ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲਾ ਸਵੱਛਤਾ ਅਭਿਯਾਨ ਅਤੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਦੇ ਲਈ ਵਿਸ਼ੇਸ਼ ਅਭਿਯਾਨ 3.0 ਜ਼ੋਰਾਂ ’ਤੇ ਚਲਾ ਰਿਹਾ ਹੈ
Posted On:
17 OCT 2023 2:50PM by PIB Chandigarh
ਟੂਰਿਜ਼ਮ ਮੰਤਰਾਲੇ ਨੇ ਆਪਣੇ ਮੰਤਰਾਲੇ ਸਮੇਤ ਭਾਰਤੀ ਟੂਰਿਜ਼ਮ ਘਰੇਲੂ ਦਫ਼ਤਰ, ਹੋਟਲ ਪ੍ਰਬੰਧਨ ਸੰਸਥਾਨ ਆਦਿ ਵਿੱਚ ਵਿਸ਼ੇਸ ਅਭਿਯਾਨ 3.0 ਸ਼ੁਰੂ ਕੀਤਾ ਹੈ। ਇਸ ਅਭਿਯਾਨ ਦੀਆਂ ਵਿਭਿੰਨ ਗਤੀਵਿਧੀਆਂ ਦੇ ਲਈ ਲਕਸ਼ਾਂ ਦੀ ਪਹਿਚਾਣ ਕਰਨ ਦੇ ਲਈ ਵਿਸ਼ੇਸ਼ ਅਭਿਯਾਨ 3.0 ਦਾ ਸ਼ੁਰੂਆਤੀ ਪੜਾਅ 15 ਸਤੰਬਰ 2023 ਤੋਂ ਸ਼ੁਰੂ ਹੈ। ਮੁੱਖ ਅਭਿਯਾਨ 2 ਅਕਤੂਬਰ 2023 ਤੋਂ ਸ਼ੁਰੂ ਹੋਇਆ ਹੈ ਜੋ 31 ਅਕਤੂਬਰ 2023 ਤੱਕ ਚਲੇਗਾ। ਇਸ ਅਭਿਯਾਨ ਦਾ ਮੁੱਖ ਫੋਕਸ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ, ਸੰਸਦ ਮੈਂਬਰਾਂ ਦੇ ਸੰਦਰਭ, ਸਵੱਛਤਾ ਅਭਿਯਾਨਾਂ, ਫਾਇਲਾਂ ਦੀ ਛਾਂਟੀ ਆਦਿ ’ਤੇ ਹੈ।
ਸਵੱਛਤਾ ਅਭਿਯਾਨ ਦੇ ਸਾਰੇ ਲਕਸ਼ਾਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਅਭਿਯਾਨ ਅਵਧੀ ਦੇ ਦੌਰਾਨ ਟੂਰਿਜ਼ਮ ਮੰਤਰਾਲੇ ਵਿੱਚ ਇਨ੍ਹਾਂ ਨੂੰ ਹਾਸਲ ਕਰਨ ਦੇ ਪ੍ਰਯਤਨ ਜਾਰੀ ਹਨ। ਇਸ ਅਭਿਯਾਨ ਦੀ ਪ੍ਰਗਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਦੁਆਰਾ ਸ਼ੁਰੂ ਕੀਤੇ ਗਏ ਐੱਸਸੀਪੀਡੀਐੱਮ ਪੋਰਟਲ ’ਤੇ ਇਸ ਬਾਰੇ ਵਿੱਚ ਅੱਪਡੇਟ ਕੀਤੀ ਜਾਣਕਾਰੀ ਅੱਪਲੋਡ ਕੀਤੀ ਜਾ ਰਹੀ ਹੈ। ਸਾਰੀਆਂ ਖੁਦਮੁਖਤਿਆਰੀ ਸੰਸਥਾ/ਅਧੀਨ ਦਫ਼ਤਰ ਸਵੱਛਤਾ ਅਭਿਯਾਨ ਚਲਾਉਣ ਅਤੇ ਲੰਬਿਤ ਮਾਮਲਿਆਂ ਨੂੰ ਨਿਪਟਾਉਣ ਦੇ ਲਈ ਉਤਸ਼ਾਹਪੂਰਵਕ ਹਿੱਸਾ ਲੈ ਰਹੇ ਹਨ।
ਇਸ ਸਵੱਛਤਾ ਅਭਿਯਾਨ ਨੂੰ ਸਫ਼ਲ ਬਣਾਉਣ ਦੇ ਲਈ ਆਈਐੱਚਐੱਮ ਦੇ ਵਿਦਿਆਰਥੀ, ਯੁਵਾ ਟੂਰਿਜ਼ਮ ਕਲੱਬ ਅਤੇ ਟੂਰਿਜ਼ਮ ਖੇਤਰ ਦੇ ਹਿਤਧਾਰਕ ਨਾ ਕੇਵਲ ਦਫ਼ਤਰ ਅਤੇ ਸੰਸਥਾਨ ਪਰਿਸਰ ਦੇ ਅੰਦਰ ਬਲਕਿ ਉਨ੍ਹਾਂ ਖੇਤਰਾਂ ਵਿੱਚ ਵੀ ਸਵੱਛ ਵਾਤਾਵਰਣ ਪ੍ਰਦਾਨ ਕਰਨ ਦੇ ਲਈ ਸਵੱਛਤਾ ਅਭਿਯਾਨ ਵਿੱਚ ਸ਼ਾਮਲ ਹੋ ਰਹੇ ਹਨ ਜਿੱਥੇ ਟੂਰਿਸਟ ਦੌਰਾ ਕਰਨ ਦੇ ਲਈ ਪਹੁੰਚਦੇ ਹਨ। ਜਨਤਾ ਦੇ ਦਰਮਿਆਨ ਵਿਸ਼ੇਸ਼ ਅਭਿਯਾਨ 3.0 ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਸਵੱਛਤਾ ਅਭਿਯਾਨਾਂ ਨੂੰ ਉਜਾਗਰ ਕੀਤਾ ਜਾ ਰਿਹਾ ਹੈ।
*****
ਬੀਨਾ ਯਾਦਵ/ਸੁਸ਼ੀਲ ਕੁਮਾਰ
(Release ID: 1968844)
Visitor Counter : 71