ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਨੇ ਵਾਇਟ ਕੇਨ ਡੇਅ ਮਨਾਇਆ

Posted On: 16 OCT 2023 1:56PM by PIB Chandigarh

ਦਿਵਿਯਾਂਗਜਨਾਂ ਦੇ ਲਈ ਸੁਵਿਧਾਵਾਂ ਪਹੁੰਚਾਉਣ ਅਤੇ ਸਮਾਵੇਸ਼ਨ ਨੂੰ ਹੁਲਾਰਾ ਦੇਣ ਅਤੇ ਨੇਤਰਹੀਣਾਂ ਦੇ ਲਈ ਆਚਰਣ ਨਿਯਮਾਂ ਬਾਰੇ ਲੋਕਾਂ ਦੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਵਰਲਡ ਵਾਈਟ ਕੇਨ ਡੇਅ ਦਾ ਆਯੋਜਨ ਕੀਤਾ ਜਾਂਦਾ ਹੈ। ਨਜ਼ਰ ਕਮਜ਼ੋਰ ਵਾਲੇ ਲੋਕਾਂ ਦੇ ਲਈ, ਵਾਈਟ ਕੇਨ ਸੁਤੰਤਰਤਾ ਅਤੇ ਗਤੀਸ਼ੀਲਤਾ ਦੀ ਪਰਿਚਾਰਕ ਹੈ। ਹੁਣ ਇਹ ਸੁਤੰਤਰਤਾ ਅਤੇ ਆਤਮਵਿਸ਼ਵਾਸ ਦਾ ਪ੍ਰਤੀਨਿਧੀਤਵ ਕਰਦੀ ਹੈ। ਇਹ ਨਜ਼ਰ ਕਮਜ਼ੋਰ ਵਾਲੇ ਵਿਅਕਤੀ ਨੂੰ ਸੁਤੰਤਰ ਰੂਪ ਨਾਲ ਆਵਾਗਮਨ ਅਤੇ ਦੈਨਿਕ ਕਾਰਜ ਪੂਰਾ ਕਰਨ ਵਿੱਚ ਮਦਦ ਕਰਦੀ ਹੈ।

 

NILD WCD.jpg

 

ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਤਹਿਤ ਦਿਵਿਯਾਂਗ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਦੇਸ਼ ਦੇ ਦਿਵਿਯਾਂਗ ਵਿਅਕਤੀਆਂ ਦੇ ਵਿਕਾਸ ਏਜੰਡੇ ਦੀ ਦੇਖਭਾਲ਼ ਕਰਨ ਵਾਲਾ ਨੋਡਲ ਵਿਭਾਗ ਹੈ। ਜਨਤਾ ਦੇ ਦਰਮਿਆਨ ਵਾਈਟ ਕੇਨ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਦੀ ਦ੍ਰਿਸ਼ਟੀ ਤੋਂ ਵਿਭਾਗ ਨੇ 30 ਤੋਂ ਅਧਿਕ ਸਥਾਨਾਂ ’ਤੇ ਜਾਗਰੂਕਤਾ ਪ੍ਰੋਗਰਾਮ, ਸੈਮੀਨਾਰ, ਵੈਬੀਨਾਰ, ਇੰਟਰਵਿਊ ਅਤੇ ਰੈਲੀ ਜਿਹੀਆਂ ਵਿਭਿੰਨ ਗਤੀਵਿਧੀਆਂ ਦਾ ਆਯੋਜਨ ਕੀਤਾ। ਜਾਗਰੂਕਤਾ ਪ੍ਰੋਗਰਾਮ ਵਿੱਚ ਭਾਰਤੀ ਟੈਕਨੋਲੋਜੀ ਸੰਸਥਾਨ ਦੇ ਸਾਬਕਾ ਪ੍ਰੋਫੈਸਰ ਅਤੇ ਕੇਂਦਰੀ ਰਿਜਰਵ ਪੁਲਿਸ ਬਲ ਦੇ ਰਿਟਾਇਰਡ ਕਰਮਚਾਰੀਆਂ ਦੇ ਨਾਲ ਵਿਸ਼ੇਸ਼ ਇੰਟਰਵਿਊ ਆਯੋਜਿਤ ਕੀਤੀ ਗਈ, ਰਾਸ਼ਟਰੀ ਦ੍ਰਿਸ਼ਟੀ ਦਿਵਿਯਾਂਗਜਨ ਸਸ਼ਕਤੀਕਰਣ ਸੰਸਥਾਨ ਨੇ ਰੈਲੀ ਦਾ ਆਯੋਜਨ ਕੀਤਾ। ਇਸੇ ਪ੍ਰਕਾਰ ਹੋਰ ਰਾਸ਼ਟਰੀ ਸੰਸਥਾਨਾਂ, ਸੀਆਰਸੀ ਅਤੇ ਹੋਰ ਸਬੰਧਿਤ ਸੰਸਥਾਨਾਂ ਨੇ ਵੀ ਵਾਈਟ ਕੇਨ ਡੇਅ ਮਨਾਇਆ।

 

********

 

ਐੱਮਜੀ/ਵੀਐੱਲ/ਐੱਸਡੀ

 



(Release ID: 1968358) Visitor Counter : 75