਜੋ ਭਾਰਤੀ ਸਮੁੰਦਰੀ ਨੀਲੀ ਅਰਥਵਿਵਸਥਾ ਦੇ ਲਈ ‘ਅੰਮ੍ਰਿਤ ਕਾਲ ਵਿਜ਼ਨ 2047’ ਦੇ ਅਨੁਰੂਪ ਹਨ।

 

ਪ੍ਰਧਾਨ ਮੰਤਰੀ ਗੁਜਰਾਤ ਵਿੱਚ ਦੀਨਦਿਆਲ ਪੋਰਟ ਅਥਾਰਿਟੀ ਵਿੱਚ 4,500 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਨਿਰਮਿਤ ਹੋਣ ਵਾਲੇ ਟੂਨਾ ਟੇਕਰਾ ਆਲ ਵੇਦਰ ਡੀਪ ਡ੍ਰਾਫਟ ਟਰਮੀਨਲ ਦਾ ਨੀਂਹ ਪੱਥਰ ਰੱਖਣਗੇ। ਇਸ ਅਤਿਆਧੁਨਿਕ ਗ੍ਰੀਨਫੀਲਡ ਟਰਮੀਨਲ ਨੂੰ ਜਨਤਕ-ਨਿਜੀ ਭਾਗੀਦਾਰੀ (ਪੀਪੀਪੀ) ਦੇ ਮਾਧਿਅਮ ਨਾਲ ਵਿਕਸਿਤ ਕੀਤਾ ਜਾਵੇਗਾ। ਇਸ ਟਰਮੀਨਲ ਦੇ ਅੰਤਰਰਾਸ਼ਟਰੀ ਵਪਾਰ ਕੇਂਦਰ ਦੇ ਰੂਪ ਵਿੱਚ ਉਭਰਣ ਦੀ ਸੰਭਾਵਨਾ ਹੈ।

ਇਹ ਟਰਮੀਨਲ 18 ਹਜ਼ਾਰ ਟੀਈਯੂ (ਵੀਹ ਫੁੱਟ ਦੇ ਬਰਾਬਰ ਇਕਾਈ) ਤੋਂ ਅਧਿਕ ਭਾਵੀ ਪੀੜ੍ਹੀ ਦੇ ਜਹਾਜ਼ਾਂ ਦਾ ਰੱਖ-ਰਖਾਅ ਕਰੇਗਾ, ਅਤੇ ਭਾਰਤ-ਮੱਧ ਪੂਰਵ-ਯੂਰਪ ਅਰਥਿਕ ਗਲੀਆਰੇ (ਆਈਐੱਮਈਈਸੀ) ਦੇ ਮਾਧਿਅਮ ਨਾਲ ਭਾਰਤੀ ਵਪਾਰ ਦੇ ਲਈ ਪ੍ਰਵੇਸ਼ ਦੁਆਰ ਦੇ ਰੂਪ ਵਿੱਚ ਕਾਰਜ ਕਰੇਗਾ। ਇਸ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਸਮੁੰਦਰੀ ਖੇਤਰ ਵਿੱਚ ਗਲੋਬਲ ਅਤੇ ਰਾਸ਼ਟਰੀ ਸਾਂਝੇਦਾਰੀ ਦੇ ਲਈ 7 ਲੱਖ ਕਰੋੜ ਤੋਂ ਅਧਿਕ ਦੇ 300 ਤੋਂ ਅਧਿਕ ਸਹਿਮਤੀ ਪੱਤਰ (ਐੱਮਓਯੂ) ਵੀ ਸਮਰਪਿਤ ਕਰਨਗੇ।

ਇਹ ਸਮਿਟ ਦੇਸ਼ ਦੇ ਸਭ ਤੋਂ ਵੱਡਾ ਸਮੁੰਦਰੀ ਪ੍ਰੋਗਰਾਮ ਹੈ। ਇਸ ਵਿੱਚ ਯੂਰਪ, ਅਫਰੀਕਾ, ਦੱਖਣੀ ਅਮਰੀਕਾ, ਏਸ਼ੀਆ (ਮੱਧ ਏਸ਼ੀਆ, ਮੱਧ ਪੂਰਵ ਅਤੇ ਬਿਮਸਟੇਕ ਖੇਤਰ ਸਹਿਤ) ਦੇਸ਼ਾਂ ਦਾ ਪ੍ਰਤੀਨਿਧੀਤਵ ਕਰਨ ਵਾਲੇ ਦੁਨੀਆ ਭਰ ਦੇ ਮੰਤਰੀ ਹਿੱਸਾ ਲੈਣਗੇ। ਸੀਮਿਟ ਵਿੱਚ ਦੁਨੀਆ ਭਰ ਤੋਂ ਗਲੋਬਲ ਸੀਈਓ, ਵਪਾਰਿਕ ਨੇਤਾ, ਨਿਵੇਸ਼ਕ, ਅਧਿਕਾਰੀ ਅਤੇ ਹੋਰ ਹਿਤਧਾਰਕ ਵੀ ਹਿੱਸਾ ਲੈਣਗੇ। ਇਸ ਦੇ ਇਲਾਵਾ ਸੀਮਿਟ ਵਿੱਚ ਕਈ ਭਾਰਤੀ ਰਾਜਾਂ ਦਾ ਪ੍ਰਤੀਨਿਧੀਤਵ ਮੰਤਰੀਆਂ ਅਤੇ ਹੋਰ ਗਣਮੰਨੇ ਵਿਅਕਤੀਆਂ ਦੁਆਰਾ ਵੀ ਕੀਤਾ ਜਾਵੇਗਾ।

ਤਿੰਨ ਦਿਨੀਂ, ਸੀਮਿਟ ਵਿੱਚ ਭਾਵੀ ਬੰਦਰਗਾਹਾਂ ਸਹਿਤ ਸਮੁੰਦਰੀ ਖੇਤਰ ਦੇ ਪ੍ਰਮੁੱਖ ਮੁੱਦਿਆਂ ਕਾਰਬਨ, ਡਾਈਆਕਸਾਈਡ ਦੇ ਨਿਕਾਸੀ ਨੂੰ ਘੱਟ ਕਰਨ, ਤੱਟੀ ਸ਼ਿਪਿੰਗ ਅਤੇ ਅੰਦਰੂਨੀ ਜਲ ਆਵਾਜਾਈ, ਜਹਾਜ ਨਿਰਮਾਣ, ਮੁਰੰਮਤ ਅਤੇ ਰੀਸਾਈਕਲਿੰਗ ਵਿੱਤ ਬੀਮਾ ਅਤੇ ਮੱਧ ਸਥਿਰਤਾ, ਸਮੁੰਦਰੀ ਕਲਸਟਰ, ਇਨੋਵੇਸ਼ਨ ਅਤੇ ਟੈਕਨੋਲੋਜੀ, ਸਮੁੰਦਰੀ ਸੁਰੱਖਿਆ ਅਤੇ ਰੱਖਿਆ, ਅਤੇ ਸਮੁੰਦਰੀ ਟੂਰਿਜ਼ਮ ਸਮੇਤ ਹੋਰ ਵਿਸ਼ਿਆਂ ‘ਤੇ ਚਰਚਾ ਅਤੇ ਵਿਚਾਰ-ਵਟਾਂਦਰਾ ਕੀਤਾ ਜਾਏਗਾ। ਇਹ ਸੀਮਿਟ ਦੇਸ਼ ਦੇ ਸਮੁੰਦਰੀ ਖੇਤਰ ਵਿੱਚ ਨਿਵੇਸ਼ ਆਕਰਸ਼ਿਤ ਕਰਨ ਦੇ ਲਈ ਇੱਕ ਉਤਕ੍ਰਿਸ਼ਟ ਮੰਚ ਵੀ ਪ੍ਰਦਾਨ ਕਰੇਗਾ।

ਪਹਿਲਾ ਮੈਰੀਟਾਈਮ ਇੰਡੀਆ ਸੀਮਿਟ 2016 ਵਿੱਚ ਮੁੰਬਈ ਵਿੱਚ ਆਯੋਜਿਤ ਕੀਤਾ ਗਿਆ ਸੀ। ਦੂਸਰਾ ਸਮੁੰਦਰੀ ਸਮਿਟ ਵਰਚੁਅਲ ਮਾਧਿਅਮ ਨਾਲ 2021 ਆਯੋਜਿਤ ਕੀਤਾ ਗਿਆ ਸੀ।

 

***

ਡੀਐੱਸ/ਐੱਲਪੀ


(Release ID: 1968961) Visitor Counter : 120