ਇਸਪਾਤ ਮੰਤਰਾਲਾ
azadi ka amrit mahotsav g20-india-2023

ਸਟੀਲ ਮੰਤਰਾਲੇ ਦੇ ਸਕੱਤਰ ਨੇ ਐੱਨਐੱਮਡੀਸੀ ਦੇ ਵਿਸ਼ੇਸ਼ ਅਭਿਯਾਨ 3.0 ਲਾਗੂ ਕਰਨ ਦੇ ਪ੍ਰਯਾਸਾਂ ਦੀ ਸਮੀਖਿਆ ਕੀਤੀ; ਐੱਨਐੱਮਡੀਸੀ ਦੀ ਵਾਤਾਵਰਣਿਕ ਜ਼ਿੰਮੇਦਾਰੀ ਅਤੇ ਸਵੱਛਤਾ ਪਹਿਲ ਦੀ ਸਰਾਹਨਾ ਕੀਤੀ

Posted On: 18 OCT 2023 10:25AM by PIB Chandigarh

ਸਟੀਲ ਮੰਤਰਾਲੇ ਦੇ ਸਕੱਤਰ ਸ਼੍ਰੀ ਨਾਗੇਂਦਰ ਨਾਥ ਸਿੰਨ੍ਹਾ ਅਤੇ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਅਭਿਜੀਤ ਨਰੇਂਦਰ ਨੇ ਵਿਸ਼ੇਸ਼ ਅਭਿਯਾਨ 3.0 ਦੇ ਤਹਿਤ ਐੱਨਐੱਮਡੀਸੀ ਦੀਆਂ ਸਵੱਛਤਾ ਗਤੀਵਿਧੀਆਂ ਦੀ ਵਿਆਪਕ ਸਮੀਖਿਆ ਕਰਨ ਦੇ ਲਈ 17 ਅਕਤੂਬਰ, 2023 ਨੂੰ ਦਿੱਲੀ ਵਿੱਚ ਐੱਨਐੱਮਡੀਸੀ ਲਿਮਿਟਿਡ ਦੇ ਖੇਤਰੀ ਦਫ਼ਤਰ ਦਾ ਦੌਰਾ ਕੀਤਾ।

ਇਸ ਦੌਰੇ ਦਾ ਉਦੇਸ਼ ਐੱਨਐੱਮਡੀਸੀ ਵਿੱਚ ਜਾਰੀ ਸਵੱਛਤਾ ਪਹਿਲ ਦੀ ਪ੍ਰਗਤੀ ਅਤੇ ਆਸਪਾਸ ਦੇ ਸਮੁਦਾਏ ਅਤੇ ਵਾਤਾਵਰਣ ’ਤੇ ਉਨ੍ਹਾਂ ਦੇ ਪ੍ਰਭਾਵ ਦੀ ਸਮੀਖਿਆ ਕਰਨਾ ਸੀ। ਐੱਨਐੱਮਡੀਸੀ ਲਿਮਿਟਿਡ ਸਰਕਾਰ ਦੀ ਅਗਵਾਈ ਵਿੱਚ ਚਲ ਰਹੇ ਵਿਸ਼ੇਸ਼ ਅਭਿਯਾਨ 3.0 ਵਿੱਚ ਸਰਗਰਮ ਭਾਗੀਦਾਰੀ ਨਿਭਾ ਰਿਹਾ ਹੈ। ਇਸ ਅਭਿਯਾਨ ਦਾ ਉਦੇਸ਼ ਸਵੱਛਤਾ ਅਤੇ ਵਾਤਾਵਰਣਿਕ ਸਥਿਰਤਾ ਨੂੰ ਪ੍ਰੋਤਸਾਹਨ ਦੇਣਾ ਹੈ।

ਸ਼੍ਰੀ ਨਰੇਂਦਰ ਨਾਥ ਸਿੰਨ੍ਹਾ ਨੇ ਇਸ ਅਵਸਰ ’ਤੇ ਐੱਨਐੱਮਡੀਸੀ ਦੀ ਵਾਤਾਵਰਣ ਅਤੇ ਸਵੱਛਤਾ ਦੇ ਪ੍ਰਤੀ ਪ੍ਰਤੀਬੱਧਤਾ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਇੱਕ ਸਵੱਛ ਅਤੇ ਅਧਿਕ ਸੁਦ੍ਰਿੜ੍ਹ ਭਾਰਤ ਦੇ ਵਿਕਾਸ ਦੀ ਦ੍ਰਿਸ਼ਟੀ ਨਾਲ ਅਜਿਹੀਆਂ ਪਹਿਲਾਂ ਦੇ ਮਹੱਤਵ ’ਤੇ ਵੀ ਬਲ ਦਿੱਤਾ। ਸੰਯੁਕਤ ਸੱਕਤਰ ਸ਼੍ਰੀ ਅਭਿਜੀਤ ਨਰੇਂਦਰ ਨੇ ਵੀ ਰਾਸ਼ਟਰੀ ਦ੍ਰਿਸ਼ਟੀਕੋਣ ਦੇ ਅਨੁਰੂਪ ਸਵੱਛ ਅਤੇ ਹਰਿਤ ਪਰਿਵੇਸ਼ ਬਣਾਉਣ ਦੀ ਦਿਸ਼ਾ ਵਿੱਚ ਐੱਨਐੱਮਡੀਸੀ ਦੀ ਭੂਮਿਕਾ ਨੂੰ ਸਰਾਹਿਆ।

ਐੱਨਐੱਨਡੀਸੀ ਦੇ ਇਸ ਸਬੰਧ ਵਿੱਚ ਕੀਤੇ ਜਾ ਰਹੇ ਪ੍ਰਯਾਸਾਂ ਦੇ ਲਈ ਸ਼੍ਰੀ ਨਾਗੇਂਦਰ ਨਾਥ ਸਿੰਨ੍ਹਾ ਅਤੇ ਸ਼੍ਰੀ ਅਭਿਜੀਤ ਨਰੇਂਦਰ ਦੋਨਾਂ ਨੇ ਆਪਣਾ ਪ੍ਰੋਤਸਾਹਨ ਅਤੇ ਸਮਰਥਨ ਵਿਅਕਤ ਕੀਤਾ ਅਤੇ ਉਨ੍ਹਾਂ ਦਾ ਦੌਰਾ ਸਕਾਰਾਤਮਕ ਦ੍ਰਿਸ਼ਟੀਕੋਣ ਦੇ ਨਾਲ ਸੰਪੰਨ ਹੋਇਆ।

ਐੱਨਐੱਮਡੀਸੀ ਲਿਮਿਟਿਡ, ਵਾਤਾਵਰਣ ਅਤੇ ਸਮਾਜਿਕ ਜ਼ਿੰਮੇਦਾਰੀ ਨਿਭਾਉਣ ਦੇ ਮਾਮਲੇ ਵਿੱਚ ਹਮੇਸ਼ਾ ਤੋਂ ਅੱਗੇ ਰਿਹਾ ਹੈ ਅਤੇ ਵਿਸ਼ੇਸ਼ ਅਭਿਯਾਨ 3.0 ਵਿੱਚ ਇਸ ਦੀ ਭਾਗੀਦਾਰੀ ਇਨ੍ਹਾਂ ਕਦਰਾਂ-ਕੀਮਤਾਂ ਦੇ ਪ੍ਰਤੀ ਇਸ ਦੇ ਸਮਰਣ ਨੂੰ ਦਰਸਾਉਂਦੀ ਹੈ। ਐੱਨਐੱਮਡੀਸੀ ਲਿਮਿਟਿਡ, ਕਾਰਪੋਰੇਟ ਨਾਗਰਿਕ ਦੇ ਤੌਰ ’ਤੇ ਭੂਮਿਕਾ ਨਿਭਾਉਣ ਦੇ ਲਈ ਅਤੇ ਸਮਾਜ ਅਤੇ ਵਾਤਾਵਰਣ ਨੂੰ ਬਿਹਤਰ ਬਣਾਉਣ ਦਾ ਕਾਰਜ ਕਰਦੇ ਰਹਿਣ ਦੇ ਲਈ ਪ੍ਰਤੀਬੱਧ ਹੈ।

 

******

ਵਾਈਬੀ/ਕੇਐੱਸ



(Release ID: 1968700) Visitor Counter : 61