ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਪਰਵ ਸਵੱਛਤਾ ਕਾ


ਸਥਿਰਤਾ ਨੂੰ ਤਰਜੀਹ ਦਿਓ: ਸਵੱਛ, ਗ੍ਰੀਨ ਉੱਤਸਵ ਮਨਾਓ

Posted On: 17 OCT 2023 1:38PM by PIB Chandigarh

ਇਹ ਸਾਲ ਦਾ ਫਿਰ ਉਹ ਸਮਾਂ ਹੈ, ਜਦੋਂ ਮਾਹੌਲ ਜੀਵੰਤ ਤਿਉਹਾਰਾਂ ਨਾਲ ਭਰਿਆ ਹੁੰਦਾ ਹੈ! ਗਣੇਸ਼ ਚਤੁਰਥੀ ਤੋਂ ਦੁਸਹਿਰੇ ਤੱਕ, ਦੀਵਾਲੀ ਤੋਂ ਛਠ ਪੂਜਾ ਤੱਕ, ਇਹ ਉੱਤਸਵ ਹਰ ਭਾਰਤੀ ਘਰ ਵਿੱਚ ਬਹੁਤ ਮਹੱਤਵ ਰੱਖਦੇ ਹਨ। ਸਵੱਛਤਾ ਦੇ ਸੰਕਲਪ ਦੇ ਸਮਾਨ ਤਰੀਕੇ ਨਾਲ, ਉੱਤਸਵਾਂ ਨੇ ਵਿਹਾਰ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਭਾਰਤ ਬਹੁਤ ਸਾਰੇ ਤਿਉਹਾਰਾਂ ਦੀ ਮੇਜ਼ਬਾਨੀ ਵੀ ਕਰਦਾ ਹੈ ਜੋ ਵਾਤਾਵਰਣ ਨਾਲ ਇਕਸੁਰਤਾ ਬਣਾਈ ਰੱਖਣ ਲਈ ਟਿਕਾਊ ਪ੍ਰਥਾਵਾਂ ਦੀ ਵਕਾਲਤ ਕਰਦੇ ਹਨ। ਭਾਵੇਂ ਇਹ ਈਕੋ-ਅਨੁਕੂਲ ਮੂਰਤੀਆਂ ਦੀ ਵਰਤੋਂ ਜਾਂ ਬਾਂਸ ਦੇ ਪੰਡਾਲਾਂ ਦੇ ਨਿਰਮਾਣ ਦੁਆਰਾ ਹੋਵੇ, ਸ਼ਹਿਰ ਆਰਆਰਆਰ - ਰੀਡਿਊਸ, ਰੀਯੂਜ਼ ਅਤੇ ਰੀਸਾਈਕਲ ਦੇ ਸਿਧਾਂਤਾਂ ਨੂੰ ਅਪਣਾਉਣ ਲਈ ਅਤਿਰਿਕਤ ਪ੍ਰਯਾਸ ਕਰ ਰਹੇ ਹਨ। ਜ਼ੀਰੋ-ਵੇਸਟ ਉੱਤਸਵਾਂ ਦਾ ਆਯੋਜਨ ਕਰਕੇ ਅਤੇ ਪਲਾਸਟਿਕ-ਮੁਕਤ ਸਮਾਰੋਹਾਂ ਨੂੰ ਉਤਸ਼ਾਹਿਤ ਕਰਕੇ, ਇਹ ਪਹਿਲਾਂ ਟਿਕਾਊ ਵਿਵਹਾਰਾਂ ਪ੍ਰਤੀ ਦ੍ਰਿੜ ਪ੍ਰਤੀਬੱਧਤਾ ਦਾ ਪ੍ਰਦਰਸ਼ਨ ਕਰਦੀਆਂ ਹਨ। ਸਵੱਛ ਗ੍ਰੀਨ ਤਿਉਹਾਰ ਵਾਤਾਵਰਣ ਦੀ ਸਥਿਰਤਾ ਅਤੇ ਜ਼ਿੰਮੇਵਾਰੀ ਨੂੰ ਤਰਜੀਹ ਦਿੰਦੇ ਹਨ। 

 

ਇਨ੍ਹਾਂ ਤਿਉਹਾਰਾਂ ਦਾ ਉਦੇਸ਼ ਵਾਤਾਵਰਣ-ਅਨੁਕੂਲ ਵਿਵਹਾਰਾਂ ਜਿਵੇਂ ਕਿ ਕੰਪੋਸਟਿੰਗ, ਰੀਸਾਈਕਲਿੰਗ, ਅਤੇ ਅਖੁੱਟ ਊਰਜਾ ਸਰੋਤਾਂ ਦੀ ਵਰਤੋਂ ਕਰਕੇ ਆਪਣੇ ਕਾਰਬਨ ਫੁੱਟਪ੍ਰਿੰਟ ਨੂੰ ਘੱਟ ਤੋਂ ਘੱਟ ਕਰਨਾ ਅਤੇ ਰਹਿੰਦ-ਖੂੰਹਦ ਨੂੰ ਘਟਾਉਣਾ ਹੈ। ਇਸ ਤੋਂ ਇਲਾਵਾ, ਇਹ ਵਰਕਸ਼ਾਪਾਂ, ਪ੍ਰਦਰਸ਼ਨੀਆਂ ਅਤੇ ਇੰਟਰਐਕਟਿਵ ਗਤੀਵਿਧੀਆਂ ਜ਼ਰੀਏ ਵਾਤਾਵਰਣ ਜਾਗਰੂਕਤਾ ਅਤੇ ਸਿੱਖਿਆ ਨੂੰ ਉਤਸ਼ਾਹਿਤ ਕਰਦੇ ਹਨ। ਸਥਿਰਤਾ ਨੂੰ ਤਰਜੀਹ ਦੇ ਕੇ, ਕਲੀਨ ਗ੍ਰੀਨ ਫੈਸਟੀਵਲ ਹੋਰ ਈਵੈਂਟਸ ਲਈ ਇੱਕ ਨਮੂਨੇ ਵਜੋਂ ਕੰਮ ਕਰਦੇ ਹਨ।

 

 

 

ਜਿਵੇਂ ਕਿ ਦੇਸ਼ ਦੁਸਹਿਰੇ ਅਤੇ ਦੁਰਗਾ ਪੂਜਾ ਲਈ ਤਿਆਰ ਹੋ ਰਿਹਾ ਹੈ, ਤਿਆਰੀਆਂ ਪੂਰੇ ਜੋਰਾਂ 'ਤੇ ਹਨ ਅਤੇ ਪੱਛਮੀ ਬੰਗਾਲ ਵਿੱਚ ਹੀ ਨਹੀਂ ਬਲਕਿ ਦੇਸ਼ ਦੇ ਹੋਰ ਹਿੱਸਿਆਂ ਵਿੱਚ ਗ੍ਰੀਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਦੁਸਹਿਰੇ 'ਤੇ ਲੇਜ਼ਰ ਸ਼ੋਅ ਜਾਂ ਰੀਸਾਈਕਲ ਕੀਤੇ ਜਾਣ ਵਾਲੇ ਕਾਗਜ਼ ਜਾਂ ਪਲਾਸਟਿਕ ਦੇ ਬਣੇ ਪੁਤਲਿਆਂ ਨਾਲ ਡਿਜੀਟਲ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਪੰਡਾਲ ਨੂੰ ਥਰਮੋਕੋਲ ਅਤੇ ਪਲਾਸਟਿਕ ਦੀਆਂ ਵਸਤਾਂ ਦੇ ਢੇਰਾਂ ਨਾਲ ਸਜਾਉਣ ਦੀ ਬਜਾਏ, ਪ੍ਰਬੰਧਕ ਹੁਣ ਬਾਂਸ, ਲੱਕੜ ਦੇ ਤਖ਼ਤੇ, ਨਾਰੀਅਲ ਦੇ ਛਿਲਕੇ, ਕੱਪੜਾ, ਜੂਟ ਜਾਂ ਕੋਇਰ ਦੀਆਂ ਰੱਸੀਆਂ, ਪਰਾਗ/ਤੂੜੀ, ਗੰਨਾ ਜਾਂ ਕਾਗਜ਼ ਦੇ ਵਿਕਲਪਾਂ ਦੀ ਵਰਤੋਂ ਕਰ ਰਹੇ ਹਨ ਅਤੇ ਦੁਰਗਾ ਦੀਆਂ ਮੂਰਤੀਆਂ ਘੁਲਣਸ਼ੀਲ ਮਿੱਟੀ ਦੀਆਂ ਬਣਾਈਆਂ ਜਾ ਰਹੀਆਂ ਹਨ। ਈਵੈਂਟਸ ਨੂੰ ਕਚਰਾ ਰਹਿਤ ਅਤੇ ਐੱਸਯੂਪੀ ਮੁਕਤ ਬਣਾਉਣ ਲਈ ਵਧੇਰੇ ਭੀੜ ਵਾਲੀਆਂ ਥਾਵਾਂ  'ਤੇ ਨੀਲੇ ਅਤੇ ਹਰੇ ਰੰਗ ਦੇ ਡਸਟਬਿਨ ਲਗਾਏ ਜਾ ਰਹੇ ਹਨ, ਰਾਤ ​​ਨੂੰ ਸਫਾਈ ਅਭਿਆਨ ਨਿਯਮਿਤ ਤੌਰ 'ਤੇ ਚਲਾਏ ਜਾ ਰਹੇ ਹਨ ਅਤੇ ਬੈਨਰ ਅਤੇ ਹੋਰ ਸਜਾਵਟ ਗੈਰ ਪਲਾਸਟਿਕ ਵਸਤੂਆਂ ਤੋਂ ਕੀਤੀ ਜਾ ਰਹੀ ਹੈ। ਦਿੱਲੀ ਦੇ ਕੁਝ ਪੰਡਾਲਾਂ 'ਚ ਪੰਡਾਲ ਲਗਾਉਣ ਵਿੱਚ ਸਿਰਫ ਬਾਂਸ ਅਤੇ ਕਪਾਹ ਦੀ ਹੀ ਵਰਤੋਂ ਹੋਵੇਗੀ। ਜ਼ਿਆਦਾਤਰ ਵਿਸਰਜਨ ਸਥਾਨਾਂ 'ਤੇ ਪਹਿਲਾਂ ਹੀ ਮਾਨਵ ਦੁਆਰਾ ਨਿਰਮਿਤ ਟੈਂਕ ਅਤੇ ਤਾਲਾਬ ਮੌਜੂਦ ਹਨ। 

 

ਪੂਜਾ ਤੋਂ ਇਕੱਠੇ ਕੀਤੇ ਫੁੱਲਾਂ ਅਤੇ ਹੋਰ ਜੈਵਿਕ ਉਤਪਾਦਾਂ ਜਿਹੀਆਂ ਬਚੀਆਂ ਹੋਈਆਂ ਸਮੱਗਰੀਆਂ ਨੂੰ ਬਾਗਾਂ ਲਈ ਖਾਦ ਬਣਾਉਣ ਜਾਂ ਹੋਰ ਉਦੇਸ਼ਾਂ ਲਈ ਰੀਸਾਈਕਲ ਕਰਨ ਲਈ ਦੁਬਾਰਾ ਵਰਤਿਆ ਜਾਵੇਗਾ। ਭੋਜਨ ਸਟਾਲਾਂ 'ਤੇ ਪ੍ਰਸ਼ਾਦ ਅਤੇ ਰਿਫਰੈਸ਼ਮੈਂਟ ਵਰਤਾਉਣ ਲਈ ਕਾਗਜ਼ੀ ਪਲੇਟਾਂ, ਕੇਲੇ ਦੇ ਪੱਤੇ, ਖੋਲ ਦੇ ਪੱਤੇ ਜਾਂ ਮਿੱਟੀ ਦੀਆਂ ਪਲੇਟਾਂ ਦੀ ਵਰਤੋਂ ਦਾ ਪ੍ਰਬੰਧ ਕੀਤਾ ਗਿਆ ਹੈ। ਨਵਰਾਤਰੀ ਦੇ ਦੌਰਾਨ, ਉੱਤਰ ਪ੍ਰਦੇਸ਼ ਨੇ ਮਾਰਕੀਟ ਐਸੋਸੀਏਸ਼ਨਾਂ, ਮੂਰਤੀ ਨਿਰਮਾਤਾਵਾਂ, ਸਥਾਨਕ ਵਿਕਰੇਤਾਵਾਂ, ਮੰਦਰ ਐਸੋਸੀਏਸ਼ਨਾਂ/ਧਾਰਮਿਕ ਆਗੂਆਂ ਅਤੇ ਭਾਈਚਾਰਕ ਸਮੂਹਾਂ ਨਾਲ ਮਿਲ ਕੇ ਮਿੱਟੀ ਜਾਂ ਕਿਸੇ ਵੀ ਵਾਤਾਵਰਣ-ਅਨੁਕੂਲ ਸਮੱਗਰੀ ਤੋਂ ਮੂਰਤੀਆਂ ਤਿਆਰ ਕਰਨ ਦੀ ਯੋਜਨਾ ਬਣਾਈ ਹੈ ਜੋ ਪਾਣੀ ਵਿੱਚ ਅਸਾਨੀ ਨਾਲ ਸੜ-ਗਲ ਸਕਦੀ ਹੈ ਅਤੇ ਜ਼ੀਰੋ ਵੇਸਟ ਸਵੱਛ ਉਤਸਵ ਨੂੰ ਵੀ ਯਕੀਨੀ ਬਣਾ ਸਕਦੀ ਹੈ। ਨਵਰਾਤਰੀ ਦੇ 8ਵੇਂ ਜਾਂ 9ਵੇਂ ਦਿਨ, ਉੱਤਰ ਪ੍ਰਦੇਸ਼ (ਯੂਪੀ) ਨੇ ਭੇਟਵਾਂ ਇਕੱਠੀਆਂ ਕਰਨ ਲਈ ਘਾਟਾਂ ਦੇ ਨਾਲ-ਨਾਲ ਮੂਰਤੀਆਂ ਲਈ ਅਰਪਣ ਸਥਲ ਅਤੇ ਅਰਪਣ ਕਲਸ਼ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ। 

 

 

 

 

ਇਸ ਸਾਲ ਮਹਾਰਾਸ਼ਟਰ ਵਿੱਚ ਗਣੇਸ਼ ਚਤੁਰਥੀ ਦਾ ਜਸ਼ਨ ਟਿਕਾਊ ਵਿਕਲਪਾਂ ਦੀ ਦਿਸ਼ਾ ਵੱਲ ਇੱਕ ਤਬਦੀਲੀ ਦੁਆਰਾ ਦਰਸਾਇਆ ਗਿਆ ਸੀ। ਇਸ ਵਿੱਚ ਪੰਡਾਲਾਂ ਲਈ ਬਾਂਸ ਦੀ ਵਰਤੋਂ, ਗਣੇਸ਼ ਲਈ ਵਾਤਾਵਰਣ-ਅਨੁਕੂਲ ਮਿੱਟੀ ਜਾਂ ਪੌਦੇ ਲਗਾਉਣ ਯੋਗ ਮੂਰਤੀਆਂ, ਫੁੱਲਾਂ ਦੀਆਂ ਰੰਗੋਲੀਆਂ, ਅਤੇ ਵਾਤਾਵਰਣ-ਅਨੁਕੂਲ ਵਿਸਰਜਨ ਲਈ ਮਾਨਵ ਨਿਰਮਿਤ ਵਿਸਰਜਨ ਸਾਈਟਾਂ ਦੀ ਸਿਰਜਣਾ ਸ਼ਾਮਲ ਹੈ। ਹਾਲ ਹੀ ਵਿੱਚ ਸਮਾਪਤ ਹੋਏ ਸਵੱਛਤਾ ਪਖਵਾੜਾ- ਸਵੱਛਤਾ ਹੀ ਸੇਵਾ 2023 (Swachhata Pakhwada- Swachhata Hi Seva 2023) ਦੇ ਹਿੱਸੇ ਵਜੋਂ, ਠਾਣੇ ਵਿੱਚ ਈਕੋ-ਫ੍ਰੈਂਡਲੀ ਗਣਪਤੀ ਮੂਰਤੀ ਬਣਾਉਣ ਅਤੇ ਕਚਰੇ ਤੋਂ ਸਰਵਸ੍ਰੇਸ਼ਠ ਬਣਾਉਣ ਲਈ ਇੱਕ ਅੰਤਰ ਸਕੂਲ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ 22,000 ਤੋਂ ਵੱਧ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ, ਵਾਤਾਵਰਣ ਅਨੁਕੂਲ ਸਮੱਗਰੀ ਦੀ ਵਰਤੋਂ ਕਰਕੇ ਗਣਪਤੀ ਦੀਆਂ ਪ੍ਰਤਿਮਾਵਾਂ ਬਣਾਈਆਂ ਅਤੇ ਸਥਿਰਤਾ ਬਾਰੇ ਜਾਗਰੂਕਤਾ ਪੈਦਾ ਕੀਤੀ। 'ਗ੍ਰੀਨ ਗਣੇਸ਼ ਚਤੁਰਥੀ' ਦਾ ਸਮਰਥਨ ਕਰਨ ਲਈ, ਕਈ ਮਸ਼ਹੂਰ ਹਸਤੀਆਂ ਅਤੇ ਮਕਬੂਲ ਸਿਤਾਰਿਆਂ ਨੇ ਵੀ ਘਰ ਵਿੱਚ ਮਿੱਟੀ ਦੇ ਗਣੇਸ਼ ਦੀਆਂ ਪ੍ਰਤਿਮਾਵਾਂ ਬਣਾਈਆਂ। 

 

 

 

ਪਨਵੇਲ ਐੱਮਸੀ ਦੀ ਪ੍ਰਤੀਬੱਧਤਾ 96 ਗਣੇਸ਼ ਮੂਰਤੀ ਦਾਨ ਕੇਂਦਰ ਪ੍ਰਦਾਨ ਕਰਨ ਲਈ ਵਧੀ। ਇਨ੍ਹਾਂ ਕੇਂਦਰਾਂ ਨੇ ਵਸਨੀਕਾਂ ਨੂੰ ਉੱਤਸਵ ਦੌਰਾਨ ਰੀਸਾਈਕਲਿੰਗ ਅਤੇ ਟਿਕਾਊ ਵਿਵਹਾਰਾਂ ਦੇ ਵਿਚਾਰ ਨੂੰ ਮਜ਼ਬੂਤ ​​ਕਰਦੇ ਹੋਏ, ਵਾਤਾਵਰਣ ਪ੍ਰਤੀ ਚੇਤੰਨ ਵਿਸਰਜਨ ਲਈ ਆਪਣੀਆਂ ਗਣੇਸ਼ ਮੂਰਤੀਆਂ ਦਾਨ ਕਰਨ ਦੇ ਸਮਰੱਥ ਬਣਾਇਆ। ਪਨਵੇਲ ਐੱਮਸੀ ਦੀ ਇਨੋਵੇਟਿਵ ਪਹੁੰਚ 56 ਕੁਦਰਤੀ ਛੱਪੜਾਂ 'ਤੇ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੀਆਂ ਪੌਂਟੂਨ ਕਿਸ਼ਤੀਆਂ (ਤਰਾਫਾ) ਨੂੰ ਤੈਨਾਤ ਕਰਨ ਵਿੱਚ ਸਪੱਸ਼ਟ ਸੀ, ਇਸ ਤਰ੍ਹਾਂ ਇਹ ਯਕੀਨੀ ਬਣਾਇਆ ਗਿਆ ਕਿ ਵਿਸਰਜਨ ਪ੍ਰਕਿਰਿਆ ਸੰਭਵ ਤੌਰ 'ਤੇ ਵਾਤਾਵਰਣ ਪੱਖੀ ਹੋਵੇ।

 

ਗਣੇਸ਼ ਵਿਸਰਜਨ ਸਮਾਰੋਹ ਦੀ ਸਮਾਪਤੀ ਤੋਂ ਬਾਅਦ, ਮੁੰਬਈ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਵੱਖੋ-ਵੱਖ ਥਾਵਾਂ 'ਤੇ ਸਫ਼ਾਈ ਮੁਹਿੰਮ ਦਾ ਆਯੋਜਨ ਕੀਤਾ। ਬੌਲੀਵੁੱਡ ਮਸ਼ਹੂਰ ਹਸਤੀਆਂ, ਕਾਲਜ ਦੇ ਵਿਦਿਆਰਥੀਆਂ, ਅਤੇ ਸਮਰਪਿਤ ਵਲੰਟੀਅਰਾਂ ਨੇ ਜੁਹੂ ਬੀਚ 'ਤੇ ਪ੍ਰਤਿਮਾਵਾਂ ਦੇ ਵਿਸਰਜਨ ਦੇ ਨਤੀਜੇ ਵਜੋਂ ਮਲਬੇ ਅਤੇ ਪ੍ਰਦੂਸ਼ਣ ਨੂੰ ਹਟਾਉਣ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਮੁੰਬਈ ਦੇ ਵਿਭਿੰਨ ਸਕੂਲਾਂ ਦੇ 500 ਤੋਂ ਵੱਧ ਵਿਦਿਆਰਥੀਆਂ ਸਮੇਤ 900 ਤੋਂ ਵੱਧ ਸਵੱਛ ਵਲੰਟੀਅਰਾਂ ਨੇ ਵਰਸੋਵਾ ਬੀਚ ਦਾ ਚਾਰਜ ਸੰਭਾਲਿਆ ਅਤੇ 80,000 ਕਿਲੋਗ੍ਰਾਮ ਕਚਰੇ ਨੂੰ ਸਫਲਤਾਪੂਰਵਕ ਸਾਫ਼ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਲਗਨ ਨਾਲ ਪਲਾਸਟਰ ਆਵੑ ਪੈਰਿਸ ਤੋਂ ਤਿਆਰ ਕੀਤੀਆਂ ਲਗਭਗ 7,400 ਗਣੇਸ਼ ਪ੍ਰਤਿਮਾਵਾਂ ਇਕੱਠੀਆਂ ਕੀਤੀਆਂ, ਜੋ ਕਿ ਬੀਚ ਦੇ ਵਾਤਾਵਰਣ ਨੂੰ ਹੋਰ ਦੂਸ਼ਿਤ ਕਰਨ ਦੀ ਸਮਰੱਥਾ ਰੱਖਦੀਆਂ ਸਨ। 

 

 

 

 

ਇਨ੍ਹਾਂ ਸਮਾਰੋਹਾਂ ਵਿੱਚ ਪਲਾਸਟਿਕ ਦੇ ਵਾਤਾਵਰਣਕ ਪ੍ਰਭਾਵਾਂ ਤੋਂ ਦੂਰ ਰਹਿਣ ਲਈ, ਬਹੁਤ ਸਾਰੇ ਰਾਜ ਹੁਣ ਟਿਕਾਊ ਸਮਾਧਾਨ ਅਪਣਾ ਰਹੇ ਹਨ। ਇਸ ਈਕੋ-ਸੁਚੇਤ ਪਹੁੰਚ ਦੇ ਨਾਲ ਇਕਸਾਰਤਾ ਵਿੱਚ, ਅਸਾਮ ਨੇ ਪਰੰਪਰਾ ਅਤੇ ਵਾਤਾਵਰਣ ਦੀ ਜ਼ਿੰਮੇਵਾਰੀ ਦੋਵਾਂ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹੋਏ, ਗਣੇਸ਼ ਪੂਜਾ ਨੂੰ ਬਾਂਸ ਤੋਂ ਤਿਆਰ ਕੀਤੇ ਪੰਡਾਲਾਂ ਨਾਲ ਮਨਾਉਣ ਦਾ ਫੈਸਲਾ ਕੀਤਾ। 

 

ਡਿਗਬੋਈ ਮਿਉਂਸਪਲ ਬੋਰਡ ਨੇ ਪਲਾਸਟਿਕ ਮੁਕਤ ਗਣੇਸ਼ ਪੂਜਾ ਦਾ ਸ਼ਾਨਦਾਰ ਸਮਾਰੋਹ ਮਨਾਇਆ। ਇਸ ਸਮਾਗਮ ਵਿੱਚ, ਬਾਂਸ ਨੇ ਮੂਰਤੀਆਂ ਦੀ ਸ਼ਿਲਪਕਾਰੀ, ਪ੍ਰਵੇਸ਼ ਦੁਆਰ ਦੀ ਉਸਾਰੀ ਅਤੇ ਵਿਸਤ੍ਰਿਤ ਪਰੰਪਰਾਗਤ ਸਜਾਵਟ ਜਿਵੇਂ ਕਿ ਜਾਪੀ ਹੈੱਡਗੇਅਰ ਅਤੇ ਖੋਰਾਹੀ ਟੋਕਰੀਆਂ ਵਿੱਚ ਮੁੱਖ ਭੂਮਿਕਾ ਨਿਭਾਈ। ਬਾਂਸ ਦੀ ਇਸ ਸੁਚੱਜੀ ਵਰਤੋਂ ਨੇ ਸਥਿਰਤਾ ਦੀ ਭਾਵਨਾ ਨੂੰ ਮੂਰਤੀਮਾਨ ਕੀਤਾ। ਦਿੱਲੀ ਦੇ ਗਣੇਸ਼ ਚਤੁਰਥੀ ਦੇ ਉੱਤਸਵ ਵਿੱਚ ਈਕੋ-ਫਰੈਂਡਲੀ ਗਣੇਸ਼ ਦੀ ਵੰਡ ਸ਼ਾਮਲ ਸੀ। ਮੂਰਤੀਆਂ ਦੇ ਅੰਦਰ ਉੱਗਣ ਯੋਗ ਬੀਜ ਰੱਖੇ ਹੋਏ ਸਨ। ਨਾਰੀਅਲ ਦੇ ਸੱਕ ਅਤੇ ਮਿੱਟੀ ਤੋਂ ਬਣੇ, ਇਹ ਆਕਾਰ ਇੱਕ ਵਾਰ ਡੁੱਬਣ ਤੋਂ ਬਾਅਦ ਮਿੱਟੀ ਵਿੱਚ ਘੁਲ ਜਾਂਦੇ ਹਨ, ਜਿਸਦੇ ਕਾਰਨ ਜੁੜੇ ਬੀਜ ਸਮੇਂ ਦੇ ਨਾਲ ਪੌਦੇ ਦੇ ਰੂਪ ਵਿੱਚ ਵਿਕਸਿਤ ਹੋ ਜਾਂਦੇ ਹਨ।

 

 

 

ਛਠ ਪੂਜਾ ਦੇ ਦੌਰਾਨ, ਪਟਨਾ ਨਗਰ ਨਿਗਮ ਆਪਣੇ ਹਰੇਕ ਛਠ ਘਾਟ 'ਤੇ ਜ਼ੀਰੋ ਵੇਸਟ ਛਠ ਪੂਜਾ ਦਾ ਆਯੋਜਨ ਕਰਦਾ ਹੈ। ਘਾਟਾਂ ਤੋਂ ਪਵਿੱਤਰ ਕਚਰਾ ਇਕੱਠਾ ਕਰਨ ਲਈ ਵੱਖਰੇ ਡਸਟਬਿਨ ਲਗਾਏ ਗਏ ਹਨ, ਵੱਖਰੇ ਵਾਹਨ ਬਣਾਏ ਗਏ ਹਨ। ਇਕੱਠੇ ਕੀਤੇ ਗਏ ਗਿੱਲੇ ਕਚਰੇ ਨੂੰ ਜੈਵਿਕ ਖਾਦ ਵਿੱਚ ਤਬਦੀਲ ਕੀਤਾ ਜਾਂਦਾ ਹੈ। ਪਲਾਸਟਿਕ ਦੀ ਪਾਬੰਦੀ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਜ਼ੀਰੋ ਵੇਸਟ ਬ੍ਰਾਂਡਿੰਗ ਵਿਆਪਕ ਤੌਰ 'ਤੇ ਕੀਤੀ ਗਈ ਹੈ। ਇਸ ਸ਼ੁਭ ਮੌਕੇ ਦੌਰਾਨ ਇੱਕ ਸਾਫ਼ ਅਤੇ ਵਧੇਰੇ ਸਵੱਛ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਪੂਜਾ ਤੋਂ ਪਹਿਲਾਂ ਪੂਰੇ ਮਹੀਨੇ ਲਈ ਇੱਕ ਵਿਆਪਕ ਜਾਣਕਾਰੀ, ਸਿੱਖਿਆ ਅਤੇ ਸੰਚਾਰ (ਆਈਈਸੀ) ਮੁਹਿੰਮ ਚਲਾਈ ਜਾਂਦੀ ਹੈ। 

 

 

 

ਜਿਵੇਂ ਕਿ ਸ਼ਹਿਰੀ ਭਾਰਤ ਇੱਕ ਟਿਕਾਊ ਭਵਿੱਖ ਵੱਲ ਵਧ ਰਿਹਾ ਹੈ, ਈਕੋ-ਅਨੁਕੂਲ ਉੱਤਸਵ ਇੱਕ ਸੁਰੱਖਿਅਤ ਅਤੇ ਸਵੱਛ ਵਾਤਾਵਰਣ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰਦੇ ਹਨ। ਉੱਤਸਵ ਨਾ ਸਿਰਫ਼ ਵਿਹਾਰਕ ਤਬਦੀਲੀਆਂ ਨੂੰ ਪ੍ਰਦਰਸ਼ਿਤ ਕਰਦੇ ਹਨ, ਬਲਕਿ ਵਾਤਾਵਰਣ-ਅਨੁਕੂਲ, ਕਚਰਾ-ਰਹਿਤ, ਸਿੰਗਲ-ਯੂਜ਼ ਪਲਾਸਟਿਕ ਮੁਕਤ ਈਵੈਂਟਸ ਅਤੇ ਸਮਾਰੋਹਾਂ ਵੱਲ ਇੱਕ ਤਬਦੀਲੀ ਕਰਦੇ ਹਨ। ਇਹ ‘ਪਰਵ ਸਵੱਛਤਾ ਕਾ!’ ਮਨਾਉਣ ਦਾ ਸਮਾਂ ਹੈ! 

 

 *******

 

ਆਰਕੇਜੇ/ਐੱਮ


(Release ID: 1968565) Visitor Counter : 79